
ਬਿਹਾਰ ਵਿੱਚ ਦੋ ਗਾਰਡਾਂ ਦੀ ਹੱਤਿਆ ਕਰਕੇ ਲੁੱਟੇ 60 ਲੱਖ ਰੁਪਏ
ਨਬਜ਼-ਏ-ਪੰਜਾਬ ਬਿਊਰੋ, ਪਟਨਾ 6 ਮਾਰਚ (ਕੁਲਜੀਤ ਸਿੰਘ ):
ਬਿਹਾਰ ਦੇ ਪਟਨਾ ਜਿਲ੍ਹੇ ਦੇ ਬਾੜ ਸਬ ਡਿਵੀਜ਼ਨ ਦੇ ਤਹਿਤ ਆਉਂਦੇ ਇਲਾਕੇ ਵਿੱਚ ਲੁਟੇਰਿਆਂ ਨੇ ਬੇਲੱਛੀ ਦੇ ਬਾਘਾ ਟੋਲਾ ਦੀ ਪੰਜਾਬ ਨੈਸ਼ਨਲ ਬੈਂਕ ਦੀ ਬ੍ਰਾਂਚ ਨੂੰ ਲੁੱਟ ਲਿਆ ਹੈ। ਲੁੱਟ ਦੀ ਵਾਰਦਾਤ ਦੌਰਾਨ ਦੋ ਗਾਰਡ ਦੀ ਹੱਤਿਆ ਕਰ ਦਿੱਤੀ ਗਈ ਹੈ। ਘਟਨਾ ਵਾਲੀ ਜਗ੍ਹਾ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਤਰਾਂ ਲੱਗ ਰਿਹਾ ਹੈ ਕਿ ਲੁਟੇਰਿਆਂ ਨੇ ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ ਬੈਂਕ ਦੀ ਰੇਕੀ ਕੀਤੀ ਗਈ ਸੀ।ਕੈਸ਼ ਵੈਨ ਬਾੜ ਤੋਂ ਕੈਸ਼ ਲੈ ਕੇ ਆਈ ਸੀ।ਬੈਂਕ ਵਿੱਚ ਪੈਸੇ ਆਉਂਦੇ ਹੀ ਲੁਟੇਰਿਆਂ ਨੇ ਜਿਨ੍ਹਾਂ ਆਪਣੇ ਚੇਹਰੇ ਢੱਕੇ ਹੋਏ ਸਨ। ਗੇਟ ਤੇ ਪਹਿਲਾਂ ਗਾਰਡ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸਨੂੰ ਗੋਲੀ ਮਾਰ ਦਿੱਤੀ ਗਈ।ਫਿਰ ਬੈਂਕ ਵਿੱਚ ਮੌਜੂਦ ਲੋਕਾਂ ਨੂੰ ਆਪਣੀ ਜਗ੍ਹਾ ਤੇ ਰੁਕਣ ਲਈ ਕਿਹਾ ਗਿਆ।ਇਸ ਤੋਂ ਬਾਅਦ ਕੈਸ਼ ਕਾਊਂਟਰ ਅਤੇ ਕੈਸ਼ ਲਾਕਰ ਤੋਂ ਸਾਰੇ ਰੁਪਏ ਸਮੇਤ ਲਏ ।ਬੈਂਕ ਦੇ ਅੰਦਰ ਅਤੇ ਬਾਹਰ ਕੀਤੀ ਗਈ ਗੋਲੀਮਾਰੀ ਵਿੱਚ ਇੱਕ ਹੋਰ ਬੈਂਕ ਦਾ ਗਾਰਡ ਮਾਰਿਆ ਗਿਆ। ਇਸ ਘਟਨਾ ਵਿੱਚ ਉਹ ਬੈਂਕ ਦੇ ਕਰੀਬ 60 ਲੱਖ ਰੁਪਏ ਲੁੱਟ ਕੇ ਲੈ ਗਏ।ਇਹ ਸਾਰੇ ਲੁਟੇਰੇ ਮੋਟਰ ਸਾਈਕਲ ਤੇ ਸਵਾਰ ਹੋਕੇ ਆਏ ਸਨ।ਘਟਨਾ ਵਾਲੀ ਜਗ੍ਹਾ ਦਾ ਜਾਇਜ਼ਾ ਲੈਣ ਲਈ ਐਸ ਐਸ ਪੀ ਪਟਨਾ ਮਨੂੰ ਮਹਾਰਾਜ ਪਹੁੰਚੇ।