nabaz-e-punjab.com

ਠੇਕਾ ਪ੍ਰਣਾਲੀ ਮੁਲਾਜ਼ਮਾਂ ਲਈ ਸੁਰੱਖਿਅਤ ਨੀਤੀ ਬਣਾਉਣ ਤੇ ਕੇਂਦਰੀ ਪੇ-ਸਕੇਲਾਂ ਦੀ ਮੰਗ ਉੱਠੀ

ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ 10 ਜਨਵਰੀ ਨੂੰ ਰੈਲੀ ਤੇ ਭੁੱਖ ਹੜਤਾਲ ਸ਼ੁਰੂ ਕਰਨ ਦੀ ਚਿਤਾਵਨੀ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 16 ਦਸੰਬਰ:
ਅੱਜ ਇੱਥੇ ਇਲੈਕਟ੍ਰੀਕਲ ਸਟੋਰ ਸੈਕਟਰ-25 ਵਿਖੇ ਇਲੈਕਟ੍ਰੀਕਲ ਵਰਕਮੈਨ ਯੂਨੀਅਨ ਦਾ 29ਵਾਂ ਆਮ ਇਜਲਾਸ ਹੋਇਆ। ਕਾਨਫਰੰਸ ਵਿੱਚ 300 ਡੈਲੀਗੇਟਾਂ ਨੇ ਹਿਸਾ ਲਿਆ। ਕਾਨਫਰੰਸ ਦੀ ਪ੍ਰਧਾਨਗੀ ਸਾਥੀ ਸੋਹਣ ਸਿੰਘ, ਕਿਸ਼ੋਰੀ ਲਾਲ, ਅਸ਼ਵਨੀ ਕੁਮਾਰ, ਲਖਬੀਰ ਸਿੰਘ, ਤਾਜਵਰ ਸਿੰਘ ਅਤੇ ਵਰਿੰਦਰ ਸਿੰਘ ਬਿਸ਼ਟ ਨੇ ਕੀਤੀ। ਕਾਨਫਰੰਸ ਦਾ ਉਦਘਾਟਨ ਕਰਦਿਆਂ ਚੰਡੀਗੜ੍ਹ ਪ੍ਰਸ਼ਾਸ਼ਨ ਦੇ ਚੀਫ ਇੰਜਨੀਅਰ-ਕਮ-ਸਕੱਤਰ ਇੰਜਨੀਅਰ ਮੁਕੇਸ਼ ਅਨੰਦ ਨੇ ਬਿਜਲੀ ਮੁਲਾਜਮਾਂ ਦੀਆਂ ਸਮੱਸਿਆਵਾਂ ’ਤੇ ਬੋਲਦਿਆਂ ਕਿਹਾ ਕਿ ਜਾਇਜ ਸਮੱਸਿਆਵਾਂ ਦਾ ਤੁਰੰਤ ਹੱਲ ਕੀਤਾ ਜਾਵੇਗਾ। ਖਾਸ ਕਰਕੇ ਖਾਲੀ ਆਸਾਮੀਆਂ ਨੂੰ ਜਲਦ ਭਰਿਆ ਜਾਵੇਗਾ, ਸਟਾਫ ਦੀ ਕਮੀ ਨੂੰ ਪੂਰਾ ਕਰਨ ਲਈ ਜਰੂਰੀ ਕਦਮ ਚੁੱਕੇ ਜਾਣਗੇ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਦੇ ਮੁਲਾਜਮ ਅਤੇ ਪ੍ਰਸ਼ਾਸਨ ਇੱਕ ਪਰਿਵਾਰ ਦੀ ਤਰ੍ਹਾਂ ਹਨ, ਆਪਾਂ ਮਿਲ ਜੁਲ ਕੇ ਸਾਰੇ ਮਸਲਿਆਂ ਦਾ ਹੱਲ ਕਰਾਂਗੇ।
ਉਨ੍ਹਾਂ ਇੰਪਲਾਈ ਅਤੇ ਇੰਪਲਾਇਰ ਦੇ ਸਬੰਧਾਂ ਤੇ ਗੱਲ ਕਰਦਿਆਂ ਕਿਹਾ ਕਿ ਅੱਜ ਲੋੜ ਹੈ ਕਿ ਵਰਕ ਕਲਚਰਲ ਨੂੰ ਬੜਾਵਾ ਦਿੱਤਾ ਜਾਵੇ ਤਾਂ ਜੋ ਚੰਡੀਗੜ੍ਹ ਦੇ ਵਸਨੀਕਾਂ ਨੂੰ ਵਧੀਆਂ ਸੇਵਾਵਾਂ ਦਿੱਤੀਆਂ ਜਾ ਸਕਣ ਅਤੇ ਇਹ ਸਭ ਮੁਲਾਜਮਾਂ ਦੇ ਸਹਿਯੋਗ ਨਾਲ ਹੀ ਹੋ ਸਕਦਾ ਹੈ। ਉਨ੍ਹਾਂ ਨੇ ਵਰਕਰਾਂ ਦੀ ਘਾਟ ਦੇ ਬਾਵਜੂਦ ਅੌਖੇ ਹਾਲਾਤਾਂ ਵਿੱਚ ਕੰਮ ਕਰਨ ਲਈ ਬਿਜਲੀ ਮੁਲਾਜ਼ਮਾਂ ਦੀ ਪ੍ਰਸ਼ੰਸ਼ਾ ਕੀਤੀ। ਕਾਨਫਰੰਸ ਦੇ ਬਿਜਨਸ ਸੈਸ਼ਨ ਨੂੰ ਪ੍ਰੋ: ਮਨਜੀਤ ਸਿੰਘ, ਸਾਬਕਾ ਪ੍ਰਧਾਨ ਪੂਟਾ ਨੇ ਸੰਬੋਧਨ ਕੀਤਾ।
ਜਨਰਲ ਸਕੱਤਰ ਦੀ ਰਿਪੋਰਟ ਯੂਨੀਅਨ ਦੇ ਜਨਰਲ ਸਕੱਤਰ ਰਕੇਸ਼ ਕੁਮਾਰ ਵੱਲੋੱ ਪੇਸ਼ ਕੀਤੀ ਗਈ, ਜਿਸ ਵਿੱਚ ਯੂਨੀਅਨ ਵੱਲੋੱ ਕੀਤੇ ਗਏ ਪਿਛਲੇ ਕੰਮਾਂ, ਪ੍ਰਾਪਤੀਆਂ ਅਤੇ ਯੂਨੀਅਨ ਸਾਹਮਣੇ ਅਗਲੇਰੇ ਕਾਰਜਾਂ ਸਬੰਧੀ ਵਿਸਥਾਰ ਸਹਿਤ ਦੱਸਿਆ। ਉਨ੍ਹਾਂ ਦੱਸਿਆ ਕਿ ਚੰਡੀਗੜ੍ਹ ਪ੍ਰਸ਼ਾਸਨ ਇਲੈਕਟ੍ਰੀਕਲ ਕਾਮਿਆਂ ਦੀਆਂ ਮੰਗਾਂ ਪ੍ਰਤੀ ਗੰਭੀਰਤਾ ਦਿਖਾ ਰਿਹਾ ਹੈ ਅਤੇ ਇਸ ਗੱਲ ਦੀ ਆਸ ਹੈ ਕਿ ਯੂਨੀਅਨ ਦੇ ਲੰਮੇ ਸਮੇੱ ਤੋੱ ਲਟਕੇ ਹੋਏ ਮਸਲੇ ਹੁਣ ਹੱਲ ਹੋ ਜਾਣਗੇ। ਯੂਨੀਅਨ ਵੱਲੋਂ ਲੰਮੇ ਸਮੇਂ ਤੋਂ ਖਾਲੀ ਪਈਆਂ ਪੋਸਟਾਂ ਭਰਨ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਕਿ ਵਰਕਰਾਂ ਉੱਤੇ ਪੈ ਰਹੇ ਵਾਧੂ ਭਾਰ ਨੂੰ ਘੱਟ ਕੀਤਾ ਜਾ ਸਕੇ, ਉਨ੍ਹਾਂ ਮੰਗ ਕੀਤੀ ਕਿ 450 ਨਵੀਂ ਪੋਸਟਾਂ ਬਣਾਈਆਂ ਜਾਣ। ਉਨ੍ਹਾਂ ਨੇ ਕਿਹਾ ਕਿ ਵਿਭਾਗ ਵਿੱਚ ਖਾਲੀ ਪਈਆਂ ਅਧਿਕਾਰੀਆਂ ਦੀਆਂ ਅਸਾਮੀਆਂ ਕਾਰਨ ਵਰਕਰਾਂ ਦੀਆਂ ਮੁਸ਼ਕਲਾਂ ਹੱਲ ਕਰਨ ਵਿੱਚ ਕਾਫੀ ਮੁਸ਼ਕਲ ਪੇਸ਼ ਆ ਰਹੀ ਹੈ। ਇਸ ਲਈ ਯੂਨੀਅਨ ਮੰਗ ਕਰਦੀ ਹੈ ਕਿ ਵਿਭਾਗ ਵਿੱਚ ਅਗਜੈਕਟਿਵ ਇੰਜੀਨੀਅਰ, ਐੱਸ਼ਡੀਓ, ਜੇਈ, ਇਲੈਕਟਰੀਸ਼ਨ, ਲਿਫਟ ਆਪਰੇਟਰ, ਫੋਰਮੈਨ ਅਤੇ ਟਰੇਡਮੈਟਸ ਆਦਿ ਦੀਆਂ ਖਾਲੀ ਪਈਆਂ ਅਸਾਮੀਆਂ ਤੁਰੰਤ ਭਰੀਆਂ ਜਾਣ। ਯੂਨੀਅਨ ਇਹ ਵੀ ਮੰਗ ਕਰਦੀ ਹੈ ਕਿ ਸਾਰੇ ਵਰਕਰਾਂ ਨੂੰ ਅੌਜਾਰ, ਅੌਜਾਰ ਬੈਗ, ਵਰਦੀ ਆਦਿ ਫੌਰੀ ਦਿੱਤੇ ਜਾਣ, ਤਰਸ ਦੇ ਆਧਾਰ ਉੱਤੇ ਨੌਕਰੀ ਵਿੱਚ 5‚ ਦੀ ਸੀਲਿੰਗ ਖਤਮ ਕੀਤੀ ਜਾਵੇ ਜਾਂ ਮੁਆਵਜੇ ਵਜੋੱ 10 ਲੱਖ ਦਿੱਤੇ ਜਾਣ, 13-1-92 ਦੇ ਨੋਟਿਫਿਕੇਸ਼ਨ ਨੂੰ ਰੱਦ ਕੀਤਾ ਜਾਵੇ, ਇਲੈਕਟਰੀਕਲ ਸਰਕਲ ਵਿੱਚ ਠੇਕੇਦਾਰੀ ਮਜਦੂਰ ਸਿਸਟਮ ਖਤਮ ਕੀਤਾ ਜਾਵੇ, ਵਿਭਾਗ ਵਿੱਚ ਠੇਕੇ ਉੱਤੇ ਕੰਮ ਕਰਦੇ ਕਿਰਤੀਆਂ ਨੂੰ ਵਿਭਾਗ ਸਿੱਧਾ ਆਪਣੇ ਕੰਟਰੈਕਟ ਤੇ ਰੱਖੇ। ਉਨ੍ਹਾਂ ਨੂੰ ਮਿਨੀਮਮ ਵੇਜਿਜ ਐਕਟ, ਈਐਸ਼ਆਈ ਐਕਟ ਅਤੇ ਈਪੀਐੱਫ਼ ਐਕਟ ਦੇ ਅਧੀਨ ਪ੍ਰਾਪਤ ਸਾਰੇ ਲਾਭ ਦਿੱਤੇ ਜਾਣ। ਕਾਨਫਰੰਸ ਵਿੱਚ ਯੂਟੀ ਮੁਲਾਜਮਾਂ ਲਈ ਕੇੱਦਰੀ ਪੇ-ਸਕੇਲਾਂ ਅਤੇ ਸੇਵਾ ਨਿਯਮਾਂ ਲਈ ਜੋਰਦਾਰ ਮੰਗ ਕੀਤੀ ਗਈ।
ਸਾਥੀ ਦਇਆ ਰਾਮ ਨੇ ਖਜਾਨਚੀ ਦੀ ਰਿਪੋਰਟ ਪੇਸ਼ ਕੀਤੀ। ਜਨਰਲ ਸਕੱਤਰ ਅਤੇ ਖਜਾਨਚੀ ਦੀ ਰਿਪੋਰਟ ਉੱਤੇ ਬਹਿਸ ਵਿੱਚ 18 ਡੈਲੀਗੇਟਾਂ ਨੇ ਹਿੱਸਾ ਲਿਆ। ਦੋਵੇੱ ਰਿਪੋਰਟਾਂ ਬਹਿਸ ਤੋਂ ਬਾਅਦ ਸਰਵ ਸੰਮਤੀ ਨਾਲ ਪਾਸ ਕਰ ਦਿੱਤੀਆਂ ਗਈਆਂ।
ਪਿਛਲੇ ਸਮੇੱ ਦੌਰਾਨ ਵਿਛੜੇ ਸਾਥੀਆਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਸ਼ੋਕ ਮਤਾ ਪੇਸ਼ ਕੀਤਾ ਗਿਆ। ਹੋਰ ਮਤਿਆਂ ਵਿੱਚ ਟ੍ਰੇਡ ਯੂਨੀਅਨ ਲੀਡਰਾਂ ਦੀ ਵਿਕਟੇਮਾਈਜੇਸ਼ਨ ਖਤਮ ਕਰਨ ਸਬੰਧੀ ਮਤਾ, ਬੋਨਸ ਦੀ ਮੰਗ ਸਬੰਧੀ ਮਤਾ, ਖਾਲੀ ਪੋਸਟਾਂ ਨੂੰ ਭਰਨ ਲਈ ਮਤਾ, ਓਲਡ ਪੈਨਸ਼ਨ ਲਾਗੂ ਕਰਨ ਦੇ ਸਬੰਧ ਵਿੱਚ ਮਤਾ, ਕਲਾਸ ਫੋਰ ਦੀ ਭਰਤੀ ਬੰਦ ਕਰਨ ਦੇ ਵਿਰੋਧ ਵਿੱਚ ਮਤਾ, ਟ੍ਰੇਡ ਯੂਨੀਅਨ ਦੇ ਅਧਿਕਾਰਾਂ ਨੂੰ ਬਹਾਲ ਕਰਨ ਕਰਨ ਲਈ ਮਤਾ, ਠੇਕੇਦਾਰੀ ਮਜਦੂਰ ਪ੍ਰਬੰਧ ਖਤਮ ਕਰਨ ਸਬੰਧੀ ਮਤਾ, ਮਹਿੰਗਾਈ, ਪੈਨਸ਼ਨ ਫੰਡ ਦੇ ਨਿਜੀਕਰਨ ਵਿਰੁੱਧ ਅਤੇ ਚੰਡੀਗੜ੍ਹ ਹਾਉਸਿੰਗ ਬੋਰਡ ਵੱਲੋਂ ਬਣਾਏ ਜਾ ਰਹੇ ਮਹਿੰਗੇ ਮਕਾਨਾ ਸਬੰਧੀ ਮਤੇ ਪੇਸ਼ ਕੀਤੇ ਗਏ।
ਕਾਨਫਰੰਸ ਨੂੰ ਕੋਆਡੀਨੇਸ਼ਨ ਕਮੇਟੀ ਆਫ ਗੋਰਮਿੰਟ ਐੱਡ ਐੱਮਸੀ ਇੰਪਲਾਈਜ ਐੱਡ ਵਰਕਰਜ਼ ਚੰਡੀਗੜ੍ਹ ਦੇ ਕਨਵੀਨਰ ਸ੍ਰੀ ਅਸ਼ਵਨੀ ਕੁਮਾਰ ਦੇ ਇਲਾਵਾ, ਸੀਟੀਯੂ ਕੰਡਕਟਰ ਯੂਨੀਅਨ, ਚੰਡੀਗੜ੍ਹ ਫਾਇਰ ਐੱਡ ਐਮਰਜੈਂਸੀ ਇੰਪਲਾਈਜ ਯੂਨੀਅਨ, ਚੰਡੀਗੜ੍ਹ ਗੋਰਮਿੰਟ ਟਰਾਂਸਪੋਰਟ ਵਰਕਰਜ ਯੂਨੀਅਨ, ਨਰਸਿੰਗ ਸਟਾਫ ਐਸੋਸੀਏਸ਼ਨ ਜੀਐੱਮਸੀਐੱਚ ਸੈਕਟਰ-32, ਐਜੂਕੇਸ਼ਨ ਵਿਭਾਗ ਕਲਾਸ ਫੋਰ ਇੰਪਲਾਈਜ ਯੂਨੀਅਨ, ਪਬਲਿਕ ਹੈਲਥ ਵਰਕਜ ਯੂਨੀਅਨ, ਯੂਨਾਇਟਿਡ ਫਰੰਟ ਪਬਲਿਕ ਹੈਲਥ ਵਰਕਜ ਯੂਨੀਅਨ, ਪੰਜਾਬ ਇੰਜੀਨੀਅਰਿੰਗ ਕਾਲਜ ਇੰਪਲਾਈਜ ਯੂਨੀਅਨ ਗੋਰਮਿੰਟ ਟੀਚਰ ਯੂਨੀਅਨ ਚੰਡੀਗੜ੍ਹ, ਐੱਮ.ਸੀ ਇੰਪਲਾਈਜ ਯੂਨੀਅਨ, ਸੀਐਮਸੀ ਹਾਰਟੀਕਲਚਰ ਵਰਕਜ ਯੂਨੀਅਨ ਐੱਮਸੀ ਚੰਡੀਗੜ੍ਹ, ਚੰਡੀਗੜ੍ਹ ਹਾਰਟੀਕਲਚਰ ਵਰਕਜ ਯੂਨੀਅਨ, ਫਾਰੈਸਟ ਵਰਕਰਜ ਯੂਨੀਅਨ, ਰੋਡਜ ਵਰਕਰਜ ਯੂਨੀਅਨ, ਮਕੈਨੀਕਲ ਵਰਕਰਜ ਯੂਨੀਅਨ, ਚੰਡੀਗੜ੍ਹ ਹਾਊਸਿੰਗ ਬੋਰਡ ਦੇ ਸੁਰਵਾਈਜਰੀ ਯੂਨੀਅਨ, ਸੀਵਰੇਜ ਇੰਪਲਾਇਜ ਯੂਨੀਅਨ, ਚੰਡੀਗੜ੍ਹ ਸਫਾਈ ਕਰਮਚਾਰੀ ਯੂਨੀਅਨ ਦੇ ਆਗੂਆਂ ਨੇ ਆਪਣੇ ਭਰਾਤਰੀ ਸੰਦੇਸ਼ ਦਿੱਤੇ। ਕਾਨਫਰੰਸ ਵਿੱਚ ਸਰਵ ਸੰਮਤੀ ਨਾਲ ਸਾਥੀ ਰਾਕੇਸ਼ ਕੁਮਾਰ ਨੂੰ 29ਵੀਂ ਵਾਰ ਜਨਰਲ ਸਕੱਤਰ, ਕਿਸ਼ੋਰੀ ਕੁਮਾਰ ਨੂੰ ਪ੍ਰਧਾਨ, ਦਇਆ ਰਾਮ ਨੂੰ ਖਜਾਨਚੀ ਨੂੰ ਚੇਅਰਮੈਨ ਚੁਣਿਆ ਗਿਆ ਅਤੇ 21 ਮੈਂਬਰੀ ਵਰਕਿੰਗ ਕਮੇਟੀ ਚੁਣੀ ਗਈ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…