Share on Facebook Share on Twitter Share on Google+ Share on Pinterest Share on Linkedin ਭਾਰਤੀ ਫੌਜ ਦੇ ਜਵਾਨਾਂ ਦੀ ਮੁਸਤੈਦੀ ਕਾਰਨ ਦੇਸ਼ ਵਾਸੀ ਪੂਰੀ ਤਰ੍ਹਾਂ ਸੁਰੱਖਿਅਤ: ਸਿੱਧੂ ਕੈਬਨਿਟ ਮੰਤਰੀ ਸਿੱਧੂ ਵੱਲੋਂ ਸੈਨਿਕ ਰੈਸਟ ਹਾਊਸ ਨੂੰ ਉੱਚ ਦਰਜੇ ਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ 5 ਲੱਖ ਦੀ ਗਰਾਂਟ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਮਾਰਚ: ਮੁਸ਼ਕਲ ਹਾਲਾਤ ਵਿੱਚ ਭਾਰਤ ਦੀਆਂ ਸਰਹੱਦਾਂ ਦੀ ਰਾਖੀ ਕਰਨ ਵਾਲੇ ਫੌਜੀਆਂ ਦੀ ਮੁਸਤੈਦੀ ਕਾਰਨ ਹੀ ਅੱਜ ਦੇਸ਼ ਵਾਸੀ ਪੂਰੀ ਤਰ੍ਹਾਂ ਸੁਰੱਖਿਅਤ ਹਨ ਅਤੇ ਬਹਾਦਰ ਫੌਜੀਆਂ ਦੀ ਬਦੌਲਤ ਦੇਸ਼ ਦੀ ਹੋਂਦ ਕਾਇਮ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪਸ਼ੂ ਪਾਲਣ ਤੇ ਡੇਅਰੀ ਵਿਕਾਸ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਵਿੱਚ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ ਉਨ੍ਹਾਂ ਸੈਨਿਕ ਰੈਸਟ ਹਾਊਸ ਮੁਹਾਲੀ ਨੂੰ ਉੱਚ ਦਰਜੇ ਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਲੈਫ. ਕਰਨਲ (ਸੇਵਾਮੁਕਤ) ਪੀਐਸ ਬਾਜਵਾ ਨੂੰ ਆਪਣੇ ਅਖਤਿਆਰੀ ਫੰਡ ’ਚੋਂ 5 ਲੱਖ ਰੁਪਏ ਗਰਾਂਟ ਦਾ ਚੈੱਕ ਵੀ ਸੌਂਪਿਆਂ। ਸ੍ਰੀ ਸਿੱਧੂ ਨੇ ਸਾਬਕਾ ਸੈਨਿਕਾਂ ਦਾ ਦੇਸ਼ ਦੀ ਰੱਖਿਆ ਵਿੱਚ ਪਾਏ ਵੱਡਮੁੱਲੇ ਯੋਗਦਾਨ ਲਈ ਧੰਨਵਾਦ ਕਰਦਿਆਂ ਉਨ੍ਹਾਂ ਦੀਆਂ ਮੁਸ਼ਕਲਾਂ ਪਹਿਲ ਦੇ ਆਧਾਰ ’ਤੇ ਹੱਲ ਕਰਨ ਦਾ ਭਰੋਸਾ ਦਿੰਦਿਆਂ ਕਿਹਾ ਕਿ ਹੋਰ ਕਿਸੇ ਨੌਕਰੀ ਵਿੱਚ ਜਾਨ ਦਾ ਇੰਨਾ ਖਤਰਾ ਨਹੀਂ ਹੁੰਦਾ ਪਰ ਇੱਕ ਫੌਜੀ ਹਰ ਸਮੇਂ ਆਪਣੀ ਜਾਨ ਦੇਸ਼ ਲਈ ਜ਼ੋਖ਼ਮ ਵਿੱਚ ਪਾਈ ਰੱਖਦਾ ਹੈ। ਇਸ ਲਈ ਫੌਜੀਆਂ ਵੱਲੋਂ ਕੀਤੀ ਦੇਸ਼ ਦੀ ਸੇਵਾ ਦਾ ਮੁੱਲ ਕੋਈ ਨਹੀਂ ਉਤਾਰ ਸਕਦਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੈਨਿਕਾਂ ਅਤੇ ਸਾਬਕਾ ਸੈਨਿਕਾਂ ਨਾਲ ਜੁੜੇ ਮਾਮਲਿਆਂ ਨੂੰ ਬੜੀ ਗੰਭੀਰਤਾ ਨਾਲ ਲੈਂਦੇ ਹਨ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਤਤਪਰਤਾ ਨਾਲ ਨਿਬੇੜਨ ਲਈ ਹਮੇਸ਼ਾ ਯਤਨਸ਼ੀਲ ਰਹਿੰਦੇ ਹਨ। ਇਸ ਮੌਕੇ ਸ੍ਰੀ ਸਿੱਧੂ ਨੇ ਸੈਨਿਕ ਰੈਸਟ ਹਾਊਸ ਵਿੱਚ ਚਲ ਰਹੇ ਇੰਸਟੀਚਿਊਟ ਦੀ ਵਿਦਿਆਰਥਣ ਰਾਜਪਿੰਦਰ ਕੌਰ ਨੂੰ ਪੀਜੀਡੀਸੀਏ ’ਚੋਂ 9.24 ਸੀਜੀਪੀਏ ਪ੍ਰਾਪਤ ਕਰਨ ’ਤੇ ਸਨਮਾਨਿਤ ਕੀਤਾ ਅਤੇੇ ਸਿਪਾਹੀ ਮੇਹਰ ਸਿੰਘ ਪਿੰਡ ਤੰਗੋਰੀ ਨੂੰ ਵ੍ਹੀਲ ਚੇਅਰ ਪ੍ਰਦਾਨ ਕੀਤੀ ਗਈ। ਇਸ ਤੋਂ ਪਹਿਲਾਂ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਲੈਫ. ਕਰਨਲ (ਸੇਵਾਮੁਕਤ) ਪੀਐਸ ਬਾਜਵਾ ਅਤੇ ਕਰਨਲ (ਸੇਵਾਮੁਕਤ) ਆਰ. ਐਸ. ਬੋਪਾਰਾਏ ਮੰਤਰੀ ਦਾ ਸਵਾਗਤ ਕਰਦਿਆਂ ਸੈਨਿਕ ਰੈਸਟ ਹਾਊਸ ਲਈ 5 ਲੱਖ ਰੁਪਏ ਦੀ ਗਰਾਂਟ ਦੇਣ ਲਈ ਧੰਨਵਾਦ ਕੀਤਾ। ਇਸ ਮੌਕੇ ਸ੍ਰੀ ਸਿੱਧੂ ਦੇ ਸਿਆਸੀ ਸਕੱਤਰ ਹਰਕੇਸ਼ ਚੰਦ ਸ਼ਰਮਾ, ਬ੍ਰਿਗੇਡੀਅਰ ਕੇ.ਜੇ. ਸਿੰਘ ਡਾਇਰੈਕਟਰ ਵੈਟਰਨ ਸਹਾਇਤਾ ਕੇਂਦਰ, ਕਰਨਲ (ਸੇਵਾਮੁਕਤ) ਐਚਪੀ ਸਿੰਘ, ਕਰਨਲ (ਸੇਵਾਮੁਕਤ) ਬਲਵੀਰ ਸਿੰਘ, ਲੈਫ. ਕਰਨਲ (ਸੇਵਾਮੁਕਤ) ਕ੍ਰਿਪਾਲ ਸਿੰਘ ਗੜਾਂਗ, ਕਮਾਂਡਰ ਜਗਵੀਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਸਾਬਕਾ ਸੈਨਿਕ ਮੌਜੂਦ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ