ਰੋਟਰੀ ਕਲੱਬ ਆਫ਼ ਰਾਜਪੁਰਾ ਗਰੇਟਰ ਨੇ ਇੱਕ ਲੋੜਵੰਦ ਲੜਕੀ ਦਾ ਵਿਆਹ ਕਰਵਾਇਆ
‘ਆਪ’ ਵਿਧਾਇਕਾ ਸ੍ਰੀਮਤੀ ਨੀਨਾ ਮਿੱਤਲ ਨੇ ਕੀਤੀ ਰੋਟਰੀ ਕਲੱਬ ਦੇ ਉਪਰਾਲੇ ਦੀ ਭਰਵੀਂ ਸ਼ਲਾਘਾ
ਨਬਜ਼-ਏ-ਪੰਜਾਬ ਬਿਊਰੋ, ਰਾਜਪੁਰਾ, 15 ਮਈ:
ਰੋਟਰੀ ਕਲੱਬ ਆਫ਼ ਰਾਜਪੁਰਾ ਗਰੇਟਰ ਵੱਲੋਂ ਸਮਾਜ ਸੇਵੀ ਕਾਰਜਾਂ ਦੀ ਲੜੀ ਨੂੰ ਅੱਗੇ ਤੋਰਦਿਆਂ ਪਿੰਡ ਸੈਦਖੇੜੀ ਦੀ ਲੜਕੀ ਕਿਰਨ ਦੇ ਵਿਆਹ ਲਈ ਪੂਰਾ ਪ੍ਰਬੰਧ ਕਰਕੇ ਲੋੜਵੰਦ ਮਾਪਿਆਂ ਦੇ ਦੀ ਲਾਡਲੀ ਦਾ ਵਿਆਹ ਕੀਤਾ। ਇਸ ਮੌਕੇ ਬਰਾਤ ਦੀ ਆਓ ਭਗਤ, ਬਰੇਕ ਫਾਸਟ ਅਤੇ ਦੁਪਹਿਰ ਦੇ ਖਾਣੇ ਦੀ ਪੂਰੀ ਜ਼ਿੰਮੇਵਾਰੀ ਰੋਟਰੀ ਕਲੱਬ ਆਫ਼ ਰਾਜਪੁਰਾ ਗ੍ਰੇਟਰ ਵੱਲੋਂ ਨਿਭਾਈ ਗਈ। ਲੜਕੀ ਨੂੰ ਲੋੜੀਂਦਾ ਘਰੇਲੂ ਸਮਾਨ ਵੀ ਕਲੱਬ ਵੱਲੋਂ ਭੇਂਟ ਵੱਜੋਂ ਦਿੱਤਾ ਗਿਆ।
ਮੁੱਖ ਮਹਿਮਾਨ ਲਲਿਤ ਜੈਨ ਐੱਮਡੀ ਬਾਇਓ ਸਾਇੰਸਜ ਚੰਡੀਗੜ੍ਹ ਅਤੇ ਆਸ਼ਮਾ ਜੈਨ, ਵਿਸ਼ੇਸ਼ ਮਹਿਮਾਨ ਨੀਨਾ ਮਿੱਤਲ ਵਿਧਾਇਕ ਹਲਕਾ ਰਾਜਪੁਰਾ ਅਤੇ ਸਰਪ੍ਰਸਤ ਰੋਟਰੀ ਕਲੱਬ ਆਫ਼ ਰਾਜਪੁਰਾ ਗਰੇਟਰ ਨੇ ਨਵੀ ਵਿਆਹੀ ਜੋੜੀ ਸਾਹਿਲ ਕੁਮਾਰ ਬਸੰਤਪੁਰਾ ਅਤੇ ਕਿਰਨ ਸੈਦਖੇੜੀ ਨੂੰ ਆਸ਼ੀਰਵਾਦ ਅਤੇ ਸ਼ੁਭਕਾਮਨਾਵਾਂ ਦਿੱਤੀਆਂ। ਵਿਸ਼ੇਸ਼ ਮਹਿਮਾਨ ਮੈਡਮ ਨੀਨਾ ਮਿੱਤਲ ਵਿਧਾਇਕ ਹਲਕਾ ਰਾਜਪੁਰਾ ਅਤੇ ਸਰਪ੍ਰਸਤ ਰੋਟਰੀ ਕਲੱਬ ਆਫ਼ ਰਾਜਪੁਰਾ ਗ੍ਰੇਟਰ ਨੇ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਨੇਕ ਕਾਰਜਾਂ ਵਿੱਚ ਉਨ੍ਹਾਂ ਦਾ ਕਲੱਬ ਆਪਣਾ ਯੋਗਦਾਨ ਪਾ ਰਿਹਾ ਹੈ। ਸਮੂਹ ਮੈਂਬਰਾਂ ਕਲੱਬ ਦੇ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਤੇ ਜੀ ਆਇਆ ਆਖਿਆ।
ਇਸ ਸਮਾਗਮ ਵਿੱਚ ਐੱਸਪੀ ਨੰਦਰਾਜੋਗ, ਸੈਕਟਰੀ ਮਨੋਜ ਮੋਦੀ, ਮਾਨ ਸਿੰਘ ਪ੍ਰੋਗਰਾਮ ਚੇਅਰਮੈਨ, ਰਤਨ ਸ਼ਰਮਾ, ਰਾਜਿੰਦਰ ਸਿੰਘ ਚਾਨੀ, ਅਮਰਿੰਦਰ ਮੀਰੀ, ਡਾਕਟਰ ਸੁਰਿੰਦਰ ਕੁਮਾਰ, ਅਮਨ ਸੈਣੀ, ਜਯੋਤੀ ਪੁਰੀ, ਪਵਨ ਚੁੱਗ, ਐਡਵੋਕੇਟ ਈਸ਼ਵਰ ਲਾਲ, ਸੋਹਨ ਸਿੰਘ, ਓਪੀ ਆਰਿਆ, ਸਾਹਿਲ ਭਟੇਜਾ, ਕਰਮਜੀਤ ਸਿੰਘ, ਅਨਿਲ ਵਰਮਾ, ਵਿਜੇ ਪ੍ਰਤਾਪ ਸਿੰਘ, ਸੀਤਾ ਦੇਵੀ ਨੰਦਰਾਜੋਗ, ਗੀਤਾਂਜਲੀ ਮੋਦੀ ਅਤੇ ਹੋਰ ਪਤਵੰਤੇ ਸੱਜਣਾਂ ਨੇ ਇਸ ਨੇਕ ਕਾਰਜ ਵਿੱਚ ਪੂਰਨ ਸਹਿਯੋਗ ਦਿੱਤਾ।