ਰੋਟਰੀ ਕਲੱਬ ਖਰੜ ਨੇ ਖੂਨਦਾਨ ਕੈਂਪ ਲਗਾਇਆ, 45 ਲੋਕਾਂ ਨੇ ਕੀਤਾ ਖੂਨਦਾਨ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 12 ਜਨਵਰੀ:
ਰੋਟਰੀ ਕਲੱਬ ਖਰੜ ਵੱਲੋਂ ਅੱਜ ਸਿਵਲ ਹਸਪਤਾਲ ਖਰੜ ਵਿਖ਼ੇ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫ਼ਤਿਹ ਸਿੰਘ ਜੀ ਅਤੇ ਮਾਤਾ ਗੁਜਰ ਕੌਰ ਜੀ ਦੀ ਮਹਾਨ ਸ਼ਹਾਦਤ ਨੂੰ ਸਮਰਪਿਤ ਖ਼ੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਐਸਡੀਐਮ ਖਰੜ ਅਮਨਿੰਦਰ ਕੌਰ ਬਰਾੜ ਅਤੇ ਡੀਐਸਪੀ. ਖਰੜ ਦੀਪਕਮਲ ਨੇ ਵਿਸ਼ੇਸ਼ ਤੌਰ ’ਤੇ ਪੁੱਜ ਕੇ ਆਪਣੀ ਹਾਜ਼ਰੀ ਲਗਵਾਈ। ਇਸ ਮੌਕੇ ਐਸਡੀਐਮ ਮੈਡਮ ਬਰਾੜ ਨੇ ਕਿਹਾ ਕਿ ਖ਼ੂਨਦਾਨ ਇੱਕ ਮਹਾਂਦਾਨ ਹੈ ਕਿਉਂਕਿ ਇੱਕ ਲੋੜਵੰਦ ਲਈ ਦਵਾਈਆਂ, ਭੋਜਨ ਅਤੇ ਹਰੋ ਜ਼ਰੂਰੀ ਚੀਜ਼ਾਂ ਦਾ ਫ਼ੈਕਟਰੀ ਆਦਿ ਵਿੱਚ ਬਣਾਈਆਂ ਜਾ ਸਕਦੀਆਂ ਹਨ ਪਰ ਖ਼ੂਨ ਦਾ ਨਿਰਮਾਣ ਸਿਰਫ਼ ਮਨੱੁਖੀ ਸ਼ਰੀਰ ਅੰਦਰ ਹੀ ਹੁੰਦਾ ਹੈ ਅਤੇ ਅਜਿਹੇ ਕੈਂਪਾਂ ਦੌਰਾਨ ਇੱਕਤਰ ਖ਼ੂਨ ਬੇਅੰਤ ਲੋਕਾਂ ਲਈ ਜੀਵਨ ਰੇਖਾ ਸਾਬਿਤ ਹੁੰਦਾ ਹੈ। ਇਸ ਮੌਕੇ ਡੀਐਸਪੀ ਖਰੜ ਦੀਪਕਮਲ ਨੇ ਵੀ ਰੋਟਰੀ ਕਲੱਬ ਖਰੜ ਵੱਲੋਂ ਕੀਤੇ ਜਾਂਦੇ ਅਜਿਹੇ ਸਮਾਜ ਭਲਾਈ ਕਾਰਜਾਂ ਦੀ ਸ਼ਲਾਘਾ ਕੀਤੀ। ਇਸ ਦੌਰਾਨ ਐਸਐਮਓ ਖਰੜ ਡਾ.ਸੁਰਿੰਦਰ ਸਿੰਘ ਦੀ ਨਿਗਰਾਨੀ ਹੇਠ ਬਲੱਡ ਬੈਂਕ ਖਰੜ ਦੀ ਟੀਮ ਵੱਲੋਂ ਖ਼ੂਨ ਦੀਆਂ 45 ਯੂਨਿਟਾਂ ਇਕੱਤਰ ਕੀਤੀਆਂ ਗਈਆਂ। ਇਸ ਮੌਕੇ ਕਲੱਬ ਪ੍ਰਧਾਨ ਗੁਰਮੁੱਖ ਸਿੰਘ, ਸਕੱਤਰ ਹਰਨੇਕ ਸਿੰਘ, ਪ੍ਰਾਜੈਕਟ ਚੇਅਰਮੈਨ ਕਮਲਦੀਪ ਟਿਵਾਣਾ, ਅਸ਼ੋਕ ਸ਼ਰਮਾਂ, ਐਸਆਈਐਸ ਕੋਰਾ, ਹਰਿੰਦਰ ਸਿੰਘ ਪਾਲ, ਐਮਐਮ ਭਾਟੀਆ, ਹਰਪ੍ਰੀਤ ਸਿੰਘ ਰੇਖ਼ੀ, ਨੀਲਮ ਕੁਮਾਰ, ਧਰਮਪਾਲ ਕੌਸ਼ਲ, ਪ੍ਰਿਤਪਾਲ ਸਿੰਘ, ਅਸ਼ੋਕ ਅੱਤਰੀ, ਵਿਨੇ ਰਾਜਪੂਤ ਅਤੇ ਸਪਿੰਦਰ ਸਿੰਘ ਸਮੇਤ ਸਮੂਹ ਕਲੱਬ ਮੈਂਬਰ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਖ਼ੁਸ਼ੀ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਖ਼ੁਸ਼ੀ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ ਨਬਜ਼-ਏ-ਪੰਜਾਬ, ਮੁਹਾਲੀ, 13…