Share on Facebook Share on Twitter Share on Google+ Share on Pinterest Share on Linkedin ਸਰੋਜ ਵਰਮਾ ਨੂੰ ਮਿਲੇਗਾ ‘ਐਵਾਰਡ ਆਫ਼ ਦਿ ਨੋਬਲਿਸਟ ਰਜਨੀਕਾਂਤ ਗਰੋਵਰ ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 8 ਅਪਰੈਲ: ਨਿਊ ਚੰਡੀਗੜ੍ਹ ਪ੍ਰੈਸ ਕਲੱਬ ਦੀ ਪ੍ਰੈਸ ਸਕੱਤਰ, ਹਿਊਮਨ ਰਾਈਟਸ ਮੈਂਬਰ ਅਤੇ ਲੇਖਿਕਾ ਸਰੋਜ ਵਰਮਾ (ਨੇਹਾ ਗੁਪਤਾ) ਦਾ ਅੰਤਰਰਾਸ਼ਟਰੀ ਹਿਊਮਨ ਰਾਈਟ ਕੌਂਸਲ ਦਾ ਅੰਤਰਰਾਸ਼ਟਰੀ ‘ਐਵਾਰਡ ਆਫ ਦਿ ਨੋਬਲਿਸਟ’ ਨਾਲ ਸਨਮਾਨਿਆ ਜਾਵੇਗਾ। ਜਿਕਰਯੋਗ ਹੈ ਕਿ ਸਰੋਜ ਵਰਮਾ ਉਰਫ ਨੇਹਾ ਵਰਮਾ ਚੰਡੀਗੜ੍ਹ ਦੇ ਇਲਾਕੇ ਵਿਚ ਪੱਤਰਕਾਰੀ ਦੇ ਖੇਤਰ ਵਿਚ ਸੇਵਾਵਾਂ ਨਿਭਾਉਣ ਦੇ ਨਾਲ ਨਾਲ ਸਮਾਜ ਸੇਵਾ ਵਿਚ ਵੀ ਤਤਪਰ ਰਹਿੰਦੇ ਹਨ। ਉਨ੍ਹਾਂ ਦੀਆਂ ਸੇਵਾਵਾਂ ਨੂੰ ਮੁਖ ਰੱਖਦਿਆਂ ਡਾ. ਭੀਮ ਰਾਓ ਅੰਬੇਡਕਰ ਦੀ ਯਾਦ ਵਿਚ ਮੁੰਬਈ ਵਿਖੇ 11 ਅਪ੍ਰੈਲ ਨੂੰ ਹੋਣ ਵਾਲੇ ਸਮਾਰੋਹ ਵਿਚ ਨੇਹਾ ਵਰਮਾ ਨੂੰ ਸਨਮਾਨ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਸਰੋਜ ਵਰਮਾ ਉਰਫ ਨੇਹਾ ਵਰਮਾ ਨੂੰ ਇਸ ਤੋਂ ਪਹਿਲਾਂ ਪ੍ਰਾਈਡ ਆਫ ਕੰਟਰੀ ਐਵਾਰਡ ਤੋਂ ਇਲਾਵਾ ਗ੍ਰੇਟ ਆਈਕਾਨ ਆਫ ਇੰਡੀਆ ਤੇ ਇੰਡੀਆ ਅਚੀਵਮੈਂਟ ਐਵਾਰਡ ਨਾਲ ਵੀ ਸਨਮਾਨਿਆ ਜਾ ਚੁੱਕਾ ਹੈ। ਮੁੰਬਈ ਵਿਖੇ ਹੋਣ ਵਾਲੇ ਸਨਮਾਨ ਸਮਾਰੋਹ ਵਿਚ ਸਰੋਜ ਵਰਮਾ ਤੋਂ ਇਲਾਵਾ 29 ਸੂਬਿਆਂ ਤੋਂ ਇਲਾਵਾ ਚਾਰ ਦੇਸ਼ਾਂ ਦੇ ਡੈਲੀਗੇਟ ਵੀ ਸ਼ਾਮਲ ਹੋਣਗੇ ਜਿਸ ਦੌਰਾਨ ਦੇਸ਼ ਵਿਚ ਵੱਖ ਵੱਖ ਖੇਤਰਾਂ ਵਿਚ ਵਧੀਆ ਸੇਵਾਵਾਂ ਕਰਨ ਵਾਲੀਆਂ ਅੌਰਤਾਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ