Share on Facebook Share on Twitter Share on Google+ Share on Pinterest Share on Linkedin ਰਿਆਨ ਸਕੂਲ 4 ਦਿਨਾਂ ਲਈ ਬੰਦ: ਸੁਪਰੀਮ ਕੋਰਟ ਵੱਲੋਂ ਕੇਂਦਰ ਸਰਕਾਰ ਤੇ ਹਰਿਆਣਾ ਸਰਕਾਰ ਨੂੰ ਨੋਟਿਸ ਜਾਰੀ ਹਰਿਆਣਾ ਦੇ ਮੁੱਖ ਮੰਤਰੀ ਖੱਟਰ ਨੇ ਮ੍ਰਿਤਕ ਬੱਚੇ ਪ੍ਰਦੂਮਣ ਦੇ ਮਾਤਾ ਪਿਤਾ ਨਾਲ ਕੀਤੀ ਗੱਲਬਾਤ, ਸੀਬੀਆਈ ਜਾਂਚ ਦਾ ਭਰੋਸਾ ਨਬਜ਼-ਏ-ਪੰਜਾਬ ਬਿਊਰੋ, ਗੁਰੂਗ੍ਰਾਮ, 11 ਸਤੰਬਰ: ਰਿਆਨ ਸਕੂਲ ਵਿੱਚ ਵਿਦਿਆਰਥੀ ਦੇ ਕਤਲ ਕੇਸ ਮਾਮਲੇ ਵਿੱਚ ਪ੍ਰਦੂਮਨ ਦੇ ਪਿਤਾ ਦੀ ਪਟੀਸ਼ਨ ਤੇ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਅਤੇ ਹਰਿਆਣਾ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਅਦਾਲਤ ਨੇ ਕਿਹਾ ਕਿ ਇਹ ਸਿਰਫ਼ ਇਕ ਬੱਚੇ ਦਾ ਨਹੀਂ ਸਗੋਂ ਪੂਰੇ ਦੇਸ਼ ਦੇ ਸਕੂਲੀ ਬੱਚਿਆਂ ਦਾ ਮਾਮਲਾ ਹੈ। ਬਾਰ ਐਸੋਸੀਏਸ਼ਨ ਦਾ ਫੈਸਲਾ ਹੈ ਕਿ ਅਦਾਲਤ ਵਿੱਚ ਰਿਆਨ ਸਕੂਲ ਵੱਲੋਂ ਕੋਈ ਵੀ ਵਕੀਲ ਪੱਖ ਨਹੀਂ ਰੱਖੇਗਾ। ਮਾਣਯੋਗ ਅਦਾਲਤ ਵੱਲੋਂ ਨੋਟਿਸ ਜਾਰੀ ਹੋਣ ਤੋਂ ਬਾਅਦ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਪ੍ਰਦੂਮਨ ਦੇ ਮਾਤਾ-ਪਿਤਾ ਨਾਲ ਗੱਲਬਾਤ ਕੀਤੀ ਹੈ ਅਤੇ ਉਹਨਾਂ ਨੂੰ ਭਰੋਸਾ ਦਿੱਤਾ ਹੈ ਕਿ ਸਰਕਾਰ ਸੀ.ਬੀ.ਆਈ. ਜਾਂਚ ਲਈ ਤਿਆਰ ਹੈ। ਪ੍ਰਦੂਮਨ ਦੇ ਪਿਤਾ ਨੇ ਸੁਪਰੀਮ ਕੋਰਟ ਵਿੱਚ ਦਾਖ਼ਲ ਆਪਣੀ ਪਟੀਸ਼ਨ ਵਿੱਚ ਕਿਹਾ ਹੈ ਕਿ ਦੇਸ਼ ਦੇ ਸਾਰੇ ਸਕੂਲਾਂ ਦੇ ਮੈਨੇਜਮੈਂਟ ਦੀ ਜਵਾਬਦੇਹੀ, ਦੇਣਦਾਰੀ ਅਤੇ ਜ਼ਿੰਮੇਵਾਰੀ ਤੈਅ ਕੀਤੀ ਜਾਵੇ। ਭਵਿੱਖ ਵਿੱਚ ਸਕੂਲ ਦੇ ਅੰਦਰ ਬੱਚਿਆਂ ਨਾਲ ਕਿਸੇ ਵੀ ਤਰ੍ਹਾਂ ਦੀ ਘਟਨਾ ਹੁੰਦੀ ਹੈ ਤਾਂ ਮੈਨੇਜਮੈਂਟ, ਡਾਇਰੈਕਟਰ, ਪ੍ਰਿੰਸੀਪਲ, ਪ੍ਰਮੋਟਰ ਸਾਰਿਆਂ ਦੇ ਖ਼ਿਲਾਫ਼ ਲਾਪਰਵਾਹੀ ਵਰਤਣ ਦੇ ਦੋਸ਼ ਦੇ ਅਧੀਨ ਕਾਰਵਾਈ ਹੋਵੇ। ਇਸ ਦੌਰਾਨ ਹਰਿਆਣਾ ਪੁਲੀਸ ਨੇ ਰਿਆਨ ਸਕੂਲ ਦੇ ਪ੍ਰਦੂਮਨ ਕਤਲ ਕੇਸ ਵਿੱਚ ਸਕੂਲ ਮੈਨੇਜਮੈਂਟ ਦੇ 2 ਅਧਿਕਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਵਿੱਚ ਰਿਆਨ ਦਾ ਰੀਜਨਲ ਮੈਨੇਜਰ ਅਤੇ ਐਚ.ਆਰ. ਹੈਡ ਸ਼ਾਮਲ ਹੈ। ਜੇ.ਜੇ. ਐਕਟ ਦੇ ਅਧੀਨ ਇਨ੍ਹਾਂ ਦੀ ਗ੍ਰਿਫ਼ਤਾਰੀ ਹੋਈ ਹੈ। ਉੱਥੇ ਹੀ ਇਸ ਮਾਮਲੇ ਵਿੱਚ ਪ੍ਰਦੂਮਨ ਮਾਤਾ-ਪਿਤਾ ਅਤੇ ਮੀਡੀਆ ਤੇ ਲਾਠੀਚਾਰਜ ਦੇ ਮਾਮਲੇ ਵਿੱਚ ਸਦਰ ਥਾਣੇ ਦੇ ਐਸ.ਐਚ.ਓ. ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਸਰਕਾਰ ਵੱਲੋੱ ਗਠਿਤ ਜਾਂਚ ਕਮੇਟੀ ਦੀ ਰਿਪੋਰਟ ਵਿੱਚ ਸਕੂਲ ਦੀਆਂ ਕਈ ਕਮੀਆਂ ਸਾਹਮਣੇ ਆਈਆਂ ਹਨ। ਇਸ ਵਿੱਚ ਸਕੂਲ ਵਿੱਚ ਲਾਏ ਗਏ ਸੀ.ਸੀ.ਟੀ.ਵੀ. ਕੈਮਰੇ ਖਰਾਬ ਪਾਏ ਗਏ ਹਨ। ਰਿਆਨ ਸਕੂਲ ਗਰੁੱਪ ਦੇ ਸੀ.ਈ.ਓ. ਪਿੰਟੋ ਰਿਆਨ ਨੇ ਬਾਂਬੇ ਹਾਈ ਕੋਰਟ ਵਿੱਚ ਮੋਹਰੀ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਹੈ। ਗੁਰੂਗ੍ਰਾਮ ਦੇ ਰਿਆਨ ਗਰੁੱਪ ਦੇ ਸਾਰੇ ਸਕੂਲ 4 ਦਿਨਾਂ ਲਈ ਬੰਦ ਕੀਤੇ ਗਏ ਹਨ। ਸਾਰੇ ਸਕੂਲਾਂ ਵਿੱਚ ਸੁਰੱਖਿਆ ਦੇ ਇੰਤਜ਼ਾਮ ਕੀਤੇ ਗਏ ਹਨ। ਸਕੂਲ ਵਿੱਚ ਕੋਈ ਵੀ ਕਰਮਚਾਰੀ ਮੌਜੂਦ ਨਹੀਂ ਹੈ। ਪ੍ਰਦੂਮਣ ਕਤਲ ਕੇਸ ਦੀ ਜਾਂਚ ਲਈ 14 ਮੈਂਬਰੀ ਪੁਲੀਸ ਟੀਮ ਕੰਮ ਕਰ ਰਹੀ ਹੈ। ਇਕ ਟੀਮ ਰਿਆਨ ਸਕੂਲ ਦੇ ਹੈਡ ਦਫ਼ਤਰ ਮੁੰਬਈ ਪੁੱਜੀ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ