ਤਿਉਹਾਰਾਂ ਦੇ ਸੀਜ਼ਨ ਦੌਰਾਨ ਵੀ ਘੱਟ ਗਈ ਹੈ ਮਠਿਆਈਆਂ ਦੀ ਵਿਕਰੀ, ਦੁਕਾਨਦਾਰ ਪ੍ਰੇਸ਼ਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਸਤੰਬਰ:
ਤਿਉਹਾਰਾਂ ਦਾ ਸੀਜਨ ਸ਼ੁਰੂ ਹੋਣ ਦੇ ਬਾਵਜੂਦ ਮਠਿਆਈਆਂ ਦੀ ਵਿਕਰੀ ਬਹੁਤ ਘੱਟ ਹੋ ਰਹੀ ਹੈ, ਜਿਸ ਕਾਰਨ ਹਲਵਾਈ ਵਰਗ ਚਿੰਤਾ ਵਿਚ ਘਿਰ ਗਿਆ ਹੈ। ਹਾਲ ਤਾਂ ਇਹ ਹੈ ਕਿ ਤਿਉਹਾਰੀ ਮੌਸਮ ਹੋਣ ਦੇ ਬਾਵਜੂਦ ਵੀ ਮਠਿਆਈਆਂ ਸਿਰਫ ਆਮ ਦਿਨਾਂ ਵਾਂਗ ਹੀ ਵਿਕ ਰਹੀਆਂ ਹਨ ਅਤੇ ਲੋਕ ਮਠਿਆਈਆਂ ਲੈਣ ਤੋਂ ਇਕ ਤਰਾਂ ਗੁਰੇਜ ਹੀ ਕਰ ਰਹੇ ਹਨ। ਤਿਉਹਾਰਾਂ ਦਾ ਸੀਜਨ ਫਿਕਾ ਪੈਂਦਾ ਦੇਖਕੇ ਹਲਵਾਈ ਵੀ ਇਸ ਦੁਵਿਧਾ ਵਿਚੋੱ ਨਿਕਲਣ ਲਈ ਉਪਰਾਲੇ ਕਰਨ ਲੱਗ ਪਏ ਹਨ। ਹਲਵਾਈਆਂ ਨੂੰ ਪੇਸ਼ ਸਮੱਸਿਆਵਾਂ ਦੇ ਹੱਲ ਲਈ ਅਤੇ ਮਠਿਆਈਆਂ ਦੀ ਘੱਟ ਰਹੀ ਵਿਕਰੀ ਨੂੰ ਵਧਾਉਣ ਲਈ ਉਪਰਾਲੇ ਕਰਨ ਲਈ ਸ਼ਹਿਰ ਦੇ ਹਲਵਾਈਆਂ ਦੀ ਇਕ ਵਿਸ਼ੇਸ ਮੀਟਿੰਗ ਹ ੋਈ। ਇਸ ਮੀਟਿੰਗ ਵਿਚ ਸੰਬੋਧਨ ਕਰਦਿਆਂ ਹਰਨੇਕ ਸਿੰਘ ਕਟਾਣੀ ਸਵੀਟਸ ਨੇ ਕਿਹਾ ਕਿ ਲੋਕਾਂ ਵਿਚ ਇਹ ਧਾਰਨਾ ਘਰ ਕਰ ਗਈ ਹੈ ਕਿ ਮਠਿਆਈਆਂ ਵਿੱਚ ਮਿਲਾਵਟ ਹੁੰਦੀ ਹੈ, ਜਦੋਂ ਕਿ ਹਲਵਾਈ ਸਾਫ ਸੁਥਰੇ ਢੰਗ ਨਾਲ ਆਪਣਾ ਕੰਮ ਕਰਦੇ ਹਨ। ਉਹਨਾਂ ਕਿਹਾ ਕਿ ਜੇ ਹਲਵਾਈ ਖੋਆ ਤੇ ਹੋਰ ਪਦਾਰਾਥ ਬਣਾਉਣ ਲਈ ਦੋਧੀਆਂ ਤੋਂ ਦੁੱਧ ਲੈਂਦੇ ਹਨ ਤਾਂ ਦੋਧੀਆਂ ਵਲੋੱ ਦੁੱਧ ਵਿਚ ਕੀਤੀ ਮਿਲਾਵਟ ਦਾ ਖਮਿਆਜਾ ਹਲਵਾਈਆਂ ਨੂੰ ਭੁਗਤਣਾ ਪੈ ਜਾਂਦਾ ਹੈ। ਜੇ ਹਲਵਾਈ ਮਿਲਕ ਪਲਾਂਟ ਤੋਂ ਦੁੱਧ ਲੈਂਦੇ ਹਨ ਤਾਂ ਮਿਲਕ ਪਲਾਂਟ ਵਾਲੇ ਪਾਉਡਰ ਤੋਂ ਦੁੱਧ ਬਣਾ ਕੇ ਦੇ ਦਿੰਦੇ ਹਨ, ਜਿਸ ਦਾ ਖਮਿਆਜਾ ਵੀ ਹਲਵਾਈਆਂ ਨੂੰ ਹੀ ਭੁਗਤਣਾ ਪੈਂਦਾ ਹੈ। ਇਸ ਤਰਾਂ ਹਲਵਾਈਆਂ ਨੁੰ ਦੋਹਰੀ ਮਾਰ ਪੈ ਰਹੀ ਹੈ।
ਇਸ ਮੌਕੇ ਸੰਬੋਧਨ ਕਰਦਿਆਂ ਗੁਰੂ ਨਾਨਕ ਸਵੀਟਸ ਦੇ ਕੁਲਵੰਤ ਸਿੰਘ ਨੇ ਕਿਹਾ ਕਿ ਸਰਕਾਰ ਨੇ ਹੁਣ ਮਠਿਆਈਆਂ ਉਪਰ ਵੀ ਜੀ ਐਸ ਟੀ ਲਗਾ ਦਿਤਾ ਹੈ, ਜਿਸ ਕਾਰਨ ਮਠਿਆਈਆਂ ਦੇ ਭਾਅ ਉਪਰ ਵੀ ਟੈਕਸ ਦਾ ਬੋਝ ਪੈ ਗਿਆ ਹੈ, ਪਰ ਗਾਹਕ ਇਸ ਤਰ੍ਹਾਂ ਸਮਝਦੇ ਹਨ ਕਿ ਹਲਵਾਈ ਜਾਣ ਬੁੱਝ ਕੇ ਮਹਿੰਗੀ ਮਠਿਆਈ ਵੇਚ ਰਹੇ ਹਨ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਸਰਕਾਰ ਨੇ ਡਰਾਈ ਫਰੁਟਸ ਉਪਰ ਵੀ ਜੀਐਸਟੀ ਲਗਾ ਦਿਤਾ ਹੈ। ਵੱਖ ਵੱਖ ਤਰਾਂ ਦੇ ਡਰਾਈ ਫਰੂਟਸ ਉਪਰ 5 ਫੀਸਦੀ ਤੋੱ ਲੈ ਕੇ 15 ਫੀਸਦੀ ਤੱਕ ਜੀਐਸਟੀ ਲਗਾ ਦਿੱਤਾ ਹੈ, ਇਸ ਤਰਾਂ ਵੱਖ ਵੱਖ ਡਰਾਈ ਫਰੂਟਸ ਉਪਰ ਜੀ ਐਸ ਟੀ ਦੀਆਂ ਵੱਖ ਵੱਖ ਦਰਾਂ ਲਗੀਆਂ ਹੋਣ ਕਰਕੇ ਹਲਵਾਈਆਂ ਨੂੰ ਕਾਫੀ ਸਮਸਿਆ ਆ ਰਹੀ ਹੈ। ਹਲਵਾਈਆਂ ਨੇ ਤਾਂ ਡਰਾਈ ਫਰੂਟਸ ਪੈਕ ਕਰਕੇ ਵੇਚਣਾ ਹੁੰਦਾ ਹੈ ਪਰ ਜੀ ਐਸ ਟੀ ਦੀਆਂ ਵੱਖ ਵੱਖ ਦਰਾਂ ਹੋਣ ਕਾਰਨ ਹਲਵਾਈਆਂ ਲਈ ਸਮਸਿਆ ਖੜੀ ਹੋ ਰਹੀ ਹੈ। ਇਸ ਤਰਾਂ ਤਿਉਹਾਰਾਂ ਦਾ ਸੀਜਨ ਫਿੱਕਾ ਹੀ ਜਾਣ ਦਾ ਖਤਰਾ ਪੈਦਾ ਹੋ ਗਿਆ ਹੈ।
ਇਸ ਮੌਕੇ ਸਮੂਹ ਹਲਵਾਈਆਂ ਨੇ ਇਕ ਆਵਾਜ ਵਿਚ ਕਿਹਾ ਕਿ ਹਲਵਾਈਆਂ ਦੀਆਂ ਦੁਕਾਨਾਂ ਉਪਰ ਵਾਰ ਵਾਰ ਕੀਤੀ ਜਾ ਰਹੀ ਛਾਪੇਮਾਰੀ ਬੰਦ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਹਲਵਾਈਆਂ ਨੂੰ ਆਰਾਮ ਨਾਲ ਕੰਮ ਕਰਨ ਦੀ ਸੁਵਿਧਾ ਦੇਣੀ ਚਾਹੀਦੀ ਹੈ, ਉਹਨਾਂ ਕਿ ਹਾ ਕਿ ਹਲਵਾਈਆਂ ਨੂੰ ਕੰਮ ਛੱਡਣ ਲਈ ਮਜਬੂਰ ਨਾ ਕੀਤਾ ਜਾਵੇ। ਇਸ ਮੌਕੇ ਭੋਲਾ (ਹੁਸ਼ਿਆਰਪੁਰੀ ਸਵੀਟਸ) ਕੁਲਦੀਪ ਸਿੰਘ ਅਤੇ ਹੋਰ ਦੁਕਾਨਦਾਰ ਹਾਜਿਰ ਸਨ।

Load More Related Articles

Check Also

ਦੁਸਹਿਰਾ: ਰਾਵਣ ਦੇ ਨਾਲ ਨਸ਼ਿਆਂ ਦਾ ਪੁਤਲਾ ਫੂਕਿਆ

ਦੁਸਹਿਰਾ: ਰਾਵਣ ਦੇ ਨਾਲ ਨਸ਼ਿਆਂ ਦਾ ਪੁਤਲਾ ਫੂਕਿਆ ਡੀਸੀ ਆਸ਼ਿਕਾ ਜੈਨ ਨੇ ਲੋਕਾਂ ਨੂੰ ਪੰਜਾਬ ਦੀ ਧਰਤੀ ਤੋਂ …