ਸੁਰਮੁੱਖ ਸਿੰਘ ਹਰਬੰਸਪੁਰਾ ਨੰਬਰਦਾਰ ਐਸੋਸੀਏਸ਼ਨ ਸਮਰਾਲਾ ਦੇ ਦੂਜੀ ਵਾਰ ਸਰਬਸੰਮਤੀ ਨਾਲ ਪ੍ਰਧਾਨ ਬਣੇ

ਨਬਜ਼-ਏ-ਪੰਜਾਬ ਬਿਊਰੋ, ਸਮਰਾਲਾ, 31 ਜਨਵਰੀ:
ਨੰਬਰਦਾਰ ਐਸੋਸੀਏਸ਼ਨ (ਰਜਿ: 253) ਸਮਰਾਲਾ ਦੀ ਤਹਿਸੀਲ ਕੰਪਲੈਕਸ ਸਮਰਾਲਾ ਦੇ ਨੰਬਰਦਾਰਾ ਐਸੋਸੀਏਸ਼ਨ ਦੇ ਦਫਤਰ ਵਿਖੇ ਪ੍ਰਧਾਨ ਸੁਰਮੁੱਖ ਸਿੰਘ ਹਰਬੰਸਪੁਰਾ ਦੀ ਪ੍ਰਧਾਨਗੀ ਹੇਠ ਇੱਕ ਮੀਟਿੰਗ ਹੋਈ। ਜਿਸ ਵਿੱਚ ਸਮਰਾਲਾ ਇਲਾਕੇ ਦੇ ਸਮੂਹ ਨੰਬਰਦਾਰਾਂ ਨੇ ਹਿੱਸਾ ਲਿਆ। ਮੀਟਿੰਗ ਵਿੱਚ ਪ੍ਰਧਾਨਗੀ ਦੇ ਅਹੁਦੇ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ ਗਿਆ, ਸੁਰਮੁੱਖ ਸਿੰਘ ਹਰਬੰਸਪੁਰਾ ਨੂੰ ਦੂਜੀ ਵਾਰ ਸਰਬਸੰਮਤੀ ਨਾਲ ਦੋ ਸਾਲ ਲਈ ਨੰਬਰਦਾਰ ਐਸੋਸੀਏਸ਼ਨ ਦਾ ਪ੍ਰਧਾਨ ਚੁਣਿਆ ਗਿਆ। ਪ੍ਰਧਾਨਗੀ ਦੀ ਚੋਣ ਤੋਂ ਬਾਅਦ ਇੱਕ ਕਮੇਟੀ ਦਾ ਗਠਨ ਕੀਤਾ ਗਿਆ।
ਜਿਸ ਵਿੱਚ ਤਰਲੋਕ ਸਿੰਘ ਮੱਲਮਾਜਰਾ ਨੂੰ ਸੀਨੀਅਰ ਮੀਤ ਪ੍ਰਧਾਨ, ਜਸਪਾਲ ਸਿੰਘ ਸਰਵਰਪੁਰ ਨੂੰ ਮੀਤ ਪ੍ਰਧਾਨ, ਰਣਜੀਤ ਸਿੰਘ ਢਿੱਲਵਾ ਨੂੰ ਮੀਤ ਪ੍ਰਧਾਨ, ਇਕਬਾਲ ਸਿੰਘ ਬੰਬ ਨੂੰ ਜਨਰਲ ਸਕੱਤਰ, ਪ੍ਰਕਾਸ਼ ਸਿੰਘ ਢੰਡੇ ਨੂੰ ਕੈਸ਼ੀਅਰ, ਮੇਵਾ ਸਿੰਘ ਮੰਜਾਲੀ ਕਲਾ ਨੂੰ ਸਹਾਇਕ ਕੈਸ਼ੀਅਰ, ਦਲਵਾਰਾ ਸਿੰਘ ਮਾਦਪੁਰ ਨੂੰ ਪ੍ਰੈਸ ਸਕੱਤਰ, ਤਾਰਾ ਸਿੰਘ ਲੱਲ ਕਲਾ ਨੂੰ ਸਹਾਇਕ ਸਕੱਤਰ, ਸਿਕੰਦਰ ਸਿੰਘ ਲੋਪੋਂ ਨੂੰ ਸਰਪ੍ਰਸਤ, ਦਲੀਪ ਸਿੰਘ ਬਾਲਿਓ ਨੂੰ ਸਰਪ੍ਰਸਤ ਨਿਯੁਕਤ ਕੀਤੇ ਗਏ। ਇਸ ਤੋਂ ਇਲਾਵਾ ਰਾਮ ਲਾਲ ਰੋਹਲੇ, ਭੁਪਿੰਦਰ ਸਿੰਘ ਕੋਟਲਾ ਸ਼ਮਸ਼ਪੁਰ, ਅਮਰਜੀਤ ਸਿੰਘ ਸਮਰਾਲਾ, ਜੰਗ ਸਿੰਘ ਭੰਗਲਾ, ਸੋਹਣ ਸਿੰਘ ਭਰਥਲਾ, ਤੇਜਾ ਸਿੰਘ ਖਹਿਰਾ, ਤਾਰਾ ਸਿੰਘ ਬੌਂਦਲ, ਹਾਕਮ ਸਿੰਘ ਹੇੜੀਆਂ, ਰਘਵੀਰ ਸਿੰਘ ਗਗੜਾ, ਹੁਸ਼ਿਆਰ ਸਿੰਘ ਸਲੋਦੀ, ਕੁਲਦੀਪ ਸਿੰਘ ਜਲਾਹ ਮਾਜਰਾ, ਅਜੈਬ ਸਿੰਘ ਸਹਿਜੋਮਾਜਰਾ, ਗੁਰਮੇਲ ਸਿੰਘ ਰੋਹਲਾ, ਸਵਿੰਦਰਪਾਲ ਸਿੰਘ ਲੱਲ ਕਲਾ, ਸੁਖਦਰਸ਼ਨ ਸਿੰਘ ਹਰਬੰਸਪੁਰਾ, ਹਰਬੰਸ ਸਿੰਘ ਬੌਂਦਲੀ, ਬਲਵਿੰਦਰ ਸਿੰਘ ਮੁਸਕਾਬਾਦ, ਸੁਖਵਿੰਦਰ ਸਿੰਘ ਉਟਾਲਾਂ, ਪਲਵਿੰਦਰ ਸਿੰਘ ਕੋਟਲਾ ਭੜੀ, ਸੁੱਚਾ ਸਿੰਘ ਹਰਿਓ ਆਦਿ ਨੂੰ ਕਮੇਟੀ ਮੈਂਬਰ ਚੁਣਿਆ ਗਿਆ।

Load More Related Articles

Check Also

ਪੰਜਾਬ ਪੁਲੀਸ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਵੱਲੋਂ ‘ਵਰਲਡ ਅਸਥਮਾ ਡੇਅ ’ਤੇ ਸੈਮੀਨਾਰ

ਪੰਜਾਬ ਪੁਲੀਸ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਵੱਲੋਂ ‘ਵਰਲਡ ਅਸਥਮਾ ਡੇਅ ’ਤੇ ਸੈਮੀਨਾਰ ਹਸਪਤਾਲ ਦੀ ਟੀਮ ਵੱਲੋਂ…