ਐਸਡੀਐਮ ਸ੍ਰੀਮਤੀ ਬਰਾੜ ਦੇ ਯਤਨਾ ਸਦਕਾ ਖਰੜ ਵਿੱਚ ਸ਼ੁਰੂ ਹੋਈ ਸਸਤੇ ਭੋਜਨ ਦੀ ‘ਸਾਡੀ ਰਸੋਈ’

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 13 ਸਤੰਬਰ:
ਗਰੀਬਾਂ ਨੂੰ ਸਸਤਾ ਖਾਣਾ ਮੁਹੱਈਆਂ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਜ਼ਿਲ੍ਹਿਆਂ ਵਿੱਚ ਸ਼ੁਰੂ ਕੀਤੀ ਗਈ ‘ਸਾਡੀ ਰਸੋਈ’ ਦੀ ਉਪ ਮੰਡਲ ਪ੍ਰਸ਼ਾਸ਼ਨ ਖਰੜ ਵੱਲੋਂ ਅੱਜ ਸ਼ਰੂਆਤ ਕਰਵਾ ਦਿੱਤੀ ਗਈ ਹੈ। ਉਪ ਮੰਡਲ ਮੈਜਿਸਟੇ੍ਰਟ ਖਰੜ ਅਮਨਿੰਦਰ ਕੌਰ ਬਰਾੜ ਨੇ ਦੱਸਿਆ ਕਿ ਅੱਜ ਪਹਿਲੇ ਦਿਨ ਸਿਵਲ ਹਸਪਤਾਲ ਖਰੜ ਦੇ ਮੁੱਖ ਦਰਵਾਜੇ ਤੇ ਸਾਡੀ ਰਸੋਈ ਸ਼ੁਰੂ ਕੀਤੀ ਗਈ, ਜਿਥੇ ਕਿ ਉਨ੍ਹਾਂ ਆਪ ਖ਼ੁਦ ਜਾ ਕੇ ਇਸ ਦੀ ਸ਼ੁਰੂਆਤ ਕਰਵਾਈ। ਉਨ੍ਹਾਂ ਦੱਸਿਆ ਕਿ ਸਰਬਕਾਰ ਵੱਲੋਂ ਸ਼ੁਰੂ ਕੀਤੀ ਗਈ ‘ਸਾਡੀ ਰਸੋਈ’ ਵਿੱਚ ਇੱਕ ਖਾਣੇ ਦੀ ਕੀਮਤ 10 ਰੁਪਏ ਪ੍ਰਤੀ ਥਾਲੀ ਹੋਵੇਗੀ। ਇਸ ਰਸੋਈ ਵਿੱਚ ਕੋਈ ਵੀ ਵਿਅਕਤੀ ਖਾਣਾ ਪ੍ਰਾਪਤ ਕਰਕੇ ਖਾ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਇਸ ਰਸੋਈ ਵਿੱਚ ਵੱਖ ਵੱਖ ਦਿਨਾਂ ਵਿੱਚ ਦਾਲ, ਸਬਜੀ, ਰੋਟੀ, ਕੜੀ ਚਾਵਲ ਆਦਿ ਮਿਲਿਆ ਕਰੇਗੀ। ਉਨ੍ਹਾਂ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਅਪੀਲ ਕੀਤੀ ਕਿ ਉਹ ਸਰਕਾਰ ਦੀ ਇਸ ਰਸੋਈ ਲਈ ਸਹਿਯੋਗ ਦੇਣ। ਇਸ ਮੌਕੇ ਤਹਿਸੀਲਦਾਰ ਖਰੜ ਤਰਸੇਮ ਸਿੰਘ ਮਿੱਤਲ, ਨਾਇਬ ਤਹਿਸੀਲਦਾਰ ਹਰਿੰਦਰਜੀਤ ਸਿੰਘ, ਐਸ.ਡੀ.ਐਮ.ਦਫਤਰ ਦੇ ਸੰਜੀਵ ਕੁਮਾਰ, ਪਿਆਰਾ ਸਿੰਘ, ਸਵਰਨ ਸਿੰਘ ਤੇ ਜਗਪ੍ਰੀਤ ਸਿੰਘ ਦੋਵੇ ਪਟਵਾਰੀ, ਮਲਕੀਅਤ ਸਿੰਘ ਸਕੱਤਰ ਮਾਰਕੀਟ ਕਮੇਟੀ ਖਰੜ, ਬਲਵਿੰਦਰ ਸਿੰਘ ਮੰਡੀ ਸੁਪਰਵਾਈਜ਼ਰ, ਧਰਮਾ ਸਿੰਘ, ਅਵਤਾਰ ਸਿੰਘ ਚੋਣ ਕਾਨੂੰਗੋਈ, ਅਜੈ ਕੁਮਾਰ ਰੀਡਰ ਨਾਇਬ ਤਹਿਸੀਲਦਾਰ, ਸੰਮਤੀ ਮੈਂਬਰ ਸਤਵਿੰਦਰ ਸਿੰਘ ਜ਼ੈਲਦਾਰ ਸਮੇਤ ਹੋਰ ਕਰਮਚਾਰੀ ਅਤੇ ਸ਼ਹਿਰ ਨਿਵਾਸੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ ਗੋਲੇ ਸੁੱਟੇ

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ…