ਪੇਂਡੂ ਸੰਘਰਸ਼ ਕਮੇਟੀ ਵੱਲੋਂ ਮਟੌਰ ਮੰਦਰ ਦੇ ਵਿਹੜੇ ਵਿੱਚ ਲਗਾਇਆ ਖੂਨਦਾਨ ਕੈਂਪ ਤੇ ਪੁਆਧੀ ਅਖਾੜਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਫਰਵਰੀ:
ਪੇਂਡੂ ਸੰਘਰਸ਼ ਕਮੇਟੀ ਵੱਲੋਂ ਯੂਥ ਆਫ਼ ਪੰਜਾਬ, ਬਾਬਾ ਬਾਲ ਭਾਰਤੀ ਮੰਦਰ ਕਮੇਟੀ ਮਟੌਰ ਅਤੇ ਸ਼ਿਵ ਮੰਦਰ ਕਮੇਟੀ ਮਟੌਰ ਦੇ ਸਹਿਯੋਗ ਨਾਲ ਮਰਹੂਮ ਕਾਮਰੇਡ ਜਸਵੰਤ ਸਿੰਘ ਮਟੌਰ, ਜਸਵੰਤ ਸਿੰਘ ਸ਼ਾਹੀ ਮਾਜਰਾ ਅਤੇ ਤੇਜਾ ਸਿੰਘ ਬੋਲਾ ਦੀ ਯਾਦ ਵਿੱਚ ਖੂਨਦਾਨ ਕੈਂਪ ਅਤੇ ਪੁਆਧੀ ਅਖਾੜਾ ਲਗਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੇਂਡੂ ਸੰਘਰਸ਼ ਕਮੇਟੀ ਦੇ ਪ੍ਰਧਾਨ ਪਰਮਦੀਪ ਸਿੰਘ ਬੈਦਵਾਨ ਨੇ ਦੱਸਿਆ ਕਿ ਖੂਨਦਾਨ ਕੈਂਪ ਵਿੱਚ 100 ਤੋਂ ਵੱਧ ਯੂਨਿਟ ਖੂਨ ਇਕੱਤਰ ਕੀਤਾ ਗਿਆ। ਇਸ ਮੌਕੇ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਸੀਨੀਅਰ ਕਾਂਗਰਸੀ ਆਗੂ ਜ਼ੈਲਦਾਰ ਸਤਵਿੰਦਰ ਸਿੰਘ ਚੈੜੀਆਂ ਵੱਲੋਂ ਸਾਂਝੇ ਤੌਰ ’ਤੇ ਖੂਨਦਾਨੀਆਂ ਨੂੰ ਸਨਮਾਨ ਚਿੰਨ੍ਹ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਖੂਨਦਾਨ ਕੈਂਪ ਤੋਂ ਬਾਅਦ ਗਾਇਕ ਸ਼ਮਰ ਸਿੰਘ ਸ਼ੰਮੀ ਵੱਲੋਂ ਪੁਆਧੀ ਅਖਾੜਾ ਲਗਾਇਆ ਗਿਆ।
ਇਸ ਮੌਕੇ ਬੋਲਦਿਆਂ ਪ੍ਰਧਾਨ ਪਰਮਦੀਪ ਸਿੰਘ ਬੈਦਵਾਨ ਨੇ ਕਿਹਾ ਅੱਜ ਦਾ ਸਾਰਾ ਪ੍ਰੋਗਰਾਮ ਸਾਡੇ ਵਿਛੜੇ ਸਾਥੀਆਂ ਦੀ ਯਾਦ ਵਿੱਚ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਖੂਨਦਾਨ ਇੱਕ ਮਹਾਂਦਾਨ ਹੈ, ਜਿਸ ਨਾਲ ਕਿਸੇ ਦਾ ਜੀਵਨ ਬਚਾਇਆ ਜਾ ਸਕਦਾ ਹੈ ਅਤੇ ਪੁਆਧੀ ਅਖਾੜਾ ਸਾਡੇ ਪੁਆਧੀ ਜੀਵਨ ਦੇ ਸਭਿਆਚਾਰ ਨਾਲ ਜੁੜਿਆ ਹੈ। ਸਾਡੀ ਆਉਣ ਵਾਲੀ ਪੀੜੀ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਾਡੇ ਇਲਾਕੇ ਨੂੰ ਪੁਆਧ ਕਿਉਂ ਕਹਿੰਦੇ ਨੇ ਅਤੇ ਇਸ ਦਾ ਸਭਿਆਚਾਰ ਕੀ ਹੈ। ਜਿਸ ਤਰ੍ਹਾਂ ਮਾਲਵੇ ਦੇ ਇਲਾਕੇ ਵਿੱਚ ਮਲਵਈ ਗਿੱਧਾ ਮਸ਼ਹੂਰ ਹੈ, ਉਸੇ ਤਰਾਂ ਸਾਡੇ ਇਲਾਕੇ ਵਿੱਚ ਪੁਆਧੀ ਅਖਾੜੇ ਦੀ ਇੱਕ ਅਲੱਗ ਪਹਿਚਾਣ ਹੈ। ਪ੍ਰਬੰਧਕਾਂ ਵੱਲੋਂ ਆਈਆਂ ਸ਼ਖ਼ਸੀਅਤਾਂ ਅਤੇ ਖੂਨਦਾਨੀਆਂ ਦਾ ਧੰਨਵਾਦ ਕੀਤਾ ਗਿਆ।
ਇਸ ਮੌਕੇ ਜ਼ਿਲ੍ਹਾ ਅਕਾਲੀ ਦਲ ਸ਼ਹਰੀ ਦੇ ਪ੍ਰਧਾਨ ਪਰਵਿੰਦਰ ਸਿੰਘ ਸੋਹਾਣਾ, ਪੇਂਡੂ ਸੰਘਰਸ਼ ਕਮੇਟੀ ਦੇ ਚੇਅਰਮੈਨ ਬੂਟਾ ਸਿੰਘ ਸੋਹਾਣਾ, ਮਾਨ ਸਿੰਘ ਸੋਹਾਣਾ, ਅਕਾਲੀ ਕੌਂਸਲਰ ਰਵਿੰਦਰ ਸਿੰਘ ਬਿੰਦਰਾ ਬੈਦਵਾਨ, ਬਹਾਲ ਸਿੰਘ ਗਿੱਲ, ਨਰਪਿੰਦਰ ਰੰਗੀ, ਲਖਵੀਰ ਲੱਖਾ, ਨੰਬਰਦਾਰ ਹਰਮਿੰਦਰ ਸਿੰਘ, ਨੰਬਰਦਾਰ ਹਰਸੰਗਤ ਸਿੰਘ, ਸਰਪੰਚ ਅਮਰੀਕ ਸਿੰਘ, ਬੱਬੂ ਮੁਹਾਲੀ, ਜੱਗੀ ਧਨੋਆ, ਗੁਰਜੀਤ ਮਾਮਾ ਮਟੌਰ, ਪ੍ਰਭ ਬੈਦਵਾਨ, ਪੇਂਡੂ ਸੰਗਰਸ਼ ਕਮੇਟੀ, ਯੂਥ ਆਫ ਪੰਜਾਬ ਦੇ ਅਹੁਦੇਦਾਰ ਅਤੇ ਮੈਂਬਰ ਸਾਹਿਬਾਨ ਹਾਜ਼ਰ ਸਨ।

Load More Related Articles
Load More By Nabaz-e-Punjab
Load More In Social

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…