Share on Facebook Share on Twitter Share on Google+ Share on Pinterest Share on Linkedin ਸਰਬੱਤ ਦਾ ਭਲਾ ਟਰੱਸਟ ਵੱਲੋਂ ਸਿਹਤ ਵਿਭਾਗ ਤੇ ਪ੍ਰਸ਼ਾਸਨ ਨੂੰ ਪੀਪੀਈ ਕਿੱਟਾਂ ਤੇ ਮਾਸਕ ਦਾਨ ਕਰੋਨਾ ਵਿਰੁੱਧ ਲੜਾਈ ਲਈ ਸਿਹਤ ਸਹੂਲਤਾਂ ਉਪਲਬਧ ਕਰਵਾਉਂਦੇ ਰਹਾਂਗੇ: ਰੂਬੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਅਪਰੈਲ: ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਜਿੱਥੇ ਪੰਜਾਬ ਭਰ ਵਿੱਚ ਲੋੜਵੰਦਾਂ ਤੱਕਲ ਮਹੀਨਾਵਾਰ ਰਾਸ਼ਨ ਮੁਹੱਈਆ ਕਰਵਾਇਆ ਜਾ ਰਿਹਾ ਹੈ ਉੱਥੇ ਟਰੱਸਟ ਮੈਨੇਜਿੰਗ ਟਰੱਸਟੀ ਡਾ. ਐੱਸ.ਪੀ ਸਿੰਘ ਉਬਰਾਏ ਦੇ ਨਿੱਗਰ ਯਤਨਾ ਸਦਕਾ ਮੁਹਾਲੀ ਜ਼ਿਲ੍ਹਾ ਇਕਾਈ ਵੱਲੋਂ ਜ਼ਿਲ੍ਹਾ ਪ੍ਰਧਾਨ ਤੀਰਥ ਸਿੰਘ ਗੁਲਾਟੀ ਵੱਲੋਂ ਲੋਕਾਂ ਤੱਕ ਰਾਸ਼ਨ ਪੁੱਜਦਾ ਕੀਤਾ ਜਾ ਰਿਹਾ ਹੈ। ਟਰੱਸਟ ਦੀਆਂ ਗਤੀਵਿਧੀਆਂ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਮੁਹਾਲੀ ਦੇ ਸਕੱਤਰ ਜਨਰਲ ਕਮਲਜੀਤ ਸਿੰਘ ਰੂਬੀ ਨੇ ਦੱਸਿਆ ਕਿ ਟਰੱਸਟ ਵੱਲੋਂ 30 ਪੀਪੀਈ ਕੀਟਸ, 250 ਮਾਸਕ (ਐਨ-95) ਡਾ. ਮਨਜੀਤ ਸਿੰਘ ਸਿਵਲ ਸਰਜਨ ਦੇ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਡਾਕਟਰ ਕੁਲਦੀਪ ਸਿੰਘ ਅਤੇ ਡਿਪਟੀ ਰੈਵੀਨਿਊ ਅਫਸਰ ਮੇਜਰ ਬੈਨੀਪਾਲ ਦੇ ਸਪੁਰਦ ਕੀਤੇ। ਇਸ ਮੌਕੇ ਜਨਰਲ ਸਕੱਤਰ ਪ੍ਰੋਫੈਸਰ ਤੇਜਿੰਦਰ ਸਿੰਘ ਬਰਾੜ, ਵਿੱਤ ਸਕੱਤਰ ਹਰਦੀਪਕ ਸਿੰਘ ਤੇ ਸੰਸਥਾ ਦੇ ਪ੍ਰੈੱਸ ਸਕੱਤਰ ਪਰਦੀਪ ਸਿੰਘ ਹੈਪੀ ਵੀ ਹਾਜ਼ਰ ਸਨ। ਵਧੇਰੇ ਜਾਣਕਾਰੀ ਦਿੰਦਿਆਂ ਪ੍ਰੋਫੈਸਰ ਬਰਾੜ ਅਤੇ ਹੋਰ ਕਰੋਨਾ ਵਾਇਰਸ ਨਾਲ ਲੜਾਈ ਲੜ ਰਹੇ ਡਾਕਟਰ ਨਰਸਿਜ਼ ਪੈਰਾ ਮੈਡੀਕਲ ਸਟਾਫ਼ ਅਤੇ ਹੋਰ ਅਮਲੇ ਨੂੰ ਅਸੀਂ ਸੈਲਿਊਟ ਕਰਦੇ ਹਾਂ ਜਿਹੜੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਆਪਣੇ ਪਰਿਵਾਰਕ ਮੈਂਬਰਾਂ ਨੂੰ ਘਰ ਛੱਡ ਕੇ ਕਰੋਨਾ ਵਾਇਰਸ ਵਿਰੁੱਧ ਲੜਾਈ ਵਿੱਚ ਮੋਹਰਲੀ ਕਤਾਰ ਵਿੱਚ ਖਲੋਏ ਹਨ ਪ੍ਰੋਫੈਸਰ ਬਰਾੜ ਨੂੰ ਪੁੱਛੇ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ 100 ਦੇ ਕਰੀਬ ਮਾਸਕ (ਐਨ-95) ਮੁਹਾਲੀ ਦੇ ਪੁਲੀਸ ਮੁਲਾਜ਼ਮ ਤੇ ਪ੍ਰਕਾਸ਼ਿਤ ਕਰਮਚਾਰੀ ਨੂੰ ਤਕਸੀਮ ਕੀਤੇ ਗਏ ਪ੍ਰੋਫੈਸਰ ਬਰਾੜ ਨੇ ਦੱਸਿਆ ਕਿ ਮੈਡੀਕਲ ਸਹੂਲਤਾਂ ਵੱਲੋਂ ਇਹ ਸਾਮਾਨ ਟਰੱਸਟ ਦੀ ਜ਼ਿਲ੍ਹਾ ਇਕਾਈ ਮੁਹਾਲੀ ਦੇ ਅਹੁਦੇਦਾਰਾਂ ਤੇ ਮੈਂਬਰਾਂ ਵੱਲੋਂ ਲਾਕਡਾਊਨ ਦੇ ਚੱਲਦਿਆਂ ਜਿਸ ਜਿਸ ਜਗ੍ਹਾ ਤੇ ਵੀ ਇਹ ਸਾਰੇ ਮੁਲਾਜ਼ਮ ਡਿਊਟੀ ਤੇ ਤਾਇਨਾਤ ਹਨ ਉੱਥੇ ਹੀ ਪਹੁੰਚ ਕੇ ਦਿੱਤਾ ਗਿਆ ਤੇ ਸੋਸ਼ਲ ਡਿਸਟੈਂਸ ਦਾ ਖਿਆਲ ਰੱਖਿਆ ਗਿਆ। ਉੱਥੇ ਸਰਬੱਤ ਦਾ ਭਲਾ ਟਰੱਸਟ ਦੇ ਮੈਂਬਰ ਮਾਸਕ ਵੀ ਪਹਿਨੇ ਹੋਏ ਸਨ, ਤਾਂ ਕਿ ਸਮਾਜ ਦੇ ਲੋਕਾਂ ਨੂੰ ਸੁਨੇਹਾ ਜਾਵੇ ਕਿ ਮਾਸਕ ਤੇ ਸੋਸ਼ਲ ਡਿਸਟੈਂਸ ਰੱਖਣਾ ਅਤਿ ਜ਼ਰੂਰੀ ਹੈ। ਪ੍ਰੋਫੈਸਰ ਬਰਾੜ ਨੇ ਕਿਹਾ ਕਿ ਟਰੱਸਟ ਵੱਲੋਂ ਜਲਦੀ ਹੀ ਲੋੜਵੰਦ ਲੋਕਾਂ ਨੂੰ ਮਹੀਨਾਵਾਰ ਰਾਸ਼ਨ ਵੀ ਪੁੱਜਦਾ ਕੀਤਾ ਜਾ ਰਿਹਾ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ