
ਐਸ.ਡੀ.ਐਮ. ਵੱਲੋਂ ਕੋਵਿਡ ਕੇਅਰ ਸੈਂਟਰ ਮਾਲੇਰਕੋਟਲਾ ਦਾ ਅਚਨਚੇਤ ਦੌਰਾ
ਕੋੋਰੋੋਨਾ ਪੋਜ਼ੀਟਿਵ ਮਰੀਜ਼ਾਂ ਲਈ ਭੋਜਨ ਅਤੇ ਸਾਫ਼ ਸਫ਼ਾਈ ਦੇ ਪ੍ਰਬੰਧਾਂ ਦਾ ਲਿਆ ਜਾਇਜ਼ਾ
ਇਲਾਜ ਅਧੀਨ ਮਰੀਜ਼ਾਂ ਵੱਲੋਂ ਪ੍ਰਬੰਧਾਂ ’ਤੇ ਤਸੱਲੀ ਦਾ ਪ੍ਰਗਟਾਵਾ
ਨਬਜ਼-ਏ-ਪੰਜਾਬ ਬਿਊਰੋ, ਮਾਲੇਰਕੋਟਲਾ, 30 ਜੂਨ:
ਕੋਵਿਡ ਕੇਅਰ ਸੈਂਟਰ, ਮਾਲੇਰਕੋਟਲਾ ਵਿਖ ਜ਼ੇਰ਼ੇ ਇਲਾਜ ਕੋੋਰੋਨਾ ਪੋੋਜ਼ਟਿਵ ਮਰੀਜ਼ਾਂ ਨੂੰ ਮਿਲ ਰਹੀਆਂ ਸਹੂਲਤਾਂ ਦਾ ਜਾਇਜ਼ਾ ਲੈਣ ਲਈ ਸ੍ਰੀ ਵਿਕਰਮਜੀਤ ਪਾਂਥੇ, ਐਸ.ਡੀ.ਐਮ. ਮਾਲੇਰਕੋਟਲਾ ਨੇ ਅੱਜ ਸਿਵਲ ਹਸਪਤਾਲ, ਮਾਲੇਰਕੋਟਲਾ ਦਾ ਅਚਨਚੇਤ ਦੌੌਰਾ ਕੀਤਾ.ਸ੍ਰੀ ਪਾਂਥੇ ਨੇ ਉਥੇ ਤਾਇਨਾਤ ਡਾਕਟਰੀ ਸਟਾਫ਼ ਤੋਂ ਸਾਰਾ ਜਾਇਜ਼ਾ ਲਿਆ ਅਤੇ ਸਾਫ ਸਫਾਈ ਹੋੋਰ ਬਿਹਤਰ ਤਰੀਕੇ ਨਾਲ ਕਰਨ ਲਈ ਮੌੌਕੇ ਤੇ ਹਾਜ਼ਰ ਸੀਨੀਅਰ ਮੈਡੀਕਲ ਅਫਸਰ ਡਾ: ਅਖਤਰ ਨੂੰ ਹਦਾਇਤਾਂ ਜਾਰੀ ਕੀਤੀਆਂ
ਇਸ ਸਮੇਂ ਸ੍ਰੀ ਪਾਂਥੇ ਨੇ ਕੋਵਿਡ ਕੇਅਰ ਸੈਂਟਰ ਵਿਚ ਜ਼ੇਰੇ ਇਲਾਜ ਵੱਖ^ਵੱਖ ਕੋੋਰੋੋਨਾ ਪੋੋਜ਼ਟਿਵ ਮਰੀਜ਼ਾਂ ਨਾਲ ਮੋਬਾਇਲ ’ਤੇ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਮਿਲ ਰਹੀਆਂ ਸਹੂਲਤਾਂ ਅਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ.ਸ੍ਰੀ ਪਾਂਥੇ ਨੇ ਮੋਬਾਇਲ ਰਾਹੀਂ ਗੱਲਬਾਤ ਕਰਦਿਆਂ ਪੋੋਜ਼ਟਿਵ ਮਰੀਜ਼ਾਂ ਤੋੋਂ ਹਸਪਤਾਲ ਅੰਦਰ ਮਿਲ ਰਹੀਆਂ ਸਹੂਲਤਾਂ ਬਾਰੇ ਪੁੱਛਿਆ ਜਿਸ ਤੇ ਸਾਰੇ ਮਰੀਜ਼ਾਂ ਨੇ ਸਿਵਲ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਮਿਲ ਰਹੀਆਂ ਸਹੂਲਤਾਂ ਉਪਰ ਤਸੱਲੀ ਪ੍ਰਗਟਾਈ.ਸ੍ਰੀ ਪਾਂਥੇ ਨਾਲ ਗੱਲਬਾਤ ਕਰਦਿਆਂ ਵੱਖ^ਵੱਖ ਮਰੀਜ਼ਾਂ ਨੇ ਖਾਣੇ, ਸਾਫ਼ ਸਫਾਈ ਅਤੇ ਇਲਾਜ ਸਬੰਧੀ ਤਸੱਲੀ ਪ੍ਰਗਟਾਈ.ਸ੍ਰੀ ਪਾਂਥੇ ਨੇ ਕੋੋਰੋਨਾ ਪੋੋਜ਼ਟਿਵ ਮਰੀਜ਼ਾਂ ਨੂੰ ਹਾਂ ਪੱਖੀ ਸੋੋਚ ਅਪਨਾਉਣ ਦਾ ਸੱਦਾ ਦਿੰਦਿਆਂ ਉਨ੍ਹਾਂ ਦੀ ਜਲਦੀ ਸਿਹਤਯਾਬੀ ਦੀ ਵੀ ਕਾਮਨਾ ਕੀਤੀ.
ਇਸ ਮੌੌਕੇ ਸ੍ਰੀ ਪਾਂਥੇ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਸ੍ਰੀ ਰਾਮਵੀਰ, ਡਿਪਟੀ ਕਮਿਸ਼ਨਰ, ਸੰਗਰੂਰ ਦੀ ਅਗਵਾਈ ਹੇਠ ਮਾਲੇਰਕੋਟਲਾ ਪ੍ਰਸ਼ਾਸਨ ਕੋਰੋਨਾ ਪੋਜ਼ਟਿਵ ਮਰੀਜ਼ਾਂ ਦੀ ਸੁਚੱਜੀ ਦੇਖਭਾਲ ਅਤੇ ਛੇਤੀ ਸਿਹਤਯਾਬੀ ਲਈ ਦਿ੍ਰ੍ਰੜ ਹੈ ਅਤੇ ਮਰੀਜ਼ਾਂ ਨੂੰ ਵੀ ਸਕਾਰਾਤਮਕ ਰਵੱਈਆ ਅਪਣਾਉਂਦੇ ਹੋਏ ਸਹਿਯੋਗ ਦੇਣਾ ਚਾਹੀਦਾ ਹੈ.ਇਸ ਮੌਕੇ ਉਨ੍ਹਾਂ ਡਾ. ਅਖਤਰ, ਸੀਨੀਅਰ ਮੈਡੀਕਲ ਅਫਸਰ, ਡਾ: ਗੁਰਪ੍ਰੀਤ ਕੌੌਰ ਸਮੇਤ ਹੋਰ ਸਟਾਫ਼ ਤੋਂ ਪ੍ਰਬੰਧਾਂ ਦਾ ਜਾਇਜ਼ਾ ਲਿਆ.ਇਸ ਮੌੌਕੇ ਹੋੋਰਨਾਂ ਤੋੋਂ ਇਲਾਵਾ ਸ੍ਰੀ ਧਰਮ ਸਿੰਘ, ਸੀਨੀਅਰ ਸਹਾਇਕ, ਐਸ.ਡੀ.ਐਮ. ਦਫਤਰ ਮਾਲੇਰਕੋਟਲਾ ਅਤੇ ਸ੍ਰੀ ਮਨਪ੍ਰੀਤ ਸਿੰਘ, ਕਲਰਕ, ਐਸ.ਡੀ.ਐਮ. ਦਫਤਰ ਮਾਲੇਰਕੋਟਲਾ ਵੀ ਮੌੌਜੂਦ ਸਨ.