nabaz-e-punjab.com

ਆਧੁਨਿਕ ਡੇਅਰੀ ਸਰਵਿਸ ਕੇਂਦਰ ਸਥਾਪਿਤ ਕਰਨ ਲਈ ਦਿੱਤੀ ਜਾਵੇਗੀ 20 ਲੱਖ ਰੁਪਏ ਦੀ ਸਬਸਿਡੀ: ਬਲਬੀਰ ਸਿੰਘ ਸਿੱਧੂ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, ਅਕਤੂਬਰ 12:
ਪੰਜਾਬ ਸਰਕਾਰ ਨੇ ਦੁਧਾਰੂ ਪਸ਼ੁਆਂ ਲਈ ਹਰੇ ਚਾਰੇ ਤੋਂ ਬਣਨ ਵਾਲੇ ਅਚਾਰ ਦੀ ਉਪਲਬੱਧਤਾ ਨੂੰ ਯਕੀਨੀ ਬਣਾਉਣ ਲਈ ਆਧੁਨਿਕ ਡੇਅਰੀ ਸਰਵਿਸ ਕੇਂਦਰ ਸਥਾਪਿਤ ਕਰਨ ਦਾ ਫੈਸਲਾ ਕੀਤਾ ਹੈ। ਜਿਸ ਲਈ ਅਗਾਂਹਵਧੂ ਡੇਅਰੀ ਫਾਰਮਰਾਂ ਤੇ ਉੱਦਮੀਆਂ ਨੂੰ ਮਸ਼ੀਨਰੀ ਸਬਸਿਡੀ ‘ਤੇ ਮੁਹੱਈਆ ਕਰਵਾਈ ਜਾਵੇਗੀ।
ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ, ਪੰਜਾਬ, ਮੰਤਰੀ ਸ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਸੂਬੇ ਵਿੱਚ ਦੁੱਧ ਦੀ ਪੈਦਾਵਾਰ ਨੂੰ ਵਧਾਉਣ ਦੇ ਮੰਤਵ ਨਾਲ ਡੇਅਰੀ ਵਿਕਾਸ ਵਿਭਾਗ ਨੇ ਹਰੇ ਚਾਰੇ ਤੋਂ ਆਚਾਰ ਬਣਾਉਣ ਵਾਲੀ ਮਸ਼ੀਨਰੀ, ਸਬਸਿਡੀ ਉਪਰ ਮੁਹੱਈਆ ਕਰਵਾਕੇ ਆਧੁਨਿਕ ‘ਡੇਅਰੀ ਸਰਵਿਸ ਕੇਂਦਰ ਸਥਾਪਤ ਕਰਨ ਦਾ ਪ੍ਰੋਗਰਾਮ ਉਲੀਕਿਆ ਹੈ। ਜਿਸ ਅਧੀਨ ਹਰੇਕ ਡੇਅਰੀ ਸਰਵਿਸ ਸੈਂਟਰ ‘ਤੇ 20 ਲੱਖ ਰੁਪਏ ਦੀ ਸਬਸਿਡੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਹਾੜ੍ਹੀ ਅਤੇ ਸਾਉਣੀ ਦੇ ਸਮੇਂ ਵਿਚ ਹਰੇ ਚਾਰੇ ਦੀ ਭਰਪੂਰ ਉਪਜ ਕੀਤੀ ਜਾਂਦੀ ਹੈ ਪਰ ਤੋਟ ਵਾਲੇ ਮਹੀਨੇ ਅਕਤੂਬਰ-ਨਵੰਬਰ ਵਿਚ ਹਰੇ ਚਾਰੇ ਦੀ ਉਪਲੱਬਧਤਾ ਨਹੀਂ ਹੁੰਦੀ ਅਤੇ ਦੂਜੇ ਪਾਸੇ ਕਈ ਵਾਰ ਹਰਾ ਚਾਰੇ ਦੀ ਪੈਦਾਵਾਰ ਵਾਧੂ ਹੋ ਜਾਣ ਕਾਰਣ ਉਸ ਨੂੰ ਸੰਭਾਲ ਕੇ ਰੱਖਣਾ ਬਹੁਤ ਜਰੂਰੀ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਹਾਲਤਾਂ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਸੂਬੇ ਵਿਚ ਪੋਸ਼ਟਿਕ ਅਚਾਰ ਦੀ ਉਪਲੱਬਧਤਾ ਨੂੰ ਯਕੀਨੀ ਬਣਾਉਣ ਲਈ ਡੇਅਰੀ ਸੇਵਾ ਕੇਂਦਰ ਸਥਾਪਿਤ ਕੀਤੇ ਜਾਣਗੇ।
ਪਸ਼ੂ ਪਾਲਣ ਮੰਤਰੀ ਨੇ ਅੱਗੇ ਦੱਸਿਆ ਕਿ ਪੰਜਾਬ ਵਿੱਚ ਵੀ ਇਹ ਤਕਨੀਕ ਕਾਫੀ ਵਿਕਸਤ ਹੋ ਚੁੱਕੀ ਹੈ ਅਤੇ ਪੰਜਾਬ ਦੇ ਬਹੁਤ ਸਾਰੇ ਉੱਦਮੀ ਮੱਕੀ ਤੋਂ ਆਚਾਰ ਬਣਾਕੇ ਪੰਜਾਬ ਹੀ ਨਹੀਂ ਸਗੋਂ ਦੂਜੇ ਰਾਜਾਂ ਦੇ ਬੇਜਮੀਨੇ ਦੁੱਧ ਉਤਪਾਦਕਾਂ ਨੂੰ ਵੇਚ ਰਹੇ ਹਨ। ਜਿਸ ਨਾਲ ਜਿੱਥੇ ਹਜਾਰਾਂ ਲੋਕਾਂ ਨੂੰ ਰੋਜਗਾਰ ਮਿਲਿਆ ਹੈ, ਉਥੇ ਦੁਧਾਰੂ ਪਸ਼ੂਆਂ ਨੂੰ ਭਰਪੂਰ ਤੱਤਾਂ ਵਾਲੇ ਰਾਸ਼ਨ ਉਪਲੱਬਧ ਹੋਇਆ ਹੈ। ਜਿਸ ਨਾਲ ਪੰਜਾਬ ਦੇ ਖੇਤੀ ਆਰਥਿਕ ਚਾਰੇ ਵਿੱਚ ਫਸਲ ਵਿਭਿੰਨਤਾ ਆਈ ਹੈ।
ਇਸ ਮੋਕੇ ਤੇ ਹਾਜਰ ਡੇਅਰੀ ਵਿਕਾਸ ਵਿਭਾਗ ਦੇ ਡਾਇਰੈਕਟਰ ਸ. ਇੰਦਰਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਵਿਚ ਡੇਅਰੀ ਫਾਰਮਿੰਗ ਦੇ ਕਾਰੋਬਾਰ ਨੂੰ ਸਫਲ ਬਣਾਉਣ ਲਈ ਸਾਰਾ ਸਾਲ ਹਰੇ ਚਾਰੇ ਤੋਂ ਬਣਨ ਵਾਲੇ ਆਚਾਰ ਦੀ ਉਪਲੱਬਧਤਾ ਹੋਣਾ ਬਹੁਤ ਜਰੂਰੀ ਹੈ ਅਤੇ ਡੇਅਰੀ ਫਾਰਮਿੰਗ ਦੇ ਖੇਤਰ ਵਿਚ ਆਪਣਾ ਲੋਹਾ ਮੰਨਵਾ ਚੁੱਕੇ ਦੇਸ਼ਾਂ ਨੇ ਇਨ੍ਹਾਂ ਆਧੁਨਿਕ ਡੇਅਰੀ ਸੇਵਾ ਕੇਂਦਰਾਂ ਨੂੰ ਪੂਰੀ ਤਰ੍ਹਾਂ ਅਪਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਮੱਕੀ ਤੋਂ ਆਚਾਰ ਬਣਾ ਕੇ ਝੋਨੇ ਨਾਲੋ ਵੱਧ ਮੁਨਾਫਾ ਲਿਆ ਜਾ ਸਕਦਾ ਹੈ ਅਤੇ ਇਸ ਨਾਲ ਪਾਣੀ ਦੀ ਖਪਤ ਵੀ ਘੱਟ ਹੁੰਦੀ ਹੈ। ਉਨ੍ਹਾਂ ਦੱਸਿਆਂ ਕਿ ਜਦੋਂ ਮੱਕੀ ਜਾਂ ਚਰੀ ਵਿੱਚ ਦੋਧਿਆਂ ਉਤੇ ਆਉਂਦੀ ਹੈ ਤਾਂ ਉਸ ਵੇਲੇ ਇਕੋ ਸਮੇਂ ਮਸ਼ੀਨਾਂ ਨਾਲ ਕੱਟ ਕੇ ਜਿੱਥੇ ਖੇਤ ਜਲਦੀ ਖਾਲੀ ਹੋ ਜਾਂਦਾ ਹੈ, ਉਥੇ ਤੱਤਾਂ ਦੀ ਭਰਪੂਰ ਕਾਰਨ ਵਧੀਆ ਰਾਸ਼ਨ ਵੀ ਉਪਲੱਬਧ ਹੁੰਦਾ ਹੈ।
ਸ. ਇੰਦਰਜੀਤ ਸਿੰਘ ਨੇ ਸਮੂਹ ਦੁੱਧ ਉਤਪਾਦਕਾਂ ਨੂੰ ਅਪੀਲ ਵੀ ਕੀਤੀ ਕਿ ਉਹ ਗਰੁੱਪ ਬਣਾ ਕੇ ਇਹ ਮਸ਼ੀਨਰੀ ਜਿਸ ਵਿੱਚ ਸੈਲਫ ਪ੍ਰੋਪੈਲਡ ਫੋਡਰ ਕੱਟਰ, ਹਾਈਡ੍ਰੋਲਿਕ ਟਰਾਲੀਆਂ, ਟਰੈਕਟਰ ਅਤੇ ਮੱਕੀ ਬੀਜਣ ਵਾਲੀ ਸੀਟਡਰਿੱਲ ਲੈ ਕੇ ਸਕੀਮ ਦਾ ਲਾਭ ਉਠਾ ਸਕਦੇ ਹਨ। ਉਨ੍ਹਾਂ ਕਿਹਾ ਕਿ ਆਪਣੀ ਲੋੜ ਲਈ ਆਚਾਰ ਪਾਉਣ ਤੋਂ ਬਾਅਦ ਉਹ ਦੂਸਰੇ ਕਿਸਾਨਾਂ ਲਈ ਆਚਾਰ ਪਾ ਕੇ ਉਪ-ਜੀਵਿਕਾ ਕਮਾ ਸਕਦੇ ਹਨ। ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਆਪਣੇ ਜਿਲ੍ਹੇ ਦੇ ਡਿਪਟੀ ਡਾਇਰੈਕਟਰ ਡੇਅਰੀ ਜਾਂ ਇਸ ਵਿਭਾਗ ਦੇ ਹੈਲਪ ਲਾਈਨ ਨੰਬਰ 0172-2217020,5027285 ਉਤੇ ਸੰਪਰਕ ਕਰਨ।

Load More Related Articles
Load More By Nabaz-e-Punjab
Load More In Food and health

Check Also

ਮੇਅਰ ਜੀਤੀ ਸਿੱਧੂ ਨੇ ਸਰਕਾਰੀ ਗਊਸ਼ਾਲਾ ਤੇ ਕੁੱਤਿਆਂ ਦੀ ਨਸਬੰਦੀ ਅਪਰੇਸ਼ਨ ਪ੍ਰਬੰਧਾਂ ਦਾ ਲਿਆ ਜਾਇਜ਼ਾ

ਮੇਅਰ ਜੀਤੀ ਸਿੱਧੂ ਨੇ ਸਰਕਾਰੀ ਗਊਸ਼ਾਲਾ ਤੇ ਕੁੱਤਿਆਂ ਦੀ ਨਸਬੰਦੀ ਅਪਰੇਸ਼ਨ ਪ੍ਰਬੰਧਾਂ ਦਾ ਲਿਆ ਜਾਇਜ਼ਾ ਅੱਤ ਗਰਮ…