ਸ਼ਹਿਰਾਂ ਵਿੱਚ ਲੱਗੀਆਂ ਕੱਪੜਿਆਂ ਦੀ ਸੇਲ ਮੇਲਾ, ਗਰਮੀ ਵਿੱਚ ਸੇਲ ਲਗਾ ਕੇ ਵੇਚੇ ਜਾ ਰਹੇ ਨੇ ਸਰਦੀਆਂ ਦੇ ਸਸਤੇ ਕੱਪੜੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਮਾਰਚ:
ਅਜੋਕੇ ਸਮੇਂ ਅੰਦਰ ਮੁਹਾਲੀ ਸਮੇਤ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿੱਚ ਦੁਕਾਨਦਾਰਾਂ, ਸ਼ੋਅਰੂਮ ਮਾਲਕਾਂ ਅਤੇ ਰੇਹੜੀ ਫੜੀ ਵਾਲਿਆਂ ਵੱਲੋਂ ਸਰਦੀਆਂ ਦੇ ਕੱਪੜਿਆਂ ਦੇ ਨਾਲ ਨਾਲ ਆ ਰਹੀ ਗਰਮੀ ਦੀ ਰੁੱਤ ਵਿੱਚ ਪਾਏ ਜਾਣ ਵਾਲੇ ਕੱਪੜਿਆਂ ਦੀਆਂ ਸੇਲ ਲਗਾਈ ਗਈ ਹੈ। ਹਰ ਸ਼ਹਿਰ ਵਿੱਚ ਇਸ ਤਰ੍ਹਾਂ ਦੀਆਂ ਦੁਕਾਨਾਂ ਉੱਤੇ ਲੋਕਾਂ ਦੀ ਭਾਰੀ ਭੀੜ ਦੇਖਣ ਨੂੰ ਮਿਲਣ ਰਹੀ ਹੈ।
ਮੁਹਾਲੀ ਸ਼ਹਿਰ ਵਿੱਚ ਅਤੇ ਹੋਰਨਾਂ ਸ਼ਹਿਰਾਂ ਵਿੱਚ ਅੱਜ ਕਲ ਦੁਕਾਨਦਾਰਾਂ, ਸ਼ੋਅਰੂਮ ਮਾਲਕਾਂ ਨੇ ਸਰਦੀਆਂ ਦਾ ਸੀਜਣ ਖਤਮ ਹੋਣ ਉਪਰੰਤ ਸਰਦੀਆਂ ਦੇ ਕਪੜਿਆਂ ਦੀ ਸੇਲ ਲਗਾ ਦਿੱਤੀ ਹੈ, ਜਿਸ ਕਾਰਨ ਇਹ ਕਪੜੇ ਕੁਝ ਸਸਤੇ ਭਾਅ ਵੇਚੇ ਜਾ ਰਹੇ ਹਨ। ਇਸ ਤੋਂ ਇਲਾਵਾ ਕਈ ਕੰਪਨੀਆਂ ਨੇ ਵੀ ਸੇਲ ਲਗਾਈ ਹੋਈ ਹੈ। ਇਹ ਕੰਪਨੀਆਂ ਤਿੰਨ ਸ਼ਰਟਾਂ ਦੇ ਨਾਲ ਚੌਥੀ ਸ਼ਰਟ ਮੁਫਤ ਦੇ ਰਹੀਆਂ ਹਨ। ਇਹ ਹੀ ਹਾਲ ਜੀਨਾਂ ਅਤੇ ਪੈਂਟਾਂ ਵੇਚਣ ਵਾਲਿਆਂ ਦਾ ਹੈ। ਅਸਲ ਵਿਚ ਸਾਰੇ ਹੀ ਦੁਕਾਨਦਾਰ ਸਰਦੀਆਂ ਦਾ ਸਾਰਾ ਸਟਾਕ ਵੇਚਣ ਲਈ ਕਾਹਲੇ ਪਏ ਹੋਏ ਹਨ ਅਤੇ ਇਸ ਲਈ ਉਹਨਾਂ ਨੇ ਸਰਦੀਆਂ ਦੇ ਕਪੜਿਆਂ ਦੀ ਸੇਲ ਲਗਾਈ ਹੋਈ ਹੈ।
ਕਈ ਥਾਵਾਂ ਉਪਰ ਤਾਂ ਇਹ ਵੀ ਵੇਖਣ ਵਿਚ ਆਇਆ ਹੈ ਕਿ ਜਿਹੜੇ ਕਪੜੇ ਸਰਦੀਆਂ ਦੇ ਦਿਨਾਂ ਦੌਰਾਨ ਕਾਫੀ ਮਹਿੰਗੇ ਵੇਚੇ ਜਾ ਰਹੇ ਸਨ, ਉਹਨਾਂ ਨੂੰ ਵੀ ਸੇਲ ਉਪਰ ਕਾਫੀ ਸਸਤਾ ਵੇਚਿਆ ਜਾ ਰਿਹਾ ਹੈ। ਜਿਸ ਕਾਰਨ ਲੋਕ ਵੀ ਇਹਨਾਂ ਕੱਪੜਿਆਂ ਨੂੰ ਖਰੀਦਣ ਵਿੱਚ ਭਾਰੀ ਰੁਚੀ ਵਿਖਾ ਰਹੇ ਹਨ। ਇਹ ਹੀ ਕਾਰਨ ਹੈ ਕਿ ਹਰ ਸ਼ਹਿਰ ਵਿਚ ਹੀ ਲੱਗੀਆਂ ਸੇਲਾਂ ਉਪਰ ਲੋਕਾਂ ਦੀ ਭੀੜ ਨਜਰ ਆ ਰਹੀ ਹੈ। ਨੌਜਵਾਨ ਵਰਗ ਵੀ ਇਹਨਾਂ ਕੱਪੜਿਆਂ ਨੂੰ ਖਰੀਦਣ ਵਿਚ ਕਾਫੀ ਰੁਚੀ ਲੈ ਰਹੇ ਹਨ। ਜੀਨ ਦੀਆਂ ਜੈਕਟਾਂ ਅਤੇ ਜੀਨ ਦੀਆਂ ਗਰਮ ਸ਼ਰਟਾਂ ਵੀ ਇਸ ਸਮੇੱ ਸੇਲ ਵਿਚ ਸਸਤੇ ਭਾਅ ਉਪਰ ਹੀ ਵੇਚੀਆਂ ਜਾ ਰਹੀਆਂ ਹਨ, ਜਿਸ ਨੂੰ ਹਰ ਵਰਗ ਦੇ ਲੋਕ ਹੀ ਖਰੀਦ ਰਹੇ ਹਨ। ਸੇਲ ਰਾਹੀਂ ਲੋਕਾਂ ਦਾ ਅਤੇ ਦੁਕਾਨਦਾਰਾਂ ਦਾ ਦੋਵਾਂ ਦਾ ਹੀ ਫਾਇਦਾ ਹੋ ਜਾਂਦਾ ਹੈ। ਸੇਲ ਰਾਹੀਂ ਦੁਕਾਨਦਾਰਾਂ ਦਾ ਸਟਾਕ ਕੀਤਾ ਮਾਲ ਵਿਕ ਜਾਂਦਾ ਹੈ ਅਤੇ ਲੋਕਾਂ ਨੂੰ ਵੀ ਸਸਤਾ ਸਮਾਨ ਮਿਲ ਜਾਂਦਾ ਹੈ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਪੁਲੀਸ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਵਿੱਚ ਵੱਖ-ਵੱਖ ਮੁੱਦਿਆਂ ’ਤੇ ਚਰਚਾ

ਪੰਜਾਬ ਪੁਲੀਸ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਵਿੱਚ ਵੱਖ-ਵੱਖ ਮੁੱਦਿਆਂ ’ਤੇ ਚਰਚਾ ਨਬਜ਼-ਏ-ਪੰਜਾਬ,…