nabaz-e-punjab.com

ਰੋਪੜ ਪੁਲਿਸ ਨੇ ਫੌਜ ਭਰਤੀ ਘੁਟਾਲੇ ਦਾ ਕੀਤਾ ਪਰਦਾਫਾਸ਼

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ, 19 ਜਨਵਰੀ:
ਸੂਬੇ ਵਿੱਚ ਹੋਏ ਫੌਜ ਭਰਤੀ ਘੁਟਾਲੇ ਵਿੱਚ ਅਹਿਮ ਕਾਮਯਾਬੀ ਦਰਜ ਕਰਦਿਆਂ ਰੋਪੜ ਪੁਲਿਸ ਨੇ ਇਸ ਮਾਮਲੇ ਨਾਲ ਸਬੰਧਤ 5 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਪੁਲਿਸ ਨੇ ਦੋਸ਼ੀਆਂ ਪਾਸੋਂ 29 ਆਧਾਰ ਕਾਰਡ, 48 ਵਿਅਕਤੀਆਂ ਨਾਲ ਸਬੰਧਤ ਫਰਜ਼ੀ ਦਸਤਾਵੇਜ਼ ਅਤੇ 8 ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਇਸ ਤੋਂ ਇਲਾਵਾ ਪੁਲਿਸ ਨੇ 68 ਤਸਦੀਕੀਆਂ ਅਤੇ ਐਸ.ਐਚ.ਓ, ਤਹਿਸੀਲਦਾਰ ਤੇ ਮਿਉਂਸਪਲ ਕਾਊਂਸਲਰ ਆਦਿ ਵੱਖ ਵੱਖ ਆਹੁਦੇਦਾਰਾਂ ਨਾਲ ਸਬੰਧਤ ਸਰਕਾਰੀ ਮੋਹਰਾਂ ਵੀ ਜ਼ਬਤ ਕੀਤੀਆਂ ਹਨ।
ਪਿਛਲੇ 5 ਸਾਲਾਂ ਦੌਰਾਨ ਇਸ ਗਿਰੋਹ ਵੱਲੋਂ 26 ਵਿਅਕਤੀਆਂ ਨੂੰ ਜਾਅਲੀ ਜਾਤੀ ਸਰਟੀਫੀਕੇਟ ਤੇ ਰਿਹਾਇਸ਼ ਸਬੰਧੀ ਸਰਟੀਫੀਕੇਟ ਬਣਾ ਕੇ ਸਿੱਖ, ਜੇਐਂਡਕੇ ਅਤੇ ਆਰਟੀਲਰੀ ਰੈਜਮੈਂਟ ਵਿੱਚ ਫਰਜ਼ੀ ਤਰੀਕੇ ਨਾਲ ਭਰਤੀ ਕੀਤਾ ਗਿਆ ਸੀ। ਭਰਤੀ ਪ੍ਰਕਿਰੀਆ ਲਈ ਇਹ ਗਿਰੋਹ ਹਰੇਕ ਵਿਅਕਤੀ ਪਾਸੋਂ 3-5 ਲੱਖ ਰੁਪਏ ਵਸੂਲਦਾ ਸੀ।
ਬੁਲਾਰੇ ਨੇ ਦੱਸਿਆ ਕਿ ਇਸ ਗੋਰਖਧੰਦੇ ਨੂੰ ਪਟਿਆਲਾ, ਫਿਰੋਜ਼ਪੁਰ ਤੇ ਲੁਧਿਆਣਾ ਦੇ ਭਰਤੀ ਕੇਂਦਰਾਂ ਦੇ ਕਲਰਕਾਂ ਦੀ ਮਿਲੀਭੁਗਤ ਨਾਲ ਅੰਜਾਮ ਦਿੱਤਾ ਜਾਂਦਾ ਸੀ , ਜੋ ਆਪਣਾ ਹਿੱਸਾ ਲੈਣ ਪਿੱਛੋਂ ਫਰਜ਼ੀ ਦਸਤਾਵੇਜ਼ਾਂ ਨੂੰ ਤਸਦੀਕ ਕਰ ਦਿੰਦੇ ਸਨ।
ਮੁੱਢਲੀ ਜਾਂਚ ਤੋਂ ਇਹ ਤੱਥ ਸਾਹਮਣੇ ਆਏ ਹਨ ਕਿ ਯੋਗੇਸ਼ ਵਸਨੀਕ ਸਲੇਮ ਟਾਬਰੀ, ਲੁਧਿਆਣਾ ਇਸ ਗਿਰੋਹ ਦਾ ਸਰਗਨਾਹ (ਮੋਢੀ) ਸੀ ,ਜਿਸਨੇ ਪਿਛਲੇ 5 ਸਾਲਾਂ ਦੌਰਾਨ ਹਰਿਆਣਾ ਦੇ ਕਰੀਬ 150 ਵਿਅਕਤੀਆਂ ਦੇ ਫਰਜ਼ੀ ਦਸਤਾਵੇਜ਼ ਤਿਆਰ ਕੀਤੇ ਸਨ।
ਜੀਂਦ ਦੇ ਮਨਜੀਤ ਤੇ ਸੁਨੀਲ ਦੁਆਰਾ ਫੌਜ ਵਿੱਚ ਭਰਤੀ ਹੋਣ ਦੇ ਇਛੁੱਕ ਨੌਜਵਾਨ ਫਸਾਏ ਜਾਂਦੇ ਸਨ ਤਾਂ ਜੋ ਉਹਨਾਂ ਨੂੰ ਘੱਟ ਕੰਪੀਟੀਸ਼ਨ ਵਾਲੇ ਪੰਜਾਬ ਦੇ ਇਲਾਕੇ ਵਿੱਚ ਲਿਆਂਦਾ ਜਾ ਸਕੇ। ਭਰਤੀ ਸਿਖਲਾਈ ਅਕੈਡਮੀ ਚਲਾਉਣ ਵਾਲੇ ਜੀਂਦ ਦੇ ਵਸਨੀਕ ਮਨਜੀਤ ਤੇ ਸੁਨੀਲ ਨੂੰ ਵੀ ਪੁਲਿਸ ਨੇ ਗਿਰਫਤਾਰ ਕਰ ਲਿਆ ਹੈ।
ਇਸੇ ਤਰ•ਾਂ ਫਿਰੋਜ਼ਪੁਰ ਦੇ ਰਹਿਣ ਵਾਲੇ ਮਨੋਜ ਤੇ ਅਮਿਤ ਵੀ ਯੋਗੇਸ਼ ਨੂੰ ਫਾਜ਼ਿਲਕਾ, ਮੋਗਾ, ਫਰੀਦਕੋਟ ਤੇ ਫਿਰੋਜ਼ਪੁਰ ਜ਼ਿਲਿ•ਆਂ ਤੋਂ ਭਰਤੀ ਹੋਣ ਵਾਲੇ ਨੌਜਵਾਨ ਮੁਹੱਈਆ ਕਰਵਾਉਂਦੇ ਸਨ।
ਸ਼ੱਕੀਆਂ ਦੀ ਪੁੱਛ-ਗਿੱਛ ਦੌਰਾਨ ਲੁਧਿਆਣਾ, ਗਵਾਲੀਅਰ, ਫਿਰੋਜ਼ਪੁਰ, ਭੁਵਨੇਸ਼ਵਰ ਵਿਖੇ ਤਾਇਨਾਤ ਕਈ ਨਾਨ-ਕਮਿਸ਼ਨਡ ਅਫਸਰਾਂ(ਐਨਸੀਓ)ਦੇ ਨਾਂ ਵੀ ਸਾਹਮਣੇ ਆਏ ਹਨ। ਇਹ ਐਨਸੀਓ ਭਰਤੀ ਅਥਾਰਟੀਆਂ ਅਤੇ ਭਰਤੀ ਹੋਣ ਵਾਲੇ ਨੌਜਵਾਨਾਂ ਦੇ ਵਿਚਕਾਰ ਦੀ ਕੜੀ ਦੱਸੇ ਜਾਂਦੇ ਹਨ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…