nabaz-e-punjab.com

ਜ਼ਿਲ੍ਹਾ ਪੁਲੀਸ ਦੇ ਸਾਂਝ ਕੇਂਦਰ ਕੁਰਾਲੀ ਵੱਲੋਂ ਤੰਬਾਕੂਨੋਸ਼ੀ ਵਿਰੁੱਧ ਜਾਗਰੂਥਤਾ ਦਾ ਹੋਕਾ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 2 ਜੂਨ
ਜ਼ਿਲ੍ਹਾ ਪੁਲੀਸ ਦੇ ਸਾਂਝ ਕੇਂਦਰ ਕੁਰਾਲੀ ਵੱਲੋਂ ਅੰਤਰਰਾਸ਼ਟਰੀ ਤੰਬਾਕੂ ਮੁਕਤ ਦਿਵਸ ਨੂੰ ਸਮਰਪਿਤ ਸਮਾਜ ਨੂੰ ਤੰਬਾਕੂ ਅਤੇ ਨਸ਼ਿਆਂ ਪ੍ਰਤੀ ਜਾਗਰੂਕ ਕਰਨ ਦੇ ਮਨੋਰਥ ਨਾਲ ਵਿਸ਼ਵਕਰਮਾ ਭਵਨ ਵਿਚ ਮੋਹਨ ਸਿੰਘ ਇੰਚਾਰਜ ਸਾਂਝ ਕੇਂਦਰ ਦੀ ਦੇਖ ਰੇਖ ਵਿਚ ਇੱਕ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿਚ ਕਰਨਲ ਦੀਦਾਰ ਸਿੰਘ ਨੇ ਮੁਖ ਮਹਿਮਾਨ ਵੱਜੋਂ ਅਤੇ ਇਨਸਾਨੀਅਤ ਸੰਸਥਾ ਦੇ ਪ੍ਰਧਾਨ ਰਜਿੰਦਰ ਸਿੰਘ ਨੇ ਵਿਸ਼ੇਸ ਮਹਿਮਾਨ ਵੱਜੋਂ ਸ਼ਿਰਕਤ ਕੀਤੀ। ਇਸ ਦੌਰਾਨ ਨਰਿੰਦਰ ਮੋਹਨ ਕਾਰਜਕਾਰੀ ਐਸ.ਐਮ.ਓ ਸਿਵਲ ਹਸਪਤਾਲ ਕੁਰਾਲੀ ਨੇ ਸਿਹਤ ਸਬੰਧੀ ਲੋਕਾਂ ਨੂੰ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਹੋਰ ਸੁਝਾਵਾਂ ਲਈ ਟੋਲ ਫ੍ਰੀ ਨੰਬਰ 104 ਤੇ ਜਾਣਕਾਰੀ ਹਾਸਲ ਕਰਨ ਲਈ ਪ੍ਰੇਰਿਤ ਕੀਤਾ। ਇਸ ਦੌਰਾਨ ਨਵਦੀਪ ਕੌਰ ਡਰੱਗ ਇੰਸਪੈਕਟਰ ਨੇ ਵਿਦਿਅਕ ਅਦਾਰਿਆਂ ਦੇ 100 ਮੀਟਰ ਅੰਦਰ ਤੰਬਾਕੂ ਨਾ ਵੇਚਣ ਦੀਆਂ ਸਰਕਾਰੀ ਹਦਾਇਤਾਂ ਲੋਕਾਂ ਨੂੰ ਜਾਗਰੂਕ ਕੀਤਾ।
ਇਸ ਦੌਰਾਨ 13 ਸਕੂਲਾਂ ਦੇ ਵਿਦਿਆਰਥੀਆਂ ਅਤੇ ਹਾਜ਼ਰ ਪਤਵੰਤਿਆਂ ਨੇ ਤੰਬਾਕੂ ਮੁਕਤ ਸਮਾਜ ਦੀ ਸਿਰਜਣਾ ਕਰਨ ਦੀ ਸਹੁੰ ਚੁੱਕੀ। ਇਸ ਮੌਕੇ ਬਹਾਦਰ ਸਿੰਘ ਓ.ਕੇ, ਪੁਸ਼ਪਾ ਸਲਾਰੀਆ, ਜਸਵਿੰਦਰ ਸਿੰਘ ਗੋਲਡੀ ਸਾਬਕਾ ਪ੍ਰਧਾਨ ਨਗਰ ਕੌਂਸਲ, ਹਰਭਜਨ ਸਿੰਘ, ਏ.ਐਸ ਆਈ ਬਲਜੀਤ ਸਿੰਘ, ਪੰਜਾਬ ਕਾਂਗਰਸ ਦੇ ਸਕੱਤਰ ਰਾਕੇਸ਼ ਕਾਲੀਆ, ਮਾਸਟਰ ਗੁਰਮੁਖ ਸਿੰਘ, ਅਸ਼ਵਨੀ ਕੁਮਾਰ ਸਮਾਜ ਸੇਵੀ, ਗੁਰਚਰਨ ਸਿੰਘ ਰਾਣਾ ਕੌਂਸਲਰ, ਗੁਰਮੇਲ ਸਿੰਘ ਪਾਬਲਾ, ਹਰਿੰਦਰ ਧੀਮਾਨ, ਸੁਦਾਗਰ ਸਿੰਘ, ਨਰਿੰਦਰ ਮਾਵੀ, ਰਾਜੂ, ਕੈਮਿਸਟ ਐਸੋਸੀਏਸਨ ਦੇ ਪ੍ਰਧਾਨ ਰਾਜੇਸ ਕੁਮਾਰ, ਹਰਨੇਕ ਸਿੰਘ ਪ੍ਰਧਾਨ ਵਿਸ਼ਵਕਰਮਾ ਸਭਾ, ਗੋਲਡੀ ਅਕਾਲਗੜ੍ਹ, ਜੇ.ਪੀ ਪ੍ਰਿੰ. ਚਕਵਾਲ ਸਕੂਲ, ਸੰਦੀਪ ਕੌਰ, ਦਰਬਾਰਾ ਸਿੰਘ, ਅਨੁਪਮਾ, ਹਰਸਿਮਰਨ ਸਿੰਘ, ਦਵਿੰਦਰ ਸਿੰਘ, ਬਲਜੀਤ ਕੌਰ, ਮਹਿਮਾ ਸਿੰਘ ਆਦਿ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਸਰਕਾਰ ਵੈਟਰਨਰੀ ਇੰਸਪੈਕਟਰਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਵਚਨਬੱਧ: ਖੁੱਡੀਆਂ

ਪੰਜਾਬ ਸਰਕਾਰ ਵੈਟਰਨਰੀ ਇੰਸਪੈਕਟਰਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਵਚਨਬੱਧ: ਖੁੱਡੀਆਂ ਵੈਟਰਨਰੀ ਇੰਸਪੈਕਟਰਜ਼…