Share on Facebook Share on Twitter Share on Google+ Share on Pinterest Share on Linkedin ਸਰਦਾਰਨੀ ਤੇ ਸਰਦਾਰ ਜੀ ਪ੍ਰਸਨੈਲਟੀ ਪ੍ਰਤੀਯੋਗਤਾ ਇੰਡੀਆ ਦਾ ਫਾਈਨਲ ਮੁਹਾਲੀ ਦੇ ਸ਼ਿਵਾਲਿਕ ਸਕੂਲ ਵਿੱਚ ਸੰਪੰਨ ਸਿੱਖ ਨੌਜਵਾਨਾਂ ਨੂੰ ਪਤਿਤਪੁਣੇ ਤੋਂ ਬਚਾਉਣ ਲਈ ਯਤਨ ਜਾਰੀ ਰਹਿਣਗੇ: ਜੇਪੀ ਸਿੰਘ ਅਮਰਜੀਤ ਸਿੰਘ ਸੋਢੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਅਪਰੈਲ: ਕਲਗੀਧਰ ਸੇਵਕ ਜਥਾ ਰਜਿ. ਅਤੇ ਧਰਮ ਪ੍ਰਚਾਰ ਕਮੇਟੀ ਵੱਲੋਂ ਅੰਤਰ ਰਾਸ਼ਟਰੀ ਪੱਧਰ ਤੇ ਪੰਜਾਬ ਦੀ ਵਿਰਾਸਤ ,ਸੱਭਿਆਚਾਰ ਨੂੰ ਸਮਰਪਿਤ ਸਾਬਤ ਸੂਰਤ ਸਿੱਖ ਨੌਜਵਾਨ ਬੱਚਿਆਂ ਲਈ ਸਰਦਾਰਨੀ ਅਤੇ ਸਰਦਾਰਜੀ ਇੰਟਰਨੈਸ਼ਨਲ ਪਰਸਨੈਲਟੀ ਕਨੰਟੈਸਟ 2017 ਦੇ ਫਾਈਨਲ ਸ਼ਿਵਾਲਿਕ ਸਕੂਲ ਫੇਜ਼ 6 ਦੇ ਆਡੀਟੋਰੀਅਮ ਵਿੱਚ ਕਰਵਾਏ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਧਰਮ ਪ੍ਰਚਾਰ ਕਮੇਟੀ ਦੇ ਇੰਚਾਰਜ ਤੇ ਸੰਸਥਾ ਦੇ ਪ੍ਰਧਾਨ ਭਾਈ ਜਤਿੰਦਰਪਾਲ ਸਿੰਘ ਜੇਪੀ ਨੇ ਦੱਸਿਆ ਕਿ ਇੰਡੀਆ ਦੇ ਇਸ ਫਾਈਨਲ ਸ਼ੋਅ ਨੂੰ ਪੰਜ ਰਾਉਂਡਾਂ ਵਿੱਚ ਵੰਡਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਪਹਿਲੇ ਰਾਉਂਡ ਵਿੱਚ ਰੈਂਪ ਵਾਕ ਕੀਤੀ ਗਈ। ਦੂਜੇ ਰਾਉਂਡ ਵਿੱਚ ਪੰਜਾਬ ਦੀ ਵਿਰਾਸਤ, ਸੱਭਿਆਚਾਰ ਨਾਲ ਸਬੰਧਤ ਭੰਗੜਾ ਅਤੇ ਗਿੱਧਾ ਹੋਇਆ। ਤੀਜੇ ਗੇੜ ਵਿੱਚ ਪ੍ਰਤੀਯੋਗੀ ਦਾ ਯੂਅਰ ਚੁਆਇਸ ਰਾਉਂਡ ਸੀ। ਜਿਸ ਵਿੱਚ ਜੋ ਵੀ ਪ੍ਰਤੀਯੋਗੀ ਬਣਨਾ ਚਾਹੁੰਦਾ ਹੈ ਉਸ ਬਾਰੇ ਅਤੇ ਐਕਟਿੰਗ ਰਾਹੀਂ ਉਸ ਵੱਲੋਂ ਦੱਸਿਆ ਗਿਆ। ਚੌਥਾ ਰਾਉਂਡ ਜੱਜਾਂ ਵੱਲੋਂ ਸੀ। ਜਿਸ ਵਿੱਚ ਜੱਜਾਂ ਵੱਲੋਂ ਜੋ ਵੀ ਕਿਹਾ ਗਿਆ ਉਹ ਹੀ ਪ੍ਰਤੀਯੋਗੀ ਵੱਲੋਂ ਕੀਤਾ ਗਿਆ। ਪੰਜਵਾਂ ਰਾਉਂਡ ਗੁਰਮਤਿ ਨਾਲ ਸਬੰਧਤ ਸੀ। ਜਿਸ ਵਿੱਚ ਪ੍ਰਤੀਯੋਗੀ ਨੂੰ ਸਿੱਖੀ ਨਾਲ ਸਬੰਧਤ ਸਵਾਲ ਜਵਾਬ ਕੀਤੇ ਗਏ ਸੀ। ਇਸ ਮੌਕੇ ਪੰਜਾਬੀ ਵਿਰਸੇ ਨਾਲ ਸਬੰਧਤ ਲੋਕ ਨਾਚ ਮਲਵਈ ਗਿੱਧਾ, ਭੰਗੜਾ ਅਤੇ ਸਿੱਖ ਮਾਰਸ਼ਲ ਆਰਟ ਗੱਤਕਾ ਦਾ ਆਯੋਜਨ ਵੀ ਕੀਤਾ ਗਿਆ ਸੀ। ਇਹ ਅੰਤਰਰਾਸ਼ਟਰੀ ਪੱਧਰ ’ਤੇ ਹੋਏ ਸਰਦਾਰਨੀ ਅਤੇ ਸਰਦਾਰ ਜੀ ਪਰਸਨੈਲਟੀ ਕੰਟੈਸਟ 2017 ਦਾ ਸਰਦਾਰਨੀ ਦਾ ਐਵਾਰਡ ਪਠਾਨਕੋਟ ਦੀ ਸਰਦਾਰਨੀ ਜਨਵੀਰ ਕੋਰ ਨੇ ਜਿੱਤਿਆ ਅਤੇ ਸਰਦਾਰ ਜੀ ਦਾ ਅਵਾਰਡ ਮੋਗੇ ਦੇ ਸਰਦਾਰ ਅਮਨਦੀਪ ਸਿੰਘ ਨੇ ਜਿੱਤਿਆ। ਬੈਸਟ ਨੇਚਰ ਦਾ ਐਵਾਰਡ ਭਗਤਾ ਭਾਈ ਕਾ ਦੀ ਪ੍ਰਭਜੋਤ ਕੌਰ ਅਤੇ ਹਰਿਆਣਾ ਤੋਂ ਗੁਰਜੀਤ ਸਿੰਘ ਨੇ ਜਿੱਤਿਆ। ਬੈਸਟ ਪਰਸਨੈਲਟੀ ਐਵਾਰਡ ਫਾਜਿਲਕਾ ਤੋਂ ਕਰਮਜੀਤ ਕੌਰ ਅਤੇ ਸ੍ਰੀ ਆਨੰਦਪੁਰ ਸਾਹਿਬ ਤੋਂ ਅਮਰਿੰਦਰ ਸਿੰਘ ਨੇ ਜਿੱਤਿਆ। ਬੈਸਟ ਸਮਾਈਲ ਦਾ ਐਵਾਰਡ ਨਾਭੇ ਦੀ ਗੁਰਪ੍ਰੀਤ ਕੋਰ ਸੋਨੀ ਅਤੇ ਫਿਰੋਜ਼ਪੁਰ ਦੇ ਤਰਨਜੀਤ ਸਿੰਘ ਨੇ ਜਿੱਤਿਆ। ਬੈਸਟ ਐਕਟਿੰਗ/ਪੋਜ ਦਾ ਐਵਾਰਡ ਮੋਗੇ ਤੋਂ ਕੁਲਦੀਪ ਕੋਰ ਅਤੇ ਦਿੱਲੀ ਤੋਂ ਕੇ.ਪੀ. ਸਿੰਘ ਨੇ ਜਿੱਤਿਆ। ਬੈਸਟ ਕੋਨਫੀਡੈਂਸ ਦਾ ਐਵਾਰਡ ਹਰਿਆਣੇ ਤੋਂ ਹਰਮਨਜੀਤ ਕੋਰ ਅਤੇ ਚੰਡੀਗੜ੍ਹ ਤੋਂ ਮਨਿੰਦਰ ਸਿੰਘ ਵੱਲੋਂ ਜਿੱਤਿਆ ਗਿਆ। ਇਸ ਸਾਰੇ ਪ੍ਰੋਗਰਾਮ ਦੀ ਐਕਰਿੰਗ ਵਿਸ਼ੇਸ਼ ਤੌਰ ’ਤੇ ਸ੍ਰੀ ਅੰਮ੍ਰਿਤਸਰ ਤੋ ਪਹੁੰਚੀ ਅਮਨਦੀਪ ਕੌਰ ਵੱਲੋਂ ਨਿਭਾਈ ਗਈ। ਉਨ੍ਹਾਂ ਦੱਸਿਆ ਕਿ ਸਰਦਾਰਨੀ ਅਤੇ ਸਰਦਾਰਜੀ ਇੰਟਰਨੈਸ਼ਨਲ ਪਰਸਨੈਲਟੀ ਕਨੰਟੈਸਟ 2017 ਦੀ ਜੱਜਮੈਂਟ ਪੰਜਾਬੀ ਸਿਨੇਮਾ ਤੋਂ ਸ੍ਰ. ਨਰਿੰਦਰ ਸਿੰਘ ਨੀਨਾ, ਜਰਨੈਲ ਸਿੰਘ, ਬੀਬੀ ਸਤਵੰਤ ਕੌਰ ਵੱਲੋਂ ਨਿਭਾਈ ਗਈ। ਜੇਪੀ ਸਿੰਘ ਨੇ ਦੱਸਿਆ ਕਿ ਇਸ ਪ੍ਰਤੀਯੋਗਤਾ ਵਿੱਚ ਭਾਗ ਲੈਣ ਵਾਲੇ ਬੱਚਿਆ ਦਾ ਆਡੀਸ਼ਨ ਵੱਖ-ਵੱਖ ਸ਼ਹਿਰਾਂ ਵਿੱਚੋ ਲਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਇਹ ਮੁਕਾਬਲੇ ਪੰਜ ਦੇਸ਼ ਕਨੇਡਾ, ਇੰਗਲੈਡ, ਨਿਊਜੀਲੈਂਡ, ਅਮਰੀਕਾ ਅਤੇ ਸਿਡਨੀ ਵਿਖੇ ਹੋਣਗੇ ਅਤੇ ਇਸਦਾ ਫਾਈਨਲ ਆਸਟਰੇਲੀਆ ਦੇ ਮੈਲਬਰਨ ਸਹਿਰ ਵਿਖੇ ਹੋਵੇਗਾ। ਉਨ੍ਹਾਂ ਦੱਸਿਆ ਕਿ ਪ੍ਰਤੀਯੋਗੀਆ ਵੱਲੋਂ ਸਾਹਿਬਜਾਦਿਆ ਦੀ ਸ਼ਹੀਦੀ ਦਾ ਵਰਨਣ, ਭਰੂਣ ਹੱਤਿਆ, ਕਿਸਾਨਾਂ ’ਤੇ ਕਰਜ਼ਿਆਂ ਦੀ ਮਾਰ, 1984 ਦਾ ਦੁਖਾਂਤ ਬਾਰੇ ਅਦਾਕਾਰੀ ਰਾਹੀਂ ਦੱਸਿਆ ਗਿਆ। ਇਸ ਪ੍ਰੋਗਰਾਮ ਦੇ ਅੰਤ ਵਿੱਚ ਸਾਰਿਆ ਦਾ ਧੰਨਵਾਦ ਕੀਤਾ ਗਿਆ ਅਤੇ ਉਨ੍ਹਾਂ ਕਿਹਾ ਕਿ ਆਉਂਦੇ ਦਿਨਾਂ ਵਿੱਚ ਵੀ ਸਿੱਖ ਨੌਜਵਾਨ ਬੱਚਿਆਂ ਨੂੰ ਸਿੱਖ ਨਾਲ ਜੋੜਨ ਲਈ ਅਜਿਹ ਪ੍ਰੋਗਰਾਮ ਕਰਵਾਏ ਜਾਂਦੇ ਰਹਿਣਗੇ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ