
ਅਕਾਲੀਆਂ ਨੇ ਕਾਂਗਰਸੀ ਲੀਡਰਾਂ ਤੇ ਲਾਏ ਮਾਰਕੁਟਾਈ ਦੇ ਆਰੋਪ
ਨਬਜ਼-ਏ-ਪੰਜਾਬ ਬਿਊਰੋ, ਜੰਡਿਆਲਾ ਗੁਰੂ 15 ਮਾਰਚ (ਕੁਲਜੀਤ ਸਿੰਘ )
ਕੱਲ ਦੇਰ ਸ਼ਾਮ ਵੈਰੋਵਾਲ ਰੋਡ ਤੇ ਕੱਲ ਦੇਰ ਸ਼ਾਮ ਅਕਾਲੀਆਂ ਅਤੇ ਕਾਂਗਰਸ ਪਾਰਟੀ ਦੇ ਲੀਡਰਾਂ ਵਿਚ ਕਿਸੇ ਆਪਸੀ ਗੱਲਬਾਤ ਨੂੰ ਲੈ ਕੇ ਲੜਾਈ ਹੋ ਗਈ।ਪਤਰਕਾਰ ਨਾਲ ਗੱਲਬਾਤ ਕਰਦੇ ਹੋਏ ਸੰਤ ਸਰੂਪ ਸਿੰਘ ਸ਼ਹਿਰੀ ਪ੍ਰਧਾਨ ਸ਼ਿਰੋਮਣੀ ਅਕਾਲੀ ਦਲ ਬਾਦਲ ਨੇ ਆਖਿਆ ਕਿ ਉਨ੍ਹਾਂ ਦੇ ਦਰਵਾਜੇ ਸਾਹਮਣੇ ਕਿਸੇ ਗੱਲ ਨੂੰ ਲੈ ਕੇ ਰਾਜਬੀਰ ਸਿੰਘ ਪੁੱਤਰ ਬਲਵਿੰਦਰ ਸਿੰਘ ਅਤੇ ਉਸਦੀ ਮਾਤਾ ਰਣਜੀਤ ਕੌਰ ਦੇ ਨਾਲ ਬਲਵੰਤ ਸਿੰਘ ,ਕੁਲਵਿੰਦਰ ਸਿੰਘ ਉਰਫ ਕਿੰਦਾ ਨੇ ਆਪਣੇ ਸਾਥੀਆਂ ਸਮੇਤ ਸਾਡੇ ਨਾਲ ਝਗੜਾ ਕੀਤਾ ।ਇਸ ਝਗੜੇ ਦੌਰਾਨ ਉਨ੍ਹਾਂ ਨੂੰ ਕਾਫੀ ਸੱਟਾਂ ਲੱਗੀਆਂ ਅਤੇ ਕੱਪੜੇ ਉਨ੍ਹਾਂ ਆਰੋਪ ਲਗਾਉਂਦੇ ਹੋਏ ਆਖਿਆ ਕਿ ਇਨ੍ਹਾਂ ਕੋਲ ਹਰ ਸਮੇਂ ਤੇਜ਼ਧਾਰ ਹਥਿਆਰ ਹੁੰਦੇ ਹਨ। ਇਸ ਮਾਮਲੇ ਸੰਬੰਧੀ ਉਨ੍ਹਾਂ ਨੇ ਲਿਖਿਤ ਤੌਰ ਤੇ ਪੁਲਿਸ ਚੌਕੀ ਜੰਡਿਆਲਾ ਗੁਰੂ ਨੂੰ ਸ਼ਿਕਾਇਤ ਦੇ ਦਿੱਤੀ ਹੈ।
ਕੀ ਕਹਿੰਦੇ ਹਨ ਕਾਂਗਰਸੀ ਲੀਡਰ ?
ਪਤਰਕਾਰ ਵੱਲੋ ਜਦੋਂ ਇਸ ਮਾਮਲੇ ਸੰਬੰਧੀ ਕਾਂਗਰਸੀ ਲੀਡਰ ਕੁਲਵਿੰਦਰ ਸਿੰਘ ਕਿੰਦਾ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਆਰੋਪਾਂ ਤੋਂ ਸਿਰੇ ਤੋਂ ਖਾਰਿਜ ਕੀਤਾ ਅਤੇ ਕਿਹਾ ਕਿ ਇਨਾ ਆਰੋਪਾਂ ਵਿੱਚ ਕੋਈ ਸਚਾਈ ਨਹੀਂ।