ਸਾਰਾਗੜ੍ਹੀ ਦੇ ਇਤਿਹਾਸ ਨੂੰ ਬੱਚਿਆਂ ਦੀਆਂ ਪਾਠ-ਪੁਸਤਕਾਂ ਵਿਚ ਸ਼ਾਮਲ ਕੀਤਾ ਜਾਵੇ: ਕਾਹਲੋਂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਸਤੰਬਰ:
ਜਿਹੜੀਆਂ ਕੌਮਾਂ ਆਪਣੇ ਸ਼ਹੀਦਾਂ ਨੂੰ ਯਾਦ ਰੱਖਦੀਆਂ ਹਨ ਉਹ ਕੌਮਾਂ ਸਦਾ ਜਿਉੱਦੀਆਂ ਰਹਿੰਦੀਆਂ ਹਨ। ਇਹ ਵਿਚਾਰ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਮੁਹਾਲੀ (ਸ਼ਹਿਰੀ) ਦੇ ਪ੍ਰਧਾਨ ਪਰਮਜੀਤ ਸਿੰਘ ਕਾਹਲੋਂ ਨੇ ਸ਼੍ਰੋਮਣੀ ਅਕਾਲੀ ਦਲ ਜਿਲ੍ਹਾ ਮੁਹਾਲੀ (ਸ਼ਹਿਰੀ) ਦੇ ਦਫਤਰ ਵਿਖੇ ਸਾਰਾਗੜ੍ਹੀ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਤੋੱ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ।
ਉਹਨਾਂ ਕਿਹਾ ਕਿ ਅੱਜ ਦੇ ਦਿਨ (12 ਸਤੰਬਰ 1897) ਨੂੰ 36ਵੀਂ ਸਿੱਖ ਬਟਾਲੀਅਨ ਦੇ 21 ਬਹਾਦਰ ਜਵਾਨਾਂ ਨੇ 12 ਹਜ਼ਾਰ ਅਫ਼ਗਾਨ ਫੌਜ਼ੀਆਂ ਨਾਲ ਯੁੱਧ ਕਰਦਿਆਂ ਬੇਮਿਸਾਲ ਬਹਾਦਰੀ ਵਿਖਾਉੱਦਿਆਂ ਆਪਣਾ ਜੀਵਨ ਕੁਰਬਾਨ ਕਰ ਦਿਤਾ ਸੀ। ਉਹਨਾਂ ਕਿਹਾ ਕਿ ਸਕੂਲਾਂ ਅੰਦਰ ਇਸ ਯੁੱਧ ਨੂੰ ਬੱਚਿਆਂ ਦੀਆਂ ਪਾਠ-ਪੁਸਤਕਾਂ ਅੰਦਰ ਸਿਲੇਬਸ ਵਜੋਂ ਸ਼ਾਮਿਲ ਕਰਨਾ ਚਾਹੀਦਾ ਹੈ ਤਾਂ ਜੋ ਬੱਚਿਆਂ ਨੂੰ ਇਹਨਾਂ ਲਾਮਿਸਾਲ ਸ਼ਹਾਦਤਾਂ ਤੋੱ ਸੇਧ ਲੈਂਦਿਆਂ ਆਪਣੇ ਦੇਸ਼, ਕੌਮ ਲਈ ਜਾਨ ਕੁਰਬਾਨ ਕਰਨ ਦਾ ਜਜਬਾ ਪੈਦਾ ਹੋਵੇ। ਇਸ ਸਮੇਂ ਸ੍ਰੀ ਕਾਹਲੋਂ ਨੇ ਕਾਂਗਰਸ ਅਤੇ ਆਪ ਪਾਰਟੀ ਵੱਲੋਂ ਇਸ ਜੁਝਾਰੂ ਅਤੇ ਜਾਬਾਂਜ਼ ਕੌਮ ਨੂੰ ਨਸ਼ੇੜੀ ਵਜੋਂ ਪੇਸ਼ ਕਰਨ ਦੀ ਨਿਖੇਧੀ ਕੀਤੀ ਅਤੇ ਇਹਨਾਂ ਪਾਰਟੀਆਂ ਦੇ ਲੀਡਰਾਂ ਨੂੰ ਕੌਮ ਤੋੱ ਮੁਆਫੀ ਮੰਗਣੀ ਚਾਹੀਦੀ ਹੈ।
ਇਸ ਸਮੇਂ ਰੇਸ਼ਮ ਸਿੰਘ ਚੇਅਰਮੈਨ ਬਲਾਕ ਸੰਮਤੀ ਖਰੜ, ਗੁਰਮੁਖ ਸਿੰਘ ਸੋਹਲ ਪ੍ਰਧਾਨ ਬੀਸੀ ਵਿੰਗ ਜਿਲ੍ਹਾ ਮੁਹਾਲੀ (ਸ਼ਹਿਰੀ) ਦਲ (ਸ਼ਹਿਰੀ), ਕਰਮ ਸਿੰਘ ਮਾਵੀ ਸਰਕਲ ਪ੍ਰਧਾਨ, ਗੁਰਦੁਆਰਾ ਤਾਲਮੇਲ ਕਮੇਟੀ ਦੇ ਜਨਰਲ ਸਕੱਤਰ ਬਲਵਿੰਦਰ ਸਿੰਘ ਟੌਹੜਾ, ਜਗਦੀਸ਼ ਸਿੰਘ ਪ੍ਰਧਾਨ ਮੁਲਾਜਮ ਵਿੰਗ, ਨਸੀਬ ਸਿੰਘ ਸੰਧੂ ਇੰਡਸਟਰੀ ਐਸੋਸੀਏਸ਼ਨ ਸੈਕਟਰ 82 ਪ੍ਰਧਾਨ ਹਰਿੰਦਰ ਸਿੰਘ ਖਹਿਰਾ ਪ੍ਰਧਾਨ ਪ੍ਰਚਾਰ ਕਮੇਟੀ, ਤੇਜਿੰਦਰ ਸਿੰਘ ਸ਼ੇਰਗਿਲ ਜਨਰਲ ਸਕੱਤਰ, ਪੰਜਾਬ ਸਿੰਘ ਕੰਗ ਜਨਰਲ ਸਕੱਤਰ, ਅਰਬਿੰਦਰ ਸਿੰਘ ਬਿੰਨੀ ਆਰਟੀਆਈ ਵਿੰਗ ਪ੍ਰਧਾਨ, ਅੰਮ੍ਰਿਤਪਾਲ ਸਿੰਘ ਮੁਲਾਜ਼ਮ ਆਗੂ, ਸੀਨੀਅਰ ਬੀ ਜੀ ਪੀ ਆਗੂ ਜਸਬੀਰ ਸਿੰਘ ਮਹਿਤਾ, ਪ੍ਰਭਜੋਤ ਸਿੰਘ ਕਲੇਰ, ਹਰਮਿੰਦਰ ਸਿੰਘ ਡੀ ਐਸ (ਸੇਵਾਮੁਕਤ) ਆਦਿ ਆਗੂ ਹਾਜਿਰ ਸਨ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਸਰਕਾਰ ਵੈਟਰਨਰੀ ਇੰਸਪੈਕਟਰਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਵਚਨਬੱਧ: ਖੁੱਡੀਆਂ

ਪੰਜਾਬ ਸਰਕਾਰ ਵੈਟਰਨਰੀ ਇੰਸਪੈਕਟਰਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਵਚਨਬੱਧ: ਖੁੱਡੀਆਂ ਵੈਟਰਨਰੀ ਇੰਸਪੈਕਟਰਜ਼…