Share on Facebook Share on Twitter Share on Google+ Share on Pinterest Share on Linkedin ਸਾਈਨਾ ਨੇਹਵਾਲ ਨੇ ਸਾਬਕਾ ਬੈਡਮਿੰਟਨ ਚੈਂਪੀਅਨ ਓਕੂਹਾਰਾ ਨੂੰ ਹਰਾਇਆ ਨਬਜ਼-ਏ-ਪੰਜਾਬ ਬਿਊਰੋ, ਨਵੀਂ ਦਿੱਲੀ, 10 ਮਾਰਚ: ਵਿਸ਼ਵ ਦੀ ਸਾਬਕਾ ਨੰਬਰ 1 ਖਿਡਾਰਨ ਭਾਰਤ ਦੀ ਬੈਡਮਿੰਟਨ ਸਟਾਰ ਸਾਈਨਾ ਨੇਹਵਾਲ ਨੇ ਆਪਣੀ ਸੱਟ ਠੀਕ ਹੋਣ ਤੋੱ ਬਾਅਦ ਸ਼ਾਨਦਾਰ ਸ਼ੁਰੂਆਤ ਕਰਦੇ ਹੋਏ ਸਾਬਕਾ ਚੈਂਪੀਅਨ ਓਕੂਹਾਰਾ ਨੂੰ ਹਰਾ ਕੇ ਆਲ ਇੰਗਲੈਂਡ ਬੈਡਮਿੰਟਨ ਚੈਂਪੀਅਨਸ਼ਿਪ ਦੇ ਦੂਜੇ ਦੌਰ ਵਿੱਚ ਪ੍ਰਵੇਸ਼ ਕਰ ਲਿਆ ਹੈ। ਵਿਸ਼ਵ ਵਿੱਚ 9ਵੇੱ ਰੈਂਕ ਦੀ ਬੈਡਮਿੰਟਨ ਖਿਡਾਰਨ ਸਾਈਨਾ ਨੇ ਵਿਸ਼ਵ ਰੈਂਕਿੰਗ ਵਿੱਚ 10ਵੇੱ ਨੰਬਰ ਵਾਲੀ ਓਕੂਹਾਰਾ ਨੂੰ 38 ਮਿੰਟ ਤੱਕ ਚੱਲੇ ਮੁਕਾਬਲੇ ਦੌਰਾਨ 21-15, 21-14 ਨਾਲ ਹਰਾ ਕੇ ਅਗਲੇ ਦੌਰ ਵਿੱਚ ਪ੍ਰਵੇਸ਼ ਕਰ ਲਿਆ ਹੈ। ਇਸ ਜਿੱਤ ਨਾਲ ਸਾਈਨਾ ਨੇ ਓਕੂਹਾਰਾ ਤੋੱ 2015 ਵਿੱਚ ਮਿਲੀ ਹਾਰ ਦਾ ਵੀ ਬਦਲਾ ਲਿਆ ਹੈ। ਵਿਸ਼ਵ ਰੈਂਕਿੰਗ ਵਿੱਚ 9ਵੇੱ ਨੰਬਰ ਦੀ ਖਿਡਾਰਨ ਸਾਈਨਾ ਨੇ ਸਾਬਕਾ ਚੈਂਪੀਅਨ ਓਕੂਹਾਰਾ ਖ਼ਿਲਾਫ ਹੁਣ ਆਪਣਾ ਕੈਰੀਅਰ ਰਿਕਾਰਡ 6-1 ਕਰ ਲਿਆ ਹੈ। ਸਾਈਨਾ ਤੋੱ ਇਲਾਵਾ ਰੀਓ ਓਲੰਪਿਕ ਦੀ ਸਿਲਵਰ ਮੈਡਲ ਜੇਤੂ ਪੀ.ਵੀ. ਸਿੰਧੂ ਅਤੇ ਐਚ.ਐਸ ਪ੍ਰਣਯ ਨੇ ਵੀ ਦੂਜੇ ਦੌਰ ਵਿੱਚ ਪ੍ਰਵੇਸ਼ ਕਰ ਲਿਆ ਹੈ। ਵਿਸ਼ਵ ਪੱਧਰ ਤੇ 6ਵੇੱ ਰੈਂਕ ਵਾਲੀ ਪੀ.ਵੀ.ਸਿੰਧੂ ਨੇ ਇਕ ਤਰਫ਼ਾ ਅੰਦਾਜ਼ ਵਿੱਚ ਡੈਨਮਾਰਕ ਦੀ ਮੈਟੇ ਪਾਲਸਨ ਨੂੰ ਸਿਰਫ 29 ਮਿੰਟ ਵਿੱਚ 21-10, 21-11 ਨਾਲ ਹਰਾ ਦਿੱਤਾ। ਉੱਥੇ ਹੀ ਪ੍ਰਣਯ ਨੇ ਵੀ ਚੀਨ ਦੇ ਕਿਆਓ ਬਿਨ ਨੂੰ ਦਿਲਚਸਪ ਮੁਕਾਬਲੇ ਵਿੱਚ 17-21, 22-20, 21-19 ਦੇ ਫਰਕ ਨਾਲ ਹਰਾਇਆ ਪਰ ਮਨੂ ਅੱਤਰੀ ਅਤੇ ਬੀ ਸੁਮਿਤ ਰੈਡੀ ਦੀ ਜੋੜੀ ਪਹਿਲੇ ਦੌਰ ਵਿੱਚ ਹੀ ਹਾਰ ਕੇ ਮੁਕਾਬਲੇ ਤੋੱ ਬਾਹਰ ਹੋ ਗਈ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ