nabaz-e-punjab.com

ਕੁਆਰਕ ਸਿਟੀ ਵਿਖੇ ਰੋਸ਼ਨੀ ਫਾਊੱਡੇਸ਼ਨ ਨੇ ਦੂਸਰਾ ਖੂਨਦਾਨ ਕੈਂਪ ਲਗਾਇਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਜੁਲਾਈ:
ਕੁਆਰਕ ਸਿਟੀ (ਉਦਯੋਗਿਕ ਖੇਤਰ) ਵਿਖੇ ਐਨਜੀਓ ‘ਰੋਸ਼ਨੀ ਫਾਊੱਡੇਸ਼ਨ’ (ਰਜਿ) ਪੰਜਾਬ ਵੱਲੋਂ ਰੈਡ ਕਰਾਸ ਪੰਜਾਬ ਦੀ ਸਹਿਯੋਗ ਨਾਲ ਇੱਕ ਖੂਨਦਾਨ ਕੈਂਪ ਲਗਾਇਆ ਗਿਆ। ਜਿਸ ਵਿੱਚ ਕੁਆਰਕ ਸਿਟੀ ਦੇ ਮੁਲਾਜ਼ਮਾਂ ਵੱਲੋਂ ਖੂਨਦਾਨ ਕੀਤਾ ਗਿਆ। ਇਸ ਮੌਕੇ 26 ਵਿਅਕਤੀਆਂ ਨੇ ਖੂਨਦਾਨ ਕੀਤਾ। ਸਰਕਾਰੀ ਹਸਪਤਾਲ ਫੇਜ਼-6 ਦੀ ਮੈਡੀਕਲ ਟੀਮ ਨੇ ਇਸ ਮੌਕੇ ਖੂਨ ਇੱਕਤਰ ਕੀਤਾ। ਇਸ ਮੌਕੇ ਈਸੀਜੀ, ਸ਼ੂਗਰ, ਥਾਇਰਾਡ ਦੇ ਟੈਸਟ ਮੁਫ਼ਤ ਕੀਤੇ ਗਏ ਅਤੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਇਸ ਮੌਕੇ ਰੌਸ਼ਨੀ ਫਾਊਡੇਸ਼ਨ ਦੀ ਪ੍ਰਧਾਨ ਡਾ. ਸਿਮਰਨਪ੍ਰੀਤ ਕੌਰ, ਟਰੱਸਟੀ ਮੈਂਬਰ ਸ੍ਰ. ਕਰਮ ਸਿੰਘ ਬੱਬਰਾ ਅਤੇ ਹੋਰ ਪਤਵੰਤੇ ਵੀ ਮੌਜੂਦ ਸਨ। ਖੂਨਦਾਨੀਆਂ ਨੂੰ ਉਤਸ਼ਾਹਿਤ ਵੇਖਦਿਆਂ ਹੋਇਆ ਰੈਡ ਕਰਾਸ ਵੱਲੋਂ ਸਟਰੀਫਿਕੇਟ ਦਿੱਤੇ ਗਏ। ਰੌਸ਼ਨੀ ਫਾਊਡੇਸ਼ਨ ਵੱਲੋਂ ਯਾਦਗਾਰੀ ਚਿੰਨ ਵੀ ਦਿੱਤੇ ਗਏ। ਇਸ ਮੌਕੇ ’ਤੇ ਸ੍ਰ. ਕਰਮ ਸਿੰਘ ਬੱਬਰਾ ਨੇ ਡੋਨਰਜ਼ ਦਾ ਧੰਨਵਾਦ ਕੀਤਾ ਅਤੇ ਅੱਗੇ ਤੋਂ ਅਜਿਹੇ ਨੇਕ ਕੰਮ ਲਈ ਸਹਿਯੋਗ ਦੇਣ ਲਈ ਪ੍ਰਰੇਣਾ ਕੀਤੀ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …