nabaz-e-punjab.com

ਰੋਟਰੀ ਕਲੱਬ ਮੁਹਾਲੀ ਵੱਲੋਂ ਸਹੂਲਤਾਂ ਤੋਂ ਵਾਂਝੀਆਂ ਅੌਰਤਾਂ ਤੇ ਬੱਚਿਆਂ ਲਈ ਪ੍ਰਾਜੈਕਟ ‘ਮਮਤਾ’ ਦੀ ਸ਼ੁਰੂਆਤ

ਬਾਲ ਕੰਨਿਆ ਦੇ ਸੰਪੂਰਨ ਵਿਕਾਸ ਲਈ ਪੰਜਾਬ ਨੇ ਕਈ ਨਵੀਆਂ ਕੋਸ਼ਿਸ਼ਾਂ ਦੀ ਸ਼ੁਰੂਆਤ ਕੀਤੀ: ਮਨੀਸ਼ ਤਿਵਾੜੀ

ਪੇਂਡੂ ਅੌਰਤਾਂ ਤੇ ਬੱਚਿਆਂ ਨੂੰ ਪੌਸ਼ਟਿਕਤਾ ਸਬੰਧਤ ਪੇਸ਼ ਆ ਰਹੀਆਂ ਮੁਸ਼ਕਲਾਂ ਹੱਲ ਕੀਤੀਆਂ ਜਾਣਗੀਆਂ: ਸਿੱਧੂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਜਨਵਰੀ:
ਰੋਟਰੀ ਕਲੱਬ ਮੁਹਾਲੀ ਨੇ ਅੱਜ ਸ੍ਰੀ ਅਨੰਦਪੁਰ ਸਾਹਿਬ ਤੋਂ ਸੰਸਦ ਮਨੀਸ਼ ਤਿਵਾੜੀ ਅਤੇ ਪੰਜਾਬ ਦੇ ਸਿਹਤ ਮੰਤਰੀ ਸਰਦਾਰ ਬਲਬੀਰ ਸਿੰਘ ਸਿੱਧੂ ਦੀ ਮੌਜੂਦਗੀ ਵਿਚ ਆਪਣੇ ਸਿਹਤ ਸੁਧਾਰ ਪ੍ਰੋਜੈਕਟ ‘ਮਮਤਾ’ ਦੀ ਸ਼ੁਰੂਆਤ ਕੀਤੀ। ਭਾਰਤ ਵਿਚ ਰੋਟਰੀ ਦੇ 100 ਸਾਲ ਪੂਰੇ ਹੋਣ ਦੇ ਮੌਕੇ ’ਤੇ ਆਯੋਜਿਤ ਇਸ ਸਮਾਰੋਹ ਵਿਚ ਸੰਸਦ ਨੇ 100 ਪੇਂਡੂ ਮਹਿਲਾਵਾਂ ਨੂੰ ਪੌਸ਼ਟਿਕ ਅਤੇ ਸਿਹਤਮੰਦ (ਨਿਊਟ੍ਰੀਸ਼ੀਅਨ ਐਂਡ ਹੈਲਥੀ) ਫੂਡ ਦੇ ਸਪੈਸ਼ਲ ਪੈਕੇਜ ਸੌਂਪੇ ਗਏ, ਜਿਨ੍ਹਾਂ ਨੇ ਪਿਛਲੇ ਛੇ ਮਹੀਨਿਆਂ ਵਿਚ ਆਪਣੀ ਲੜਕੀ ਨੂੰ ਜਨਮ ਦਿੱਤਾ ਹੈ। ਅੱਜ ਸਵੇਰੇ ਰੋਟਰੀ ਕਲੱਬ ਮੋਹਾਲੀ ਵੱਲੋਂ ‘ਪ੍ਰੋਜੈਕਟ ਮਮਤਾ’ ਦੇ ਉਦਘਾਟਨ ਤੋਂ ਬਾਅਦ ਆਯੋਜਿਤ ਸਭਾ ਨੂੰ ਸੰਬੋਧਤ ਕਰਦੇ ਹੋਏ, ਸੀਨੀਅਰ ਕਾਂਗਰਸ ਨੇਤਾ ਅਤੇ ਸੰਸਕ ਸ੍ਰੀ ਮਨੀਸ਼ ਤਿਵਾੜੀ ਨੇ ਕਿਹਾ , ‘‘ਜਦੋਂ ਕਿ ਸਰਵਜਨਕ ਖੇਤਰਾਂ ਵਿਚ ਮਹਿਲਾਵਾਂ ਦੀ ਪ੍ਰਤੀਨਿਧਤਾ ਵਧਾਉਣਾ ਮਹੱਤਵਪੂਰਣ ਹੈ ਅਤੇ ਇਸ ਟੀਚੇ ਨੂੰ ਮਜ਼ਬੂਤ, ਵਿਆਪਕ ਅਤੇ ਸਕਾਰਾਤਮਕ ਕਦਮਾਂ ਦੇ ਮਾਧਿਅਮ ਨਾਲ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸਦੇ ਨਾਲ ਹੀ ਸੋਚ ਵਿਚ ਵੀ ਬਦਲਾਅ ਜ਼ਰੂਰੀ ਹੈ ਤਾਂ ਜੋ ਮਹਿਲਾਵਾਂ ਨੂੰ ਲਾਜ਼ਮੀ ਤੌਰ ’ਤੇ ਉਨ੍ਹਾਂ ਦੇ ਘਰਾਂ ਅੰਦਰ ਅਤੇ ਵਿਆਪਕ ਸਮਾਜ ਵਿਚ ਬਰਾਬਰ ਮੰਨਿਆ ਜਾਵੇ ਅਤੇ ਉਨ੍ਹਾਂ ਦੇ ਬਰਾਬਰ ਅਧਿਕਾਰ ਹੋਣ।’’ ਇਸ ਨੇਕ ਕੋਸ਼ਿਸ਼ ਲਈ ਰੋਟਰੀ ਮੋਹਾਲੀ ਨੂੰ ਵਧਾਈ ਦਿੰਦੇ ਹੋਏ, ਸ੍ਰੀ ਮਨੀਸ਼ ਤਿਵਾੜੀ ਨੇ ਕਿਹਾ ਕਿ ਰੋਟਰੀ ਸੰਗਠਨ ਬੀਤੀ ਇਕ ਸਦੀ ਤੋਂ ਦੇਸ਼ ਦੀ ਸੇਵਾ ਕਰ ਰਿਹਾ ਹੈ ਅਤੇ ਵੱਖ ਵੱਖ ਕੋਸ਼ਿਸ਼ਾਂ ਨਾਲ ਸਮਾਜ ਦੀ ਬਿਹਤਰੀ ਲਈ ਆਪਣਾ ਯੋਗਦਾਨ ਦੇ ਰਿਹਾ ਹੈ। ਦੱਸਦੇ ਹੋਏ ਕਿ ਮਹਿਲਾਵਾਂ ਨੂੰ ਪੁਰਸ਼ਾਂ ਦੇ ਨਾਲ ਬਰਾਬਰੀ ’ਤੇ ਲਿਆਉਣ ਲਈ ਠੋਸ ਕੋਸ਼ਿਸ਼ਾਂ ਦੀ ਜ਼ਰੂਰਤ ਸੀ, ਉਨ੍ਹਾਂ ਹੋਰ ਗੈਰ ਸਰਕਾਰੀ ਸੰਗਠਨਾਂ ਅਤੇ ਨਿੱਜੀ ਕੰਪਨੀਆਂ ਤੋਂ ਵੀ ਇਸ ਸਬੰਧ ਵਿਚ ਅੱਗੇ ਆਉਣ ਅਤੇ ਸੂਬਾ ਸਰਕਾਰ ਦੀਆਂ ਕੋਸ਼ਿਸ਼ਾਂ ਨੂੰ ਪੂਰਾ ਕਰਨ ਵਿਚ ਸਹਿਯੋਗ ਕਰਨ ਦੀ ਬੇਨਤੀ ਕੀਤੀ।
ਇਸ ਮੌਕੇ ‘ਤੇ ਆਪਣੇ ਸੰਬੋਧਨ ਵਿਚ ਪੰਜਾਬ ਦੇ ਸਿਹਤ ਮੰਤਰੀ ਸਰਦਾਰ ਬਲਬੀਰ ਸਿੰਘ ਸਿੱਧੂ ਨੇ ਪੇਂਡੂ ਮਹਿਲਾਵਾਂ ਅਤੇ ਖਾਸ ਕਰਕੇ ਬੱਚੀਆਂ ਨੂੰ ਪਾਲਣ ਵਿਚ ਪੇਸ਼ ਆ ਰਹੀਆਂ ਹਰ ਤਰ੍ਹਾਂ ਦੀਆਂ ਪੋਸ਼ਣ ਸਬੰਧੀ ਮੁੱਦਿਆਂ ਨੂੰ ਪੂਰੀ ਤਰ੍ਹਾਂ ਨਾਲ ਸੰਬੋਧਨ ਕਰਨ ਲਈ ਆਪਣੀ ਵਿਅਕਤੀਗਤ ਵਚਨਬੱਧਤਾ ਦੋਹਰਾਈ। 100 ਪ੍ਰਮੁੱਖ ਸਮਾਜਕ ਸੰਕੇਤਕਾਂ ਨੂੰ ਕਵਰ ਕਰਨ ਵਾਲੇ 17 ਟੀਚਿਆਂ ਦੇ ਅਧਾਰ ’ਤੇ ਹਾਲ ਹੀ ਵਿਚ ਜਾਰੀ ਕੀਤੀ ਗਹੀ ਨੀਤੀ ਆਯੋਗ ਦੇ ਐਸਡੀਜੀ ਇੰਡੈਕਸ 2019-20 ਰਿਪੋਰਟ ਵਿਚ ਪੰਜਾਬ ਵੱਲੋਂ ਦਰਜ ਕੀਤੇ ਗਏ, ਬਿਹਤਰੀਨ ਸੁਧਾਰ ਨੂੰ ਮਾਨਤਾ ਦਿੱਤੀ ਗਈ ਹੈ। ਇਸ ਸਫ਼ਲਤਾ ’ਤੇ ਬਲਬੀਰ ਸਿੰਘ ਸਿੱਧੂ ਨੇ। ਸਿਹਤ ਸੇਵਾਵਾਂ ਦੀ ਪਹੁੰਚ ਨੂੰ ਹੋਰ ਬਿਹਤਰ ਬਣਾਉਣ ਲਈ, ਖਾਸ ਕਰਕੇ ਪੇਂਡੂ ਮਹਿਲਾਵਾਂ ਅਤੇ ਬੱਚਿਆਂ ਲਈ ਕੀਤੀਆਂ ਜਾਣ ਵਾਲੀਆਂ ਕੋਸ਼ਿਸ਼ਾਂ ਵਿਚ ਆਪਣੀ ਸਰਕਾਰ ਦੇ ਸਮਰਥਨ ਦਾ ਭਰੋਸਾ ਦਿੱਤਾ। ਯੋਜਨਾ ਦੇ ਬਾਰੇ ਵਿਚ ਵਿਸਥਾਰ ਨਾਲ ਗੱਲ ਕਰਦੇ ਹੋਏ, ਰੋਟਰੀ ਕਲੱਬ ਮੋਹਾਲੀ ਦੇ ਪ੍ਰੈਜੀਡੈਂਟ ਹਰਜੀਤ ਸਿੰਘ ਨੇ ਦਸਿਆ ਕਿ ਅਸੀਂ ਇਸ ਪ੍ਰੋਜੈਕਟ ਦੇ ਲਾਭ ਜ਼ਰੂਰਤਮੰਦ ਲੋਕਾਂ ਤਕ ਪਹੁੰਚਾਉਣਾ ਸੁਨਿਸ਼ਚਿਤ ਕਰਨ ਲਈ ਉਨ੍ਹਾਂ ਮਹਿਲਾਵਾਂ ਨੂੰ ਇਸ ਵਿਚ ਸ਼ਾਮਲ ਕਰਨਾ ਸੀ ਜੋ ਕਿ ਗਰੀਬੀ ਰੇਖਾ ਤੋਂ ਹੇਠਾਂ ਆਉਣ ਵਾਲੇ ਪਰਿਵਾਰਾਂ ਤੋਂ ਹਨ ਅਤੇ ਉਨ੍ਹਾਂ ਨੇ ਹਾਲ ਹੀ ਵਿਚ ਕਿਸੇ ਵੀ ਸਰਕਾਰੀ ਹਸਪਤਾਲ ਵਿਚ ਇਕ ਬੱਚੀ ਨੂੰ ਜਨਮ ਦਿੱਤਾ ਹੈ। ਮਹਿਲਾਵਾਂ ਆਮ ਤੌਰ ’ਤੇ ਆਪਣੇ ਬੱਚਿਆਂ ਨੂੰ ਪਹਿਲੇ ਛੇ ਮਹੀਨੇ ਤੱਕ ਛਾਤੀ ਦਾ ਦੁੱਧ ਪਿਲਾਉਂਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਜੇਕਰ ਨਵੀਆਂ ਮਾਤਾਵਾਂ ਇਸ ਚਰਣ ਦੌਰਾਨ ਪੌਸ਼ਟਿਕ ਭੋਜਨ ਕਰਦੀਆਂ ਹਨ ਤਾਂ ਇਸ ਨਾਲ ਬੱਚਿਆਂ ਦੀ ਚੰਗੀ ਸਿਹਤ ਨੂੰ ਸੁਨਿਸ਼ਚਿਤ ਕਰਨ ਵਿਚ ਮਦਦ ਮਿਲੇਗੀ। ਵਿਸ਼ੇਸ਼ ਤੌਰ ਤੇ , ਦ ਰੋਟਰੀ ਕਲੱਬ 25 ਸਕੂਲ ਛੱਡਣ ਵਾਲੇ ਬੱਚਿਆਂ ਨੂੰ ਅਪਨਾਉਣ ਲਈ ਨਵੀਆਂ ਕੋਸ਼ਿਸ਼ਾਂ ’ਤੇ ਵੀ ਕੰਮ ਕਰ ਰਿਹਾ ਹੈ, ਜੋ ਮਹਿੰਦਰਾ ਇੰਸਟੀਚਿਊਟ ਆਫ ਸਕਿੱਲ ਡਿਵੈਲਪਮੈਂਟ ਵੱਲੋਂ ਜੀਡੀਏ ਸਿਖਲਾਈ ਪ੍ਰਾਪਤ ਕਰਨਗੇ। ਇਸ ਤੋਂ ਇਲਾਵਾ ਰੋਟਰੀ ਵੋਕੇਸ਼ਨਲ ਟ੍ਰੇਨਿੰਗ ਸੈਂਟਰ ਵਿਚ ਪਲੰਬ ਅਤੇ ਇਲੈਕਟੀ੍ਰਸ਼ੀਅਨ ਲਈ ਇਕ ਕੋਰਸ ਦੀ ਵੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਸ ਦੌਰਾਨ ਆਉਣ ਵਾਲੇ ਸਾਰੇ ਖਰਚਿਆਂ ਨੂੰ ਰੋਟਰੀ ਕਲੱਬ ਮੋਹਾਲੀ ਵੱਲੋਂ ਸਹਿਣ ਕੀਤਾ ਜਾਵੇਗਾ। ਰੋਟਰੀ ਵੋਕੇਸ਼ਨਲ ਟ੍ਰੇਨਿੰਗ ਸੈਂਟਰ ਵਿਚ ਪਹਿਲਾਂ ਤੋਂ ਹੀ ਸਿਲਾਈ, ਕਢਾਈ ਅਤੇ ਬਿਊਟੀ ਕੋਰਸਿਜ਼ ਪਹਿਲਾਂ ਤੋਂ ਹੀ ਉਪਲਭਧ ਕਰਵਾਏ ਜਾ ਰਹੇ ਹਨ, ਜਿਸ ਨਾਲ ਕਾਫੀ ਨੌਜਵਾਨਾਂ ਦੀ ਮਦਦ ਮਿਲ ਰਹੀ ਹੈ। ਰੋਟਰੀ ਕਲੱਬ ਮੋਹਾਲੀ, ਜ਼ਿਲ੍ਹਾ ਸਿਹਤ ਵਿਭਾਗ ਨਾਲ ਮਿਲ ਕੇ ਕੰਮ ਕਰ ਰਿਹਾ ਹੈ, ਜਿਸ ਨਾਲ ਉਨ੍ਹਾਂ ਨੂੰ ਅਨੀਮੀਆ ਮੁਕਤ ਪੰਜਾਬ ਅਭਿਆਨ ਦੇ ਅਮਲ ਵਿਚ ਸਹਾਇਤਾ ਮਿਲ ਸਕਦੀ ਹੈ। ਕਲੱਬ ਨੇ ਗੈਰਵਿਕਸਿਤ ਖੇਤਰਾਂ ਵਿਚ 13 ਆਂਗਣਵਾੜੀ ਕੇਂਦਰਾਂ ਨੂੰ ਵੀ ਅਪਨਾਇਆ ਹੈ, ਅਤੇ ਉਨ੍ਹਾਂ ਨੂੰ ਮੁਢਲੇ ਪੱਧਰ ਦੀਆਂ ਐਜ਼ੂਕੇਸ਼ਨਲ ਕਿਤਾਬਾਂ, ਖਿਡੌਣੇ ਉਪਲਭਧ ਕਰਾਉਣ ਦੇ ਨਾਲ ਹੀ ਬੁਨਿਆਦੀ ਜ਼ਰੂਰਤਾਂ ਜਿਵੇਂ ਕੁਰਸੀਆਂ, ਬਰਤਨ, ਤਾਜੇ ਪਾਣੀ ਦੀ ਸੁਵਿਧਾ ਆਦਿ ਪ੍ਰਦਾਨ ਕੀਤੀ ਜਾ ਰਹੀ ਹੈ। ਇਸ ਨਾਲ ਬੱਚਿਆਂ ਦਾ ਵਿਕਾਸ ਬਿਹਤਰ ਕੀਤਾ ਜਾ ਸਕੇਗਾ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…