Share on Facebook Share on Twitter Share on Google+ Share on Pinterest Share on Linkedin ਕਾਂਗਰਸ ਦੀ ਧੱਕੇਸ਼ਾਹੀ ਦੇ ਬਾਵਜੂਦ ਅਕਾਲੀ ਭਾਜਪਾ ਗੱਠਜੋੜ ਨੇ ਮੀਤ ਪ੍ਰਧਾਨ ਦੀ ਚੋਣ ਜਿੱਤੀ: ਰਣਜੀਤ ਗਿੱਲ ਰਜਨੀਕਾਂਤ ਗਰੋਵਰ ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 18 ਅਗਸਤ: ਸ਼ਹਿਰ ਦੀ ਨਗਰ ਕੌਂਸਲ ਦੇ ਮੀਤ ਪ੍ਰਧਾਨ ਚੋਣ ਦੌਰਾਨ ਅਕਾਲੀ-ਭਾਜਪਾ ਕੌਂਸਲਰਾਂ ਨੇ ਇੱਕਜੁਟਤਾ ਦਾ ਪ੍ਰਗਟਾਵਾ ਕਰਦਿਆਂ ਕਾਂਗਰਸ ਵੱਲੋਂ ਕੀਤੇ ਜਾ ਰਹੇ ਧੱਕੇ ਦਾ ਜਵਾਬ ਦਿੰਦਿਆਂ ਅਕਾਲੀ-ਭਾਜਪਾ ਗਠਜੋੜ ਦੇ ਉਮੀਦਵਾਰ ਨੂੰ ਮੀਤ ਪ੍ਰਧਾਨ ਬਣਾਕੇ ਕਰਾਰਾ ਜਵਾਬ ਦਿੱਤਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਖਰੜ ਦੇ ਇੰਚਾਰਜ ਰਣਜੀਤ ਸਿੰਘ ਗਿੱਲ ਨੇ ਪੱਤਰਕਾਰਾਂ ਨਾਲ ਗਲਬਾਤ ਦੌਰਾਨ ਕੀਤਾ। ਉਨ੍ਹਾਂ ਨਵੇਂ ਬਣੇ ਮੀਤ ਪ੍ਰਧਾਨ ਗੁਰਚਰਨ ਸਿੰਘ ਰਾਣਾ ਸਮੇਤ ਸਮੁੱਚੇ ਕੌਂਸਲਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਬੀਤੇ ਦਿਨ ਕਾਂਗਰਸ ਵੱਲੋਂ ਗਠਜੋੜ ਦੇ ਕੌਂਸਲਰ ਲਖਵੀਰ ਲੱਕੀ ਨੂੰ ਅਗਵਾ ਕਰਨ ਦੇ ਡਰਾਮੇ ਦੀ ਫੂਕ ਕੱਢਦਿਆਂ ਉੱਪ ਪ੍ਰਧਾਨ ਦੀ ਚੋਣ ਜਿੱਤ ਕੇ ਇਹ ਸਾਬਤ ਕਰ ਦਿੱਤਾ ਹੈ ਕਿ ਅਕਾਲੀ-ਭਾਜਪਾ ਗਠਜੋੜ ਸ਼ਹਿਰ ਵਿਚ ਹਾਲੇ ਵੀ ਮਜਬੂਤੀ ਨਾਲ ਕਾਇਮ ਹੈ। ਉਨ੍ਹਾਂ ਬੀਤੇ ਰੋਜ਼ ਸ਼ਹਿਰ ਵਿਚ ਕੌਂਸਲਰ ਦੇ ਅਗਵਾ ਹੋਣ ਦੀ ਘਟਨਾ ਦਾ ਮੀਡੀਆ ਅਤੇ ਪ੍ਰਸ਼ਾਸਨ ਵੱਲੋਂ ਦਿੱਤੇ ਸਹਿਯੋਗ ਲਈ ਧੰਨਵਾਦ ਕਰਦਿਆਂ ਕਿਹਾ ਕਿ ਆਜ਼ਾਦ ਦੇਸ਼ ਅੰਦਰ ਕੋਈ ਵੀ ਪਾਰਟੀ ਦਾ ਅਹੁਦੇਦਾਰ ਗੁੰਡਾਗਰਦੀ ਕਰਕੇ ਆਪਣੀ ਪਾਰਟੀ ਦਾ ਦਬਦਬਾ ਕਾਇਮ ਨਹੀਂ ਕਰ ਸਕਦਾ। ਇਸ ਮੌਕੇ ਅਕਾਲੀ ਆਗੂ ਰਣਜੀਤ ਸਿੰਘ ਗਿੱਲ, ਨਰਿੰਦਰ ਰਾਣਾ ਭਾਜਪਾ ਆਗੂ, ਜਥੇ. ਅਜਮੇਰ ਸਿੰਘ ਖੇੜਾ ਤੇ ਚਰਨਜੀਤ ਸਿੰਘ ਚੰਨਾ ਦੋਵੇਂ ਮੈਂਬਰ ਐਸ.ਜੀ.ਪੀ.ਸੀ, ਜਥੇਦਾਰ ਮਨਜੀਤ ਸਿੰਘ ਮੁੰਧੋਂ, ਕਿਸਾਨ ਵਿੰਗ ਦੇ ਜਿਲਂਾ ਪ੍ਰਧਾਨ ਸਰਬਜੀਤ ਸਿੰਘ ਕਾਦੀਮਾਜਰਾ, ਹਰਦੀਪ ਸਿੰਘ ਖਿਜ਼ਰਬਾਦ, ਅੰਜੂ ਚੰਦਰ ਪ੍ਰਧਾਨ ਨਗਰ ਕੌਂਸਲ ਖਰੜ, ਨਗਰ ਕੌਂਸਲ ਪ੍ਰਧਾਨ ਕ੍ਰਿਸ਼ਨਾ ਦੇਵੀ ਧੀਮਾਨ, ਅੰਮ੍ਰਿਤਪਾਲ ਕੌਰ ਬਾਠ, ਦਵਿੰਦਰ ਠਾਕੁਰ, ਲਖਵੀਰ ਲੱਕੀ, ਰਾਜਦੀਪ ਹੈਪੀ, ਗੁਰਚਰਨ ਸਿੰਘ ਰਾਣਾ, ਪਰਮਜੀਤ ਪੰਮੀ, ਕੁਲਵੰਤ ਕੌਰ ਪਾਬਲਾ, ਗੌਰਵ ਗੁਪਤਾ ਵਿਸ਼ੂ, ਭਾਨੂੰ ਪ੍ਰਤਾਪ, ਪਾਲਇੰਦਰ ਸਿੰਘ ਬਾਠ, ਰਣਧੀਰ ਸਿੰਘ ਧੀਰਾ, ਅਨਿਲ ਪਰਾਸਰ ਭਾਜਪਾ ਆਗੂ, ਸ਼ਹਿਰੀ ਪ੍ਰਧਾਨ ਸੁਰਿੰਦਰ ਕੌਰ ਸ਼ੇਰਗਿੱਲ, ਐਸਸੀ ਵਿੰਗ ਦੇ ਜਿਲ੍ਹਾ ਪ੍ਰਧਾਨ ਦਿਲਬਾਗ ਸਿੰਘ, ਪ੍ਰਿੰਸ ਕੁਰਾਲੀ, ਸੁਰਿੰਦਰ ਸਿੰਘ ਖਾਲਸਾ, ਗੁਰਮੇਲ ਸਿੰਘ ਪਾਬਲਾ, ਰਾਣਾ ਹਰਮੇਸ਼ ਕੁਮਾਰ, ਮਨਜੀਤ ਸਿੰਘ ਮਹਿਤੋਂ, ਤਰਲੋਕ ਚੰਦ ਧੀਮਾਨ, ਕੁਲਵੰਤ ਸਿੰਘ ਪੰਮਾ, ਭੁਪਿੰਦਰ ਕਾਲਾ ਆਦਿ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ