ਰੋਟਰੀ ਕਲੱਬ ਦੇ ਪ੍ਰਧਾਨ ਹਰਜੀਤ ਸਿੰਘ ਦਾ ਗਣਤੰਤਰ ਦਿਵਸ ’ਤੇ ਵਿਸ਼ੇਸ਼ ਸਨਮਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਜਨਵਰੀ:
ਸਾਲਾਂ ਤੋਂ ਆਪਣੀ ਮਿਸਾਲੀ ਸਮਾਜਕ ਸੇਵਾ ਲਈ ਜਾਣੇ ਜਾਂਦੇ, ਰੋਟੇਰੀਅਨ ਹਰਜੀਤ ਸਿੰਘ ਨੂੰ ਆਪਣੇ ਇਸ ਯੋਗਦਾਨ ਲਈ ਐਤਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ 71ਵੇਂ ਗਣਤੰਤਰ ਦਿਵਸ ਦੇ ਵਿਸ਼ੇਸ਼ ਮੌਕੇ ‘ਤੇ ਐਵਾਰ ਨਾਲ ਸਨਮਾਨਿਤ ਕੀਤਾ ਗਿਆ। ਇਸ ਖੇਤਰ ਦੇ ਵੱਖਰੇ ਸਮਾਜਕ ਕਾਰਜਕਰਤਾ, 49 ਸਾਲਾ ਰੋਟੇਰੀਅਨ ਹਰਜੀਤ ਸਿੰਘ ਇਸ ਸ਼੍ਰੇਣੀ ਵਿਚ ਸ਼ਾਨਦਾਰ ਮੌਕੇ ‘ਤੇ ਵੱਕਾਰੀ ਸਨਮਾਨ ਲਈ ਚੁਣੇ ਗਏ ਚਾਰ ਵਿਸ਼ੇਸ਼ ਯੋਗਦਾਨਕਰਤਾਵਾਂ ਦੇ ਪੈਨਲ ਦਾ ਹਿੱਸਾ ਸਨ। ਇਨਢਾਂ ਸਾਰਿਆਂ ਨੂੰ ਉਨ੍ਹਾਂ ਦੇ ਵਿਸ਼ੇਸ਼ ਯੋਗਦਾਨ ਲਈ ਚੁਣਿਆ ਗਿਆ ਸੀ।
ਪ੍ਰਭਾਵਸ਼ਾਲੀ ਸੋਸ਼ਲ ਸਰਵਿਸ ਪ੍ਰਾਜੈਕਟ ਦੀ ਵੱਡੀ ਹੁੰਦੀ ਸੂਚੀ ਨਾਲ ਹਰਜੀਤ ਸਿੰਘ ਨੂੰ ਬੇਹੱਦ ਪ੍ਰਭਾਵਸ਼ਾਲੀ ‘ਆਂਗਨਵਾੜੀ ਪ੍ਰਾਜੈਕਟ’ ਦੀ ਸਫ਼ਲਤਾ ਲਈ ਵਿਸ਼ੇਸ਼ ਰੂਪ ਨਾਲ ਸਨਮਾਨਿਤ ਕੀਤਾ ਗਿਆ, ਜਿਸਦੇ ਤਹਿਤ ਮੋਹਾਲੀ ਦੇ 11 ਆਂਗਨਵਾੜੀ ਕੇਂਦਰਾਂ ਦੇ ਬੱਚਿਆਂ ਨੂੰ 2 ਲੱਖ ਰੁਪਏ ਤੋਂ ਜ਼ਿਆਦਾ ਦਾ ਸਮਾਨ ਪ੍ਰਦਾਨ ਕੀਤਾ ਗਿਆ।
ਵੱਕਾਰੀ ਐਵਾਰਡ ਪ੍ਰਦਾਨ ਕਰਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਸ਼ੇਸ਼ ਰੂਪ ਨਾਲ ਮਹਿਲਾਵਾਂ ਦੇ ਕਲਿਆਣ, ਉਨਢਾਂ ਦੀ ਸਿਹਤ ਅਤੇ ਕੌਸ਼ਲ ਵਿਕਾਸ ਦੇ ਖੇਤਰਾਂ ਵਿਚ ਵੱਡੀ ਸਫ਼ਲਤਾ ਦੇ ਨਾਲ ਸੰਗਠਨ ਦੇ ਮੁਹਾਲੀ ਚੈਪਟਨ ਦੀ ਕਮਾਨ ਸੰਭਾਲਨ ਵਿੱਚ ਹਰਜੀਤ ਸਿੰਘ ਦੀ ਭਾਵਨਾ, ਉਤਸ਼ਾਹ ਅਤੇ ਅਗਵਾਈ ਕੌਸ਼ਲ ਦੀ ਬਹੁਤ ਸ਼ਲਾਘਾ ਕੀਤੀ। ਵੈਟਰਨ ਰੋਟੇਰੀਅਨ ਅਤੇ ਪ੍ਰੋਫੈਸ਼ਨ ਤੋਂ ਚਾਰਟਡ ਅਕਾਉਂਟੈਂਟ ਹਰਜੀਤ ਸਿੰਘ ਵਰਤਮਾਨ ਵਿਚ ਰੋਟਰੀ ਕਲੱਬ ਮੋਹਾਲੀ ਦੀ ਅਗਗਵਾਈ ਕਰ ਰਹੇ ਹਨ, ਜੋ ਕਿ ਲੰਬੇ ਸਮੇਂ ਤੋਂ ਪੂਰੇ ਸਮੁਦਾਇ ਦੀ ਕਲਿਆਣ ਵਿਚ ਯੋਗਦਾਨ ਦੇਣ ਵਾਲੀਆਂ ਗਤੀਵਿਧੀਆਂ ‘ਤੇ ਧਿਆਨ ਕੇਂਦਰਤ ਕੀਤਾ ਗਿਆ ਹੈ।
ਮੁੱਖ ਮੰਤਰੀ ਪ੍ਰਤੀ ਆਪਣਾ ਧੰਨਵਾਦ ਪ੍ਰਗਟ ਕਰਦੇ ਹੋਏ, ਹਰਜੀਤ ਸਿੰਘ ਨੇ ਇਹ ਐਵਾਰਡ ਆਪਣੀ ਪੂਰੀ ਟੀਮ ਨੂੰ ਸਮਰਪਿਤ ਕਰਦੇ ਹੋਏ ਕਿਹਾ ਕਿ ਇਹ ਐਵਾਰਡ ਉਨਢਾਂ ਆਂਗਨਵਾੜੀ ਵਰਗੀਆ ਯੋਜਨਾਵਾਂ ਵਿਚ ਸਮੁਦਾਇਕ ਸੇਵਾ ਦੇ ਮਹਾਨ ਕੰਮ ਵਿਚ ਵੱਧ ਤੋਂ ਵੱਧ ਬਰਾਬਰ ਵਿਚਾਰਧਾਰਾ ਵਾਲੇ ਲੋਕਾਂ ਨੂੰ ਸ਼ਾਮਲ ਕਰਨ ਲਈ ਉਤਸ਼ਾਹਿਤ ਕਰੇਗੀ। ਉਨਢਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਸਨਮਾਨਿਤ ਸੰਗਠਨ ਵਿਚ ਸ਼ਾਮਲ ਹੋ ਕੇ ਸਮਾਜ ਸੇਵਾ ਦਾ ਕੰਮ ਕਰਨ, ਜਿਸ ਵਿਚ ਵਿਆਪਕ ਤਜ਼ਰਬਾ ਅਤੇ ਸਮੁਦਾਇਕ ਸੇਵਾ ਦੇ ਮਾਧਿਅਮ ਨਾਲ ਸੰਤੁਸ਼ਟੀ ਦੀ ਭਾਵਨਾ ਹੈ।
ਹਰਜੀਤ ਸਿੰਘ ਨੇ ਰੋਟਰੀ ਦੇ ਨਾਲ ਆਪਣੇ ਇਸ ਸਫ਼ਰ ਦੀ ਸ਼ੁਰੂਆਤ ਕੁਰੂਕਸ਼ੇਤਰ ਤੋਂ ਕੀਤੀ ਸੀ। ਆਪਣੇ ਸ਼ੁਰੂਆਤੀ ਦਿਨਾਂ ਦੇ ਬਾਰੇ ਵਿੱਚ ਯਾਦ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਮੈਂ ਪਹਿਲਾਂ ਕੁਰੂਕਸ਼ੇਤਰ ਵਿਚ ਰੋਟਰੀ ਕਲੱਬ ਦਾ ਮੈਂਬਰ ਸੀ, ਅਤੇ 2012 ਵਿੱਚ ਮੁਹਾਲੀ ਵਿੱਚ ਰੋਟਰੀ ਕਲੱਬ ਦਾ ਮੈਂਬਰ ਬਣ ਕੇ ਸਮਾਜ ਸੇਵਾ ਦੀ ਸ਼ੁਰੂਆਤ ਕੀਤੀ। ਸਾਲ 2016-17 ਦੌਰਾਨ ਉਨ੍ਹਾਂ ਨੇ ਕਲੱਬ ਸਕੱਤਰ ਦੇ ਰੂਪ ਵਿੱਚ ਕੰਮ ਕੀਤਾ। ਰੋਟਰੀ ਕਲੱਬ, ਮੁਹਾਲੀ ਦੇ ਪ੍ਰੈਜੀਡੈਂਟ ਦੇ ਰੂਪ ਵਿੱਚ ਚੁਣਿਆ ਜਾਣਾ, ਇਸ ਸਾਲ ਦੀ ਸ਼ੁਰੂਆਤ ਵਿਚ ਸਿੰਘ ਕੋਲ ਆਪਣੇ ਨਾਮ ’ਤੇ ਕਈ ਸ਼ਲਾਘਾਯੋਗ ਪ੍ਰਾਜੈਕਟ ਹਨ। ਜਿਸ ਵਿੱਚ ਇਕ ਸ਼ੈਲਟਰ ਹੋਮ ਵਿਚ ਰਹਿਣ ਵਾਲੇ ਲਗਭਗ 120 ਵਿਦਿਆਰਥੀਆਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਲ ਲਈ ਇਕ ਕਮਰਸ਼ੀਅਲ ਰੈਫਿਜਰੇਟਰ ਦਾਨ ਕਰਨਾ ਸ਼ਾਮਲ ਹੈ, ਜੋ ਆਰਥਿਕ ਰੂਪ ਨਾਲ ਪਿਛੜੇ ਸਕੂਲ ਦੇ ਸਟੂਡੈਂਟਸ ਦੀ ਟਿਊਸ਼ਨ ਫੀਸ ਪ੍ਰਦਾਨ ਕਰਦਾ ਹੈ। ਸਕੂਲਾਂ ਵਿੱਚ ਕਲਰ-ਕੋਡਡ ਡਸਟਬਿਨ ਦੇ ਪੇਅਰਜ਼ ਸਥਾਪਤ ਕਰਨਾ, ਪੌਦੇ ਲਗਾਉਣ ਦਾ ਅਭਿਆਨ ਚਲਾਉਣਾ, ਕਈ ਸਕੂਲਾਂ ਵਿਚ ਪੱਖੇ ਅਤੇ ਟਿਊਬ ਲਾਈਟ ਲਗਾਉਣਾ ਆਦਿ ਅਤੇ ਹੋਰ ਉਯੋਗੀ ਪ੍ਰੋਜੈਕਟਾਂ ਨੂੰ ਵੀ ਅੱਗਗੇ ਵਧਾਉਣ ਦਾ ਸਿਹਰਾ ਉਨਾਂ ਨੂੰ ਜਾਂਦਾ ਹੈ।
ਖਾਸ ਤੌਰ ’ਤੇ, ਇਸ ਮਹੀਨੇ ਦੀ ਸ਼ੁਰੂਆਤ ਵਿੱਚ ਹਰਜੀਤ ਸਿੰਘ ਨੇ ਮੁਹਾਲੀ ਦੀ ਪ੍ਰਮੁੱਖ ਯੋਜਨਾ ‘ਮਮਤਾ’ ਤੋਂ ਸ਼ੁਰੂਆਤ ਕੀਤੀ ਸੀ, ਜਿਸਦਾ ਉਦੇਸ਼ ਦਲਿਤ ਮਹਿਲਾਵਾਂ ਅਤੇ ਉਨ੍ਹਾਂ ਦੇ ਬੱਚਿਆਂ ਦੀ ਸਿਹਤ ਵਿੱਚ ਸੁਧਾਰ ਕਰਨਾ ਸੀ। ਦੇਸ ਵਿੱਚ 5 ਜਨਵਰੀ ਨੂੰ ਰੋਟਰੀ ਦੇ 100 ਸਾਲ ਪੂਰੇ ਹੋਣ ਦੇ ਸ਼ੁਭ ਮੌਕੇ ‘ਤੇ ਸ਼ੁਰੂਆਤ ਕੀਤੀ ਗਈ ਇਸ ਪਹਿਲਾ ਨੇ ਸਮਾਜਿਕ ਖੇਤਰ ਵਿਚ ਉਪਲਭਧੀਆਂ ਦੀ ਲੰਮੀ ਸੂਚੀ ਵਿੱਚ ਇਕ ਹੋਰ ਮੀਲ ਦਾ ਪੱਥਰ ਅਤੇ ਪ੍ਰਸੰਸ਼ਾ ਜੋੜ ਦਿੱਤੀ ਹੈ। ਯੋਜਨਾ ਦੇ ਤਹਿਤ, ਪੇਂਡੂ ਖੇਤਰਾਂ ਦੀਆਂ ਕੁੱਲ ਸੌ ਮਹਿਲਾਵਾਂ ਨੂੰ ਉਨ੍ਹਾਂ ਦੀ ਮਾਤ੍ਰਤਵ ਦੇ ਪਹਿਲੇ ਛੇ ਮਹੀਨੇ ਲਈ ਤੰਦਰੁਸਤ ਭੋਜਨ ਦਾ ਇਕ ਪੇਕੇਜ ਪ੍ਰਦਾਨ ਕੀਤਾ ਗਿਆ ਸੀ। ਇਸ ਬਾਰੇ ਵਿਚ ਜਾਣਕਾਰੀ ਦਿੰਦੇ ਹੋਏ, ਸਿੰਘ ਨੇ ਕਿਹਾ ਕਿ ਇਹ ਸੁਨਿਸ਼ਚਿਤ ਕਰਨ ਲਈ ਕਿ ਇਹ ਯੋਜਨਾ ਉਨ੍ਹਾਂ ਲੋਕਾਂ ਤੱਕ ਪਹੁੰਚਦੀ ਹੈ, ਜੋ ਗਰੀਬੀ ਰੇਖਾ ਤੋਂ ਹੇਠਾਂ ਦੀਆਂ ਮਹਿਲਾਵਾਂ ‘ਤੇ ਧਿਆਨ ਕੇਂਦਰਤ ਕਰ ਰਹੀ ਹੈ, ਜਿਨਢਾਂ ਨੇ ਹਾਲ ਹੀ ਵਿਚ ਕਿਸੇ ਵੀ ਸਰਕਾਰੀ ਹਸਪਤਾਲ ਵਿਚ ਇਕ ਬੱਚੀ ਨੂੰ ਜਨਮ ਦਿੱਤਾ ਹੈ।
ਹੋਰ ਪ੍ਰਮੁੱਖ ਪਹਿਲੂਆਂ ਵਿੱਚ ਰੋਟਰੀ ਕਲੱਬ ਮੁਹਾਲੀ ਨੇ ਲਗਭਗ 13 ਸਰਕਾਰੀ ਸਕੂਲਾਂ ਨੂੰ ਸੈਨੀਟਰੀ ਪੈਡ ਵੈਂਡਿੰਗ ਮਸ਼ੀਨ ਸੌਂਪੀ ਹੈ। ਹਰਜੀਤ ਸਿੰਘ ਨੇ ਕਿਹਾ, ‘‘ਇਹ ਸੁਨਿਸ਼ਚਿਤ ਕਰਨ ਲਈ ਕਿ ਪ੍ਰੋਜੈਕਟ ਈਕੋ-ਫ੍ਰੈਂਡਲੀ ਹੋਵੇ, ਇਸ ਵਿਚ ਇਕ ਇੰਸੀਨੇਰਟਰ ਅਤੇ ਸਮੋਕ ਪਿਊਰੀਫਾਇਰ ਵੀ ਹੈ। ਲੜਕੀਆਂ ਨੂੰ ਇਸ ਸੁਵਿਧਾ ਲਈ ਇਕ ਪੈਸਾ ਨਹੀਂ ਦੇਣਾ ਪੈਂਦਾ, ਕਿਉਂਕਿ ਅਸੀਂ ਉਨ੍ਹਾਂ ਨੂੰ ਅਗਲੇ ਤਿੰਨ ਸਾਲਾਂ ਲਈ 200 ਮੁਫ਼ਤ ਪੈਡ ਵੀ ਪ੍ਰਦਾਨ ਕਰ ਰਹੇ ਹਾਂ।‘‘ ਸਿੰਘ ਨੇ ਕਿਹਾ ਕਿ 12 ਹੋਰ ਸਕੂਲ ਹਨ ਜਿਨ੍ਹਾਂ ਨੂੰ ਅਸੀਂ ਇਨ੍ਹਾਂ ਮਸ਼ੀਨਾਂ ਦਾ ਦਾਨ ਕਰਨ ਦੀ ਯੋਜਨਾ ਬਣਾ ਰਹੇ ਹਾਂ। ਭਵਿੱਖ ਵਿਚ ਕਲੱਬ 25 ਸਕੂਲ ਛੱਡਣ ਵਾਲੇ ਬੱਚਿਆਂ ਨੂੰ ਵੀ ਅਪਨਾਉਣ ਦੀ ਯੋਜਨਾ ਬਣਾ ਰਿਹਾ ਹੈ, ਜੋ ਸਾਰੇ ਖਰਚੇ ਨਾਲ ਮਹਿੰਦਰਾ ਇੰਸਟੀਚਿਊਟ ਆਫ਼ ਸਕਿੱਲ ਡਿਵੈਲਪਮੈਂਟ ਵੱਲੋਂ ਜੀਡੀਏ ਸਿਖਲਾਈ ਪ੍ਰਾਪਤ ਕਰਨਗੇ।

Load More Related Articles
Load More By Nabaz-e-Punjab
Load More In General News

Check Also

ਭਾਈ ਮਹਾਂ ਸਿੰਘ, ਮਾਈ ਭਾਗੋ ਤੇ 40 ਮੁਕਤਿਆਂ ਦੀ ਯਾਦ ਵਿੱਚ ਗੁਰਮਤਿ ਸਮਾਗਮ

ਭਾਈ ਮਹਾਂ ਸਿੰਘ, ਮਾਈ ਭਾਗੋ ਤੇ 40 ਮੁਕਤਿਆਂ ਦੀ ਯਾਦ ਵਿੱਚ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, 14 ਜਨਵ…