
ਦਿਹਾਤੀ ਮਜ਼ਦੂਰ ਸਭਾ ਨੇ ਬੀ. ਡੀ. ਪੀ. ਓ. ਦਫਤਰ ਸਾਹਮਣੇ ਦਿੱਤਾ ਧਰਨਾ
ਕੁਲਜੀਤ ਸਿੰਘ
ਨਬਜ਼-ਏ-ਪੰਜਾਬ ਬਿਊਰੋ, ਜੰਡਿਆਲਾ ਗੁਰੂ 13 ਜੁਲਾਈ
ਸਥਾਨਕ ਬਲਾਕ ਦਫਤਰ ਦੇ ਸਾਹਮਣੇ ਦਿਹਾਤੀ ਮਜ਼ਦੂਰ ਸਭਾ ਨੇ ਧਰਨਾ ਦਿੱਤਾ ਇਸ ਮੌਕੇ ‘ਤੇ ਧਰਨਾਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਨਿਰਮਲ ਸਿੰਘ ਛੱਜਲਵੱਡੀ ਨੇ ਕਿਹਾ ਕੇ ਸਾਰੇ ਬੇਜ਼ਮੀਨੇ ਗਰੀਬ ਪਰਿਵਾਰਾਂ ਨੂੰ ਰਿਹਾਇਸ਼ ਵਾਸਤੇ ਦੱਸ-ਦੱਸ ਮਰਲੇ ਦੇ ਪਲਾਟ ਦਿੱਤੇ ਜਾਣ। ਪਲਾਟ ਉਪਰ ਮਕਾਨ ਬਨਾਉਣ ਵਾਸਤੇ ਤਿਨ ਲੱਖ ਪ੍ਰਤੀ ਪਰਿਵਾਰ ਗ੍ਰਾਂਟ ਦਿੱਤੀ ਜਾਵੇ। ਪਲਾਟ ਦੇਣ ਵਾਸਤੇ ਪੰਚਾਇਤਾਂ ਕੋਲੋਂ ਮਤੇ ਪਵਾਉਣ ਅਤੇ ਕਬਜ਼ੇ ਦਵਾਉਣ ਦੀ ਜ਼ਿੰਮੇਵਾਰੀ ਸਰਕਾਰ ਖੁਦ ਲਵੇ। ਇਸ ਤੋਂ ਇਲਾਵਾ ਦਲਿਤ ਪਰਿਵਾਰਾਂ ਤੇ ਹੋ ਰਹੇ ਜੁਲਮ ਅਤੇ ਅਤਿਆਚਾਰ ਨੂੰ ਬੰਦ ਕਿੱਤਾ ਜਾਵੇ। ਮਨਰੇਗਾ ਕਾਨੂੰਨ ਵਿੱਚ ਸੋਧ ਕਰ ਕੇ ਹਰ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਸਾਰਾ ਸਾਲ ਕੰਮ ਦੇਣ ਦਾ ਪ੍ਰਬੰਧ ਕੀਤਾ ਜਾਵੇ। ਛੱਜਲਵੱਡੀ ਨੇ ਕਿਹਾ ਨਸ਼ਾ ਤਸਕਰੀ, ਟ੍ਰਾਂਸਪੋਰਟ ਮਾਫੀਆ, ਰੇਤ ਬਜਰੀ, ਕੇਬਲ ਮਾਫੀਆ ਨੂੰ ਨਕੇਲ ਪਾਈ ਜਾਵੇ।
ਇਸ ਮੌਕੇ ‘ਤੇ ਰਜਵੰਤ ਸਿੰਘ ਚੱਨਣਕੇ, ਪ੍ਰੇਮ ਮਸੀਹ, ਵਰਿੰਦਰ ਉਦੋਨੰਗਲ, ਅਜੀਤ ਸਿੰਘ ਡੇਰੀਵਾਲ, ਗੁਰਦਿਆਲ ਸਿੰਘ, ਨਿਰਮਲ ਸਿੰਘ, ਪ੍ਰਗਟ ਸਿੰਘ, ਕਮਲ ਸ਼ਰਮਾ, ਜਸਵੰਤ ਸਿੰਘ, ਹਰਦੇਵ ਸਿੰਘ, ਬੀਰਾ ਸਿੰਘ, ਦਲਬੀਰ ਸਿੰਘ, ਦਲਜੀਤ ਕੌਰ, ਚਰਨਜੀਤ ਕੌਰ, ਬਲਵਿੰਦਰ ਕੌਰ ਅਤੇ ਗੁਰਮੀਤ ਕੌਰ ਹਾਜ਼ਰ ਸਨ।