ਖਰੜ ਦੇ ਅਕਾਲੀ ਵਰਕਰਾਂ ਨੇ ਜਥੇਦਾਰ ਬਡਾਲੀ ਦੀ ਅਗਵਾਈ ਵਿੱਚ ਭਰੋਸਾ ਪ੍ਰਗਟਾਇਆ

ਭੁਪਿੰਦਰ ਸਿੰਗਾਰੀਵਾਲਾ
ਨਬਜ਼-ਏ-ਪੰਜਾਬ ਬਿਊਰੋ, ਨਵਾਂ ਗਰਾਓਂ, 11 ਜਨਵਰੀ:
ਸਥਾਨਿਕ ਨਗਰ ਪੰਚਾਇਤ ਦੇ ਚੁਣੇ ਬਹੁਗਿਣਤੀ ਅਕਾਲੀ-ਭਾਜਪਾ ਕੌਂਸਲਰਾਂ ਤੇ ਵਰਕਰਾਂ ਨੇ ਜਥੇਦਾਰ ਉਜਾਗਰ ਸਿੰਘ ਬਡਾਲੀ ਦੇ ਹੱਕ ਵਿੱਚ ਡੱਟਣ ਦਾ ਐਲਾਨ ਕੀਤਾ ਹੈ। ਇਸ ਸਬੰਧੀ ਕੌਂਸਲਰ ਗੁਰਬਚਨ ਸਿੰਘ ਤੇ ਜਗਤਾਰ ਸਿੰਘ ਭੋਟੀ ਦੀ ਅਗਵਾਈ ਵਿੱਚ ਮੀਟਿੰਗ ਦੌਰਾਨ ਇਕੱਠੇ ਹੋਏ ਸੁਰਿੰਦਰ ਬੱਬਲ, ਮਾਸਟਰ ਦਰਸ਼ਨ ਸਿੰਘ, ਵਿਨੋਦ ਵਿਦੋਲੀਆਂ, ਬਾਜ ਸਿੰਘ, ਕੁਲਵੀਰ ਸਿੰਘ, ਮਸ਼ੀਹ ਸਮੇਤ ਹੋਰਨਾਂ ਅਹੁਦੇਦਾਰਾਂ ਨੇ ਇਕਜੁਟਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਹ ਹਲਕਾ ਇੰਚਾਰਜ ਜਥੇਦਾਰ ਉਜਾਗਰ ਸਿੰਘ ਬਡਾਲੀ ਦੇ ਨਾਲ ਚਟਾਨ ਵਾਂਗ ਖੜੇ ਹਨ। ਇਸ ਲਈ ਉਹ ਪਾਰਟੀ ਦੇ ਹੱਕ ਜਾਂ ਅਜ਼ਾਦ ਚੋਣ ਲੜਨ ਦਾ ਜੋ ਵੀ ਫੈਸਲਾ ਕਰਨਗੇ ਅਤੇ ਇਲਾਕੇ ਦੇ ਸਾਰੇ ਵਰਕਰ ਉਨ੍ਹਾਂ ਦਾ ਡੱਟ ਕੇ ਸਾਥ ਦੇਣਗੇ।
ਇਸੇ ਦੌਰਾਨ ਨਵਾਂ ਗਰਾਓਂ ਨਗਰ ਪੰਚਾਇਤ ਦੇ ਸਾਬਕਾ ਪ੍ਰਧਾਨ ਹਰਬੰਤ ਸਿੰਘ ਬਾਜਵਾ ਨੇ ਵੀ ਜਥੇਦਾਰ ਬਡਾਲੀ ਦੇ ਹੱਕ ਵਿੱਚ ਸਮਰਥਨ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਪਿਛਲੀ ਵਾਰ ਚੋਣਾਂ ਵਿੱਚ ਹਾਰ ਮਿਲਣ ਦੇ ਬਾਵਜੂਦ ਜਥੇਦਾਰ ਬਡਾਲੀ ਨੇ ਖਰੜ ਹਲਕੇ ਦੇ ਵਿਕਾਸ ਲਈ ਕੋਈ ਕਸਰ ਨਹੀਂ ਛੱਡੀ ਹੈ। ਉਨ੍ਹਾਂ ਕਿਹਾ ਕਿ ਖਰੜ ਅਤੇ ਨਵਾਂ ਗਰਾਓਂ ਦਾ ਜਿੰਨਾਂ ਵਿਕਾਸ ਜਥੇਦਾਰ ਬਡਾਲੀ ਅਤੇ ਬੀਬੀ ਪਰਮਜੀਤ ਕੌਰ ਬਡਾਲੀ ਨੇ ਕਰਵਾਇਆ ਹੈ। ਸ਼ਾਇਦ ਕਿਸੇ ਹੋਰ ਆਗੂ ਨੇ ਏਨਾ ਵਿਕਾਸ ਨਹੀਂ ਕਰਵਾਇਆ ਹੈ। ਇਸ ਤੋਂ ਇਲਾਵਾ ਬੁਢਾਪਾ, ਵਿਧਵਾ, ਅੰਗਹੀਣਾਂ ਨੂੰ ਪੈਨਸ਼ਨਾਂ ਅਤੇ ਗਰੀਬ ਲੋਕਾਂ ਨੂੰ ਆਟਾ-ਦਾਲ ਸਕੀਮ ਦਾ ਲਾਭ ਦੇਣ ਦੇ ਨਾਲ-ਨਾਲ ਪਿੰਡਾਂ ਦੇ ਵਿਕਾਸ ਲਈ ਦਿਲ ਖੋਲ ਕੇ ਗਰਾਂਟਾਂ ਦਿੱਤੀਆਂ ਹਨ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…