ਪੰਜਾਬ ਨੂੰ ਮੋਹਰੀ ਸੂਬਾ ਬਣਾਉਣ ਲਈ ਮੀਡੀਆ ਦੀ ਭੂਮਿਕਾ ਅਹਿਮ: ਅਮਨ ਅਰੋੜਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਮਾਰਚ:
ਬ੍ਰਹਮਾਕੁਮਾਰੀ ਸੰਸਥਾ ਦੀ ਸੱੁਖ-ਸ਼ਾਂਤੀ ਭਵਨ ਫੇਜ਼-7 ਵਿਖੇ ਸਮਾਜ ਵਿੱਚ ਪ੍ਰੈਸ ਦੀ ਭੂਮਿਕਾ ਵਿਸ਼ੇ ’ਤੇ ਕਰਵਾਏ ਗਏ ਪ੍ਰਭਾਵਸ਼ਾਲੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਅਤੇ ਪੁੱਡਾ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਨੂੰ ਮੋਹਰੀ ਸੂਬਾ ਬਣਾਉਣ ਲਈ ਮੀਡੀਆ ਦੀ ਭੂਮਿਕਾ ਅਹਿਮ ਨਿਭਾ ਸਕਦਾ ਹੈ। ਇਸ ਲਈ ਪੱਤਰਕਾਰੀ ਵਿੱਚ ਸਪੱਸ਼ਟਤਾ ਅਤੇ ਪ੍ਰਤੀਬੱਧਤਾ ਤੱਦ ਹੀ ਆ ਸਕਦੀ ਹੈ, ਜੇਕਰ ਰਵੱਈਆ ਅਤੇ ਕੰਮ ਦੇ ਵਿਹਾਰ ਵਿੱਚ ਸਕਾਰਾਤਮਕਿਤਾ ਹੋਵੇ। ਉਨ੍ਹਾਂ ਕਿਹਾ ਕਿ ਜੇਕਰ ਮਨੁੱਖ ਸੱਚ ਵਿੱਚ ਵਿਸ਼ਵਾਸ ਰੱਖਦਾ ਹੈ ਤਾਂ ਕੁਝ ਵੀ ਅਸੰਭਵ ਨਹੀਂ ਹੈ। ਬ੍ਰਹਮਾਕੁਮਾਰੀ ਭੈਣਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਅਮਨ ਅਰੋੜਾ ਨੇ ਕਿਹਾ ਕਿ ਇਸ ਸੰਸਥਾ ਤੋਂ ਕੋਈ ਵੀ ਵਿਅਕਤੀ ਅਜਿਹੀ ਸਿੱਖਿਆ ਹਾਸਲ ਕਰ ਸਕਦਾ ਹੈ ਕਿ ਸਾਦਾ ਜੀਵਨ ਬਤੀਤ ਕਰਕੇ ਰੋਜ਼ਾਨਾ ਦੀਆਂ ਮੁਸ਼ਕਲਾਂ ਤੋਂ ਕਿਵੇਂ ਛੁਟਕਾਰਾ ਪਾਇਆ ਜਾ ਸਕਦਾ ਹੈ।
ਨਿੱਜੀ ਚੈਨਲ ਦੇ ਸੰਪਾਦਕ ਦੀਪਕ ਧੀਮਾਨ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਮੀਡੀਆ ਨੂੰ ਨਾ ਸਿਰਫ਼ ਸਮੱਸਿਆਵਾਂ ਨੂੰ ਉਜਾਗਰ ਕਰਨਾ ਚਾਹੀਦਾ ਹੈ ਸਗੋਂ ਲੋਕਾਂ ਦੇ ਸਹਿਯੋਗ ਨਾਲ ਉਸ ਨੂੰ ਹੱਲ ਕਰਨ ਦੀ ਕੋਸ਼ਿਸ਼ ਵੀ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪ੍ਰਮਾਤਮਾ ਨੇ ਸਿਰਫ਼ ਉਹੀ ਵਿਅਕਤੀ ਪੱਤਰਕਾਰ ਬਣਾਏ ਹਨ ਜੋ ਪੱਤਰਕਾਰੀ ਦੀ ਪਵਿੱਤਰਤਾ ਨੂੰ ਕਾਇਮ ਰੱਖ ਸਕਦੇ ਹਨ। ਉਨ੍ਹਾਂ ਕਿਹਾ ਿ ਦੇਸ਼ ਨੂੰ ਕਿਵੇਂ ਖ਼ੁਸ਼ਹਾਲ ਬਣਾਇਆ ਜਾ ਸਕਦਾ ਹੈ, ਇਸ ਬਾਰੇ ਪੱਤਰਕਾਰਾਂ ਨੂੰ ਲਾਲਚ ਛੱਡ ਕੇ ਸੋਚਣਾ ਪਵੇਗਾ।
ਸੂਚਨਾ ਤੇ ਪ੍ਰਸਾਰਨ ਮੰਤਰਾਲਾ ਨਵੀਂ ਦਿੱਲੀ ਦੇ ਡਾਇਰੈਕਟਰ ਜਨਰਲ ਅਤੇ ਸੀਨੀਅਰ ਪੱਤਰਕਾਰ ਪ੍ਰੋ. ਸੰਜੇ ਦਿਵੇਦੀ ਨੇ ਕਿਹਾ ਕਿ ਮੁਸੀਬਤ ਪੈਣ ’ਤੇ ਸਾਰੇ ਦਰਵਾਜ਼ੇ ਬੰਦ ਹੋਣ ’ਤੇ ਵੀ ਇੱਕ ਦਰਵਾਜ਼ਾ ਜੋ ਹਮੇਸ਼ਾ ਖੱੁਲ੍ਹਾ ਰਹਿੰਦਾ ਹੈ, ਉਹ ਪੱਤਰਕਾਰੀ ਦਾ ਦਰਵਾਜ਼ਾ ਹੈ। ਜਿਸ ’ਤੇ ਲੋਕਾਂ ਨੂੰ ਵੱਡੀਆਂ ਆਸਾਂ ਤੇ ਉਮੀਦਾਂ ਹੁੰਦੀਆਂ ਹਨ। ਮੀਡੀਆ ਨੂੰ ਸਿਰਫ਼ ਸਵਾਲ ਹੀ ਨਹੀਂ ਉਠਾਉਣੇ ਚਾਹੀਦੇ ਸਗੋਂ ਹੱਲ ਵੀ ਸੁਝਾਉਣੇ ਚਾਹੀਦੇ ਹਨ। ਪੱਤਰਕਾਰੀ ਉਦੋਂ ਹੀ ਸਫਲ ਹੁੰਦੀ ਹੈ ਜਦੋਂ ਇਸ ਦਾ ਉਦੇਸ਼ ਲੋਕ ਹਿੱਤ ਵਿੱਚ ਅਤੇ ਸ਼ੱੁਧਤਾ ਵਾਲਾ ਹੋਵੇ ਤਾਂ ਲੋਕ ਵਧੇਰੇ ਵਿਸ਼ਵਾਸ ਕਰਦੇ ਹਨ। ਦੈਨਿਕ ਜਾਗਰਣ ਦੇ ਰੈਜ਼ੀਡੈਂਟ ਐਡੀਟਰ ਅਮਿਤ ਸ਼ਰਮਾ ਨੇ ਕਿਹਾ ਕਿ ਪੱਤਰਕਾਰੀ ਸਮਾਜ ਦਾ ਸ਼ੀਸ਼ਾ ਹੈ। ਪਹਿਲਾਂ ਮੀਡੀਆ ਸਿਰਫ਼ ਸਮੱਸਿਆਵਾਂ ਨੂੰ ਉਭਾਰਦਾ ਸੀ ਪਰ ਹੁਣ ਉਹ ਹੱਲ ਲੱਭਣ ਦੀ ਕੋਸ਼ਿਸ਼ ਵੀ ਕਰਦਾ ਹੈ।
ਬ੍ਰਹਮਾਕੁਮਾਰੀ ਸੰਗਠਨ ਦੇ ਕੌਮੀ ਮੀਡੀਆ ਬੁਲਾਰੇ ਬੀਕੇ ਸੁਸ਼ਾਂਤ ਨੇ ਕਿਹਾ ਕਿ ਹਨੇਰੇ ਨੂੰ ਸਰਾਪ ਦੇਣ ਦੀ ਥਾਂ ਮੋਮਬੱਤੀ ਜਗਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ 90 ਫੀਸਦੀ ਭਾਰਤੀ ਨਕਾਰਾਤਮਕਤਾ ਨਾਲ ਭਰੇ ਹੋਏ ਹਨ। ਮਾਨਸਿਕਤਾ ਦਾ ਇਹ ਹਨੇਰਾ ਭਾਰਤੀ ਸੱਭਿਆਚਾਰ ਅਤੇ ਮਨੱੁਖੀ ਕਦਰਾਂ-ਕੀਮਤਾਂ ਦੇ ਨਿਘਾਰ ਤੋਂ ਪੈਦਾ ਹੋਇਆ ਹੈ। ਮੀਡੀਆ ਵਿੱਚ ਅਜੇ ਵੀ ਸਕਾਰਾਤਮਕਤਾ ਹੈ ਅਤੇ ਇਸ ਨੂੰ ਵਧਾਉਣ ਲਈ ਪੱਤਰਕਾਰੀ ਵਿੱਚ ਅਧਿਆਤਮਿਕਤਾ ਨੂੰ ਸ਼ਾਮਲ ਕਰਨਾ ਜ਼ਰੂਰੀ ਹੈ।
ਬ੍ਰਹਮਾਕੁਮਾਰੀ ਸੰਸਥਾ ਦੇ ਖੇਤਰੀ ਕੋਆਰਡੀਨੇਟਰ ਕਰਮ ਚੰਦ ਸੈਣੀ ਨੇ ਪ੍ਰੋਗਰਾਮ ਦਾ ਸੰਚਾਲਨ ਕਰਦਿਆਂ ਵਿਸ਼ੇ ਦੀ ਜਾਣ-ਪਛਾਣ ਅਤੇ ਜਾਣਕਾਰੀ ਦਿੰਦਿਆਂ ਕਿਹਾ ਕਿ ਭਲਕੇ ਅੇਤਵਾਰ ਨੂੰ ਬ੍ਰਹਮਾਕੁਮਾਰੀ ਕੇਂਦਰ ਰੂਪਨਗਰ ਵਿੱਚ ਅਜਿਹੀ ਕਾਨਫਰੰਸ ਕੀਤੀ ਜਾਵੇਗੀ। ਰਾਜਯੋਗ ਕੇਂਦਰ ਰੂਪਨਗਰ ਦੀ ਇੰਚਾਰਜ ਬ੍ਰਹਮਾਕੁਮਾਰੀ ਭੈਣ ਰਾਮਾ ਅਤੇ ਮੁਹਾਲੀ ਰੂਪਨਗਰ ਰਾਜਯੋਗ ਕੇਂਦਰਾਂ ਦੀ ਇੰਚਾਰਜ ਬ੍ਰਹਮਾਕੁਮਾਰੀ ਭੈਣ ਪ੍ਰੇਮਲਤਾ ਨੇ ਮੀਡੀਆ ਦੀ ਭੂਮਿਕਾ ਅਤੇ ਇਸ ਦੀ ਅਣਦੇਖੀ ਬਾਰੇ ਚਰਚਾ ਕੀਤੀ। ਕੁਮਾਰੀ ਹਰਵੀਨ ਅਤੇ ਰਿਆਂਸ਼ੀ ਨੇ ਸਵਾਗਤੀ ਡਾਂਸ ਪੇਸ਼ ਕੀਤਾ।

Load More Related Articles

Check Also

Punjab Police Thwarts Possible Terror Attack with Arrest of Two Operatives of Pak-ISI Backed Terror Module; 2.8kg IED Recovered

Punjab Police Thwarts Possible Terror Attack with Arrest of Two Operatives of Pak-ISI Back…