Share on Facebook Share on Twitter Share on Google+ Share on Pinterest Share on Linkedin ਸ਼ਾਰਜਾਹ ਦੇ ਸ਼ਿਪ ਤੋਂ ਵਾਪਸ ਆਉਣ ਲਈ ਗੁਰਦਾਸਪੁਰ ਦੇ ਵਸਨੀਕਾਂ ਲਈ ਮਾਨਵੀ ਆਧਾਰ ’ਤੇ 356700 ਰੁਪਏ ਦੀ ਪ੍ਰਵਾਨਗੀ ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 1 ਜੁਲਾਈ ਵਿਦੇਸ਼ ਮਾਮਲਿਆਂ ਦੀ ਕੇਂਦਰੀ ਮੰਤਰੀ ਸੁਸ਼ਮਾ ਸਵਰਾਜ ਦੇ ਇੱਕ ਪੱਤਰ ’ਤੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਾਰਜਾਹ ਬੰਦਰਗਾਹ ’ਤੇ ਰੁਕੇ ਹੋਏ ਇੱਕ ਸਮੁੰਦਰੀ ਜਹਾਜ਼ ਤੋਂ ਗੁਰਦਾਸਪੁਰ ਦੇ ਵਸਨੀਕਾਂ ਨੂੰ ਵਾਪਸ ਲਿਆਉਣ ਲਈ ਮਾਨਵੀ ਆਧਾਰ ’ਤੇ ਸਹੂਲਤਾਂ ਪ੍ਰਦਾਨ ਕਰਨ ਵਾਸਤੇ ਮੁੱਖ ਮੰਤਰੀ ਰਾਹਤ ਫੰਡ ਵਿੱਚੋਂ 356700 ਰੁਪਏ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਹ ਰਾਸ਼ੀ ਵਿਕਰਮ ਸਿੰਘ ਦੀ ਲੰਬਿਤ ਪਈ ਉਜਰਤ (ਵੇਜ) ਦੇ ਵਿਰੁੱਧ ਜਾਰੀ ਕੀਤੀ ਗਈ ਹੈ। ਜਿਸ ਨੇ ਪੰਜ ਹੋਰ ਭਾਰਤੀਆਂ ਦੇ ਨਾਲ ਸਮੁੰਦਰੀ ਜਹਾਜ਼ ਛੱਡਣ ਤੋਂ ਇਨਕਾਰ ਕਰ ਦਿੱਤਾ ਹੈ ਕਿਉਂਕਿ ਪਿਛਲੇ ਕਈ ਮਹੀਨਿਆਂ ਤੋਂ ਉਨ੍ਹਾਂ ਦੀ ਤਨਖ਼ਾਹ ਦਾ ਭੁਗਤਾਨ ਨਹੀਂ ਕੀਤਾ ਗਿਆ। ਮੁੱਖ ਮੰਤਰੀ ਨੂੰ ਲਿਖੇ ਇੱਕ ਪੱਤਰ ਵਿੱਚ, ਸਵਰਾਜ ਨੇ ਕਿਹਾ ਹੈ ਕਿ ਦੁਬਈ ਵਿੱਚ ਭਾਰਤੀ ਸਾਰਤਖਾਨੇ ਨੂੰ ਇਸ ਮਾਮਲੇ ਦੀ ਪੜਤਾਲ ਕਰਨ ਲਈ ਕਿਹਾ ਗਿਆ ਸੀ ਜਿਸ ਨੇ ਉਨ੍ਹਾਂ ਦੇ ਮੰਤਰਾਲੇ ਨੂੰ ਦੱਸਿਆ ਹੈ ਕਿ ਪਾਕਿਸਤਾਨੀ ਨਾਗਰਿਕ ਮੈਸਰਜ਼ ਅਲਕੋ ਸ਼ਿਪਿੰਗ ਸ਼ਾਰਜਾਹ ਦੀ ਮਾਲਕੀ ਵਾਲੇ ‘ਸ਼ਾਰਜਾਹ ਮੂਨ’ ਸ਼ਿਪ ਵਿਕਰਮ ਸਿੰਘ ਅਤੇ ਹੋਰ ਫਸੇ ਹੋਏ ਹਨ। ਸਾਰਤਖਾਨੇ ਨੇ ਕਿਹਾ ਹੈ ਕਿ ਮਲਾਹਾਂ ਨੂੰ ਤਕਰੀਬਨ ਛੇ-ਬਾਰਾਂ ਮਹੀਨੇ ਤੋਂ ਤਨਖਾਹ ਦਾ ਭੁਗਤਾਨ ਨਹੀਂ ਕੀਤਾ ਗਿਆ ਅਤੇ ਜਹਾਜ਼ ਦਾ ਮਾਲਕ ਇਸ ਮਾਮਲੇ ਬਾਰੇ ਸਹਿਯੋਗ ਕਰਨ ਤੋਂ ਇਨਕਾਰੀ ਹੈ ਜਦਕਿ ਸਾਰਤਖਾਨੇ ਨੇ ਇਸ ਸਬੰਧ ਵਿੱਚ ਆਪਣੀਆਂ ਵਧੀਆ ਕੋਸ਼ਿਸ਼ਾਂ ਕੀਤੀਆਂ ਹਨ। ਮੁੱਖ ਮੰਤਰੀ ਦਫ਼ਤਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਸਵਰਾਜ ਨੇ ਕਿਹਾ ਹੈ ਕਿ ਸਫ਼ਾਰਤਖਾਨਾ ਮਲਾਹਾਂ ਦੀ ਮਦਦ ਕਰ ਰਿਹਾ ਹੈ ਅਤੇ ਉਹ ਉਨ੍ਹਾਂ ਦੀ ਵਾਪਸੀ ਲਈ ਹਵਾਈ ਜਹਾਜ਼ ਦੇ ਕਿਰਾਏ ਦਾ ਭੁਗਤਾਨ ਕਰਨ ਲਈ ਉਤਸੁਕ ਹੈ ਪਰ ਉਨ੍ਹਾਂ ਕੋਲ ਬਕਾਇਆ ਪਈ ਵੇਜ ਦਾ ਭੁਗਤਾਨ ਕਰਨ ਲਈ ਕੋਈ ਵਿਵੱਸਥਾ ਨਹੀਂ ਹੈ। ਇਸ ਕਰਕੇ ਉਨ੍ਹਾਂ ਨੇ ਇਸ ਸਬੰਧ ਵਿੱਚ ਸੂਬਾ ਸਰਕਾਰ ਦੀ ਮਦਦ ਦੀ ਮੰਗ ਕੀਤੀ ਹੈ ਅਤੇ ਮਾਨਵੀ ਆਧਾਰ ’ਤੇ ਲੰਬਿਤ ਪਈ ਵੇਜ ਦਾ ਭੁਗਤਾਨ ਕਰਨ ਦੀ ਬੇਨਤੀ ਕੀਤੀ ਹੈ। ਬੁਲਾਰੇ ਨੇ ਅੱਗੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਵਿਕਰਮ ਸਿੰਘ ਦੀ ਲੰਬਿਤ ਪਈ ਵੇਜ ਵਿਰੁੱਧ ਭੁਗਤਾਨ ਕਰਨ ਦੀ ਸੂਰਤ ਵਿੱਚ ਸੁਸ਼ਮਾ ਸਵਰਾਜ ਨੇ ਜਲਦੀ ਤੋਂ ਜਲਦੀ ਵਿਕਰਮ ਸਿੰਘ ਦੀ ਵਤਨ ਵਾਪਸੀ ਦਾ ਭਰੋਸਾ ਦਵਾਇਆ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ