
ਅਕਾਲੀ-ਭਾਜਪਾ ਕੌਂਸਲਰਾਂ ਨੇ ਧੱਕੇਸ਼ਾਹੀ ਨਾਲ ਲੋਕਤੰਤਰ ਦਾ ਘਾਣ ਕੀਤਾ: ਸ਼ਿਵ ਵਰਮਾ
ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 18 ਅਗਸਤ:
ਅਕਾਲੀ-ਭਾਜਪਾ ਕੌਂਸਲਰ ਧੱਕੇਸ਼ਾਹੀ ਨਾਲ ਨਗਰ ਕੌਂਸਲ ਕੁਰਾਲੀ ਦਾ ਮੀਤ ਪ੍ਰਧਾਨ ਬਣਾਕੇ ਲੋਕਤੰਤਰ ਦਾ ਸਿੱਧਾ ਕੀਤਾ ਹੈ ਇਨ੍ਹਾਂ ਸ਼ਬਦਾਂ ਦਿੱਗਜ ਕਾਂਗਰਸੀ ਆਗੂ ਅਤੇ ਕੌਂਸਲਰ ਸ਼ਿਵ ਵਰਮਾ ਨੇ ਮੀਤ ਪ੍ਰਧਾਨ ਦੀ ਚੋਣ ਦੌਰਾਨ ਮੀਟਿੰਗ ਦਾ ਬਾਈਕਾਟ ਕਰਨ ਉਪਰੰਤ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪਿਛਲੇ ਦਸ ਸਾਲਾ ਦੌਰਾਨ ਅਕਾਲੀ-ਭਾਜਪਾ ਗਠਜੋੜ ਸਰਕਾਰ ਦੀ ਸਹਿ ਤੇ ਅਕਾਲੀ-ਭਾਜਪਾ ਕੌਂਸਲਰਾਂ ਨੇ ਲੋਕਾਂ ਨਾਲ ਸ਼ਰੇਆਮ ਧੱਕੇਸ਼ਾਹੀਆਂ ਕੀਤੀਆਂ ਜਿਸ ਦੀ ਤਰਜ਼ ਤੇ ਅੱਜ ਵੀ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਮੀਤ ਪ੍ਰਧਾਨ ਬਣਾਇਆ ਗਿਆ।
ਮੀਟਿੰਗ ਦਾ ਬਾਈਕਾਟ ਕਰਦਿਆਂ ਸ਼ਿਵ ਵਰਮਾ, ਬਹਾਦਰ ਸਿੰਘ ਓ.ਕੇ, ਸੁਖਜੀਤ ਕੌਰ ਸੋਢੀ, ਬਲਵਿੰਦਰ ਸਿੰਘ, ਸ਼ਾਲੂ ਧੀਮਾਨ, ਵਿਨੀਤ ਕਾਲੀਆ, ਲਾਡੀ ਆਦਿ ਨੇ ਦੱਸਿਆ ਕਿ ਪਿਛਲੇ ਕੁੱਝ ਦਿਨਾਂ ਤੋਂ ਚੱਲ ਰਹੀਆਂ ਮੀਟਿੰਗਾਂ ਦੌਰਾਨ ਕੌਂਸਲਰ ਭਾਨੂੰ ਪ੍ਰਤਾਪ, ਕੌਂਸਲਰ ਲਖਵੀਰ ਲੱਕੀ ਤੇ ਕੌਂਸਲਰ ਗੁਰਚਰਨ ਸਿੰਘ ਰਾਣਾ ਕਾਂਗਰਸੀ ਕੌਂਸਲਰਾਂ ਨਾਲ ਮਿਲਕੇ ਮੀਤ ਪ੍ਰਧਾਨ ਬਣਾਉਣ ਦੀ ਤਿਆਰੀ ਵਿੱਚ ਸਨ। ਜਿਨ੍ਹਾਂ ਨੂੰ ਬੀਤੀ ਰਾਤ ਅਕਾਲੀ-ਭਾਜਪਾ ਕੌਂਸਲਰਾਂ ਵੱਲੋਂ ਗੁਮਰਾਹ ਕਰਕੇ ਆਪਣੇ ਨਾਲ ਮਿਲਾ ਲਿਆ ਜਦੋਂ ਕਿ ਆਖਰੀ ਵਕਤ ਦੌਰਾਨ ਤਿੰਨਂੋ ਕੌਂਸਲਰ ਆਪਣੇ ਵਿੱਚੋਂ ਮੀਤ ਪ੍ਰਧਾਨ ਬਣਾਉਣ ਮੌਕੇ ਉਨ੍ਹਾਂ ਦਾ ਸਾਥ ਛੱਡ ਗਏ ਜਿਸ ਪਿੱਛੇ ਅਕਾਲੀਆਂ ਵੱਲੋਂ ਉਨ੍ਹਾਂ ਕੌਂਸਲਰਾਂ ਨੂੰ ਗੁਮਰਾਹ ਕੀਤਾ ਜਾਪਦਾ ਹੈ। ਸ਼ਿਵ ਵਰਮਾ ਨੇ ਕਿਹਾ ਕਿ ਅਕਾਲੀਆਂ ਨੇ ਉਕਤ ਕੌਂਸਲਰਾਂ ਨੂੰ ਲਾਲਚ ਦੇ ਕੇ ਗੁਮਰਾਹ ਕੀਤਾ ਲੱਗਦਾ ਹੈ। ਜਿਸ ਦੇ ਰੋਸ ਵੱਜੋਂ ਕਾਂਗਰਸ ਨੇ ਚੋਣ ਪ੍ਰੀਕਿਰਿਆ ਦਾ ਬਾਈਕਾਟ ਕੀਤਾ।
ਇਸ ਦੌਰਾਨ ਕਾਂਗਰਸੀ ਕੌਂਸਲਰਾਂ ਨੇ ਅਕਾਲੀਆਂ ਖ਼ਿਲਾਫ਼ ਰੋਸ ਜਾਹਰ ਕੀਤਾ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਕਾਂਗਰਸੀ ਕੌਂਸਲਰ ਇੱਕਜੁਟ ਹੋਕੇ ਨਗਰ ਕੌਂਸਲ ਤੇ ਕਾਬਜ਼ ਅਕਾਲੀ-ਭਾਜਪਾ ਗਠਜੋੜ ਦੇ ਕੌਂਸਲਰਾਂ ਦਾ ਟਾਕਰਾ ਕਰਨਗੇ। ਨਾਲ ਹੀ ਉਹ ਸ਼ਹਿਰ ਵਿਚ ਕੀਤੇ ਕੰਮਾਂ ਦੀ ਉੱਚ ਪੱਧਰੀ ਜਾਂਚ ਕਰਵਾ ਕੇ ਸ਼ਹਿਰ ਵਿਚ ਹੋਏ ਘਪਲਿਆਂ ਦੀ ਜਾਂਚ ਕਰਵਾਉਣਗੇ ਤਾਂ ਜੋ ਲੋਕਾਂ ਸਾਹਮਣਾ ਸੱਚ ਲਿਆਂਦਾ ਜਾ ਸਕੇ।