Share on Facebook Share on Twitter Share on Google+ Share on Pinterest Share on Linkedin ਰੂਪਨਗਰ ਡਿਵੀਜ਼ਨ ਦੇ ਕਮਿਸ਼ਨਰ ਵੱਲੋਂ ਐਸਡੀਐਮ ਅਤੇ ਤਹਿਸੀਲ ਕੰਪਲੈਕਸ ਦੇ ਦਫ਼ਤਰਾਂ ਦੇ ਕੰਮ ਦੀ ਚੈਕਿੰਗ ਮਲਕੀਤ ਸਿੰਘ ਸੈਣੀ ਨਬਜ਼-ਏ-ਪੰਜਾਬ ਬਿਊਰੋ, ਖਰੜ, 13 ਜੁਲਾਈ ਰੂਪਨਗਰ ਡਿਵੀਜ਼ਨ ਦੇ ਕਮਿਸ਼ਨਰ ਸ੍ਰ. ਦੀਪਿੰਦਰ ਸਿੰਘ ਆਈ.ਏ.ਐਸ. ਵਲੋਂ ਅੱਜ ਬਾਅਦ ਦੁਪਹਿਰ ਉਪ ਮੰਡਲ ਮੈਜਿਸਟੇ੍ਰਟ ਖਰੜ, ਤਹਿਸੀਲ ਦਫ਼ਤਰ ਖਰੜ ਵਿੱਚ ਹੁੰਦੇ ਕੰਮਾਂ ਦੀ ਪੜਤਾਲ ਕੀਤੀ ਅਤੇ ਦੋਵੇ ਦਫ਼ਤਰਾਂ ਦਾ ਦੌਰਾ ਕਰਕੇ ਮਾਲ ਵਿਭਾਗ ਨਾਲ ਸਬੰਧਤ ਕੰਮਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਹਾਸਲ ਕੀਤੀ। ਤਹਿਸੀਲ ਦਫਤਰ ਖਰੜ ਵਲੋਂ ਉਪ ਮੰਡਲ ਖਰੜ ਤਹਿਤ ਪੈਦੇ ਸਾਰੇ ਪਿੰਡਾਂ ਦੇ ਆਂਗਨਵਾੜੀ ਕੇਂਦਰਾਂ ਨੂੰ ਜ਼ਰੂਰੀ ਸਮਾਨ ਦੇਣ ਦੀ ਸ਼ੁਰੂਆਤ ਉਨ੍ਹਾਂ ਆਂਗਨਵਾੜੀ ਵਰਕਰ ਨੂੰ ਸਮਾਨ ਭੇਂਟ ਕਰਦੇ ਸ਼ੁਰੂਆਤ ਕਰਵਾਈ। ਉਨ੍ਹਾਂ ਦੋਵੇਂ ਦਫਤਰਾਂ ਵਲੋਂ ਆਂਗਨਵਾੜੀ ਵਰਕਰਾਂ ਨੂੰ ਦਿੱਤੇ ਜਾਣ ਵਾਲੇ ਸਮਾਨ ਬਾਰੇ ਕਿਹਾ ਕਿ ਇਹ ਬਹੁਤ ਹੀ ਸ਼ਲਾਘਾਯੋਗ ਉਦਮ ਹੈ ਜਿਥੇ ਕਿ ਛੋਟੇ ਛੋਟੇ ਬੱਚੇ ਆਪਣੇ ਸ਼ੁਰੂਆਤੀ ਜੀਵਨ ਦੀ ਸ਼ੁਰੂਆਤ ਕਰਦੇ ਹਨ। ਉਨ੍ਹਾਂ ਤਹਿਸੀਲ ਕੰਪਲੈਕਸ ਵਿਚ ਪੌਦਾ ਵੀ ਲਗਾਇਆ ਤੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸੁੱਧ ਵਾਤਾਵਰਣ ਲਈ ਹੋਰ ਪੌਦੇ ਲਗਾਉਣ ਲਈ ਆਖਿਆ। ਉਪ ਮੰਡਲ ਮੈਜਿਸਟੇ੍ਰਟ ਖਰੜ ਅਮਨਿੰਦਰ ਕੌਰ ਬਰਾੜ ਨੇ ਕਮਿਸ਼ਨਰ ਦੇ ਧਿਆਨ ਵਿਚ ਲਿਆਂਦਾ ਕਿ ਤਹਿਸੀਲ ਦਫਤਰ ਖਰੜ ਵਲੋਂ ਸਾਰੇ ਆਂਗਨਵਾੜੀ ਕੇਂਦਰਾਂ ਨੂੰ 1 ਪੱਖ, 1 ਦਰੀ,5 ਕੁੂਰਸੀਆਂ,1 ਪਾਣੀ ਵਾਲਾ ਕੈਂਪਰ ਦਿੱਤਾ ਜਾ ਰਿਹਾ ਹੈ ਜਿਸਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਇਸ ਮੌਕੇ ਤਹਿਸੀਲਦਾਰ ਖਰੜ ਤਰਸੇਮ ਸਿੰਘ ਮਿੱਤਲ, ਨਾਇਬ ਤਹਿਸੀਲਦਾਰ ਖਰੜ ਹਰਿੰਦਰਜੀਤ ਸਿੰਘ, ਨਾਇਬ ਤਹਿਸੀਲਦਾਰ ਮਾਜਰੀ ਵਰਿੰਦਰਪਾਲ ਧੂਤ, ਸੀ.ਡੀ.ਪੀ.ਓ.ਮਾਜਰੀ ਹਰਮੀਤ ਕੌਰ, ਸੀ.ਡੀ.ਪੀ.ਓ.ਖਰੜ ਅੰਬਰ ਵਾਲੀਆਂ,ਦਵਿੰਦਰ ਸਿੰਘ ਆਰ.ਸੀ., ਰੀਡਰ ਰਣਵਿੰਦਰ ਸਿੰਘ, ਪਿਆਰਾ ਸਿੰਘ, ਤਰਲੋਚਨ ਸਿੰਘ ਦਫਤਰ ਕਾਨੂੰਗੋ, ਮਨੋਜ਼ ਕੁਮਾਰ ਸਮੇਤ ਹੋਰ ਕਰਮਚਾਰੀ ਅਤੇ ਆਂਗਨਵਾੜੀ ਵਰਕਰ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ