Share on Facebook Share on Twitter Share on Google+ Share on Pinterest Share on Linkedin ਸਮਰਾਲਾ ਦੇ ਵਸਨੀਕ ਨੇ ਟਰੈਵਲ ਏਜੰਟ ਖ਼ਿਲਾਫ਼ ਮੁਹਾਲੀ ਪੁਲੀਸ ਨੂੰ ਦਿੱਤੀ ਸ਼ਿਕਾਇਤ ਕੈਨੇਡਾ ਦਾ ਸਕੂਲਿੰਗ ਵੀਜਾ ਲਗਾਉਣ ਦੇ ਨਾਮ ’ਤੇ ਠੱਗੀ ਕਰਨ ਦਾ ਇਲਜ਼ਾਮ ਲਗਾਇਆ, ਟਰੈਵਲ ਏਜੰਟ ਨੇ ਦੋਸ਼ ਨਕਾਰੇ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਦਸੰਬਰ: ਸਮਰਾਲਾ ਦੇ ਵਾਰਡ ਨੰਬਰ-4 ਦੇ ਇੱਕ ਵਸਨੀਕ ਗੁਰਮੀਤ ਸਿੰਘ ਨੇ ਫੇਜ਼-11 ਵਿੱਚ ਇਮੀਗ੍ਰੇਸ਼ਨ ਦਾ ਕੰਮ ਕਰਨ ਵਾਲੀ ਬਲੂ ਸਟਾਰ ਇਮੀਗ੍ਰੇਸ਼ਨ ਸਰਵਿਸ ਪ੍ਰਾਈਵੇਟ ਲਿਮਟਿਡ ਨਾਮ ਦੀ ਕੰਪਨੀ ਤੇ ਉਸਦੇ ਬੱਚੇ ਨੂੰ ਸਕੂਲਿੰਗ ਵੀਜਾ ਤੇ ਕਨੇਡਾ ਭੇਣ ਦਾ ਲਾਰਾ ਲਗਾ ਕੇ ਉਸ ਨਾਲ ਠੱਗੀ ਕਰਨ ਦਾ ਇਲਜਾਮ ਲਗਾਇਆ ਹੈ। ਸ਼ਿਕਾਇਤਕਰਤਾ ਨੇ ਕਿਹਾ ਹੈ ਕਿ ਕੰਪਨੀ ਵਾਲਿਆਂ ਨੇ ਉਸਦੀ ਮਾਲੀ ਹਾਲਤ ਦੀ ਜਾਣਕਾਰੀ ਹਾਸਿਲ ਕਰਨ ਤੋੱ ਬਾਅਦ ਵੀ ਉਸ ਤੋਂ ਆਪਣੀ ਕੰਸਲਟੇਸ਼ਨ ਫੀਸ ਦੇ ਨਾਮ ਤੇ 25 ਹਜ਼ਾਰ ਅਤੇ ਕੈਨੇਡਾ ਦੇ ਸਕੂਲ ਤੋਂ ਆਫ਼ਰ ਲੈਟਰ ਮੰਗਾਉਣ ਦੇ ਨਾਮ ਤੇ 12500 ਰੁਪਏ ਲੈ ਲਏ ਪਰੰਤੂ ਬਾਅਦ ਵਿੱਚ ਕਨੇਡਾ ਅੰਬੈਸੀ ਵੱਲੋਂ ਉਸਨੂੰ ਵੀਜਾ ਦੇਣ ਤੋੱ ਨਾਂਹ ਕਰ ਦਿੱਤੀ ਗਈ ਜਿਸ ਕਾਰਨ ਉਸ ਦਾ ਕਾਫੀ ਨੁਕਸਾਨ ਹੋ ਗਿਆ। ਸ੍ਰੀ ਗੁਰਮੀਤ ਸਿੰਘ ਅਨੁਸਾਰ ਉਸ ਨੂੰ ਕੰਪਨੀ ਵੱਲੋਂ ਸਬਜ ਬਾਗ ਵਿਖਾਏ ਗਏ ਸੀ ਕਿ ਉਸਦੇ ਬੱਚੇ ਨੂੰ ਸਕੂਲਿੰਗ ਵੀਜਾ ਦਿਵਾਉਣ ਦੇ ਨਾਲ ਨਾਲ ਉਸਨੂੰ ਅਤੇ ਉਸਦੀ ਪਤਨੀ ਨੂੰ ਵੀ ਵੀਜਾ ਮਿਲ ਜਾਵੇਗਾ। ਉਸਨੇ ਦੱਸਿਆ ਕਿ ਉਸਨੇ ਕੰਪਨੀ ਵਾਲਿਆਂ ਨੂੰ ਵੀ ਦੱਸਿਆ ਸੀ ਕਿ ਉਹ ਕੋਈ ਜਿਆਦਾ ਅਮੀਰ ਆਦਮੀ ਨਹੀਂ ਹੈ ਅਤੇ ਉਸ ਕੋਲ ਥੋੜ੍ਹੀ ਜ਼ਮੀਨ ਜ਼ਰੂਰ ਹੈ ਪਰੰਤੂ ਕੰਪਨੀ ਵਾਲਿਆਂ ਨੇ ਉਸਨੂੰ ਵੀਜਾ ਲਗਵਾਉਣ ਦਾ ਭਰੋਸਾ ਦਿੱਤਾ ਸੀ ਅਤੇ ਉਸਦੀ ਫਾਈਲ ਤਿਆਰ ਕਰਕੇ ਉਸਨੂੰ ਵੀਜ਼ਾ ਦਫਤਰ ਵਿੱਚ ਜਮ੍ਹਾਂ ਕਰਵਾਉਣ ਲਈ ਦਿੱਤੀ ਸੀ ਪਰੰਤੂ ਹੁਣ ਕੈਨੇਡਾ ਅੰਬੈਸੀ ਨੇ ਉਸਦੀ ਵੀਜਾ ਅਰਜੀ ਰੱਦ ਕਰ ਦਿੱਤੀ ਹੈ। ਉਸਨੇ ਪੁਲੀਸ ਨੂੰ ਦਿੱਤੀ ਅਰਜੀ ਵਿੱਚ ਇਮੀਗ੍ਰੇਸ਼ਨ ਕੰਪਨੀ ਦੇ ਖਿਲਾਫ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਧਰ, ਦੂਜੇ ਪਾਸੇ ਇੰਮੀਗ੍ਰੇਸ਼ਨ ਕੰਪਨੀ ਬਲੂ ਸਟਾਰ ਦੇ ਦਫ਼ਤਰ ਵਿੱਚ ਸੰਪਰਕ ਕਰਨ ’ਤੇ ਦੱਸਿਆ ਗਿਆ ਕਿ ਕੰਪਨੀ ਦੇ ਮੁਖੀ ਬਾਹਰ ਗਏ ਹੋਏ ਹਨ। ਦਫ਼ਤਰ ਵਿੱਚ ਮੌਜੂਦ ਕਰਮਚਾਰੀ ਨੇ ਦੱਸਿਆ ਕਿ ਗੁਰਮੀਤ ਸਿੰਘ ਨੂੰ ਪਹਿਲਾਂ ਹੀ ਦੱਸਿਆ ਗਿਆ ਸੀ ਕਿ ਉਸ ਦੀ ਮਾਲੀ ਹਾਲਤ ਵਿੱਚ ਕਮਜ਼ੋਰੀ ਹੈ ਪੰਤੂ ਉਸਨੇ ਖੁਦ ਹੀ ਆਪਣੀ ਵਿੱਤੀ ਰਿਪੋਰਟ ਤਿਆਰ ਕਰਨ ਦੀ ਗੱਲ ਕਰਦਿਆਂ ਸੀਏ ਤੋਂ ਆਪਣੀ ਰਿਪੋਰਟ ਤਿਆਰ ਕਰਵਾ ਕੇ ਦਿੱਤੀ ਸੀ। ਕੰਪਨੀ ਦੇ ਕਰਮਚਾਰੀ ਨੇ ਕਿਹਾ ਕਿ ਗੁਰਮੀਤ ਸਿੰਘ ਤੋਂ ਜਿਹੜੀ 25 ਹਜ਼ਾਰ ਰੁਪਏ ਦੀ ਰਕਮ ਲਈ ਗਈ ਸੀ ਉਸ ਵਿੱਚ ਬੱਚੇ ਦੇ ਮੈਡੀਕਲ, ਇਸ਼ੋਰੈਂਸ ਦੇ ਖਰਚੇ ਅਤੇ ਕੰਪਨੀ ਦੀ ਫੀਸ ਸ਼ਾਮਿਲ ਸੀ ਜਦੋੱਕਿ ਕੈਨੇਡਾ ਦੇ ਸਕੂਲ ਵਿੱਚ ਦਾਖਲੇ ਵਾਸਤੇ 250 ਡਾਲਰ ਦੀ ਫੀਸ ਵਜੋਂ 12,500 ਰੁਪਏ ਲਏ ਗਏ ਸਨ। ਉਹਨਾਂ ਕਿਹਾ ਕਿ ਹੁਣ ਜਦੋੱ ਕੈਨੇਡਾ ਦੂਤਾਵਾਸ ਨੇ ਵੀਜਾ ਰੱਦ ਕਰ ਦਿੱਤਾ ਹੈ ਤਾਂ ਗੁਰਮੀਤ ਸਿੰਘ ਵਲੋੱ ਕੰਪਨੀ ਨੂੰ ਧਮਕਾਉਣ ਦੀ ਕੋਸ਼ਸ਼ ਕੀਤੀ ਜਾ ਰਹੀ ਹੈ ਅਤੇ ਇਸਤੋੱ ਪਹਿਲਾਂ ਵੀ ਉਸਨੇ ਸ਼ਰਾਬੀ ਹਾਲਤ ਵਿੱਚ (ਵਟਸਐਪ ਤੇ) ਕੰਪਨੀ ਦੀ ਕਰਮਚਾਰੀ ਨੂੰ ਧਮਕਾਇਆ ਸੀ ਜਿਸਦੀ ਸ਼ਿਕਾਇਤ ਕੰਪਨੀ ਵਲੋੱ ਸਥਾਨਕ ਪੁਲੀਸ ਨੂੰ ਕੀਤੀ ਗਈ ਹੈ। ਉਧਰ, ਇਸ ਸੰਬੰਧੀ ਸੰਪਰਕ ਕਰਨ ’ਤੇ ਥਾਣਾ ਫੇਜ਼-11 ਦੇ ਮੁਖੀ ਸੁਖਦੇਵ ਸਿੰਘ ਨੇ ਕਿਹਾ ਕਿ ਪੁਲੀਸ ਵੱਲੋਂ ਗੁਰਮੀਤ ਸਿੰਘ ਦੀ ਸ਼ਿਕਾਇਤ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਤੋਂ ਬਾਅਦ ਪੁਲੀਸ ਵੱਲੋਂ ਬਣਦੀ ਕਾਰਵਾਈ ਕੀਤੀ ਜਾਵੇਗੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ