Share on Facebook Share on Twitter Share on Google+ Share on Pinterest Share on Linkedin ਸਰਬ ਅਕਾਲ ਸੁਸਾਇਟੀ ਵੱਲੋਂ ਕੈਲਗਰੀ ਵਿੱਚ ਇੰਡੀਆ ਕਲਾਸੀਕਲ ਮਿਊਜ਼ਿਕ ਫੈਸਟੀਵਲ ਕਰਵਾਉਣ ਦਾ ਫੈਸਲਾ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਅਗਸਤ: ਸਰਬ ਅਕਾਲ ਸੁਸਾਇਟੀ ਵੱਲੋਂ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੰਡੀਆ ਕਲਾਸੀਕਲ ਮਿਊਜ਼ਿਕ ਫੈਸਟੀਵਲ ਕਰਵਾਉਣ ਦਾ ਫੈਸਲਾ ਲਿਆ ਗਿਆ ਹੈ। ਇਹ ਫੈਸਟੀਵਾਲ 12, 13 ਅਤੇ 14 ਸਤੰਬਰ ਨੂੰ ਰੋਜ਼ਾ ਸੈਂਟਰ ਕੈਲਗਰੀ ਵਿੱਚ ਹੋਵੇਗਾ। ਜਿਸ ਵਿੱਚ ਕਲਾਸੀਕਲ ਗਾਇਨ ਅਤੇ ਕਲਾਸੀਕਲ ਮਿਊਜ਼ਿਕ ਅਤੇ ਸਟੇਜ ਪਲੇਅ ਕਰਵਾਏ ਜਾਣਗੇ। ਇਹ ਜਾਣਕਾਰੀ ਦਿੰਦਿਆਂ ਸਰਬ ਅਕਾਲ ਸੁਸਾਇਟੀ ਦੇ ਕਰੀਏਟਿਵ ਆਰਟ ਡਾਇਰੈਕਟਰ ਰਾਜੇਸ਼ ਗੰਗਾਹਰ ਨੇ ਦੱਸਿਆ ਕਿ ਸੰਸਥਾ ਦਾ ਮੰਤਵ ਨਵੀਂ ਪੀੜ੍ਹੀ ਨੂੰ ਕਲਾਸੀਕਲ ਮਿਊਜ਼ਿਕ ਵੱਲ ਆਕਰਸ਼ਿਤ ਕਰਨਾ ਹੈ, ਕਿਉਂਕਿ ਨਵੀਂ ਪੀੜ੍ਹੀ ਪੱਛਮੀ ਸੱਭਿਆਚਾਰ ਵੱਲ ਜ਼ਿਆਦਾ ਆਕਰਸ਼ਿਤ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਸੰਸਥਾ ਦੇ ਮੁਖੀ ਹਰਜੀਤ ਸਿੰਘ ਦੀ ਅਗਵਾਈ ਹੇਠ ਇਸ ਕੰਮ ਨੂੰ ਅੱਗੇ ਤੋਰਨ ਲਈ ਇਕ ਰੇਡੀਓ ਸਟੇਸ਼ਨ ਵੀ ਖੋਲ੍ਹਿਆ ਗਿਆ ਹੈ। ਜਿਸ ਰਾਹੀਂ ਨਵੀਂ ਪੀੜ੍ਹੀ ਅਤੇ ਵਿਦੇਸ਼ੀ ਲੋਕਾਂ ਨੂੰ ਰਾਗਾਂ ਦੀ ਜਾਣਕਾਰੀ ਅਤੇ ਏਸ਼ੀਅਨ ਸਭਿਆਚਾਰ ਨੂੰ ਪ੍ਰਫੁੱਲਤ ਕਰਦੇ ਹੋਏ ਕਲਾ ਅਤੇ ਕਲਾਕਾਰਾਂ ਨੂੰ ਬਕਾਇਦਾ ਅੱਗੇ ਵਧਣ ਦੇ ਮੌਕੇ ਦਿੱਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕਲਾਸੀਕਲ ਮਿਊਜ਼ਿਕ ਅਤੇ ਸਟੇਜ ਪਲੇਅ ਕਰਨ ਵਾਲੇ ਕਲਾਕਾਰ ਉਨ੍ਹਾਂ ਦੀ ਸੰਸਥਾ ਨਾਲ ਸੰਪਰਕ ਕਰ ਸਕਦੇ ਹਨ। ਜਿਨ੍ਹਾਂ ਦੀ ਸੰਸਥਾ ਵੱਲੋਂ ਹਰ ਲੋੜੀਂਦੀ ਮਦਦ ਕੀਤੀ ਜਾਵੇਗੀ। ਇਸ ਮੌਕੇ ਜਸਵਿੰਦਰ ਸਿੰਘ ਛਿੰਦਾ ਵੀ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ