nabaz-e-punjab.com

ਨਿਸ਼ਾਨਦੇਹੀ ਬਾਰੇ ਰੌਲਿਆਂ ਦਾ ਟੋਟਲ ਸਟੇਸ਼ਨ ਮਸ਼ੀਨਾਂ ਬਣੀਆਂ ਹੱਲ

ਗੁੰਝਲਦਾਰ ਤੇ ਰੌਲੇ ਵਾਲੀ ਨਿਸ਼ਾਨਦੇਹੀ ਦੇ ਮਾਮਲੇ ਸੁਲਝਾਉਣ ‘ਚ ਮਸ਼ੀਨਾਂ ਕਾਰਗਰ‘: ਸਰਕਾਰੀਆ
ਮਾਲ ਵਿਭਾਗ ਨੇ 179 ਮਾਮਲੇ ਸੁਲਝਾਏ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ, 27 ਅਕਤੂਬਰ-
ਸੂਬੇ ਵਿੱਚ ਜ਼ਮੀਨਾਂ ਦੀ ਸਟੀਕ ਨਿਸ਼ਾਨਦੇਹੀ ਲਈ ਪੰਜਾਬ ਦੇ ਮਾਲ ਵਿਭਾਗ ਵੱਲੋਂ ਅੱਠ ਥੀਓਡੋਲਾਈਟ (ਟੋਟਲ ਸਟੇਸ਼ਨ) ਮਸ਼ੀਨਾਂ ਦਾ ਪ੍ਰਬੰਧ ਕੀਤਾ ਗਿਆ ਹੈ। ਜ਼ਿਮੀਂਦਾਰਾਂ ਦੇ ਵੱਟ-ਬੰਨ•ੇ ਦੇ ਰੌਲੇ ਨਿਬੇੜਨ ਅਤੇ ਇਨ•ਾਂ ਦੇ ਪੱਕੇ ਹੱਲ ਲਈ ਮਾਲ ਵਿਭਾਗ ਨੇ ਇਹ ਮਸ਼ੀਨਾਂ ਖਰੀਦੀਆਂ ਹਨ ਕਿਉਂਕਿ ਅੱਜ ਜ਼ਮੀਨਾਂ ਦੇ ਭਾਅ ਬਹੁਤ ਜ਼ਿਆਦਾ ਹਨ, ਜਿਸ ਕਾਰਨ ਵੱਟਾਂ ਤੇ ਨਿਸ਼ਾਨਦੇਹੀ ਲਈ ਝਗੜੇ ਹੁੰਦੇ ਰਹਿੰਦੇ ਹਨ।
ਮਾਲ ਮੰਤਰੀ ਸ. ਸੁਖਬਿੰਦਰ ਸਿੰਘ ਸਰਕਾਰੀਆ ਨੇ ਕਿਹਾ ਕਿ ਡਾਇਰੈਕਟਰ ਲੈਂਡ ਰਿਕਾਰਡਜ਼, ਪੰਜਾਬ ਵੱਲੋਂ ਅੱਠ ਟੋਟਲ ਸਟੇਸ਼ਨ ਮਸ਼ੀਨਾਂ ਖਰੀਦੀਆਂ ਗਈਆਂ ਹਨ, ਜੋ ਜ਼ਮੀਨਾਂ ਦੀ ਗੁੰਝਲਦਾਰ ਨਿਸ਼ਾਨਦੇਹੀ ਨਾਲ ਸਬੰਧਤ ਮਾਮਲਿਆਂ ਦੇ ਨਿਬੇੜੇ ਅਤੇ ਇਨ••ਾਂ ਰੌਲਿਆਂ ਦੇ ਪੱਕੇ ਹੱਲ ਵਿੱਚ ਸਹਾਈ ਹੋ ਰਹੀਆਂ ਹਨ। ਉਨ••ਾਂ ਦੱਸਿਆ ਕਿ ਮੁਹਾਲੀ, ਅੰਮ੍ਰਿਤਸਰ, ਪਟਿਆਲਾ, ਜਲੰਧਰ ਅਤੇ ਲੁਧਿਆਣਾ ਜ਼ਿਲਿ••ਆਂ ਵਿੱਚ ਪੰਜ ਟੋਟਲ ਸਟੇਸ਼ਨ ਮਸ਼ੀਨਾਂ ਲਾਈਆਂ ਗਈਆਂ ਹਨ। ਜ਼ਿਕਰਯੋਗ ਹੈ ਕਿ ਜ਼ਿਲ••ਾ ਹੁਸ਼ਿਆਰਪੁਰ ਅਧੀਨ ਪੈਂਦੇ ਤਲਵਾੜਾ ਦੇ ਮਾਲ ਰਿਕਾਰਡ ਨੂੰ ਤਰਤੀਬਬੱਧ ਕਰਨ ਲਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਹੁਕਮ ਦਿੱਤੇ ਸਨ। ਇਸ ਲਈ ਬਾਕੀ ਤਿੰਨ ਮਸ਼ੀਨਾਂ ਤਲਵਾੜਾ ‘ਚ ਲਾਈਆਂ ਗਈਆਂ ਹਨ।
ਵਿਭਾਗ ਦੇ ਵਧੀਕ ਮੁੱਖ ਸਕੱਤਰ-ਕਮ-ਵਿੱਤੀ ਕਮਿਸ਼ਨਰ ਮਾਲ ਸ੍ਰੀ ਐਮ.ਪੀ. ਸਿੰਘ ਨੇ ਕਿਹਾ ਕਿ ਟੋਟਲ ਸਟੇਸ਼ਨ ਮਸ਼ੀਨਾਂ ਬਾਰੇ ਜਾਣਕਾਰੀ ਦੇਣ ਲਈ ਡੀਐਲਆਰ ਦਫ਼ਤਰ ਵੱਲੋਂ ਸਾਰੇ ਮਾਲ ਅਮਲੇ ਅਤੇ ਅਫ਼ਸਰਾਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ ਤਾਂ ਜੋ ਇਸ ਸਹੂਲਤ ਨੂੰ ਸੂਬੇ ਭਰ ਵਿੱਚ ਉਪਲਬਧ ਕਰਾਇਆ ਜਾ ਸਕੇ।
ਉਨ••ਾਂ ਦੱਸਿਆ ਕਿ ਇਨ••ਾਂ ਮਸ਼ੀਨਾਂ ਦੀ ਵਰਤੋਂ ਨਾਲ 10 ਅਕਤੂਬਰ, 2018 ਤਕ ਨਿਸ਼ਾਨਦੇਹੀ ਸਬੰਧੀ ਕੁੱਲ 179 ਕੇਸ ਸੁਲਝਾਏ ਗਏ ਹਨ। ਉਨ••ਾਂ ਦੱਸਿਆ ਕਿ ਪਟਿਆਲਾ ਵਿੱਚ 72, ਲੁਧਿਆਣਾ ਵਿੱਚ 37, ਅੰਮ੍ਰਿਤਸਰ ‘ਚ 8, ਜਲੰਧਰ ਵਿੱਚ 57 ਅਤੇ ਮੁਹਾਲੀ (ਐਸਏਐਸ ਨਗਰ) ‘ਚ 5 ਕੇਸਾਂ ਵਿੱਚ ਟੋਟਲ ਸਟੇਸ਼ਨ ਮਸ਼ੀਨਾਂ ਦੀ ਵਰਤੋਂ ਕੀਤੀ ਗਈ ਹੈ।
ਸ੍ਰੀ ਐਮਪੀ ਸਿੰਘ ਨੇ ਦੱਸਿਆ ਕਿ ਬੰਦੋਬਸਤ ਤੇ ਮੁਰੱਬਾਬੰਦੀ ਸਮੇਂ ਸਥਾਪਤ ਕੀਤੇ ਸਹੱਦੇ/ਬੁਰਜ਼ੀਆਂ ਸਮੇਂ ਨਾਲ ਖ਼ਤਮ ਜਾਂ ਅੱਗੇ-ਪਿੱਛੇ ਹੋ ਗਏ ਹਨ ਪਰ ਹੁਣ ਇਨ•ਾਂ ਮਸ਼ੀਨਾਂ ਨਾਲ ਹਰੇਕ ਸਹੱਦੇ/ਬੁਰਜ਼ੀ ਦਾ ਸੈਟੇਲਾਈਟ ਰਿਕਾਰਡ (ਸੈਟੇਲਾਈਟ ਕੋਆਰਡੀਨੇਟ) ਤਿਆਰ ਕੀਤਾ ਜਾ ਸਕਦਾ ਹੈ।
ਉਨ••ਾਂ ਦੱਸਿਆ ਕਿ ਇਸ ਤੋਂ ਪਹਿਲਾਂ ਗੁੰਝਲਦਾਰ ਤੇ ਰੌਲੇ ਵਾਲੀ ਨਿਸ਼ਾਨਦੇਹੀ ਲਈ ਪ੍ਰਾਈਵੇਟ ਕੰਪਨੀਆਂ ਦੀਆਂ ਸੇਵਾਵਾਂ ਲਈਆਂ ਜਾਂਦੀਆਂ ਸਨ, ਜਿਨ•ਾਂ ਕੋਲ ਟੋਟਲ ਸਟੇਸ਼ਨ ਮਸ਼ੀਨਾਂ ਹੁੰਦੀਆਂ ਸਨ, ਪਰ ਉਨ•ਾਂ ਵੱਲੋਂ ਨਿਸ਼ਾਨਦੇਹੀ ਲਈ ਮੋਟੀ ਰਕਮ ਵਸੂਲੀ ਜਾਂਦੀ ਸੀ ਕਿਉਂਕਿ ਉਨ•ਾਂ ਦਾ ਏਕਾਅਧਿਕਾਰ ਸੀ। ਹੁਣ ਮਾਲ ਵਿਭਾਗ ਨੇ ਇਹ ਮਸ਼ੀਨਾਂ ਖਰੀਦ ਲਈਆਂ ਹਨ ਅਤੇ ਲੋਕਾਂ ਨੂੰ ਪੂਰਵ-ਨਿਰਧਾਰਤ ਨਿਗੂਣੀ ਫੀਸ ‘ਤੇ ਹੀ ਇਹ ਸੇਵਾ ਮੁਹੱਈਆ ਕਰਾਈ ਜਾ ਰਹੀ ਹੈ।
ਸ੍ਰੀ ਐਮ.ਪੀ. ਸਿੰਘ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਕਈ ਵਾਰ ਲੋਕ ਮਾਲ ਅਮਲੇ ਵੱਲੋਂ ਕੀਤੀ ਪੈਮਾਇਸ਼ ਨਾਲ ਸਹਿਮਤ ਨਹੀਂ ਹੁੰਦੇ ਸਨ ਅਤੇ ਇਕੋ ਨਿਸ਼ਾਨਦੇਹੀ ਲਈ ਵਾਰ ਵਾਰ ਦਰਖ਼ਾਸਤਾਂ ਦਿੰਦੇ ਰਹਿੰਦੇ ਸਨ। ਇਕ ਨਿਸ਼ਾਨਦੇਹੀ ਉਤੇ ਮਾਲ ਅਮਲੇ ਦਾ ਪੂਰਾ ਦਿਨ ਲੱਗ ਜਾਂਦਾ ਸੀ ਪਰ ਕਈ ਵਾਰ ਫਿਰ ਵੀ ਸਬੰਧਤ ਧਿਰਾਂ ਇਸ ਨਾਲ ਸਹਿਮਤ ਨਹੀਂ ਹੁੰਦੀਆਂ ਸਨ। ਪਰ ਹੁਣ ਇਨ••ਾਂ ਮਸ਼ੀਨਾਂ ਨਾਲ ਸਟੀਕ ਨਿਸ਼ਾਨਦੇਹੀ ਹੋਣ ਬਾਅਦ ਨਿਸ਼ਾਨਦੇਹੀ ਲਈ ਵਾਰ ਵਾਰ ਦਰਖਾਸਤਾਂ ਆਉਣ ਦਾ ਝੰਜਟ ਖ਼ਤਮ ਹੋ ਜਾਵੇਗਾ।
ਉਨ•ਾਂ ਉਮੀਦ ਜ਼ਾਹਿਰ ਕੀਤੀ ਕਿ ਸਮੇਂ ਦੇ ਨਾਲ ਅਤੇ ਤਜਰਬਾ ਵਧਣ ਨਾਲ ਇਨ•ਾਂ ਮਸ਼ੀਨਾਂ ਦੀ ਮਦਦ ਨਾਲ ਹੋਰ ਮਾਮਲੇ ਹੱਲ ਹੋਣਗੇ ਅਤੇ ਇਨ•ਾਂ ਮਸ਼ੀਨਾਂ ਦੀ ਗਿਣਤੀ ਵੀ ਵਧਾਈ ਜਾਵੇਗੀ। ਇਹ ਮਸ਼ੀਨਾਂ ਮਾਲ ਅਮਲੇ ਅਤੇ ਅਧਿਕਾਰੀਆਂ ਤੋਂ ਇਲਾਵਾ ਆਮ ਲੋਕਾਂ ਲਈ ਵੀ ਵੱਡੀ ਰਾਹਤ ਸਾਬਤ ਹੋਣਗੀਆਂ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…