Share on Facebook Share on Twitter Share on Google+ Share on Pinterest Share on Linkedin ਰਿਆਨ ਸਕੂਲ ਹੱਤਿਆਕਾਂਡ: ਪੋਸਟਮਾਰਟਮ ਰਿਪੋਰਟ ਅਨੁਸਾਰ ਜ਼ਿਆਦਾ ਖੂਨ ਵਹਿਣ ਨਾਲ ਹੋਈ ਪ੍ਰਦੂਮਨ ਦੀ ਮੌਤ ਸਿੱਖਿਆ ਬੋਰਡ ਨਾਲ ਐਫੀਲੀਏਟਿਡ ਤੇ ਐਸੋਸੀਏਟ ਸਕੂਲਾਂ ਨੂੰ ਵਿਦਿਆਰਥੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਹੁਕਮ ਨਬਜ਼-ਏ-ਪੰਜਾਬ ਬਿਊਰੋ, ਨਵੀਂ ਦਿੱਲੀ\ਮੁਹਾਲੀ, 16 ਸਤੰਬਰ: ਪੂਰੇ ਦੇਸ਼ ਨੂੰ ਝੰਜੋੜ ਕੇ ਰੱਖ ਦੇਣ ਵਾਲੀ ਹਰਿਆਣਾ ਦੇ ਗੁਰੂਗ੍ਰਾਮ ਦੇ ਰਿਆਨ ਇੰਟਰਨੈਸ਼ਨਲ ਸਕੂਲ ਦੀ ਕਲਾਸ ਦੂਜੀ ਜਮਾਤ ਵਿੱਚ ਪੜ੍ਹਨ ਵਾਲੇ ਸੱਤ ਸਾਲ ਦੇ ਮਾਸੂਮ ਪ੍ਰਦੂਮਨ ਦੀ ਪੋਸਟਮਾਰਟਮ ਰਿਪੋਰਟ ਵਿੱਚ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ। ਪੋਸਟਮਾਰਟਮ ਰਿਪੋਰਟ ਵਿੱਚ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਉਸ ਦੀ ਮੌਤ ਦਾ ਕਾਰਨ ਕਿਸੇ ਤੇਜ਼ ਹਥਿਆਰ ਨਾਲ ਕੀਤੇ ਗਏ ਵਾਰ ਕਾਰਨ ਜ਼ਿਆਦਾ ਖੂਨ ਵਹਿਣ ਨਾਲ ਹੋਈ ਹੈ, ਕਿਉੱਕਿ ਜਿਸ ਤਰ੍ਹਾਂ ਨਾਲ ਵਾਰ ਕੀਤਾ ਗਿਆ ਉਹ ਸਾਧਾਰਨ ਰੂਪ ਨਾਲ ਕਿਸੇ ਦੀ ਵੀ ਮੌਤ ਦੇ ਲਈ ਕਾਫੀ ਹੈ। ਇਸ ਤੋਂ ਪਹਿਲਾਂ ਪ੍ਰਦੂਮਨ ਦੇ ਸਰੀਰ ਦਾ ਪੋਸਟਮਾਰਟਮ ਕਰਨ ਵਾਲੇ ਡਾਕਟਰ ਦੀਪਕ ਮਾਥੁਰ ਨੇ ਦੱਸਿਆ ਕਿ ਕਿਸੇ ਵੀ ਹਾਲਤ ਵਿੱਚ ਉਸ ਦੀ ਜਾਨ ਨਹੀਂ ਬਚਾਈ ਜਾ ਸਕਦੀ ਸੀ। ਇਸ ਰਿਪੋਰਟ ਦੇ ਮੁਤਾਬਕ ਪ੍ਰਦੂਮਨ ਦੀ ਮੌਤ ਸਦਮੇ ਅਤੇ ਵਧ ਖੂਣ ਵਹਿਣ ਦੇ ਕਾਰਨ ਹੋਈ। ਜਾਣਕਾਰੀ ਮੁਤਾਬਕ ਰਿਆਨ ਇੰਟਰਨੈਸ਼ਨਲ ਸਕੂਲ ਵਿੱਚ 8 ਸਤੰਬਰ ਨੂੰ 7 ਸਾਲ ਦੇ ਬੱਚੇ ਦਾ ਮਰਡਰ ਹੋ ਗਿਆ ਸੀ। ਬੱਚੇ ਦੀ ਬਾਡੀ ਸਕੂਲ ਦੇ ਟਾਇਲਟ ਵਿੱਚ ਮਿਲੀ ਸੀ। ਉਸ ਦਾ ਗਲ ਤੇਜ਼ਧਾਰ ਹਥਿਆਰ ਨਾਲ ਕੱਟਿਆ ਗਿਆ ਸੀ। ਉਸ ਦਾ ਇਕ ਕੰਨ ਵੀ ਪੂਰੀ ਤਰ੍ਹਾਂ ਨਾਲ ਕੱਟਿਆ ਗਿਆ। ਬੱਚਾ ਦੂਜੀ ਕਲਾਸ ਵਿੱਚ ਪੜ੍ਹਦਾ ਸੀ। ਪੁਲੀਸ ਨੇ ਇਸ ਮਾਮਲੇ ਵਿੱਚ ਬੱਸ ਕੰਡਕਟਰ ਨੂੰ ਗ੍ਰਿਫਤਾਰ ਕੀਤਾ ਹੈ। ਉਧਰ, ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬੋਰਡ ਨਾਲ ਸਬੰਧਤ, ਐਫੀਲੀਏਟਿਡ ਅਤੇ ਐਸੋਸੀਏਟਿਡ ਸਕੂਲਾਂ ਨੂੰ ਬੱਚਿਆਂ ਦੀ ਸੁਰੱਖਿਆ ਲਈ ਹਿਦਾਇਤਾਂ ਜਾਰੀ ਕਰਦੇ ਹੋਏ, ਇਹਨਾਂ ਨੂੰ ਲਾਗੂ ਕਰਨ ਲਈ ਕਿਹਾ ਗਿਆ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪ੍ਰੈੱਸ ਦੇ ਨਾਂ ਜਾਰੀ ਜਾਣਕਾਰੀ ਵਿੱਚ ਕਿਹਾ ਗਿਆ ਹੈ ਕਿ ਸਕੂਲ ਦੇ ਟੀਚਰਾਂ, ਬੱਸ ਡਰਾਈਵਰਾਂ, ਕੰਡੱਕਟਰਾਂ, ਸੇਵਾਦਾਰਾਂ ਆਦਿ ਦੇ ਆਈ.ਡੀ ਪਰੂਫ ਅਤੇ ਪੁਲੀਸ ਵੈਰੀਫਿਕੇਸ਼ਨ ਕਰਵਾਉਣੀ ਯਕੀਨੀ ਬਣਾਈ ਜਾਵੇ। ਜਿਹੜੇ ਵਾਹਨ ਵਿਦਿਆਰਥੀਆਂ ਦੇ ਮਾਪਿਆਂ ਵੱਲੋਂ ਆਪਣੇ ਪੱਧਰ ਤੇ ਸਕੂਲ ਲੈ ਕੇ ਜਾਂਦੇ ਹਨ, ਉਹਨਾਂ ਦੀ ਵੀ ਵੈਰੀਫਿਕੇਸ਼ਨ ਕਰਵਾਉਣੀ ਚਾਹੀਦੀ ਹੈ। ਕੰਡਕਟਰਾਂ, ਡਰਾਈਵਰਾਂ, ਗ਼ੈਰ-ਅਧਿਆਪਕਾਂ ਤੇ ਪੁਰਸ਼ਾਂ ਦਾ ਦਾਖ਼ਲਾ ਸਕੂਲ ਵਿੱਚ ਬੰਦ ਹੋਣਾ ਚਾਹੀਦਾ ਹੈ। ਸਕੂਲ ਵਿੱਚ ਆਉਣ ਵਾਲਿਆਂ ਦੇ ਆਈਡੀ ਪਰੂਫ ਦੇਖ ਕੇ ਸਕੂਲ ਇਮਾਰਤ ਵਿੱਚ ਜਾਣ ਲਈ ਪਾਸ ਜਾਰੀ ਕੀਤੇ ਜਾਣੇ ਚਾਹੀਦੇ ਹਨ। ਸ਼ੱਕ ਪੈਣ ਤੇ ਸਬੰਧਤ ਬੱਚਿਆਂ ਤੋੱ ਉਹਨਾਂ ਦੇ ਮਾਪਿਆਂ ਨਾਲ ਸੰਪਰਕ ਕੀਤਾ ਜਾਣਾ ਚਾਹੀਦਾ ਹੈ। ਬੋਰਡ ਨੇ ਸਕੂਲਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਤੋੲ ਇਲਾਵਾ ਹੋਰ ਕਿਸੇ ਵੱਲੋੱ ਵੀ ਵਿਦਿਆਰਥੀਆਂ ਦੇ ਵਾਸ਼ਰੂਮ ਨੂੰ ਨਾ ਵਰਤਿਆ ਜਾਵੇ। ਪੂਰੇ ਸਕੂਲ ਵਿੱਚ ਸੀਸੀਟੀਵੀ ਕੈਮਰੇ ਲੱਗੇ ਹੋਣੇ ਅਤੇ ਚਾਲੂ ਹਾਲਤ ਵਿੱਚ ਹੋਣੇ ਚਾਹੀਦੇ ਹਨ। ਸਕੂਲ ਦੀ ਚਾਰਦੀਵਾਰੀ ਉੱਚੀ ਅਤੇ ਕੰਡਿਆਂ ਵਾਲੀ ਤਾਰ ਨਾਲ ਕਵਰ ਕੀਤੀ ਹੋਣੀ ਚਾਹੀਦੀ ਹੈ।ਅਧਿਆਪਕਾਂ, ਵਿਦਿਆਰਥੀਆਂ ਅਤੇ ਮਾਪਿਆਂ ਵਿਚਕਾਰ ਇੱਕ ਕਮੇਟੀ ਬਣਾਈ ਜਾਵੇ, ਜੋ ਵਿਦਿਆਰਥੀਆਂ ਦੀਆਂ ਸ਼ਿਕਾਇਤਾਂ ਸੁਣੇ ਅਤੇ ਉਨ੍ਹਾਂ ਦਾ ਨਿਪਟਾਰਾ ਕਰਵਾਏ। ਵਿਦਿਆਰਥੀਆਂ ਦੀ ਸੁਰੱਖਿਆ ਲਈ ਅਧਿਆਪਕਾਂ ਨੂੰ ਟ੍ਰੇੱਡ ਕੀਤਾ ਜਾਵੇ। ਬੋਰਡ ਵੱਲੋਂ ਚਿਤਾਵਨੀ ਦਿੰਦਿਆਂ ਦੱਸਿਆ ਗਿਆ ਕਿ ਵਿਦਿਆਰਥੀਆਂ ਦੀ ਸਕੂਲ ਵਿੱਚ ਮੌਜੂਦਗੀ ਦੌਰਾਨ ਅਤੇ ਸਕੂਲ ਵਾਹਨਾਂ ਵਿੱਚ ਸਫਰ ਦੌਰਾਨ ਸੁਰੱਖਿਆ ਦੀ ਮੁਕੰਮਲ ਜ਼ਿੰਮੇਵਾਰੀ ਸਕੂਲ ਮੁਖੀ ਤੇ ਮੈਨੇਜਮੈਂਟ ਦੀ ਹੋਵੇਗੀ। ਬੱਚਿਆਂ ਨੂੰ ਕਿਸੇ ਓਪਰੇ ਵਿਅਕਤੀ ਵੱਲੋਂ ਚੰਗੀ ਜਾਂ ਮੰਦੀ ਮਨੋਭਾਵਨਾ ਨਾਲ ਛੋਹਣ ਬਾਰੇ ਜਾਗਰੂਕ ਕੀਤਾ ਜਾਵੇ ਅਤੇ ਬੱਚਿਆ ਲਈ ਅਜਿਹਾ ਸੁਖਾਵਾਂ ਮਾਹੌਲ ਸਿਰਜਿਆ ਜਾਵੇ ਜਿਸ ਵਿੱਚ ਬੱਚੇ ਆਪਣੇ ਅਧਿਆਪਕਾਂ ਅਤੇ ਮਾਪਿਆਂ ਨਾਲ ਖੁੱਲ੍ਹ ਕੇ ਗੱਲ ਕਰ ਸਕਣ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ