nabaz-e-punjab.com

ਅਤਿਵਾਦੀਆਂ ਦੀਆਂ ਧਮਕੀਆਂ ਦੇ ਮੱਦੇਨਜ਼ਰ ਸਾਧਵੀ ਦੇਵਾ ਠਾਕੁਰ ਨੂੰ ਸਖ਼ਤ ਸੁਰੱਖਿਆ ਮਿਲੇ: ਨਿਸ਼ਾਂਤ ਸ਼ਰਮਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਅਗਸਤ:
ਸ਼ਿਵ ਸੈਨਾ ਹਿੰਦੂ ਦੀ ਇੱਕ ਮੀਟਿੰਗ ਅੱਜ ਮੁਹਾਲੀ ਵਿੱਚ ਹੋਈ। ਇਸ ਮੌਕੇ ਸੰਬੋਧਨ ਕਰਦਿਆਂ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਨਿਸ਼ਾਂਤ ਸ਼ਰਮਾ ਨੇ ਕਿਹਾ ਕਿ ਸਾਧਵੀ ਦੇਵਾ ਠਾਕੁਰ ਪਿਛਲੇ ਕਾਫੀ ਸਮੇਂ ਤੋਂ ਸਨਾਤਨ ਧਰਮ ਦਾ ਪ੍ਰਚਾਰ ਕਰ ਰਹੀ ਹੈ। ਇਸ ਤੋਂ ਇਲਾਵਾ ਹਿੰਦੂ ਧਰਮ ਦਾ ਨੁਕਸਾਨ ਕਰਨ ਵਾਲਿਆਂ ਦਾ ਸਖ਼ਤ ਵਿਰੋਧ ਵੀ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸਾਧਵੀ ਦੇਵਾ ਠਾਕੁਰ ਨੂੰ ਅਨੇਕਾਂ ਵਾਰ ਹੀ ਅਤਿਵਾਦੀਆਂ ਵੱਲੋਂ ਧਮਕੀਆਂ ਮਿਲ ਚੁੱਕੀਆਂ ਹਨ ਅਤੇ ਮੁਸਲਮਾਨਾਂ ਵੱਲੋਂ ਤਾਂ ਉਸ ਵਿਰੁੱਧ ਕਈ ਵਾਰ ਜਾਨ ਤੋਂ ਮਾਰਨ ਦੇ ਫਤਵੇ ਵੀ ਜਾਰੀ ਹੋ ਚੁੱਕੇ ਹਨ।
ਉਹਨਾਂ ਕਿਹਾ ਕਿ ਸਾਧਵੀ ਦੇਵਾ ਠਾਕੁਰ ਦੀ ਜਾਨ ਨੂੰ ਖ਼ਤਰਾ ਹੈ। ਸਾਧਵੀ ਵੱਲੋਂ ਕੀਤੇ ਜਾ ਰਹੇ ਹਿੰਦੂ ਧਰਮ ਦੇ ਕੰਮ ਕਈ ਲੋਕਾਂ ਤੋਂ ਸਹਿਣ ਨਹੀਂ ਹੋ ਰਹੇ, ਇਸ ਕਾਰਨ ਹੀ ਉਹ ਸਾਧਵੀ ਦੇਵਾ ਠਾਕੁਰ ਨੂੰ ਮਾਰਨਾ ਚਾਹੁੰਦੇ ਹਨ। ਉਹਨਾਂ ਕਿਹਾ ਕਿ ਜੇ ਸਾਧਵੀ ਦੇਵਾ ਠਾਕੁਰ ਦੇ ਝਰੀਟ ਵੀ ਆਈ ਤਾਂ ਪੂਰੇ ਦੇਸ਼ ਵਿਚ ਹੀ ਸ਼ਿਵ ਸੈਨਾ ਵਲੋੱ ਅੰਦੋਲਨ ਕੀਤਾ ਜਾਵੇਗਾ ਅਤੇ ਸ਼ਿਵ ਸੈਨਿਕਾਂ ਦੇ ਗੁੱਸੇ ਨੂੰ ਕੋਈ ਵੀ ਕਾਬੂ ਨਹੀਂ ਕਰ ਸਕੇਗਾ। ਉਹਨਾਂ ਕਿਹਾ ਕਿ 21 ਅਗਸਤ ਨੂੰ 70 ਸ਼ਹਿਰਾਂ ਵਿਚ ਸਾਧਵੀ ਦੇਵਾ ਠਾਕੁਰ ਦੀ ਸੁਰੱਖਿਆ ਵਧਾਉਣ ਲਈ ਪ੍ਰਸ਼ਾਸਨ ਨੂੰ ਮੰਗ ਪੱਤਰ ਦਿੱਤੇ ਜਾਣਗੇ। ਇਸ ਮੌਕੇ ਸਾਧਵੀ ਦੇਵਾ ਠਾਕੁਰ ਨੇ ਕਿਹਾ ਕਿ ਉਸ ਖ਼ਿਲਾਫ਼ ਜਾਨ ਤੋਂ ਮਾਰਨ ਦੇ ਫਤਵੇ ਜਾਰੀ ਹੋ ਚੁੱਕੇ ਹਨ। ਕਲਕੱਤਾ ਵਿਚ ਤਾਂ ਇੱਕ ਮਹਿਲਾ ਨੇ ਤੇਜਾਬ ਪਾਉਣ ਦੀ ਧਮਕੀ ਵੀ ਦਿੱਤੀ ਹੈ। ਉਹਨਾਂ ਕਿਹਾ ਕਿ ਹਿੰਦੂ ਧਰਮ ਦੀ ਰਾਖੀ ਲਈ ਉਹ ਹਰ ਕੁਰਬਾਨੀ ਦੇਣ ਨੂੰ ਤਿਆਰ ਹਨ।

Load More Related Articles
Load More By Nabaz-e-Punjab
Load More In General News

Check Also

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ ਗੋਲੇ ਸੁੱਟੇ

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ…