Share on Facebook Share on Twitter Share on Google+ Share on Pinterest Share on Linkedin ਸੰਤ ਬਾਬਾ ਲਖਵੀਰ ਸਿੰਘ ਨੇ ਰਿਲੀਜ਼ ਕੀਤਾ ਬਾਬਾ ਬੰਦਾ ਸਿੰਘ ਬਹਾਦਰ ਡਾਕੂਮੈਂਟਰੀ ਫਿਲਮ ਦਾ ਪੋਸਟਰ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਮਈ: ਗੁਰੂ ਗੋਬਿੰਦ ਸਿੰਘ ਜੀ ਵਲੋਂ ਵਰਸਾਏ ਸਿੱਖ ਪੰਥ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਵਲੋਂ ਸਾਹਿਬਜਾਦਿਆਂ ਦੀ ਸ਼ਹਾਦਤ ਦਾ ਬਦਲਾ ਲੈਣ ਲਈ ਮੁਗਲ ਸਮਰਾਜ ਦਾ ਖਾਤਮਾ ਕਰਨ ਲਈ ।ਪੰਜਾਬ ਵਿੱਚ ਲੜੀਆਂ ਵੱਡੀਆਂ ਜੰਗਾਂ ਸਰਹੰਦ ਫਤਿਹ ਕਰਨ ਉਪਰੰਤ ਬਾਬਾ ਬੰਦਾ ਸਿੰਘ ਬਹਾਦਰ ਨੇ ਖਾਲਸਾ ਰਾਜ ਦੀ ਰਾਜਧਾਨੀ ਬਣਾਉਣ ਦਾ ਮਨ ਬਣਾਇਆ, ਜੋ ਸਢੋਰੇ ਤੋਂ ਲੱਗਭਗ 7-8 ਕੋਹ ਦੀ ਦੂਰੀ ਤੇ ਸ਼ਿਵਾਲਿਕ ਦੀਆਂ ਪਹਾਲੀਆਂ ਤੇ ਸਥਿਤ ਇੱਕ ਮੁਗਲਾ ਦਾ ਕਿਲਾ, ਜਿਸ ਨੂੰ ਮੁਖਲਿਸਗੜ੍ਹ ਦੇ ਨਾਂਅ ਨਾਲ ਜਾਣਿਆਂ ਜਾਂਦਾ ਸੀ। ਉਸ ਨੂੰ ਫਤਿਹ ਕਰਕੇ ਉਸ ਕਿਲ੍ਹੇ ਦੀ ਮੁਰੰਮਤ ਕਰਨ ਤੋਂ ਬਾਅਦ ਉਸ ਜਗ੍ਹਾ ਤੇ ਖਾਲਸਾ ਰਾਜ ਦੀ ਪਹਿਲੀ ਰਾਜਧਾਨੀ ਬਣਾਈ, ਜਿਸ ਦਾ ਨਾਂਅ ਲੋਹਗੜ੍ਹ ਰੱਖਿਆ ਗਿਆ। ਇਸ ਰਾਜਧਾਨੀ ਤੋਂ ਖਾਲਸਾ ਰਾਜ ਦੇ ਸਿੱਕੇ ਜਾਰੀ ਕੀਤੇ ਗਏ ਤੇ ਮੋਹਰਾਂ ਜਾਰੀ ਕੀਤੀਆਂ ਗਈਆਂ। ਜਿਨ੍ਹਾਂ ਤੇ ਉਤੇ ਅੰਕਿਤ ਸੀ, ਇਹ ਰਾਜ ਭਾਗ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਪਾ ਨਾਲ ਪ੍ਰਾਪਤ ਹੋਇਆ ਹੈ। ਇਹ ਲੋਹਗੜ੍ਹ ਨਾਂਮ ਦਾ ਕਿਲ੍ਹਾ ਸਢੋਰੇ ਤੋਂ 7-8 ਕੋਹ ਯਮਨਾਨਗਰ ਅਤੇ ਪਾਉਂਟਾ ਸਾਹਿਬ ਦੇ ਵਿਕਾਰ ਪੈਂਦਾ ਹੈ। ਅੱਜਕਲ੍ਹ ਇਹ ਹਰਿਆਣਾ ਅਤੇ ਹਿਮਾਚਲ ਦੀ ਸਰਹੱਦ ਦੇ ਬਿਲਕੁਲ ਨਾਲ ਹਿਮਾਚਲ ਦੇ ਵਿੱਚ ਸਥਿਤ ਹੈ। ਅਮਨਦੀਪ ਸਿੰਘ ਅਬਿਆਣਾ ਦੀ ਅਗਵਾਈ ਵਾਲੀ ਦੇਗ ਤੇਗ ਫਤਿਹ ਹੈਰੀਟੇਜ਼ ਗਰੁੱਪ ਅਤੇ ਦੇਗ ਤੇਗ ਫਤਿਹ ਵੈੱਬ ਚੈਨਲ ਵਲੋਂ ਇਸ ਸਥਾਨ ਦੀ ਡਾਕੁਮੈਂਟਰੀ ਫਿਲਮ ਬਣਾਈ ਗਈ। ਜਿਸ ਨਾਲ ਪੂਰੀ ਕੋਮ ਅਤੇ ਖਾਲਸਾ ਪੰਥ ਦਾ ਧਿਆਨ ਇਸ ਖੰਡਰ ਹੋ ਚੁੱਕੀ ਖਾਲਸਾ ਰਾਜ ਦੀ ਪਹਿਲੀ ਰਾਜਧਾਨੀ ਕਿਲ੍ਹਾ ਲੋਹਗੜ੍ਹ ਸਾਹਿਬ ਵੱਲ ਦਿਵਾਉਣ ਦੀ ਕੋਸ਼ਿਸ਼ ਕੀਤੀ ਗਈ। ਇਸ ਗਰੁੱਪ ਵਲੋਂ ਸਖਤ ਮਿਹਨਤ ਸਦਕਾ ਇਸ ਸਥਾਨ ਦਾ ਦੌਰਾ ਕਰਕੇ ਇਹ ਡਾਕੁਮੈਂਟਰੀ ਫਿਲਮ ਤਿਆਰ ਕੀਤੀ ਗਈ ਹੈ। ਇਹ ਜਗ੍ਹਾ ਤੇ ਬਾਬਾ ਬੰਦਾ ਸਿੰਘ ਬਾਹਦਰ ਹੁਰਾਂ ਨੇ ਲੱਗਭਗ ਪੰਜ ਸਾਲ ਰਾਜ ਕੀਤਾ ਅਤੇ ਸਭ ਤੋਂ ਵੱਡਾ ਕੰਮ ਇਹ ਕੀਤਾ ਕਿ ਜਿਮੀਦਾਰਾ ਪ੍ਰਥਾ ਖਤਮ ਕਰਕੇ ਆਮ ਲੋਕਾਂ ਨੂੰ ਅਤੇ ਮੁਜ਼ਾਹਰਿਆਂ ਨੂੰ ਮਾਲਕੀ ਦੇ ਹੱਕ ਦਿੱਤੇ। ਇਸ ਗਰੱੁਪ ਦੇ ਮੈਂਬਰ ਹਰਦੀਪ ਸਿੰਘ ਬਠਲਾਣਾ, ਹਰਸ਼ਦੀਪ ਸਿੰਘ ਖਾਲਸਾ, ਸਰਦਾਰਾ ਸਿੰਘ, ਮਨਪ੍ਰੀਤ ਸਿੰਘ, ਚੰਨਪ੍ਰੀਤ ਸਿੰਘ ਅਤੇ ਕੈਮਰਾਮੇਨ ਦੀ ਸੇਵਾ ਅਰਜੁਨ ਸਿੰਘ ਅਤੇ ਰੇਖਾ ਭਾਰਦਵਾਜ ਨੇ ਨਿਭਾਈ ਅਤੇ ਢਾਡੀ ਜਥੇ ਦੀ ਸੇਵਾ ਭਾਈ ਅਵਤਾਰ ਸਿੰਘ ਅਣਖੀਂ ਗੁਡਾਣਾ ਵਾਲਿਆਂ ਨੇ ਨਿਭਾਈ। ਡਾਕੁਮੈਂਟਰੀ ਫਿਲਮ ਨੂੰ ਪੰਥ ਦੀ ਸਨਮਾਨ ਯੋਗ ਹਸਤੀ ਸੰਤ ਬਾਬਾ ਲਖਬੀਰ ਸਿੰਘ ਰਤਵਾੜਾ ਸਾਹਿਬ ਵਾਲਿਆਂ ਵਲੋਂ ਯੂਬ ਟਿਊਬ ਤੇ ਵੈਬ ਟੀ.ਵੀ. ਤੇ ਆਪਣੇ ਕਰ ਕਮਲਾ ਦੁਆਰਾ ਜਾਰੀ ਕੀਤਾ ਗਿਆ। ਇਸ ਮੌਕੇ ਰਤਵਾੜਾ ਸਾਹਿਬ ਦੇ ਐਜੂਕੇਸ਼ਨ ਦੇ ਡਾਇਰੈਕਟਰ ਭਾਈ ਜਸਵੰਤ ਸਿੰਘ, ਭਾਈ ਸੁਖਵਿੰਦਰ ਸਿੰਘ ਅਤੇ ਭਾਈ ਕਰਨੈਲ ਸਿੰਘ ਸ੍ਰੀਮਾਨ, ਅਮਨਦੀਪ ਸਿੰਘ ਅਬਿਆਣਾ, ਹਰਦੀਪ ਸਿੰਘ ਬਠਲਾਣਾ ਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ। ਤਸਵੀਰ: ਡਾਕੁਮੈਂਟਰੀ ਫਿਲਮ ਨੂੰ ਪੰਥ ਦੀ ਸਨਮਾਨ ਯੋਗ ਹਸਤੀ ਸੰਤ ਬਾਬਾ ਲਖਬੀਰ ਸਿੰਘ ਰਤਵਾੜਾ ਸਾਹਿਬ ਵਾਲੇ ਯੂਬ ਟਿਊਬ ਤੇ ਵੈਬ ਟੀ.ਵੀ. ਤੇ ਜਾਰੀ ਕਰਦੇ ਹੋਏ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ