Share on Facebook Share on Twitter Share on Google+ Share on Pinterest Share on Linkedin ਸਾਈ ਕਾਲੇਜ ਦੇ ਵਿਦਿਆਰਥੀਆਂ ਨੇ ਆਂਨ ਡਰੋਇਡ ਅੱਪਲੀਕੇਸ਼ਨ ਨਾਲ ਸਬੰਧਿਤ ਵਰਕਸ਼ਾਪ ਵਿਚ ਹਿੱਸਾ ਲਿਆ ਨਬਜ਼-ਏ-ਪੰਜਾਬ ਬਿਊਰੋ, ਜੰਡਿਆਲਾ ਗੁਰੂ 18 ਮਾਰਚ (ਕੁਲਜੀਤ ਸਿੰਘ ) ਸ਼੍ਰੀ ਸਾਈ ਗੁਰੂ ਗਰੁਪ ਆਫ ਇੰਸਟੀਚਿਊਟ ਦੇ ਚੇਅਰਮੇਨ ਇੰਜੀਨਿਅਰ ਸ਼੍ਰੀ ਐਸ ਕੇ ਪੁੰਜ ,ਐਮ ਡੀ ਸ਼੍ਰੀਮਤੀ ਤ੍ਰਿਪਤਾ ਪੁੰਜ ,ਅਤੇ ਜੇ ਐਮ ਡੀ ਸ਼੍ਰੀਮਤੀ ਅਨੂੰਭਾ ਪੁੰਜ ਦੀ ਯੋਗ ਅਗਵਾਈ ਹੇਠ पਐਂਡਰਾਇਡ ਐਪ ਦੇ ਵਿਕਾਸ ਸੰਬੰਧੀ ਵਰਕਸ਼ਾਪ।ਦਾ ਆਯੋਜਨ ਕੀਤਾ ਗਿਆ।ਇਸ ਵਿਚ ਕਰੀਬ 75 ਵਿਦਿਆਰਥੀ ਬੀ ਸੀ ਏ ,ਬੀ ਐਸ ਆਈ ਟੀ ,ਬੀ ਟੇਕ ,ਕੰਪਿਊਟਰ ਸਾਇੰਸ ,ਅਤੇ ਡਿਪਲੋਮਾ ਇਨ ਕੰਪਿਊਟਰ ਦੇ ਵਿੱਦਿਆਰਥੀਆਂ ਨੇ ਹਿੱਸਾ ਲਿਆ ।ਦਿਵਾਂਸ਼ੂ ਟਾਂਗਰੀ ਸੀਨੀਅਰ ਬਿਜਨਸਮੈਨ ਅਤੇ ਇੰਜੀਨਿਅਰ ਜਸਪਾਲ ਕੁਮਾਰ ਸੱਚ ਟੇਕ ਸਲੂਸ਼ਨ ਮੋਹਾਲੀ ਅਤੇ ਕੁਲਵਿੰਦਰ ਸਿੰਘ ਪੱਡਾ ਹੈਡ ਆਫ ਡਿਪਾਰਟਮੈਂਟ ਕੰਪਿਊਟਰ ਅੱਪਲੀਕੇਸ਼ਨ ਨੇ ਮਿਲਕੇ ਸਾਂਝੇ ਤੌਰ ਤੇ ਇਸ ਵਰਕਸ਼ਾਪ ਦਾ ਆਯੋਜਨ ਕੀਤਾ ।ਇਸ ਦਾ ਉਦੇਸ਼ ਵਿਦਿਆਰਥੀਆਂ ਨੂੰ ਇਸ ਕਾਬਲ ਬਣਾਉਣਾ ਕਿ ਉਹ ਖੁਦ ਮੋਬਾਇਲ ਅੱਪਲੀਕੇਸ਼ਨ ਦਾ ਵਿਕਾਸ ਕਰਕੇ ਐਂਡਰਾਇਡ ਸਟੂਡੀਓ ਦੀ ਵਰਤੋਂ ਕਰ ਸਕਣ।ਇਸ ਤੋਂ ਇਲਾਵਾ ਇਸ ਰਾਂਹੀ ਵਿਦਿਆਰਥੀਆਂ ਨੂੰ ਟੈਕਨੋਲੋਜੀ ਦੁਆਰਾ ਨੌਕਰੀਂ ਦੇ ਖੇਤਰ ਵਿੱਚ ਅੱਗੇ ਵੱਧਣ ਬਾਰੇ ਜਾਣਕਾਰੀ ਦਿੱਤੀ।ਇਸ ਮੌਕੇ ਕੈਂਪ ਦੇ ਡਾਇਰੈਕਟਰ ਡਾਕਟਰ ਸੰਜੇ ਬਹਿਲ ,ਡਾਕਟਰ ਬਖਸ਼ੀਸ਼ ਗਿੱਲ ਹੈਡ ਆਫ ਡਿਪਾਰਟਮੈਂਟ ਸੀ ਐਸ ਈ /ਆਈ ਟੀ ਅਤੇ ਇੰਜੀਨੀਅਰ ਕੁਲਵਿੰਦਰ ਪੱਡਾ ਹਾਜ਼ਿਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ