ਸੰਤ ਈਸ਼ਰ ਸਿੰਘ ਪਬਲਿਕ ਸਕੂਲ ਦਾ ਸਾਲਾਨਾ ਇਨਾਮ ਵੰਡ ਸਮਾਰੋਹ ਉਡਾਣ-2023 ਯਾਦਗਾਰੀ ਹੋ ਨਿੱਬੜਿਆ

ਨਬਜ਼-ਏ-ਪੰਜਾਬ, ਮੁਹਾਲੀ, 2 ਦਸੰਬਰ:
ਇੱਥੋਂ ਦੇ ਸੰਤ ਈਸ਼ਰ ਸਿੰਘ ਪਬਲਿਕ ਸਕੂਲ ਸੈਕਟਰ-70 ਦਾ ਸਾਲਾਨਾ ਇਨਾਮ ਵੰਡ ਸਮਾਰੋਹ ‘ਉਡਾਣ-2023’ ਆਪਣੀਆਂ ਮਿੱਠੀਆਂ ਯਾਦਾਂ ਬਿਖੇਰਦਾ ਹੋਇਆ ਯਾਦਗਾਰੀ ਹੋ ਨਿੱਬੜਿਆ। ਵੱਖ-ਵੱਖ ਸ਼੍ਰੇਣੀਆਂ ਦੇ ਵਿਦਿਆਰਥੀਆਂ ਨੇ ਰੰਗਾਰੰਗ ਸਭਿਆਚਾਰਕ ਪ੍ਰੋਗਰਾਮ ਪੇਸ਼ ਕਰਕੇ ਖੂਬ ਰੰਗ ਬੰਨ੍ਹਿਆ। ਜਿਸ ਦਾ ਵਿਦਿਆਰਥੀਆਂ ਦੇ ਮਾਪਿਆ ਅਤੇ ਮਹਿਮਾਨਾਂ ਨੇ ਪੂਰਾ ਆਨੰਦ ਮਾਣਿਆ। ਸਮਾਰੋਹ ਦਾ ਆਗਾਜ਼ ਦੀਪ ਸ਼ਿਖਾ ਜਗਾ ਕੇ ਕੀਤਾ। ਸਕੂਲ ਦੇ ਮੁੱਖ ਪ੍ਰਬੰਧਕ ਐਡਵੋਕੇਟ ਸਰਤਾਜ ਸਿੰਘ ਗਿੱਲ ਨੇ ਮਹਿਮਾਨਾਂ ਅਤੇ ਬੱਚਿਆਂ ਦੇ ਮਾਤਾ-ਪਿਤਾ ਦਾ ਸਵਾਗਤ ਕਰਦਿਆਂ ਸਕੂਲ ਦੀਆਂ ਪ੍ਰਾਪਤੀਆਂ ਅਤੇ ਭਵਿੱਖ ਦੀਆਂ ਯੋਜਨਾਵਾਂ ਬਾਰੇ ਦੱਸਿਆ। ਇਸ ਉਪਰੰਤ ਵਿਦਿਆਰਥੀਆਂ ਨੇ ਸ਼ਬਦ ਅਤੇ ‘ਗਣੇਸ਼ ਬੰਦਨਾ’ ਕਰਕੇ ਸਮਾਰੋਹ ਨੂੰ ਅੱਗੇ ਤੋਰਿਆ।
ਨਰਸਰੀ ਅਤੇ ਕੇਜੀ ਕਲਾਸ ਦੇ ਨੰਨ੍ਹੇ-ਮੁੰਨੇ ਬੱਚਿਆਂ ਨੇ ਰੰਗ-ਬਰੰਗੀਆਂ ਪੋਸ਼ਾਕਾਂ ਪਾ ਕੇ ਸਮੂਹ ਨਾਚ ‘ਵੈਲਕਮ ਗੀਤ’ ਪੇਸ਼ ਕੀਤਾ। ਪਹਿਲੀ ਤੇ ਦੂਜੀ ਜਮਾਤ ਦੇ ਬੱਚਿਆਂ ਨੇ ‘ਛੂਨਾ ਹੈ ਆਸਮਾਨ’ ਅਤੇ ‘ਸੋਹਣਿਆ ਦੇ ਰੰਗ ਦੇਖ ਲਓ’ ਪੰਜਾਬੀ ਗੀਤ ’ਤੇ ਡਾਂਸ ਪੇਸ਼ ਕੀਤਾ। ਇਸ ਮੌਕੇ ਵਿਦਿਆਰਥੀਆਂ ਨੇ ਸੋਸ਼ਲ ਮੀਡੀਆ ਦੇ ਵਧਦੇ ਰੁਝਾਨ ਅਤੇ ਨੌਜਵਾਨ ਪੀੜ੍ਹੀ ’ਤੇ ਪੈ ਰਹੇ ਬੁਰੇ ਪ੍ਰਭਾਵ ਤੋਂ ਜਾਗਰੂਕ ਕਰਨ ਲਈ ਇਕ ਅੰਗਰੇਜ਼ੀ ਨਾਟਕ ਪੇਸ਼ ਕੀਤਾ।
ਪੰਜਾਬੀ ਲੋਕ-ਨਾਚ ‘ਜਿੰਦੂਆ’ ਅਤੇ ‘ਹਰਿਆਣਵੀ ਨਾਚ’ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਰਹੇ ਜਦੋਂਕਿ ਮਿਡਲ ਸ਼੍ਰੇਣੀ ਦੇ ਬੱਚਿਆਂ ਨੇ ਲੋਕ-ਨਾਚ ‘ਝੂੰਮਰ’ ਪੇਸ਼ ਕਰਕੇ ਪ੍ਰੋਗਰਾਮ ਨੂੰ ਚਾਰ ਚੰਨ ਲਾਏ। ਲੜਕੀਆਂ ਨੇ ‘ਕਲਚਰਲ ਡਾਇਵਰਸਿਟੀ’ ਥੀਮ ’ਤੇ ਆਧਾਰਿਤ ਡਾਂਸ ਪੇਸ਼ ਕਰਕੇ ਅਨੇਕਤਾ ਵਿੱਚ ਏਕਤਾ ਦਾ ਸੰਦੇਸ਼ ਦਿੱਤਾ।

ਸਕੂਲ ਦੇ ਡਾਇਰੈਕਟਰ ਪਵਨਦੀਪ ਕੌਰ ਗਿੱਲ ਅਤੇ ਪ੍ਰਿੰਸੀਪਲ ਇੰਦਰਜੀਤ ਕੌਰ ਸੰਧੂ ਨੇ ਵਿੱਦਿਅਕ, ਖੇਡਾਂ ਅਤੇ ਸਹਿ-ਕਿਰਿਆਵਾਂ ਵਿੱਚ ਪ੍ਰਾਪਤੀਆਂ ਦੀ ਸਾਲਾਨਾ ਰਿਪੋਰਟ ਪੇਸ਼ ਕੀਤੀ। ਇਸ ਮੌਕੇ ਖੇਡਾਂ ਤੇ ਸਭਿਆਚਾਰਕ ਖੇਤਰ ਵਿੱਚ ਵੱਖ-ਵੱਖ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ। ਸੀਨੀਅਰ ਸੈਕੰਡਰੀ ਦੀਆਂ ਵਿਦਿਆਰਥਣਾਂ ਨੇ ‘ਗਿੱਧਾ’ ਅਤੇ ਮੁੰਡਿਆਂ ਨੇ ‘ਭੰਗੜਾ’ ਪੇਸ਼ ਕਰਕੇ ਸਮਾਰੋਹ ਨੂੰ ਸਿਖ਼ਰ ’ਤੇ ਪਹੁੰਚਾ ਦਿੱਤਾ। ਅੰਤ ਵਿੱਚ ਸਕੂਲ ਦੀ ਵਾਈਸ ਪ੍ਰਿੰਸੀਪਲ ਇੰਦੂ ਧਾਲੀਵਾਲ ਨੇ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ: ਛੋਟਾ-ਵੱਡਾ ਘੱਲੂਘਾਰਾ ਤੇ ਸਮੂਹ ਸ਼ਹੀਦਾਂ ਨੂੰ ਸਮਰਪਿਤ ਗੁਰਮਤਿ ਸਮਾਗਮ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ: ਛੋਟਾ-ਵੱਡਾ ਘੱਲੂਘਾਰਾ ਤੇ ਸਮੂਹ ਸ਼ਹੀਦਾਂ ਨੂੰ ਸਮਰਪਿਤ ਗੁਰਮਤਿ ਸਮਾਗਮ ਨਬਜ਼…