nabaz-e-punjab.com

ਸੰਤ ਸਮਾਜ ਵੱਲੋਂ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਪੂਰਨ ਹਮਾਇਤ ਦੇਣ ਦਾ ਐਲਾਨ

ਖਾਲੜਾ ਪਰਿਵਾਰ ਦੀ ਕੁਰਬਾਨੀ ਲਈ ਸਿੱਖ ਸੰਗਤਾਂ ਬੀਬੀ ਖਾਲੜਾ ਦੀ ਹਮਾਇਤ ਲਈ ਅੱਗੇ ਆਉਣ: ਸੰਤ ਸਮਾਜ

ਸੰਤ ਸਮਾਜ ਦੀ ਮੀਟਿੰਗ ਵਿੱਚ 550 ਸਾਲਾ ਪ੍ਰਕਾਸ਼ ਪੁਰਬ ਤੇ ਪੰਥਕ ਮਸਲਿਆਂ ’ਤੇ ਗੰਭੀਰ ਚਿੰਤਨ

ਮੌਜੂਦਾ ਪੰਥਕ ਸੰਕਟ ਵਿੱਚ ਸੰਤ ਸਮਾਜ ਦੀ ਭੂਮਿਕਾ ਅਤੇ ਕਮੇਟੀਆਂ ਬਣਾਉਣ ਲਈ ਮਤਾ ਪਾਸ, ਸਾਰੇ ਅਧਿਕਾਰ ਬਾਬਾ ਬੇਦੀ ਨੂੰ ਸੌਂਪੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਅਪਰੈਲ:
ਬਾਬਾ ਸਰਬਜੋਤ ਸਿੰਘ ਬੇਦੀ ਦੀ ਅਗਵਾਈ ਵਾਲੇ ਸੰਤ ਸਮਾਜ ਨੇ ਅੱਜ ਖਡੂਰ ਸਾਹਿਬ ਹਲਕੇ ਤੋਂ ਲੋਕ ਸਭਾ ਦੀ ਚੋਣ ਲੜ ਰਹੀ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਹਮਾਇਤ ਦੇਣ ਦਾ ਐਲਾਨ ਕੀਤਾ ਹੈ। ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲ ਦਲ (ਟਕਸਾਲੀ) ਨੇ ਵੀ ਬੀਬੀ ਖਾਲੜਾ ਨੂੰ ਸਮਰਥਨ ਦੇਣ ਦੀ ਘੋਸ਼ਣਾ ਕਰਦਿਆਂ ਭਾਰਤੀ ਫੌਜ ਦੇ ਸਾਬਕਾ ਮੁਖੀ ਜਨਰਲ ਜੇਜੇ ਸਿੰਘ ਨੂੰ ਚੋਣ ਮੈਦਾਨ ’ਚੋਂ ਹਟਾਇਆ ਜਾ ਚੁੱਕਾ ਹੈ।
ਅੱਜ ਇੱਥੇ ਸੰਤ ਸਮਾਜ ਦੇ ਸਰਪ੍ਰਸਤ ਬਾਬਾ ਸਰਬਜੋਤ ਸਿੰਘ ਬੇਦੀ ਅਤੇ ਸੀਨੀਅਰ ਆਗੂਆਂ ਬਾਬਾ ਸੇਵਾ ਸਿੰਘ ਰਾਮਪੁਰ ਖੇੜਾ, ਬਾਬਾ ਹਰੀ ਸਿੰਘ ਰੰਧਾਵਾ ਵਾਲੇ, ਬਾਬਾ ਲਖਵੀਰ ਸਿੰਘ ਰਤਵਾੜਾ ਸਾਹਿਬ ਵਾਲੇ, ਗਿਆਨੀ ਰਾਮ ਸਿੰਘ ਦਮਦਮੀ ਟਕਸਾਲ (ਸੰਗਰਾਵਾਂ), ਬਾਬਾ ਕਸ਼ਮੀਰਾ ਸਿੰਘ (ਅਲਹੌਰਾਂ ਸੰਪ੍ਰਦਾ ਰਾੜਾ ਸਾਹਿਬ) ਨੇ ਇਕਸੁਰ ਵਿੱਚ ਕਿਹਾ ਕਿ ਮਨੁੱਖੀ ਅਧਿਕਾਰਾਂ ਦੀ ਲੜਾਈ ਲੜਦੇ ਹੋਏ 25 ਹਜ਼ਾਰ ਲਾਸ਼ਾਂ ਦੇ ਵਾਰਸ ਬਣਨ ਤੋਂ ਬਾਅਦ ਖ਼ੁਦ ਖਾਲਸਾ ਪੰਥ ਲਈ ਆਪ ਲਾਸ਼ ਬਣੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਮਹਾਨ ਕੁਰਬਾਨੀ ਦਾ ਮੁੱਲ ਨਹੀਂ ਮੋੜਿਆ ਜਾ ਸਕਦਾ ਪ੍ਰੰਤੂ ਉਨ੍ਹਾਂ ਦੇ ਧਰਮ ਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਹਲਕਾ ਖਡੂਰ ਸਾਹਿਬ ਤੋਂ ਚੋਣ ਲੜ ਰਹੇ ਹਨ। ਜਿਨ੍ਹਾਂ ਨੇ ਆਪਣੇ ਪਤੀ ਦੀ ਸ਼ਹਾਦਤ ਤੋਂ ਬਾਅਦ ਨਿਰੰਤਰ ਮਨੁੱਖੀ ਅਧਿਕਾਰਾਂ ਦੀ ਲੜਾਈ ਲੜੀ ਜਾ ਰਹੀ ਹੈ, ਨੂੰ ਵੱਧ ਤੋ ਵੱਧ ਵੋਟਾਂ ਪਾ ਕੇ ਜਿਤਾਇਆ ਜਾਵੇ। ਇਹ ਸ਼ਹੀਦ ਜਸਵੰਤ ਸਿੰਘ ਖਾਲੜਾ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।
ਉਕਤ ਮਹਾਂਪੁਰਸ਼ਾਂ ਨੇ ਸੰਤ ਸਮਾਜ ਦੀ ਅਹਿਮ ਮੀਟਿੰਗ ਵਿੱਚ ਪੰਥਕ ਮੁੱਦਿਆਂ ’ਤੇ ਵਿਚਾਰ ਵਟਾਂਦਰਾ ਕਰਨ ਉਪਰੰਤ ਸਮੂਹ ਸਾਧ ਸੰਗਤ ਅਤੇ ਸਮੁੱਚੇ ਸੰਤਾਂ ਮਹਾਪੁਰਸ਼ਾਂ ਦੀਆਂ ਭਾਵਨਾਵਾਂ, ਦੇਸ਼ ਵਿਦੇਸ਼ ’ਚੋਂ ਸਿੱਖ ਸੰਗਤਾਂ ਦੇ ਮਿਲੇ ਸੁਨੇਹੇ ਨੂੰ ਮੁੱਖ ਰੱਖਦਿਆਂ ਅੱਜ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਹਮਾਇਤ ਕਰਨ ਦਾ ਫੈਸਲਾ ਕੀਤਾ। ਸੰਤ ਸਮਾਜ ਨੇ ਸਪੱਸ਼ਟ ਕਰਦਿਆ ਕਿਹਾ ਕਿ ਜਿਸ ਇਨਸਾਨ ਨੇ ਆਪਣਾ ਜੀਵਨ ਮਨੁੱਖੀ ਅਧਿਕਾਰਾਂ ਦੀ ਰੱਖਿਆ ਖਾਤਰ ਲਗਾ ਕੇ ਖਾਲਸਾ ਪੰਥ, ਧਰਮ ਦੀ ਮਹਾਨ ਵਿਰਾਸਤ ਪ੍ਰੰਪਰਾ ਨੂੰ ਜਿਉਂਦਾ ਰੱਖਿਆ ਸਬੰਧੀ ਆਪਣਾ ਇਖ਼ਲਾਕੀ ਫਰਜ਼ ਸਮਝਦੇ ਹੋਏ ਸਿੱਖ ਸੰਗਤਾਂ ਨੂੰ ਬੀਬੀ ਖਾਲੜਾ ਨੂੰ ਬਿਨਾਂ ਸ਼ਰਤ ਸਮਰਥਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਥਕ ਹਿੱਤਾਂ ਲਈ ਸਮੂਹ ਸੰਗਤ ਨੂੰ ਪਾਰਟੀਬਾਜ਼ੀ ਤੋਂ ਉੱਤੇ ਉੱਠ ਕੇ
ਆਪਣੇ ਰਿਸ਼ਤੇਦਾਰਾਂ ਅਤੇ ਸਾਕ ਸਬੰਧੀਆਂ ਨੂੰ ਬੀਬੀ ਖਾਲੜਾ ਦੀ ਹਮਾਇਤ ਲਈ ਪਤਿਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਕਈ ਵਾਰ ਸਮਾਂ ਆਪਣੇ ਆਪ ਹੀ ਅਜਿਹੇ ਮੋੜ ਕੱਟਦਾ ਹੈ ਜੋ ਆਉਣ ਵਾਲੇ ਸਮੇਂ ਵਿੱਚ ਤਵਾਰੀਖਾਂ ਦੇ ਪੰਨੇ ਬਣ ਜਾਂਦਾ ਹੈ।
ਉਧਰ, ਸੰਤ ਸਮਾਜ ਦੀ ਮੀਟਿੰਗ ਵਿੱਚ ਸ੍ਰੀ ਗੁਰੂ ਨਾਨਕ ਸਾਹਿਬ ਦੇਵ ਜੀ ਦੇ 550 ਸਾਲਾ ਸ਼ਤਾਬਦੀ ਗੁਰਪੁਰਬ ਨੂੰ ਸੁਚਾਰੂ ਢੰਗ ਨਾਲ ਮਨਾਉਣ ਸਬੰਧੀ ਵੱਖ ਵੱਖ ਸਬ ਕਮੇਟੀਆਂ ਸਥਾਪਿਤ ਕਰਨ ਦੇ ਅਧਿਕਾਰ ਵੀ ਬਾਬਾ ਸਰਬਜੋਤ ਸਿੰਘ ਬੇਦੀ ਨੂੰ ਸੌਂਪੇ ਗਏ। ਇਹ ਜਾਣਕਾਰੀ ਦਿੰਦਿਆਂ ਐਸਜੀਪੀਸੀ ਦੇ ਮੈਂਬਰ ਭਾਈ ਗੁਰਪ੍ਰੀਤ ਸਿੰਘ ਰੰਧਾਵਾ, ਬਾਬਾ ਸੁਖਵਿੰਦਰ ਸਿੰਘ ਰਤਵਾੜਾ ਸਾਹਿਬ, ਅਨਭੋਲ ਸਿੰਘ ਦੀਵਾਨਾ ਨੇ ਦੱਸਿਆ ਕਿ ਸੁਲਤਾਨਪੁਰ ਸਾਹਿਬ ਵਿੱਚ ਵੱਡਾ ਗੁਰਮਤਿ ਸਮਾਗਮ ਅਤੇ ਉਸ ਤੋਂ ਪਹਿਲਾਂ 550 ਸਾਲਾ ਨੂੰ ਸਮਰਪਤਿ ਵਿਸ਼ਵ ਅਤੇ ਪੰਜਾਬ ਪੱਧਰੀ ਗੁਰਮਤਿ ਸਮਾਗਮ ਅਤੇ ਸੈਮੀਨਾਰ ਕਰਵਾਏ ਜਾਣ ਅਤੇ ਗੁਰਮਤਿ ਪ੍ਰਚਾਰ ਪਸਾਰ ਹਿੱਤ ਵਿਸ਼ੇਸ਼ ਪਾਠ ਬੋਧ ਪ੍ਰੋਗਰਾਮ ਸੰਤ ਸਮਾਜ ਵੱਲੋਂ ਉਲੀਕੇ ਜਾਣ ਸਬੰਧੀ ਅਹਿਮ ਵਿਚਾਰਾਂ ਹੋਈਆਂ। ਪੰਥ ਵਿਰੋਧੀ ਤਾਕਤਾਂ ਤੋਂ ਪੰਥ ਨੂੰ ਬਚਾਉਣ ਲਈ ਉਪਰਾਲੇ ਕੀਤੇ ਜਾਣ ਸਬੰਧੀ ਖੁੱਲ੍ਹ ਕੇ ਵਿਚਾਰ ਚਰਚਾ ਕੀਤੀ ਗਈ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…