ਕੁਰਾਲੀ ਨਗਰ ਕੌਂਸਲ ਦੀ ਮੀਟਿੰਗ ਵਿੱਚ ਪਹਿਲਾਂ ਪਾਸ ਕੀਤੇ ਕੰਮਾਂ ਨੂੰ ਹੀ ਮੁੜ ਕੀਤਾ ਪਾਸ

ਮੀਟਿੰਗ ਦੌਰਾਨ ਕੌਂਸਲਰ ਸ਼ਿਵ ਵਰਮਾ ਨਕਸ਼ੇ ਪਾਸ ਕਰਨ ਮੌਕੇ ਭ੍ਰਿਸ਼ਟਾਚਾਰ ਦਾ ਮੁੱਦਾ ਚੁੱਕਿਆ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 4 ਸਤੰਬਰ:
ਨਗਰ ਕੌਂਸਲ ਦੀ ਮੀਟਿੰਗ ਦੀ ਮਹੀਨਾਵਾਰ ਮੀਟਿੰਗ ਕੌਂਸਲ ਪ੍ਰਧਾਨ ਕ੍ਰਿਸ਼ਨਾ ਦੇਵੀ ਧੀਮਾਨ ਦੀ ਅਗਵਾਈ ਵਿਚ ਹੋਈ ਜਿਸ ਦੌਰਾਨ 19 ਲੱਖ ਰੁਪਏ ਦੇ ਵਿਕਾਸ ਕਾਰਜਾਂ ਨੂੰ ਪ੍ਰਵਾਨਗੀ ਦਿੱਤੀ ਗਈ ਜਦਕਿ ਦੋ ਮਹੀਨੇ ਪਹਿਲਾਂ ਕਰੋੜਾਂ ਰੁਪਏ ਦੇ ਕੰਮਾਂ ਦੇ ਮਤੇ ਪ੍ਰਵਾਨ ਹੋਣ ਦੇ ਬਾਵਜੂਦ ਉਹ ਕੰਮ ਅੱਜ ਤੱਕ ਸ਼ੁਰੂ ਨਹੀਂ ਹੋ ਸਕੇ ਬਲਕਿ ਉਨ੍ਹਾਂ ਦੇ ਟੈਂਡਰ ਵੀ ਨਹੀਂ ਲਗਾਏ ਜਾ ਸਕੇ। ਇਸ ਮੀਟਿੰਗ ਦੌਰਾਨ ਸਾਲ 2009 ਵਿਚ ਪੰਜਾਬ ਸਰਕਾਰ ਵੱਲੋਂ ਪਾਣੀ ਅਤੇ ਸੀਵਰੇਜ ਦੇ ਨਿਰਧਾਰਤ ਕੀਤੇ ਰੇਟਾਂ ਸਬੰਧੀ ਜਾਰੀ ਕੀਤੇ ਨੋਟੀਫਿਕੇਸ਼ਨ ਪੱਤਰ ਅਤੇ ਉਨ੍ਹਾਂ ਨੂੰ ਲਾਗੂ ਕਰਨ ਸਬੰਧੀ ਆਡਿਟ ਵਿਭਾਗ ਵੱਲੋਂ ਜਾਰੀ ਕੀਤੀ ਹਦਾਇਤਾਂ ਦਾ ਮੁੱਦਾ ਵੀ ਜ਼ੋਰ ਸ਼ੋਰ ਨਾਲ ਉਠਿਆ ਜਿਸ ਤੇ ਕੌਂਸਲ ਸ਼ਿਵ ਵਰਮਾ ਨੇ ਸਖਤ ਇਤਰਾਜ਼ ਜਾਹਰ ਕਰਦਿਆਂ ਕੌਂਸਲ ਅਧਿਕਾਰੀਆਂ ਨੂੰ ਸੁਆਲ ਕੀਤਾ ਕਿ ਸਰਕਾਰ ਨੇ ਨੋਟੀਫ਼ਿਕੇਸ਼ਨ 2009 ਵਿਚ ਜਾਰੀ ਕੀਤਾ ਸੀ ਤੇ ਕੌਂਸਲ ਵੱਲੋਂ ਹੁਣ ਅੱਠ ਸਾਲ ਬਾਅਦ ਨੋਟੀਫਿਕੇਸ਼ਨ ਜਨਤਕ ਕੀਤਾ ਜਾ ਰਿਹਾ ਹੈ ਆਖਿਰ ਅੱਠ ਸਾਲ ਇਹ ਨੋਟੀਫਿਕੇਸ਼ਨ ਕਿਹੜੇ ਫ਼ਾਈਲਾਂ ਹੇਠ ਦੱਬਿਆ ਰਹਿ ਗਿਆ। ਸ਼ਿਵ ਵਰਮਾ ਸਮੇਤ ਹੋਰ ਕੌਂਸਲਰਾਂ ਨੇ ਇਸਦਾ ਸਖਤ ਵਿਰੋਧ ਕਰਦਿਆਂ ਕਿਹਾ ਕਿ ਗਮਾਡਾ ਵੱਲੋਂ ਪਾਇਆ ਗਿਆ ਸੀਵਰੇਜ ਪ੍ਰੋਜੈਕਟ ਅਜੇ ਤੱਕ ਚਾਲੂ ਨਹੀਂ ਹੋ ਸਕਿਆ ਜਿਸ ਕਰਕੇ ਕੌਂਸਲ ਨੂੰ ਸੀਵਰੇਜ ਦਾ ਪ੍ਰੋਜੈਕਟ ਗਮਾਡਾ ਤੋਂ ਟੇਕਓਵਰ ਨਹੀਂ ਕਰਨਾ ਚਾਹੀਦਾ।
ਨਕਸ਼ੇ ਪਾਸ ਕਰਵਾਉਣ ਲਈ ਭ੍ਰਿਸ਼ਟਾਚਾਰ ਦਾ ਮੁੱਦਾ ਕੀਤਾ ਉਜਾਗਰ
ਕੌਂਸਲਰ ਸ਼ਿਵ ਵਰਮਾ ਨੇ ਸ਼ਹਿਰ ਵਿਚ ਨਕਸ਼ੇ ਪਾਸ ਕਰਵਾਉਣ ਸਬੰਧੀ ਕੌਂਸਲ ਵਿਚ ਚੱਲ ਰਹੇ ਵੱਡੇ ਭ੍ਰਿਸ਼ਟਾਚਾਰ ਦੇ ਮੁੱਦੇ ਨੂੰ ਸਭ ਦੇ ਸਾਹਮਣੇ ਉਜਾਗਰ ਕੀਤਾ। ਉਨ੍ਹਾਂ ਨਕਸ਼ਾ ਪਾਸ ਕਰਾਉਣ ਲਈ ਸ਼ਹਿਰ ਦੇ ਇੱਕ ਅੌਰਤ ਜੋ ਕਿ ਭ੍ਰਿਸ਼ਟਾਚਾਰ ਦਾ ਸ਼ਿਕਾਰ ਬਣੀ ਹੈ ਦੀ ਉਦਾਹਰਣ ਦਿੰਦੇ ਹੋਏ ਇਸ ਮੁੱਦੇ ਤੇ ਵਿਚਾਰ ਕਰਨ ਦੀ ਮੰਗ ਕੀਤੀ। ਇਸ ਮੁੱਦੇ ਤੇ ਗੰਭੀਰਤਾ ਵਿਖਾਉਂਦਿਆਂ ਕਾਰਜ ਸਾਧਕ ਅਫਸਰ (ਕਾਰਜਕਾਰੀ) ਮਨਜੀਤ ਸਿੰਘ ਢੀਂਡਸਾ ਨੇ ਨਕਸ਼ਾ ਫੀਸ ਦੀਆਂ ਦਰਾਂ ਨੂੰ ਕੌਂਸਲ ਦਫਤਰ ਵਿਚ ਬੋਰਡ ਲਗਾ ਕੇ ਜਨਤਕ ਕਰਨ ਦੀਆਂ ਹਦਾਇਤਾਂ ਤੁਰੰਤ ਜਾਰੀ ਕੀਤੀਆਂ। ਇਸ ਮੌਕੇ ਕੌਂਸਲਰ ਸ਼ਿਵ ਵਰਮਾ ਨੇ ਵਿਕਾਸ ਕਾਰਜਾਂ ਨੂੰ ਉਨ੍ਹਾਂ ਦੇ ਵਾਰਡ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਨ ਅਤੇ ਉਨ੍ਹਾਂ ਦੇ ਵਾਰਡ ਵਿਚ ਅਧੂਰੇ ਪਏ ਕੰਮਾਂ ਨੂੰ ਪੂਰਾ ਨਹੀਂ ਕੀਤਾ ਜਾ ਰਿਹਾ ਜਿਸ ਸਬੰਧੀ ਉਨ੍ਹਾਂ ਸਖਤ ਰੁੱਖ ਅਪੁਣਾਉਂਦੇ ਹੋਏ ਕੰਮ ਕਰਾਉਣ ਦੀ ਮੰਗ ਕੀਤੀ।
80 ਲੱਖ ਰੁਪਏ ਲੈਕੇ ਵੀ ਜਿੰਮੇਵਾਰੀ ਤੋਂ ਭਜ ਰਹੀ ਕੌਂਸਲ
ਵਾਰਡ ਨੰਬਰ 8 ਤੋਂ ਕੌਂਸਲਰ ਬਲਵਿੰਦਰ ਸਿੰਘ ਨੇ ਪਿੰਡ ਪਡਿਆਲਾ ਦੇ ਪਾਣੀ ਵਾਲੇ ਟਿਊਬਲ ਦੇ ਬਿਜਲੀ ਦੇ ਬਿੱਲ ਦਾ ਮੁੱਦਾ ਉਠਾਉਂਦੇ ਹੋਏ ਕਿਹਾ ਕਿ ਪਿੰਡ ਪਡਿਆਲਾ ਦੀ ਕੁਝ ਸਾਲ ਪਹਿਲਾਂ ਪਿੰਡ ਪਡਿਆਲਾ ਨੂੰ ਨਗਰ ਕੌਂਸਲ ਵਿਚ ਸ਼ਾਮਲ ਕਰ ਲਿਆ ਸੀ ਤੇ ਬਾਈਪਾਸ ਪ੍ਰੋਜੈਕਟ ਅਧੀਨ ਪਡਿਆਲਾ ਦੀ ਜਮੀਨ ਦੇ ਮੁਆਵਜੇ ਦੀ ਰਾਸ਼ੀ ਕਰੀਬ 80 ਲੱਖ ਰੁਪਏ ਕੌਂਸਲ ਨੇ ਦੋਨੋ ਹੱਥਾਂ ਨਾਲ ਲੈ ਲਈ ਹੁਣ ਜਦੋਂ ਟਿਊਬਲ ਦੀ 28 ਲੱਖ ਰੁਪਏ ਦੇ ਬਕਾਇਆ ਬਿੱਲ ਨੂੰ ਭਰਨ ਦਾ ਸਮਾਂ ਆਇਆ ਤਾਂ ਕੌਂਸਲ ਨੇ ਬਿੱਲ ਭਰਨ ਦੀ ਥਾਂ ਇਸ ਤੋਂ ਪਾਸਾ ਵੱਟ ਲਿਆ।
ਚੰਡੀਗੜ੍ਹ ਰੋਡ ਤੇ ਨਾਲੇ ਬਣਾਉਣ ਦੀ ਮੁੱਦਾ ਵੀ ਰਿਹਾ ਗਰਮ
ਇਸ ਦੌਰਾਨ ਕੌਂਸਲਰ ਬਹਾਦਰ ਸਿੰਘ ਓ.ਕੇ ਨੇ ਦੋਨੋ ਪਾਸੇ ਬਣਾਏ ਜਾਣ ਵਾਲੇ ਗੰਦੇ ਪਾਣੀ ਦੇ ਨਿਕਾਸੀ ਨਾਲਿਆਂ ਦਾ ਪ੍ਰੋਜੈਕਟ ਇੱਕ ਸਾਲ ਤੋਂ ਲਟਕਿਆ ਹੋਣ ਦਾ ਮੁੱਦਾ ਮੁੜ ਚੁੱਕਦਿਆਂ ਇਸ ਨੂੰ ਪੂਰਾ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਪਹਿਲਾਂ ਤਾਂ ਗਮਾਡਾ ਵੱਲੋਂ ਕਈ ਸਾਲ ਪਹਿਲਾਂ ਬਣੇ ਨਾਲੇ ਨੂੰ ਗਮਾਡਾ ਨੇ ਤੋੜਕੇ ਉਸ ਥਾਂ ਸਟਰਾਮ ਵਾਟਰ ਪਾਈਪ ਲਾਈਨ ਬੇਤਰਤੀਬੇ ਢੰਗ ਨਾਲ ਪਾ ਦਿੱਤੀ ਅਤੇ ਹੁਣ 86 ਲੱਖ ਦੀ ਲਾਗਤ ਨਾਲ ਪਾਸ ਕੀਤੇ ਗਏ ਨਾਲੇ ਨੂੰ ਦੁਬਾਰਾ ਬਣਾਊਣ ਦੇ ਕੰਮ ਨੂੰ ਪਾਸ ਕਰਨ ਦੇ ਬਾਵਜੂਦ ਹੁਣ ਤੱਕ ਸ਼ੁਰੂ ਕਰਨ ਵਿਚ ਬਗੈਰ ਵਜਾ ਦੇਰੀ ਕੀਤੀ ਜਾ ਰਹੀ ਹੈ ਜਿਸ ਕਾਰਨ ਚੰਡੀਗੜ੍ਹ ਰੋਡ ਤੇ ਬਰਸਾਤੀ ਪਾਣੀ ਕਈ ਕਈ ਦਿਨ ਸੜਕ ਕਿਨਾਰੇ ਜਮਾ ਰਹਿੰਦਾ ਹੈ ਤੇ ਲੋਕਾਂ ਨੂੰ ਇਸ ਕਾਰਨ ਪ੍ਰੇਸ਼ਾਨ ਹੋਣਾ ਪੈ ਰਿਹਾ ਹੈ।
19 ਲੱਖ ਦੇ ਨਵੇਂ ਮਤਿਆਂ ਨੂੰ ਫਿਰ ਪ੍ਰਵਾਨਗੀ
ਮੀਟਿੰਗ ਦੌਰਾਨ ਸ਼ਹਿਰ ਦੇ ਵੱਖ ਵੱਖ ਵਾਰਡਾਂ ਵਿਚ ਕਰਵਾਏ ਜਾਣ ਵਾਲੇ ਵਿਕਾਸ ਕਾਰਜਾਂ ਨੂੰ ਲੈਕੇ ਲਗਭਗ 19 ਲੱਖ ਰੁਪਏ ਦੇ ਮਤਿਆਂ ਨ ੂੰਕੌਂਸਲਰਾਂ ਨੇ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਜਦਕਿ ਦੋ ਮਹੀਨਾ ਪਹਿਲਾਂ ਹੋਈ ਮੀਟਿੰਗ ਦੌਰਾਨ ਪਾਸ ਕੀਤੇ ਵਿਕਾਸ ਕਾਰਜ ਅਜੇ ਤੱਕ ਸ਼ੁਰੂ ਨਹੀਂ ਹੋ ਸਕੇ। ਕੌਂਸਲ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਿਛਲੀ ਮੀਟਿੰਗ ਵਿਚ ਪਾਸ ਕੀਤੇ ਮਤਿਆਂ ਨੂੰ ਡਿਪਟੀ ਡਾਇਰੈਕਟਰ ਵਿਖੇ ਪਾਸ ਹੋਣ ਲਈ ਭੇਜਿਆ ਗਿਆ ਸੀ ਜਿੱਥੋਂ ਅਜੇ ਤੱਕ ਮਨਜੂਰੀ ਮਿਲਕੇ ਵਾਪਸ ਨਹੀਂ ਆਏ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…