ਪਿੰਡ ਬਡਾਲੀ ਵਿੱਚ ਸੈਲਪ ਹੈਲਪ ਗਰੁੱਪ ਦਾ ਸਿਖਲਾਈ ਕੈਂਪ ਸਮਾਪਤ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 17 ਦਸੰਬਰ:
ਨਬਾਰਡ ਦੀਆਂ ਸਕੀਮਾਂ ਦਾ ਸਾਨੂੰ ਸੈਲਪ ਹੈਲਪ ਗਰੁੱਪ ਬਣਾ ਕੇ ਫਾਇਦਾ ਲੈਣਾ ਚਾਹੀਦਾ ਹੈ ਅਤੇ ਪੈਂਡੂ ਖੇਤਰ ਦੀਆਂ ਅੌਰਤਾਂ ਅਤੇ ਵਿਅਕਤੀ ਸੈਲਪ ਗਰੁੱਪ ਬਣਾ ਕੇ ਵੱਖ ਵੱਖ ਕਿੱਤਿਆਂ ਲਈ ਸਿਖਲਾਈ ਪ੍ਰਾਪਤ ਕਰ ਸਕਦੇ ਹਨ। ਇਹ ਵਿਚਾਰ ਨਬਰਾਡ ਵੱਲੋਂ ਮਹਿਲਾ ਕਲਿਆਣ ਸਮਿਤੀ ਦੇ ਸਹਿਯੋਗ ਨਾਲ ਪਿੰਡ ਬਡਾਲਾ ਵਿੱਚ ਸੈਲਫ ਹੈਲਪ ਗਰੁੱਪ ਦੀ ਲਘੂ ਉਦਮਿਤਾ ਵਿਕਾਸ ਕੰਮਾਂ ਦੀ ਸਿਖਲਾਈ ਕੈਂਪ ਸਮਾਪਤੀ ਮੌਕੇ ਇਕੱਠ ਨੂੰ ਸੰਬੋਧਨ ਕਰਦਿਆ ਜ਼ਿਲ੍ਹਾ ਵਿਕਾਸ ਮੈਨੇਜ਼ਰ ਨਬਾਰਡ ਸੰਜੀਵ ਸ਼ਰਮਾ ਨੇ ਆਖੀ। ਉਨ੍ਹਾਂ ਕਿਹਾ ਕਿ ਇਸ ਸਿਖਲਾਈ ਪ੍ਰੋਗਰਾਮ ਵਿੱਚ ਫੂਡ ਪ੍ਰੋਸੈਸਿੰਗ, ਚਟਨੀ, ਮੁਰੱਬਾ, ਚੂੰਨੀਆਂ ਰੰਗਣਾ ਸਮੇਤ ਹੋਰ ਕਿੱਤਿਆਂ ਬਾਰੇ ਸਿਖਲਾਈ ਦਿੱਤੀ ਗਈ ਹੈ। ਫਾਰਮਾ ਟੇ੍ਰਨਿੰਗ ਸੈਟਰ ਸਰਹਿੰਦ ਦੇ ਸਹਾਇਕ ਡਾਇਰੈਕਟਰ ਰਤਨ ਸਿੰਘ ਨੇ ਵੀ ਸੈਲਪ ਹੈਲਪ ਗਰੁੱਪ ਬਣਾ ਕੇ ਜਿਥੇ ਅਸੀ ਆਪਣੀ ਆਮਦਨ ਦਾ ਸਾਧਨ ਬਣਾ ਸਕਦੇ ਹਨ ਉਥੇ ਨਬਾਰਡ ਅਤੇ ਸਰਕਾਰ ਵਲੋਂ ਘੱਟ ਵਿਆਜ਼ ਤੇ ਕੰਮਾਂ ਲਈ ਕਰਜ਼ਾ ਵੀ ਹਾਸਲ ਕਰ ਸਕਦੇ ਹਾਂ। ਮਹਿਲਾ ਕਲਿਆਣ ਸਮਿਤੀ ਦੀ ਕੋਆਡੀਨੇਟਰ ਦੀਪਿਕਾ ਸਿੰਧਵਾਨੀ ਨੇ ਦੱਸਿਆ ਕਿ ਇਸ ਸਿਖਲਾਈ ਪ੍ਰੋਗਰਾਮ ਵਿੱਚ ਪਿੰਡ ਰੋੜਾ, ਬੱਤਾ ਦੇ ਸੈਲਪ ਹੈਲਪ ਗਰੁੱਪਾਂ ਦੀਆਂ ਅੌਰਤਾਂ ਨੇ ਭਾਗ ਲਿਆ। ਸਿਖਲਾਈ ਪੂਰੀ ਹੋਣ ਤੇ ਸਰਟੀਫਿਕੇਟ ਵੰਡੇ ਗਏ। ਇਸ ਮੌਕੇ ਬੈਕ ਦੇ ਹੋਰ ਅਧਿਕਾਰੀ, ਕਰਮਚਾਰੀ, ਸੈਲਪ ਹੈਲਪ ਗਰੁੱਪਾਂ ਦੇ ਮੈਂਬਰ ਵੀਂ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਏਡਿਡ ਸਕੂਲਾਂ ਦੀਆਂ ਮੰਗਾਂ ਨਾ ਮੰਨਣ ’ਤੇ ਡੀਪੀਆਈ ਦਫ਼ਤਰ ਦਾ ਘਿਰਾਓ ਕਰਨ ਦਾ ਐਲਾਨ

ਏਡਿਡ ਸਕੂਲਾਂ ਦੀਆਂ ਮੰਗਾਂ ਨਾ ਮੰਨਣ ’ਤੇ ਡੀਪੀਆਈ ਦਫ਼ਤਰ ਦਾ ਘਿਰਾਓ ਕਰਨ ਦਾ ਐਲਾਨ ਅਧਿਆਪਕ ਤੇ ਕਰਮਚਾਰੀ ਯੂਨੀ…