Share on Facebook Share on Twitter Share on Google+ Share on Pinterest Share on Linkedin ਮੈੜ ਰਾਜਪੂਤ ਸਵਰਨਕਾਰ ਸਭਾ ਨੇ ਹੋਣਹਾਰ ਵਿਦਿਆਰਥਣ ਦੀ ਪੜਾਈ ਦਾ ਬੀੜਾ ਚੁੱਕਿਆ ਰਜਨੀਕਾਂਤ ਗਰੋਵਰ ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 19 ਸਤੰਬਰ: ਮੈੜ ਰਾਜਪੂਤ ਸਵਰਨਕਾਰ ਸਭਾ ਵੱਲੋਂ ਕੀਤੇ ਜਾਂਦੇ ਸਮਾਜ ਸੇਵੀ ਕੰਮ ਦੀ ਲੜੀ ਵਿੱਚ ਵਾਧਾ ਕਰਦਿਆਂ ਸ਼ਹਿਰ ਦੀ ਹੋਣਹਾਰ ਵਿਦਿਆਰਥਣ ਜੋ ਆਈ.ਏ.ਐਸ ਦੀ ਪੜਾਈ ਕਰਨ ਦੀ ਚਾਹਵਾਨ ਹੈ ਦੀ ਪੜਾਈ ਦਾ ਖਰਚ ਕਰਨ ਦਾ ਬੀੜਾ ਚੁੱਕਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਭਾ ਦੇ ਪ੍ਰਧਾਨ ਸ਼ਿਵ ਵਰਮਾ ਨੇ ਦੱਸਿਆ ਕਿ ਭਾਈਚਾਰੇ ਨਾਲ ਸਬੰਧਤ ਸ਼ਹਿਰ ਦੀ ਵਿਦਿਆਰਥਣ ਜੋ ਇੰਟਰਨੈਸ਼ਨਲ ਪਬਲਿਕ ਸਕੂਲ ਵਿੱਚ ਪੜਦੀ ਸੀ ਤੇ ਹਰ ਸਾਲ ਪੜਾਈ ਵਿੱਚ ਅੱਵਲ ਰਹਿਣ ਵਾਲੀ ਇਹ ਵਿਦਿਆਰਥਣ ਅੱਗੇ ਆਈ.ਏ.ਐਸ ਦੀ ਪੜਾਈ ਕਰਨ ਦੀ ਚਾਹਵਾਨ ਹੈ ਪਰ ਆਰਥਿਕ ਪੱਖੋਂ ਸਥਿਤੀ ਠੀਕ ਨਾ ਹੋਣ ਕਾਰਨ ਇਸ ਵਿਦਿਆਰਥਣ ਨੂੰ ਅੱਗੇ ਪੜਾਈ ਕਰਨ ਲਈ ਦਰਪੇਸ਼ ਸਮਸਿਆਵਾਂ ਆ ਰਹੀਆਂ ਸਨ। ਜਿਨ੍ਹਾਂ ਨੂੰ ਦੇਖਦਿਆਂ ਮੈੜ ਰਾਜਪੂਤ ਸਵਰਨਕਾਰ ਸਭ ਨੇ ਮੀਟਿੰਗ ਕੀਤੀ। ਜਿਸ ਵਿੱਚ ਸਮਾਜ ਸੇਵੀ ਅਸ਼ੋਕ ਸ਼ਰਮਾ ਮੀਤ ਪ੍ਰਧਾਨ ਰਾਜਪੂਤ ਸਵਰਨਕਾਰ ਸਭਾ ਪੰਜਾਬ ਵੱਲੋਂ ਪ੍ਰਿਯੰਕਾ ਨਾਮਕ ਵਿਦਿਆਰਥਣ ਦੀ ਅੱਗੇ ਦੀ ਪੜਾਈ ਦਾ ਖਰਚ ਕਰਨ ਦਾ ਅਹਿਦ ਲਿਆ। ਜਿਸ ਤਹਿਤ ਇਸ ਨੂੰ ਪਹਿਲੀ ਕਿਸਟ ਦੇ ਰੂਪ ਵਿੱਚ 25 ਹਜ਼ਾਰ ਰੁਪਏ ਸਲਾਨਾ ਫੀਸ ਦਿੱਤੀ ਗਈ। ਇਸ ਮੌਕੇ ਸਭਾ ਦੇ ਪ੍ਰਧਾਨ ਸ਼ਿਵ ਵਰਮਾ ਅਤੇ ਸੂਬਾ ਸਕੱਤਰ ਅੰਮ੍ਰਿਤ ਵਰਮਾ ਸਾਹਿਤ ਸਭਾ ਦੇ ਮੈਂਬਰਾਂ ਨੇ ਵਿਦਿਆਰਥਣ ਦੇ ਉਜਵਲ ਭਵਿੱਖ ਦੀ ਕਾਮਨਾ ਕਰਦਿਆਂ ਉਸ ਦਾ ਆਈ.ਏ.ਐਸ ਬਣਨ ਦਾ ਸੁਪਨਾ ਸਾਕਾਰ ਕਰਨ ਲਈ ਦੁਆ ਕਰਦੇ ਹੋਏ ਅੱਗੇ ਵੀ ਮਦਦ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਸਤੀਸ਼ ਵਰਮਾ, ਕੁਲਦੀਪ, ਪਵਨ ਵਰਮਾ, ਸੰਦੀਪ ਵਰਮਾ, ਵਿਮਲ ਵਰਮਾ, ਨੀਤੀਸ਼ ਕਰਵਲ, ਦੀਪਕ ਵਰਮਾ ਆਦਿ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ