ਸਰਬੱਤ ਦਾ ਭਲਾ: ਖਰੜ ਦੇ ਐਸਡੀਐਮ ਦਫ਼ਤਰ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਮਗਰੋਂ ਕੀਰਤਨ ਦਰਬਾਰ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 28 ਮਾਰਚ:
ਖਰੜ ਦੀ ਐਸ.ਡੀ.ਐਮ.ਦਫਤਰ ਤੇ ਤਹਿਸੀਲ ਦਫ਼ਤਰ ਖਰੜ ਵਲੋਂ ਸਾਂਝੇ ਤੌਰ ’ਤੇ ਐਸ.ਡੀ.ਐਮ.ਦਫਤਰ ਖਰੜ ਵਿਖੇ ਚੜ੍ਹਦੀ ਕਲਾਂ, ਸੁੱਖਸਾਂਤੀ, ਸਰਬੱਤ ਦੇ ਭਲੇ ਲਏ ਰਖਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਅੱਜ ਸਵੇਰੇ ਭੋਗ ਪਾਏ ਗਏ। ਗੁਰਦੁਆਰਾ ਸੱਚਖੰਡ ਸਾਹਿਬ ਖਾਨਪੁਰ ਦੇ ਮੁੱਖ ਗਰੰਥੀ ਭਾਈ ਸੁਖਵੀਰ ਸਿੰਘ ਸੇਵਕ ਵਲੋਂ ਅਰਦਾਸ ਕੀਤੀ ਗਈ। ਭਾਈ ਸੁਖਵੀਰ ਸਿੰਘ ਸੇਵਕ ਰਾਜਪੁਰਾ ਵਾਲੇ ਦੇ ਰਾਗੀ ਜਥੇ ਵੱਲੋਂ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ।
ਇਸ ਮੌਕੇ ਖਰੜ ਦੀ ਐਸ.ਡੀ.ਐਮ ਸ੍ਰੀਮਤੀ ਅਮਨਿੰਦਰ ਕੌਰ ਬਰਾੜ, ਐਡੀਸ਼ਨਲ ਸਿਵਲ ਜੱਜ ਸੀਨੀਅਰ ਡਿਵੀਜ਼ਨ ਖਰੜ ਏਕਤਾ ਉਪਲ, ਸਿਵਲ ਜੱਜ ਜੂਨੀਅਰ ਡਵੀਜ਼ਨ ਦਲਜੀਤ ਕੌਰ, ਸਿਵਲ ਜੱਜ ਜੂਨੀਅਰ ਡਵੀਜ਼ਨ ਆਸ਼ਿਮਾ ਸ਼ਰਮਾ, ਤਹਿਸੀਲਦਾਰ ਖਰੜ ਡੀ.ਐਸ.ਪੀ.ਖਰੜ ਦੀਪ ਕਮਲ, ਤਰਸੇਮ ਸਿੰਘ ਮਿੱਤਲ, ਨਾਇਬ ਤਹਿਸੀਲਦਾਰ ਖਰੜ ਹਰਿੰਦਰਜੀਤ ਸਿੰਘ, ਲਾਇਨਜ਼ ਕਲੱਬ ਖਰੜ ਸਿਟੀ ਦੇ ਪ੍ਰਧਾਨ ਗੁਰਮੁੱਖ ਸਿੰਘ ਮਾਨ, ਐਸ.ਐਮ.ਓ.ਖਰੜ ਡਾ. ਸੁਰਿੰਦਰ ਸਿੰਘ, ਸਕੱਤਰ ਮਾਰਕੀਟ ਕਮੇਟੀ ਕੁਰਾਲੀ ਮਲਕੀਅਤ ਸਿੰਘ ਤੇ ਖਰੜ ਦੇ ਮਲਕੀਤ ਸਿੰਘ, ਬੀ.ਡੀ.ਪੀ.ਓ ਖਰੜ ਰਾਣਾ ਪ੍ਰਤਾਪ ਸਿੰਘ, ਬੀ.ਡੀ.ਪੀ.ਓ.ਮਾਜਰੀ ਦਿਲਾਵਰ ਕੌਰ,ਖਜਾਨਾ ਅਫਸਰ ਖਰੜ ਇੰਦਰਜੀਤ ਸਿੰਘ, ਏ.ਡੀ.ਓ.ਗੁਰਪ੍ਰੀਤ ਸਿੰਘ ਸਿੱਧੂ,ਕ੍ਰਿਸ਼ਨ ਆਨੰਦ,ਸੰਜੀਵ ਕੁਮਾਰ, ਪਿਆਰਾ ਸਿੰਘ, ਧਰਮਾ ਸਿੰਘ, ਅਵਤਾਰ ਸਿੰਘ ਚੋਣ ਕਾਨੂੰਗੋ, ਬਲਵਿੰਦਰ ਸਿੰਘ ਮੰਡੀ ਸੁਪਰਵਾਈਜ਼ਰ ਸਮੇਤ ਵੱਖ ਵੱਖ ਵਿਭਾਗਾਂ ਦੇ ਕਰਮਚਾਰੀ, ਦੋਵੇ ਦਫਤਰਾਂ ਦੇ ਸਟਾਫ ਮੈਂਬਰ, ਤਹਿਸੀਲ ਕੰਪਲੈਕਸ ਖਰੜ ਵਿਖੇ ਕੰਮ ਕਰਦੇ ਵਕੀਲ, ਟਾਈਪਿਸਟ, ਵਸੀਕਾ ਨਵੀਸ ਅਤੇ ਸ਼ਹਿਰ ਨਿਵਾਸੀ ਹਾਜ਼ਰ ਸਨ। ਸਮਾਪਤੀ ਤੇ ਗੁਰੂ ਦੇ ਲੰਗਰ ਅਤੁੱਟ ਵਰਤਾਏ ਗਏ।

Load More Related Articles
Load More By Nabaz-e-Punjab
Load More In General News

Check Also

ਅਧਿਆਪਕਾਂ ਨੇ ਸਿੱਖਿਆ ਭਵਨ ਦੇ ਬਾਹਰ ਹਰਜੋਤ ਬੈਂਸ ਦਾ ਪੁਤਲਾ ਸਾੜਿਆ, ਨਾਅਰੇਬਾਜ਼ੀ

ਅਧਿਆਪਕਾਂ ਨੇ ਸਿੱਖਿਆ ਭਵਨ ਦੇ ਬਾਹਰ ਹਰਜੋਤ ਬੈਂਸ ਦਾ ਪੁਤਲਾ ਸਾੜਿਆ, ਨਾਅਰੇਬਾਜ਼ੀ 8 ਮਾਰਚ ਨੂੰ ਸਿੱਖਿਆ ਮੰਤਰ…