ਸਰਬੱਤ ਦਾ ਭਲਾ ਟਰੱਸਟ ਰਾਜਪੁਰਾ ਨੇ 40 ਅੰਗਹੀਣਾਂ ਤੇ ਵਿਧਵਾਵਾਂ ਨੂੰ ਮਾਸਕ ਤੇ ਚੈੱਕ ਦਿੱਤੇ

ਕਾਂਗਰਸੀ ਵਿਧਾਇਕ ਕੰਬੋਜ ਨੇ ਗੁਰਿੰਦਰ ਦੁਆ ਦੀ ਨਵੀਂ ਟੀਮ ਦੇ ਕੰਮਾਂ ਕੀਤੀ ਭਰਵੀਂ ਸ਼ਲਾਘਾ

ਨਬਜ਼-ਏ-ਪੰਜਾਬ ਬਿਊਰੋ, ਰਾਜਪੁਰਾ, 19 ਜੂਨ:
ਅੱਜ ਇਥੋ ਦੇ ਗੁਰਦੁਆਰਾ ਸ੍ਰੀ ਨਵੀਨ ਸਿੰਘ ਸਭਾ ਵਿਖੇ ਸਰਬੱਤ ਦਾ ਭਲਾ ਟਰੱਸਟ ਰਾਜਪੁਰਾ ਦੇ ਪ੍ਰਧਾਨ ਗੁਰਿੰਦਰ ਦੁਆ ਅਤੇ ਸਕੱਤਰ ਦਇਆ ਸਿੰਘ ਦੀ ਸਾਂਝੀ ਅਗਵਾਈ ਹੇਠ ਲੋੜਵੰਦ ਪਰਿਵਾਰਾਂ ਨੂੰ ਚੈੱਕ ਦੇਣ ਲਈ ਸਮਾਰੋਹ ਕਰਵਾਇਆ ਗਿਆ। ਜਿਸ ਵਿੱਚ ਵਿਸ਼ੇਸ ਤੌਰ ’ਤੇ ਹਲਕਾ ਵਿਧਾਇਕ ਹਰਦਿਆਲ ਕੰਬੋਜ ਪਹੁੰਚੇ। ਇਸ ਮੌਕੇ ਗੱਲਬਾਤ ਕਰਦਿਆਂ ਵਿਧਾਇਕ ਕੰਬੋਜ਼ ਨੇ ਕਿਹਾਕਿ ਸਰਬੱਤ ਦਾ ਭਲਾ ਟਰੱਸਟ ਦੇ ਮੁਖੀ ਡਾ ਐਸਪੀ ਸਿੰਘ ਓਬਾਰਾਏ ਵਲੋਂ ਪੰਜਾਬ ਅੰਦਰ ਕਰੋਨਾ ਵਾਇਰਸ ਵਿੱਚ ਲੱਗੇ ਕਰਫਿਓ ਦੌਰਾਨ ਆਮ ਲੋੜਵੰਦ ਲੋਕਾਂ ਦੀ ਬਹੁਤ ਹੀ ਸੇਵਾ ਕੀਤੀ ਹੈ। ਉਨ੍ਹਾਂ ਕਿਹਾਕਿ ਰਾਜਪੁਰਾ ਵਿਚ ਨਵੀਂ ਯੁਨਿਟ ਦੇ ਨਵੇਂ ਪ੍ਰਧਾਨ ਗੁਰਿੰਦਰ ਦੁਆ ਦੀ ਅਗਵਾਈ ਵਿਚ ਟੀਮ ਬਹੁਤ ਵਧੀਆ ਉਪਰਾਲਾ ਕਰ ਰਹੀ ਹੈ।
ਇਸ ਮੌਕੇ ਪ੍ਰਧਾਨ ਦੁਆ ਨੇ ਦੱਸਿਆ ਕਿ ਅੱਜ 40 ਲੋੜਵੰਦ ਅੰਗਹੀਣਾਂ ਅਤੇ ਵਿਧਵਾਵਾਂ ਨੂੰ ਚੈੱਕ ਅਤੇ ਮਾਸਕ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਸਰਬੱਤ ਭਲਾ ਟਰੱਸਟ ਦੇ ਮੁਖੀ ਐਸਪੀ ਸਿੰਘ ਓਬਰਾਏ ਦੇ ਦੇਸ਼ਾ ਨਿਰਦੇਸ਼ਾਂ ਹੇਠ ਸ਼ਹਿਰ ਵਿਚ ਹੋਰ ਲੋੜਵੰਦ ਪਰਿਵਾਰਾਂ ਦੇ ਫਾਰਮ ਭਰੇ ਜਾ ਰਹੇ ਹਨ ਅਤੇ ਜੇਕਰ ਹੋਰ ਵੀ ਲੋੜਵੰਦ ਪਰਿਵਾਰ ਕਿਸੇ ਤਰਾਂ ਦੀ ਮਦਦ ਚਾਹੁੰਦੇ ਹਨ ਤਾਂ ਸਾਡੇ ਸਕੱਤਰ ਦਇਆ ਸਿੰਘ ਨਾਲ ਸੰਪਰਕ ਕਰ ਸਕਦੇ ਹਨ।
ਇਸ ਮੋਕੇ ਵਿਧਾਇਕ ਹਰਦਿਆਲ ਕੰਬੋਜ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਅਤੇ ਸਰਬੱਤ ਦਾ ਭਲਾ ਦੀ ਨਵੀਂ ਡਾਇਰੈਕਟਰੀ ਵੀ ਦਿੱਤੀ ਗਈ। ਇਸ ਮੌਕੇ ਪ੍ਰਧਾਨ ਲੋਕ ਸਹਿਤ ਸੰਗਮ ਡਾ. ਗੁਰਵਿੰਦਰ ਅਮਨ, ਸਲਾਹਕਾਰ ਮਹਿੰਦਰ ਸਹਿਗਲ, ਮੀਤ ਪ੍ਰਧਾਨ ਅੰਮ੍ਰਿਤਪਾਲ ਸਿੰਘ, ਸਕੱਤਰ ਦਇਆ ਸਿੰਘ, ਸਰਦਾਰ ਸਿੰਘ ਸਚਦੇਵਾ, ਡਾ. ਦਿਨੇਸ਼ ਕੁਮਾਰ, ਰਾਜੇਸ਼ ਬਾਵਾ, ਸਰਬਜੀਤ ਸਿੰਘ ਸੁਨੇਜਾ, ਬਿਕਰਮਜੀਤ ਸਿੰਘ, ਡਾ. ਡੀਆਰ ਗੁਪਤਾ, ਅਮਰਜੀਤ ਪੰਨੂੰ, ਲੱਕੀ ਬਾਟਾ ਸਮੇਤ ਹੋਰ ਪਤਵੰਤੇ ਹਾਜ਼ਰ ਸਨ।

Load More Related Articles
Load More By Nabaz-e-Punjab
Load More In Social

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…