ਸੰਗਰ-2024: ਅੰਤਰ-ਕਾਲਜ ਕੁਇਜ਼ ਮੁਕਾਬਲੇ ਵਿੱਚ ਗਿਆਨ ਸਾਗਰ ਬਨੂੜ ਦੀ ਟੀਮ ਅੱਵਲ, ਏਮਜ਼ ਮੁਹਾਲੀ ਦੀ ਟੀਮ ਉਪ ਜੇਤੂ

ਮੈਡੀਕਲ ਕਾਲਜ ਨੇ ‘‘ਹੈਮਾਟੋਲੋਜੀ ਸਿਮਪਲੀਫਾਈਡ: ਇੱਕ ਵਿਆਪਕ ਕੇਸ-ਆਧਾਰਿਤ ਸੀਐਮਈ’’ ਦੀ ਮੇਜ਼ਬਾਨੀ ਕੀਤੀ

ਨਬਜ਼-ਏ-ਪੰਜਾਬ, ਮੁਹਾਲੀ, 22 ਸਤੰਬਰ:
ਇੱਥੋਂ ਦੇ ਡਾ. ਬੀਆਰ ਅੰਬੇਡਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏਮਜ਼ ਮੁਹਾਲੀ) ਵਿਖੇ ਪੈਥੋਲੋਜੀ ਵਿਭਾਗ ਨੇ ‘‘ਹੈਮਾਟੋਲੋਜੀ ਸਿਮਲੀਫਾਈਡ, ਇੱਕ ਵਿਆਪਕ ਕੇਸ-ਅਧਿਾਰਿਤ ਸੀਐਮਈ’’ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਪੀਜੀਆਈ ਐਮਈਆਰ ਚੰਡੀਗੜ੍ਹ ਅਤੇ ਵੱਖ-ਵੱਖ ਸਟੇਟ ਮੈਡੀਕਲ ਕਾਲਜਾਂ ਤੋਂ ਹੈਮਾਟੋਲੋਜੀ ਦੇ ਖੇਤਰ ਵਿੱਚ ਮਾਹਰ ਬੁਲਾਰੇ ਅਤੇ ਮੁਖੀ ਸ਼ਾਮਲ ਹੋਏ। 100 ਤੋਂ ਵੱਧ ਡੈਲੀਗੇਟਾਂ ਦੇ ਨਾਲ ਇਸ ਸਮਾਗਮ ਨੇ ਵਿਦਿਆਰਥੀਆਂ ਅਤੇ ਪੇਸ਼ੇਵਰਾਂ ਲਈ ਇੱਕੋ ਜਿਹੇ ਵੱਡਮੁੱਲੇ ਸਿੱਖਣ ਦੇ ਮੌਕਿਆਂ ਦਾ ਵਾਅਦਾ ਕੀਤਾ।
ਇਸੇ ਤਰ੍ਹਾਂ ਐਮਬੀਬੀਐਸ ਦੇ ਵਿਦਿਆਰਥੀਆਂ ਲਈ ‘‘ਸੰਗਰ-2024’’ ਸਿਰਲੇਖ ਦਾ ਇੱਕ ਅੰਤਰ-ਕਾਲਜ ਕੁਇਜ਼ ਮੁਕਾਬਲਾ ਵੀ ਕਰਵਾਇਆ ਗਿਆ। ਜਿਸ ਵਿੱਚ ਪੰਜਾਬ ਭਰ ਦੇ ਮੈਡੀਕਲ ਕਾਲਜਾਂ ਦੀਆਂ ਚਾਰ ਟੀਮਾਂ ਨੇ ਭਾਗ ਲਿਆ। ਗਿਆਨ ਸਾਗਰ ਮੈਡੀਕਲ ਕਾਲਜ ਬਨੂੜ ਦੀ ਟੀਮ ਨੂੰ ਜੇਤੂ ਐਲਾਨਿਆ ਗਿਆ ਜਦੋਂਕਿ ਏਮਜ਼ ਮੁਹਾਲੀ ਦੀ ਟੀਮ ਉਪ ਜੇਤੂ ਰਹੀ।
ਇਸ ਤੋਂ ਇਲਾਵਾ ਡਾਇਰੈਕਟਰ ਪ੍ਰਿੰਸੀਪਲ ਨੇ ਸਰਕਾਰੀ ਮੈਡੀਕਲ ਮੁਹਾਲੀ ਵਿੱਚ ਪੈਥੋਲੋਜੀ ਵਿੱਚ ਸਰਵੋਤਮ ਪ੍ਰਦਰਸ਼ਨ ਲਈ ਇਨਾਮ ਦਾ ਐਲਾਨ ਕੀਤਾ, ਜੋ ਉਨ੍ਹਾਂ ਦੇ ਪਿਤਾ ਅਵਤਾਰ ਸਿੰਘ ਉੱਪਲ ਅਤੇ ਪੀਜੀਆਈ ਐਮਈਆਰ ਵਿੱਚ ਹਿਸਟੋਪੈਥੋਲੋਜੀ ਵਿਭਾਗ ਦੇ ਸੇਵਾਮੁਕਤ ਪ੍ਰੋਫੈਸਰ ਅਤੇ ਮੁਖੀ ਦੇ ਸਨਮਾਨ ਵਿੱਚ ਦੱਤਾ-ਉਪਲ ਪੈਥੋਲੋਜੀ ਐਵਾਰਡ ਦੇ ਨਾਮ ਨਾਲ ਦਿੱਤਾ ਜਾਵੇਗਾ ਜੋ ਵਿਦਿਆਰਥੀ-ਸਲਾਹਕਾਰ ਰਿਸ਼ਤੇ ਦੀ ਮਹੱਤਤਾ ’ਤੇ ਜ਼ੋਰ ਦੇਵੇਗਾ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਸਰਕਾਰ, ਮੁਹਾਲੀ ਵਿੱਚ ਬਣਾਏਗੀ ਅਤਿ-ਆਧੁਨਿਕ ਵਰਕਿੰਗ ਵਿਮੈਨ ਹੋਸਟਲ, ਮਨਜ਼ੂਰੀ ਤੇ ਫ਼ੰਡ ਵੀ ਮਿਲੇ

ਪੰਜਾਬ ਸਰਕਾਰ, ਮੁਹਾਲੀ ਵਿੱਚ ਬਣਾਏਗੀ ਅਤਿ-ਆਧੁਨਿਕ ਵਰਕਿੰਗ ਵਿਮੈਨ ਹੋਸਟਲ, ਮਨਜ਼ੂਰੀ ਤੇ ਫ਼ੰਡ ਵੀ ਮਿਲੇ ਮੁੱਖ …