ਸ਼੍ਰੋਮਣੀ ਅਕਾਲੀ ਦਲ ਵੱਲੋਂ ਮੁਹਾਲੀ ਮਿਉਂਸਪਲ ਚੋਣਾਂ ਲਈ 6 ਹੋਰ ਉਮੀਦਵਾਰਾਂ ਦਾ ਐਲਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਜਨਵਰੀ:
ਮੁਹਾਲੀ ਮਿਉਂਸਪਲ ਕਾਰਪੋਰੇਸ਼ਨ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੇ ਅੱਜ 6 ਹੋਰ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਇਸ ਸਬੰਧੀ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਜ਼ਿਲ੍ਹਾ ਅਬਜ਼ਰਬਰ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਸੁਖਬੀਰ ਸਿੰਘ ਬਾਦਲ ਦੇ ਸਿਆਸੀ ਸਲਾਹਕਾਰ ਅਤੇ ਜ਼ਿਲ੍ਹਾ ਸਹਾਇਕ ਅਬਜ਼ਰਵਰ ਚਰਨਜੀਤ ਸਿੰਘ ਬਰਾੜ ਨੇ ਦੱਸਿਆ ਕਿ ਇਨ੍ਹਾਂ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਾਕੀ ਰਹਿੰਦੇ ਉਮੀਦਵਾਰਾਂ ਦਾ ਐਲਾਨ ਵੀ ਜਲਦੀ ਕਰ ਦਿੱਤਾ ਜਾਵੇਗਾ। ਮੁਹਾਲੀ ਦੇ ਲੋਕੀਂ ਸ਼੍ਰੋਮਣੀ ਅਕਾਲੀ ਦਲ ਦੇ ਬਹੁਤ ਹੀ ਪੜੇ ਲਿਖੇ ਅਤੇ ਮਿਹਨਤੀ ਉਮੀਦਵਾਰਾਂ ਨੂੰ ਵੱਡੇ ਫਰਕ ਨਾਲ ਜਿਤਾਉਣਗੇ।
ਸ੍ਰੀ ਚੰਦੂਮਾਜਰਾ ਅਤੇ ਸ੍ਰੀ ਬਰਾੜ ਨੇ ਕਿਹਾ ਕਿ ਮੁਹਾਲੀ ਦੇ ਲੋਕ ਮੌਕਾਪ੍ਰਸਤ ਅਤੇ ਮੌਕੇ ’ਤੇ ਪਾਰਟੀ ’ਚੋਂ ਬਾਗ਼ੀ ਹੋ ਗਏ ਉਮੀਦਵਾਰਾਂ ਨੂੰ ਮੂੰਹ ਨਹੀਂ ਲਗਾਉਣਗੇ ਅਤੇ ਇਨ੍ਹਾਂ ਚੋਣਾਂ ਵਿੱਚ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰਕੇ ਕਾਰਪੋਰੇਟਰ ਘਰਾਣਿਆਂ ਨੂੰ ਸਬਕ ਸਿਖਾਉਣ ਦਾ ਮਨ ਬਣਾਈ ਬੈਠੇ ਹਨ। ਕਿਉਂਕਿ ਮੁਹਾਲੀ ਵਾਸੀ ਲੋਕ ਸੇਵਕ ਚੁਣਨਗੇ ਨਾ ਕਿ ਆਪਣੇ ਸਲਤਨਤ ਨੂੰ ਵਧਾਉਣ ਵਾਲਿਆਂ ਜਾਂ ਗੁਟਕਾ ਸਾਹਿਬ ਦੀਆਂ ਝੂਠੀ ਸਹੁੰ ਖਾਣ ਵਾਲਿਆਂ ਨੂੰ ਜਿਤਾਉਣਗੇ।
ਪ੍ਰੋ. ਚੰਦੂਮਾਜਰਾ ਅਤੇ ਚਰਨਜੀਤ ਬਰਾੜ ਵੱਲੋਂ ਅੱਜ ਐਲਾਨੇ ਗਏ 6 ਉਮੀਦਵਾਰਾਂ ਵਿੱਚ ਵਾਰਡ ਨੰਬਰ-21 ਤੋਂ ਇੰਜੀਨੀਅਰ ਗੁਰਵਿੰਦਰ ਕੌਰ, ਵਾਰਡ ਨੰਬਰ-22 ਤੋਂ ਇੰਜੀਨੀਅਰ ਸਰਬਜੀਤ ਸਿੰਘ ਗੋਲਡੀ ਚੱਗੜ, ਵਾਰਡ ਨੰਬਰ-23 ਤੋਂ ਜੋਗਿੰਦਰ ਕੌਰ ਸੇਵਾਮੁਕਤ ਪੀਏ ਟੂ ਡੀਸੀ, ਵਾਰਡ ਨੰਬਰ-34 ਤੋਂ ਗੁਰਮੀਤ ਸਿੰਘ ਸ਼ਾਮਪੁਰ, ਵਾਰਡ ਨੰਬਰ-36 ਤੋਂ ਕੀਰਤੀ ਭੂਸ਼ਨ ਅਤੇ ਵਾਰਡ ਨੰਬਰ-37 ਤੋਂ ਸੁਸ਼ਮਾ ਰਾਣੀ ਸ਼ਾਮਲ ਹਨ।
ਇਸ ਮੌਕੇ ਹਰਮਨਪ੍ਰੀਤ ਸਿੰਘ ਪ੍ਰਿੰਸ, ਗੁਰਬਖ਼ਸ਼ ਸਿੰਘ ਸੋਹਲ, ਪ੍ਰਦੀਪ ਸਿੰਘ ਭਾਰਜ, ਜਸਪਾਲ ਸਿੰਘ, ਸਤਨਾਮ ਸਿੰਘ ਨੰਬਰਦਾਰ, ਬਲਵਿੰਦਰ ਸਿੰਘ ਬੇਦੀ, ਰਮਣੀਕ ਸਿੰਘ, ਗੁਰਵੀਰ ਸਿੰਘ, ਕੈਪਟਨ ਰਮਨਦੀਪ ਸਿੰਘ ਬਾਵਾ, ਨਰਿੰਦਰ ਸਿੰਘ ਮਾਨ, ਬੀਬੀ ਕਸ਼ਮੀਰ ਕੌਰ, ਅਮਨ ਲੂਥਰਾ, ਬਾਲਾ ਠਾਕੁਰ, ਪਿੰਕੀ ਸੋਨੀ, ਸੋਨੀਆ, ਸੁਨੀਤਾ ਸੰਧੂ, ਜਸਵਿੰਦਰ ਸਿੰਘ, ਹਰਪ੍ਰੀਤ ਸਿੰਘ ਮੰਟੂ, ਰਾਜੀਵ ਅਰੋੜਾ, ਸਤਿੰਦਰ ਸਿੰਘ, ਚਰਨਜੀਤ ਸਿੰਘ, ਲਖਵਿੰਦਰ ਸਿੰਘ, ਅਨੂਪ ਗੁੱਜਰ ਅਤੇ ਵੱਡੀ ਗਿਣਤੀ ਵਿੱਚ ਅਕਾਲੀ ਦਲ ਦੇ ਵਰਕਰ ਅਤੇ ਸਮਰਥਕ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In Elections

Check Also

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ ਅੰਗਰੇਜ਼ਾਂ ਵੇਲੇ ਸ਼ਹਿਰੀ ਕਾ…