
ਦਿਸ਼ਾ ਟਰੱਸਟ ਵੱਲੋਂ ਸਕਿਨ ਐਕਸਪਰਟ ਰੂਬੀ ਸੈਣੀ ਖਰੜ ਤੋਂ ਪ੍ਰਧਾਨ ਨਿਯੁਕਤ
ਬਿਊਟੀ ਕੋਰਸਾਂ ਦੀ ਸਿਖਲਾਈ ਦੇ ਕੇ ਲੜਕੀਆਂ ਨੂੰ ਬਣਾਵਾਂਗੇ ਆਤਮ ਨਿਰਭਰ: ਵਿਰਕ
ਨਬਜ਼-ਏ-ਪੰਜਾਬ ਬਿਊਰੋ, ਮੋਹਾਲੀ, 17 ਦਸੰਬਰ:
ਔਰਤਾਂ ਦੀ ਭਲਾਈ ਲਈ ਕੰਮ ਕਰ ਰਹੀ ਸੰਸਥਾ ਦਿਸ਼ਾ ਵੁਮੈਨ ਵੈਲਫੇਅਰ ਟਰੱਸਟ ਵੱਲੋਂ ਔਰਤਾਂ ਨੂੰ ਆਤਮ ਨਿਰਭਰ ਬਣਾਉਣ ਦੇ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ । ਅੱਜ ਇਸੇ ਲੜੀ ਨੂੰ ਅੱਗੇ ਤੋਰਦੇ ਹੋਏ ਟਰੱਸਟ ਵੱਲੋਂ ਐੱਫ਼ ਬੀ ਆਰ ਸੈਲੂਨ ਦੇ ਸੰਸਥਾਪਕ ਅਤੇ ਸਕਿਨ ਐਕਸਪਰਟ ਰੂਬੀ ਸੈਣੀ ਨੂੰ ਟਰੱਸਟ ਦੇ ਖਰੜ ਤੋਂ ਪ੍ਰਧਾਨ ਨਿਯੁਕਤ ਕੀਤਾ ਗਿਆ । ਰੂਬੀ ਸੈਣੀ ਨੂੰ ਇਹ ਨਿਯੁਕਤੀ ਪੱਤਰ ਦਿਸ਼ਾ ਵੁਮੈਨ ਵੈਲਫੇਅਰ ਟਰੱਸਟ ਦੇ ਕੌਮੀ ਪ੍ਰਧਾਨ ਹਰਦੀਪ ਕੌਰ ਵਿਰਕ , ਸਪੋਕਸਪਰਸਨ ਆਰ ਦੀਪ ਰਮਨ ਅਤੇ ਹੋਰਨਾਂ ਮੈਂਬਰਾਂ ਵੱਲੋਂ ਦਿੱਤਾ ਗਿਆ। ਇਸ ਮੌਕੇ ਟਰੱਸਟ ਨੇ ਰੂਬੀ ਸੈਣੀ ਨੂੰ ਉਨ੍ਹਾਂ ਦੀ ਨਿਯੁਕਤੀ ਪੱਤਰ ਤੇ ਵਧਾਈ ਦਿੰਦੇ ਹੋਏ ਉਨ੍ਹਾਂ ਦੇ ਰੌਸ਼ਨ ਭਵਿੱਖ ਦੀ ਕਾਮਨਾ ਕੀਤੀ ।
ਇਕ ਸਾਦੇ ਅਤੇ ਪ੍ਰਭਾਵਸ਼ਾਲੀ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਇਸ ਮੌਕੇ ਕੌਮੀ ਪ੍ਰਧਾਨ ਹਰਦੀਪ ਕੌਰ ਵਿਰਕ ਅਤੇ ਸਪੋਕਸਪਰਸਨ ਆਰ ਦੀਪ ਰਮਨ ਨੇ ਸਾਂਝੇ ਰੂਪ ਵਿੱਚ ਦੱਸਿਆ ਕਿ ਖਰੜ ਵਿਖੇ ਨਿਯੁਕਤ ਐਫ਼ ਵੀ ਆਰ ਸੈਲੂਨ ਵਿਚ ਲੜਕੀਆਂ ਨੂੰ ਮੁਫ਼ਤ ਬਿਊਟੀ ਕੋਰਸਾਂ ਦੀ ਸਿਖਲਾਈ ਦਿੱਤੀ ਜਾਵੇਗੀ ਤਾਂ ਜੋ ਉਹ ਆਤਮ ਨਿਰਭਰ ਬਣ ਕੇ ਆਪਣਾ ਵਿਕਾਸ ਕਰ ਸਕਣ । ਉਨ੍ਹਾਂ ਦੱਸਿਆ ਕਿ ਇਨ੍ਹਾਂ ਬਿਊਟੀ ਕੋਰਸਾਂ ਦੀ ਮਿਆਦ ਤਿੰਨ ਮਹੀਨੇ ,ਛੇ ਮਹੀਨੇ ਅਤੇ ਇਕ ਸਾਲ ਹੋਵੇਗੀ । ਜ਼ਰੂਰਤਮੰਦ ਲਡ਼ਕੀਆਂ ਇਨ੍ਹਾਂ ਕੋਰਸਾਂ ਦੇ ਵਿਚ ਆਪੋ ਆਪਣੀ ਜ਼ਰੂਰਤ ਦੇ ਅਨੁਸਾਰ ਬਿਲਕੁਲ ਮੁਫ਼ਤ ਦਾਖ਼ਲਾ ਲੈ ਸਕਦੀਆਂ ਹਨ । ਸੈਲੂਨ ਵਿਚ ਦਾਖਲਾ ਲੈਣ ਲਈ ਜ਼ਰੂਰਤਮੰਦ ਲਡ਼ਕੀਆਂ ਸਨੀ ਵਿਊ ਮਾਰਕੀਟ ਦੇ ਐਸਸੀਓ – 35, ਫਸਟ ਫਲੋਰ, ਸੈਕਟਰ-125 ਵਿੱਚ ਰੂਬੀ ਸੈਣੀ ਨਾਲ ਸੰਪਰਕ ਕਰ ਸਕਦੀਆਂ ਹਨ।
ਇਸ ਦੌਰਾਨ ਰੂਬੀ ਸੈਣੀ ਨੇ ਟਰੱਸਟ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਟਰੱਸਟ ਵੱਲੋਂ ਦਿੱਤੀ ਹੋਈ ਇਸ ਜ਼ਿੰਮੇਵਾਰੀ ਨੂੰ ਪੂਰੀ ਈਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ । ਇਸ ਪ੍ਰੋਗਰਾਮ ਦੌਰਾਨ ਹੋਰਨਾਂ ਤੋਂ ਇਲਾਵਾ ਜੋਤੀ ਪਸਰੀਜਾ ,ਸਤਿੰਦਰ ਕੌਰ ,ਹਰਮਿੰਦਰ ਕੌਰ , ਰੇਨੂੰ ਤੇਜਾ , ਸਵਾਤੀ ਅਤੇ ਦੀਪ ਬਰਾੜ ਖ਼ਾਸ ਤੌਰ ਤੇ ਹਾਜ਼ਰ ਸਨ ।