ਸੈਣੀ ਭਾਈਚਾਰੇ ਨੇ ਮੁਹਾਲੀ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਮੰਗੀ

ਪੰਜਾਬ ਸੈਣੀ ਭਲਾਈ ਬੋਰਡ ਦੀ ਹੰਗਾਮੀ ਮੀਟਿੰਗ, ਮੁਹਾਲੀ ਤੋਂ ਟਿਕਟ ਦੇਣ ਲਈ ਅਕਾਲੀ ਦਲ ਨੂੰ ਲਗਾਈ ਗੁਹਾਰ

ਸੈਣੀ ਬਰਾਦਰੀ ਆਪਣੇ ਸਾਰੇ ਗਿਲੇ ਸ਼ਿਕਵੇ ਭੁਲਾ ਕੇ ਇੱਕ ਮੰਚ ਹੇਠ ਇਕੱਠ ਹੋਣ: ਧਰਮ ਸਿੰਘ ਸੈਣੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਦਸੰਬਰ:
ਸੈਣੀ ਵਿਕਾਸ ਮੰਚ ਪੰਜਾਬ ਦੀ ਅੱਜ ਇੱਥੇ ਇੱਕ ਹੰਗਾਮੀ ਮੀਟਿੰਗ ਹੋਈ। ਜਿਸ ਵਿੱਚ ਪੰਜਾਬ ਸੈਣੀ ਭਲਾਈ ਬੋਰਡ ਦੇ ਸੂਬਾ ਚੇਅਰਮੈਨ ਤਰਸੇਮ ਸਿੰਘ ਸੈਣੀ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਪੁਰਜੋਰ ਮੰਗ ਕੀਤੀ ਕਿ ਹਲਕਾ ਮੁਹਾਲੀ ਤੋਂ ਸੈਣੀ ਬਰਾਦਰੀ ਦੇ ਆਗੂ ਨੂੰ ਟਿਕਟ ਦਿੱਤੀ ਜਾਵੇ। ਇਸ ਮੌਕੇ ਬੋਲਦਿਆਂ ਸੈਣੀ ਭਲਾਈ ਬੋਰਡ ਦੇ ਚੇਅਰਮੈਨ ਤਰਸੇਮ ਸਿੰਘ ਸੈਣੀ ਨੇ ਕਿਹਾ ਕਿ ਇੱਕ ਮੰਚ ਤੇ ਬਰਾਦਰੀ ਨੂੰ ਇਕੱਠਾ ਕਰਨ ਲਈ ਭਲਾਈ ਬੋਰਡ ਵੱਡਾ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਪੰਜਾਬ ਅੰਦਰ ਵੱਡੀ ਸੈਣੀ ਬਰਾਦਰੀ ਦੀ ਗਿਣਤੀ ਹੈ। ਉਸ ਮੁਤਾਬਕ ਸੈਣੀ ਬਰਾਦਰੀ ਨੂੰ ਸਿਆਸੀ ਪਾਰਟੀਆਂ ਟਿਕਟਾਂ ਨਾ ਦੇ ਕੇ ਅਣਗੌਲਿਆ ਕਰ ਰਹੀ ਹਨ। ਇਸ ਮੌਕੇ ਸੈਣੀ ਵਿਕਾਸ ਮੰਚ ਪੰਜਾਬ ਦੇ ਸੂਬਾ ਪ੍ਰਧਾਨ ਧਰਮ ਸਿੰਘ ਸੈਣੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜੋ ਪੰਜਾਬ ਸੈਣੀ ਭਲਾਈ ਬੋਰਡ ਦਾ ਗਠਨ ਕੀਤਾ ਹੈ ਇੱਕ ਵਧੀਆ ਉਪਰਾਲਾ ਹੈ। ਉਨ੍ਹਾਂ ਸਮੂਹ ਸੈਣੀ ਬਰਾਦਰੀ ਨੂੰ ਅਪੀਲ ਕੀਤੀ ਕਿ ਉਹ ਆਪਣੇ ਸਾਰੇ ਗਿਲੇ ਸ਼ਿਕਵੇ ਭੁਲਾ ਕੇ ਇੱਕ ਮੰਚ ਹੇਠ ਇਕੱਠ ਹੋਣ ਤਾਂ ਜੋ ਕਿ ਸਿਆਸੀ ਪਾਰਟੀਆਂ ਤੋਂ ਆਪਣਾ ਬਣਦਾ ਹੱਕ ਲੈ ਸਕੀਏ।
ਇਸ ਮੌਕੇ ਡਾਇਰੈਕਟਰ ਰੂਪਨਗਰ ਪਲਵਿੰਦਰ ਕੌਰ ਰਾਣੀ, ਡਾਇਰੈਕਟਰ ਹਰਿੰਦਰਪਾਲ ਸਿੰਘ ਖਰੜ, ਡਾਇਰੈਕਟਰ ਗੁਰਦੀਪ ਸਿੰਘ ਦੇਵੀ ਨਗਰ, ਡਾਇਰੈਕਟਰ ਪ੍ਰਦੀਪ ਸਿੰਘ ਲੁਧਿਆਣਾ, ਅਜੀਤ ਸਿੰਘ ਪਟਿਆਲਾ, ਕੁਲਵੀਰ ਸਿੰਘ ਸੈਣੀ, ਸੂਬਾ ਪ੍ਰੈੱਸ ਸਕੱਤਰ ਅਮਰਦੀਪ ਸਿੰਘ ਸੈਣੀ, ਹਰਜੀਤ ਸਿੰਘ ਲੌਂਗੀਆ ਪ੍ਰਧਾਨ ਸੈਣੀ ਸਮਾਜ, ਫੌਜ਼ਾ ਸਿੰਘ ਮੁਹਾਲੀ, ਦਿਲਬਾਗ ਸਿੰਘ, ਮਾਸਟਰ ਜਰਨੈਲ ਸਿੰਘ ਝਾਂਮਪੁਰ, ਸੂਬੇਦਾਰ ਕ੍ਰਿਸ਼ਨ ਸਿੰਘ, ਹਰਚਰਨ ਸਿੰਘ ਸੈਣੀ ਪ੍ਰਧਾਨ ਪੰਜਾਬ ਟਰੈਕਟਰ ਯੂਨੀਅਨ, ਸੰਤ ਸਿੰਘ ਦਿਆਲਪੁਰ, ਜੋਗਿੰਦਰ ਸਿੰਘ ਸੈਣੀ ਨੱਤਿਆਂ, ਪ੍ਰਿੰਸੀਪਲ ਰਣਜੀਤ ਸਿੰਘ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…