12 ਪ੍ਰਚੂਨ ਸ਼ਰਾਬ ਸਮੂਹਾਂ ਦੀ ਈ-ਨਿਲਾਮੀ ਤੋਂ ਮਿਲੇ 792.20 ਕਰੋੜ ਰੁਪਏ: ਡੀਸੀ ਕੋਮਲ ਮਿੱਤਲ

549.89 ਕਰੋੜ ਰੁਪਏ ਦੀ ਰਾਖਵੀਂ ਕੀਮਤ ਦੇ ਉੱਪਰ 44 ਫੀਸਦੀ ਦਾ ਵਾਧਾ ਦਰਜ ਕੀਤਾ

ਬਕਾਇਆ ਰਹਿ ਗਏ ਇਕਹਿਰੇ ਪ੍ਰਚੂਨ ਸਮੂਹ ਲਈ ਬੋਲੀ ਦੀ ਆਖ਼ਰੀ ਮਿਤੀ ਅੱਜ

ਨਬਜ਼-ਏ-ਪੰਜਾਬ, ਮੁਹਾਲੀ, 19 ਮਾਰਚ:
ਜ਼ਿਲ੍ਹਾ ਮੁਹਾਲੀ ਦੇ ਨੇ ਵਿੱਤੀ ਸਾਲ 2025-26 ਲਈ ਪ੍ਰਚੂਨ ਸ਼ਰਾਬ ਦੇ ਠੇਕਿਆਂ ਦੀ ਅਲਾਟਮੈਂਟ ਲਈ 12 ਪ੍ਰਚੂਨ ਸ਼ਰਾਬ ਸਮੂਹਾਂ ਦੀ ਈ-ਨਿਲਾਮੀ ਤੋਂ 792.20 ਕਰੋੜ ਰੁਪਏ ਦਾ ਮਾਲੀਆ ਪ੍ਰਾਪਤ ਕੀਤਾ ਹੈ। ਇਹ ਜਾਣਕਾਰੀ ਸਾਂਝੀ ਕਰਦਿਆਂ ਮੁਹਾਲੀ ਦੀ ਡਿਪਟੀ ਕਮਿਸ਼ਨਰ ਸ੍ਰੀਮਤੀ ਕੋਮਲ ਮਿੱਤਲ ਨੇ ਦੱਸਿਆ ਕਿ ਬਾਕੀ ਬਚੇ ਇਕਹਿਰੇ ਗਰੁੱਪ ਦੀ ਅਲਾਟਮੈਂਟ ਲਈ ਈ-ਟੈਂਡਰਿੰਗ ਪ੍ਰਕਿਰਿਆ ਜਾਰੀ ਹੈ, ਜਿਸ ਲਈ ਬੋਲੀ ਲਾਉਣ ਦੀ ਆਖ਼ਰੀ ਮਿਤੀ ਭਲਕੇ 20 ਮਾਰਚ ਗਈ ਹੈ।
ਡੀਸੀ ਕੋਮਲ ਮਿੱਤਲ ਨੇ ਦੱਸਿਆ ਕਿ ਇਨ੍ਹਾਂ ਟੈਂਡਰਾਂ ਲਈ ਤਕਨੀਕੀ ਅਤੇ ਵਿੱਤੀ ਬੋਲੀ ਮੁਹਾਲੀ ਇੰਡਸਟਰੀ ਐਸੋਸੀਏਸ਼ਨ (ਐਮਆਈਏ ਭਵਨ) ਵਿਖੇ ਖੋਲ੍ਹੀ ਗਈ। ਕੁੱਲ 13 ਸਮੂਹਾਂ ’ਚੋਂ 12 ਸਭ ਤੋਂ ਵੱਧ ਬੋਲੀਕਾਰਾਂ (8-1) ਨੂੰ ਸਫਲਤਾਪੂਰਵਕ ਅਲਾਟ ਕੀਤੇ ਗਏ ਸਨ। ਇਨ੍ਹਾਂ 12 ਸਮੂਹਾਂ ਲਈ ਕੁੱਲ ਰਾਖਵੀਂ ਕੀਮਤ 549.89 ਕਰੋੜ ਰੁਪਏ ਸੀ ਅਤੇ ਉਨ੍ਹਾਂ ਨੂੰ 792.20 ਕਰੋੜ ਰੁਪਏ ਦੀ ਰਾਸ਼ੀ ’ਤੇ ਅਲਾਟ ਕੀਤਾ ਗਿਆ ਜੋ ਕਿ ਰਿਜ਼ਰਵ ਕੀਮਤ ਨਾਲੋਂ 242.20 ਕਰੋੜ ਰੁਪਏ (+44.06%) ਦੇ ਵਾਧੇ ਨੂੰ ਦਰਸਾਉਂਦਾ ਹੈ।
ਸਹਾਇਕ ਕਮਿਸ਼ਨਰ (ਆਬਕਾਰੀ) ਅਸ਼ੋਕ ਚਲਹੋਤਰਾ ਨੇ ਦੱਸਿਆ ਕਿ ਮੁਹਾਲੀ ਜ਼ਿਲ੍ਹੇ ਦੇ ਆਬਕਾਰੀ ਮਾਲੀਏ ਵਿੱਚ ਪਿਛਲੇ ਸਾਲਾਂ ਦੌਰਾਨ ਜ਼ਿਕਰਯੋਗ ਵਾਧਾ ਹੋਇਆ ਹੈ। ਸਾਲ 2021-22 ਦੌਰਾਨ 235 ਕਰੋੜ ਤੋਂ ਚਾਲੂ ਸਾਲ (2024-25) ਦੌਰਾਨ 528 ਕਰੋੜ ਰੁਪਏ ਹੋ ਗਿਆ ਹੈ, ਜੋ ਪਿਛਲੇ 3 ਸਾਲਾਂ ਵਿੱਚ 124 ਫੀਸਦੀ ਤੋਂ ਵੱਧ ਦਾ ਵਾਧਾ ਦਰਸਾਉਂਦਾ ਹੈ। ਆਬਕਾਰੀ ਮਾਲੀਆ ਵਿੱਚ ਇਹ ਬੇਮਿਸਾਲ ਵਾਧਾ ਸਾਲ 2022-23 ਤੋਂ 2024-25 ਲਈ ਰਾਜ ਦੀਆਂ ਆਬਕਾਰੀ ਨੀਤੀਆਂ ਦੀ ਸਫਲਤਾ ਬਾਰੇ ਦੱਸਦਾ ਹੈ। ਇਹ ਆਬਕਾਰੀ ਵਿਭਾਗ ਦੀ ਆਬਕਾਰੀ ਕਮਿਸ਼ਨਰ ਪੰਜਾਬ ਵਰੁਣ ਰੂਜ਼ਮ ਦੀ ਅਗਵਾਈ ਹੇਠ ਪਾਰਦਰਸ਼ਤਾ ਨੂੰ ਬਰਕਰਾਰ ਰੱਖਣ ਅਤੇ ਆਬਕਾਰੀ ਨੀਤੀ ਦੀਆਂ ਵੱਖ-ਵੱਖ ਵਿਵਸਥਾਵਾਂ ਨੂੰ ਲਾਗੂ ਕਰਨ ਵਿੱਚ ਜਨਤਾ ਦੇ ਵਿਸ਼ਵਾਸ ਨੂੰ ਪ੍ਰੇਰਿਤ ਕਰਨ ਦੀ ਲਗਾਤਾਰ ਵਚਨਬੱਧਤਾ ਤਹਿਤ ਹੈ।
ਉਨ੍ਹਾਂ ਦੱਸਿਆ ਕਿ ਮੁਹਾਲੀ ਜ਼ਿਲ੍ਹੇ ਦੇ ਇੱਕ ਬਾਕੀ ਰਹਿ ਗਏ ਗਰੁੱਪ ਨਿਊ ਚੰਡੀਗੜ੍ਹ ਦਾ ਟੈਂਡਰ ਟੈਕਨੀਕਲ ਇਵੈਲੂਏਸ਼ਨ ਕਮੇਟੀ (ਟੀਈਸੀ) ਵੱਲੋਂ ਟੈਕਨੀਕਲ ਬੋਲੀ ਰੱਦ ਕੀਤੇ ਜਾਣ ਕਾਰਨ ਕੈਂਸਲ ਕਰ ਦਿੱਤਾ ਗਿਆ ਸੀ। ਇਸ ਸਮੂਹ ਲਈ ਇੱਕ ਨਵਾਂ ਟੈਂਡਰ ਜਾਰੀ ਕੀਤਾ ਗਿਆ ਹੈ, ਜਿਸ ਵਿੱਚ ਬੋਲੀ ਦੀ ਆਖ਼ਰੀ ਮਿਤੀ ਭਲਕੇ 20 ਮਾਰਚ ਨੂੰ ਦੁਪਹਿਰ 12:05 ਵਜੇ ਨਿਰਧਾਰਿਤ ਕੀਤੀ ਗਈ ਹੈ। ਇਸ ਗਰੁੱਪ ਲਈ ਰਾਖਵੀਂ ਕੀਮਤ 45.11 ਕਰੋੜ ਰੁਪਏ ਹੈ।

Load More Related Articles
Load More By Nabaz-e-Punjab
Load More In General News

Check Also

ਦਫ਼ਤਰੀ ਕਾਮਿਆਂ ਵੱਲੋਂ ਸਮੂਹਿਕ ਛੁੱਟੀ ਲੈ ਕੇ ਸਿੱਖਿਆ ਭਵਨ ਦੇ ਘਿਰਾਓ ਦਾ ਐਲਾਨ

ਦਫ਼ਤਰੀ ਕਾਮਿਆਂ ਵੱਲੋਂ ਸਮੂਹਿਕ ਛੁੱਟੀ ਲੈ ਕੇ ਸਿੱਖਿਆ ਭਵਨ ਦੇ ਘਿਰਾਓ ਦਾ ਐਲਾਨ ਬਜਟ ਸੈਸ਼ਨ ਦੌਰਾਨ ਮੁਹਾਲੀ ਤੋ…